Punjab govt jobs   »   Second Anglo Sikh War 1848-49   »   Second Anglo Sikh War 1848-49

History of Second Anglo Sikh War 1848-49, Battles and Treaty

Second Anglo Sikh War

Second Anglo Sikh War: The Second Anglo Sikh War was a military conflict between the Sikh Empire and the British East India Company that took place in 1848 and 1849 as a result of the Second Anglo Sikh War. It resulted in the fall of the Sikh Empire, the annexation of the Punjab, and what subsequently became the North-West Frontier Province, by the East India Company. On 19 April 1848 Patrick Vans Agnew of the civil service and Lieutenant William Anderson of the Bombay European regiment, having been sent to take charge of Multan from Diwan Mulraj Chopra, were murdered there, and within a short time, the Sikh troops joined in open rebellion. 

Governor-General of India Lord Dalhousie agreed with Sir Hugh Gough, the commander-in-chief, that the British East India Company’s military forces were neither adequately equipped with transport and supplies nor otherwise prepared to take the field immediately. He also foresaw the spread of the rebellion and the necessity that must arise, not merely for the capture of Multan, but also for the entire subjugation of  Punjab. He therefore resolutely delayed to strike, organized a strong army for operations in November, and himself proceeded to Punjab.

Second Anglo Sikh War 1848-49 | ਦੂਜੀ ਐਂਗਲੋ-ਸਿੱਖ ਜੰਗ 1848-49

Second Anglo Sikh War 1848-49: ਅੰਗਰੇਜ਼ਾਂ ਅਤੇ ਸਿੱਖਾਂ ਦੇ ਦਰਮਿਆਨ ਪਹਿਲੇ ਯੁੱਧ ਤੋਂ ਬਾਅਦ ਹਾਲਾਤ ਬੜੀ ਤੇਜ਼ੀ ਨਾਲ ਬਦਲਦੇ ਗਏ । ਅੰਗਰੇਜ਼ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਲੈਣ ਲਈ ਯੋਜਨਾਵਾਂ ਤਿਆਰ ਕਰ ਰਹੇ ਸਨ ਜਦਕਿ ਦੂਜੇ ਪਾਸੇ ਸਿੱਖ ਆਪਣੀ ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਹੋਈ ਹਾਰ ਦਾ ਅੰਗਰੇਜ਼ਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ । ਸਿੱਟੇ ਵਜੋਂ 1848-49 ਈ. ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਇੱਕ ਹੋਰ ਯੁੱਧ ਛਿੜ ਪਿਆ । ਇਸ ਯੁੱਧ ਦੇ ਦੌਰਾਨ ਰਾਮ ਨਗਰ, ਚਿਲਿਆਂਵਾਲਾ, ਮੁਲਤਾਨ ਅਤੇ ਗੁਜਰਾਤ ਨਾਮਕ ਲੜਾਈਆਂ ਹੋਈਆਂ । ਚਿਲਿਆਂਵਾਲਾ ਦੀ ਲੜਾਈ ਵਿੱਚ ਸਿੱਖ ਸੈਨਾ ਨੇ ਅੰਗਰੇਜ਼ੀ ਸੈਨਾ ਨੂੰ ਅਜਿਹੀ ਕਰਾਰੀ ਹਾਰ ਦਿੱਤੀ ਕਿ ਉਨ੍ਹਾਂ ਨੂੰ ਨਾਨੀ ਚੇਤੇ ਆ ਗਈ ।

ਸਿੱਖ ਨੇਤਾਵਾਂ ਦੀ ਗੱਦਾਰੀ ਕਾਰਨ ਅੰਤ ਸਿੱਖਾਂ ਦੀ ਹਾਰ ਹੋਈ ਅਤੇ ਉਨ੍ਹਾਂ ਨੇ 10 ਮਾਰਚ, 1849 ਈ. ਨੂੰ ਅੰਗਰੇਜ਼ਾਂ ਅੱਗੇ ਹਥਿਆਰ ਸੁੱਟ ਦਿੱਤੇ ਇਸ ਤਰ੍ਹਾਂ ਦੂਸਰਾ ਐਂਗਲੋ-ਸਿੱਖ ਯੁੱਧ ਪੰਜਾਬ ਲਈ ਬੜਾ ਵਿਨਾਸ਼ਕਾਰੀ ਸਿੱਧ ਹੋਇਆ । ਪੰਜਾਬ ਦੇ ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਨੂੰ ਸਿੰਘਾਸਨ ਤੋਂ ਲਾਹ ਦਿੱਤਾ ਗਿਆ ਅਤੇ ਪੰਜਾਬ ਨੂੰ 29 ਮਾਰਚ, 1849 ਈ. ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ । ਲਾਰਡ ਡਲਹੌਜੀ ਦੁਆਰਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਦੀ ਨੀਤੀ ਨੂੰ ਬਹੁਤੇ ਲੇਖਕਾਂ ਨੇ ਸਿਧਾਂਤਹੀਣ ਅਤੇ ਅਨਿਆਂਪੂਰਨ ਦੱਸਿਆ ਹੈ।

Causes of Second Anglo Sikh War | ਦੂਜੀ ਐਂਗਲੋ ਸਿੱਖ ਜੰਗ ਦੇ ਕਾਰਨ

Causes of Second Anglo Sikh War: ਲਾਰਡ ਡਲਹੌਜ਼ੀ ਦੇ ਕਾਰਜਕਾਲ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੇ ਦਰਮਿਆਨ 1848-49 ਈ. ਵਿੱਚ ਹੋਇਆ ਇਸ ਯੁੱਧ ਦੇ ਮੁੱਖ ਕਾਰਨ ਹੇਠ ਲਿਖੇ ਸਨ:

 Sikh desire to avenge their defeat in the First Anglo Sikh War | ਸਿੱਖਾਂ ਦੀ ਆਪਣੀ ਹਾਰ ਦਾ ਬਦਲਾ ਲੈਣ ਦੀ ਇੱਛਾ

Sikh desire to avenge their defeat in the First Anglo Sikh War: ਇਹ ਠੀਕ ਹੈ ਕਿ ਅੰਗਰੇਜ਼ਾਂ ਨਾਲ ਹੋਏ ਪਹਿਲੇ ਯੁੱਧ ਵਿੱਚ ਸਿੱਖਾਂ ਦੀ ਹਾਰ ਹੋ ਗਈ ਸੀ, ਪਰ ਇਸ ਨਾਲ ਉਨ੍ਹਾਂ ਦੇ ਹੌਂਸਲੇ ਕਿਸੇ ਤਰ੍ਹਾਂ ਘੱਟ ਨਹੀਂ ਹੋਏ ਸਨ ।ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਫ਼ਿਰੋਜ਼ਸ਼ਾਹ ਦੀ ਲੜਾਈ ਵਿੱਚ ਉਨ੍ਹਾਂ ਨੇ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ ਸਨ ।ਜਨਰਲ ਹੈਵਲਾਕ ਵੀ ਇਹ ਕਹਿਣ ਲਈ ਮਜਬੂਰ ਹੋ ਗਿਆ ਸੀ ਕਿ ਇਸ ਤਰ੍ਹਾਂ ਦੀ ਇੱਕ ਹੋਰ ਲੜਾਈ ਸਾਮਰਾਜ ਨੂੰ ਹਿਲਾ ਦੇਵੇਗੀ ।

ਪਰ ਅੰਤਮ ਰੂਪ ਵਿੱਚ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਸ ਹਾਰ ਦਾ ਮੁੱਖ ਕਾਰਨ ਸਿੱਖਾਂ ਦੇ ਨੇਤਾਵਾਂ ਲਾਲ ਸਿੰਘ ਅਤੇ ਤੇਜਾ ਸਿੰਘ ਵੱਲੋਂ ਕੀਤੀ ਗਈ ਗੱਦਾਰੀ ਸੀ । ਸਿੱਖ ਸੈਨਿਕਾਂ ਨੂੰ ਆਪਣੀ ਯੋਗਤਾ ‘ਤੇ ਪੂਰਾ ਵਿਸ਼ਵਾਸ ਸੀ ਇਸ ਲਈ ਉਹ ਅੰਗਰੇਜ਼ਾਂ ਨਾਲ ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਹੋਈ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਸਨ । ਉਨ੍ਹਾਂ ਦੀ ਇਹ ਪ੍ਰਬਲ ਇੱਛਾ ਦੂਸਰੇ ਐਂਗਲੋ-ਸਿੱਖ ਯੁੱਧ ਦਾ ਇੱਕ ਮੁੱਖ ਕਾਰਨ ਬਣੀ ।

Read about First Anglo Sikh War

ਲਾਹੌਰ ਅਤੇ ਭੈਰੋਵਾਲ ਦੀਆਂ ਸੰਧੀਆਂ ਤੋਂ ਪੰਜਾਬੀ ਅਸੰਤੁਸ਼ਟ

Second Anglo Sikh War: ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਹੋਏ ਪਹਿਲੇ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਨਾਲ ਲਾਹੌਰ ਅਤੇ ਭੈਰੋਵਾਲ ਨਾਂ ਦੀਆਂ ਸੰਧੀਆਂ ਕੀਤੀਆਂ । ਇਨ੍ਹਾਂ ਸੰਧੀਆਂ ਨੇ ਸਿੱਖ ਰਾਜ ਦੀ ਸੁਤੰਤਰਤਾ ਨੂੰ ਲਗਭਗ ਖ਼ਤਮ ਕਰ ਕੇ ਰੱਖ ਦਿੱਤਾ ਸੀ ।ਇਸ ਤੋਂ ਇਲਾਵਾ ਇਨ੍ਹਾਂ ਸੰਧੀਆ ਰਾਹੀਂ ਜਲੰਧਰ ਦੁਆਬ ਵੱਲੋਂ ਪ੍ਰਸਿੱਧ ਉਪਜਾਊ ਪ੍ਰਦੇਸ਼ ਨੂੰ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਿਆ ਸੀ ।

ਕਸ਼ਮੀਰ ਦੇ ਇਲਾਕੇ ਨੂੰ ਅੰਗਰੇਜ਼ਾਂ ਨੇ ਆਪ ਹਿੱਸਿਆਂ ਵਿੱਚ ਵੰਡ ਦਿੱਤਾ ਸੀ । ਪੰਜਾਬ ਦੇ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਅਣਥੱਕ ਯਤਨਾਂ ਸਦਕਾ ਬਣਾਏ ਜਾ ਸ ਨੂੰ ਖੇਰੂੰ-ਖੇਰੂੰ ਹੁੰਦਾ ਦੇਖ ਕੇ ਸਹਿਣ ਨਹੀਂ ਕਰ ਸਕਦੇ ਸਨ । ਉਹ ਆਪਣੇ ਪੁਰਾਣੇ ਗੌਰਵ ਨੂੰ ਮੁੜ ਪ੍ਰਾਪਤ ਕਰਨਾ ਚਾਹੁੰਦੇ ਸਨ।ਇਸ ਲਈ ਸਿੱਖਾਂ ਨੂੰ ਅੰਗਰੇਜਾਂ ਨਾਲ ਇੱਕ ਹੋਰ ਯੁੱਧ ਲੜਨਾ ਪੈਣਾ ਸੀ ।

ਸਿੱਖ ਸੈਨਿਕਾਂ ਵਿੱਚ ਰੋਸ਼

Second Anglo Sikh War: ਲਾਹੌਰ ਦੀ ਸੰਧੀ ਅਨੁ ਅੰਗਰੇਜ਼ਾਂ ਨੇ ਖ਼ਾਲਸਾ ਫ਼ੌਜ ਦੀ ਗਿਣਤੀ 20,000 ਪੈਦਲ ਤੇ 12,000 ਘੋੜਸਵਾਰ ਨਿਸ਼ਚਿਤ ਕਰ ਦਿੱਤੀ । ਇਸ ਹਜਾਰਾ ਦੀ ਗਿਣਤੀ ਵਿੱਚ ਸਿੱਖ ਸੈਨਿਕਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ ।ਨੌਕਰੀ ਤੋਂ ਵਿਹਲੇ ਹੋਏ ਇਹ ਸੰਕ ਪਿੰਡਾ ਵਿੱਚ ਬਿਨਾਂ ਕਿਸੇ ਕੰਮ ਦੇ ਫਿਰਦੇ ਰਹਿੰਦੇ ਸਨ । ਉਹ ਇਹ ਮਹਿਸੂਸ ਕਰਦੇ ਸਨ ਕਿ ਅੰਗਰੇਜ਼ਾਂ ਨੇ ਉਨ੍ਹਾਂ ਨਾਲ ਵਧੀਕੀ ਕੀਤੀ ਹੈ । ਦੂਜਾ, ਲੋਕ ਉਨ੍ਹਾਂ ਨੂੰ ਤਾਹਨੇ ਮਾਰਦੇ ਸਨ ਕਿਉਂ ਖ਼ਾਲਸਾ ਜੀ ਕਿਹੜੀ ਬਹਾਦਰੀ ਦਿਖਾ ਆਏ ? ਇਸ ਡਰ ਸੈਨਿਕਾਂ ਦੀ ਅਣਖ ਨੂੰ ਬੜੀ ਸੱਟ ਵੱਜੀ ।

ਉਹ ਅੰਗਰੇਜ਼ਾਂ ਤੋਂ ਆਪਣੇ ਅਪਮਾਨ ਦਾ ਬਦਲਾ ਲੈਣ ਲਈ ਇੱਕ ਹੋਰ ਮੌਕੇ ਦੀ ਤਲਾਸ਼ ਕਰਨ ਲੱਗੇ ।ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਸਰਕਾਰ ਨੂੰ ਹਰ ਸਾਲ 22 ਲੱਖ ਰੁਪਏ ਅੰਗਰੇਜ਼ਾਂ ਨੂੰ ਪੰਜਾਬ ਵਿੱਚ ਸਥਿਤ ਅੰਗਰੇਜ਼ੀ ਸੈਨਾ ਦੇ ਖ਼ਰਚੇ ਲਈ ਦੇਣੇ ਸਨ । ਇਸ ਖ਼ਰਚੇ ਨੂੰ ਪੂਰਾ ਕਰਨ ਲਈ ਸਰਕਾਰ ਨੇ ਆਪਣੇ ਸੈਨਿਕ ਦੀਆਂ ਤਨਖ਼ਾਹਾਂ ਵਿੱਚ ਕਾਫ਼ੀ ਕਮੀ ਕਰ ਦਿੱਤੀ । ਇਸ ਲਈ ਇਨ੍ਹਾਂ ਸੈਨਿਕਾਂ ਦੇ ਮਨਾਂ ਵਿੱਚ ਵੀ ਅੰਗਰੇਜ਼ਾਂ ਪ੍ਰਤੀ ਰੋਸ ਪੈਦ ਹੋ ਗਿਆ ਅਤੇ ਉਹ ਅੰਗਰੇਜ਼ਾਂ ਨਾਲ ਯੁੱਧ ਦੀਆਂ ਤਿਆਰੀਆਂ ਕਰਨ ਲੱਗੇ ।

ਅੰਗਰੇਜ਼ਾਂ ਦੀ ਸੁਧਾਰ ਨੀਤੀ

Second Anglo Sikh War: ਭੈਰੋਵਾਲ ਦੀ ਸੰਧੀ ਅਨੁਸਾਰ ਅੰਗਰੇਜ਼ਾਂ ਨੇ ਹੈਨਰੀ ਲਾਰੈਂਸ ਨੂੰ ਦਰਬਾਰ ਵਿੱਚ ਆਪਣਾ ਰੈਜ਼ੀਡੈਂਟ ਨਿਯੁਕਤ ਕੀਤਾ ਸੀ । ਪੰਜਾਬ ਵਿੱਚ ਆਪਣਾ ਪ੍ਰਭਾਵ ਵਧਾਉਣ ਦੇ ਉਦੇਸ਼ ਨਾਲ ਉਸ ਨੇ ਬੜੀ ਤੇਜ਼ੀ ਨਾਲ ਬਹੁਤ ਸਾਰੇ ਸੁਧਾਰ ਕਰਨ ਦੇ ਯਤਨ ਕੀਤੇ । ਉਸ ਨੇ ਸਤੀ ਪ੍ਰਥਾ ਨੂੰ ਗ਼ੈਰ ਕਾਨ ਘੋਸ਼ਿਤ ਕਰ ਦਿੱਤਾ । ਜੰਮਦੀਆਂ ਕੁੜੀਆਂ ਨੂੰ ਮਾਰਨ ਦੇ ਰਿਵਾਜ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ।

ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਦਾਸਤਾ, ਬੇਗਾਰ ਅਤੇ ਜਿਮੀਂਦਾਰੀ ਪ੍ਰਥਾਵਾਂ ਨੂੰ ਵੀ ਬਹੁਤ ਮਾੜਾ ਦੱਸਿਆ ਅਤੇ ਉਨ੍ਹਾਂ ਦੇ ਖ਼ਾਤਮੇ ਲਈ ਯਤਨ ਕੀਤੇ ਜਾਣ ਲੱਗੇ । ਭਾਵੇਂ ਇਨ੍ਹਾਂ ਸੁਧਾਰਾਂ ਦੇ ਉਦੇਸ਼ ਬਹੁਤ ਚੰਗੇ ਸਨ ਪਰ ਇਹ ਸੁਧਾਰ ਇੰਨੀ ਤੇਜ਼ੀ ਨਾਲ ਲਾਗੂ ਕੀਤੇ ਗਏ ਕਿ ਲੋਕ ਇਨ੍ਹਾਂ ਦੇ ਚੰਗੇ ਪੱਖ ਨੂੰ ਨਾ ਸਮਝ ਸਕੇ । ਉਨ੍ਹਾਂ ਨੇ ਇਨ੍ਹਾਂ ਸੁਧਾਰਾਂ ਨੂੰ ਆਪਣੇ ਸਮਾਜਿਕ ਅਤੇ ਧਾਰਮਿਕ ਜੀਵਨ ਵਿੱਚ ਨਜਾਇਜ਼ ਦਖਲ ਸਮਝਿਆ । ਇਸ ਲਈ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ।

ਅੰਗਰੇਜਾਂ ਦੀ ਉੱਚ ਅਹੁਦਿਆਂ ‘ਤੇ ਨਿਯੁਕਤੀ

Second Anglo Sikh War: ਲਾਹੌਰ ਦਰਬਾਰ ਵਿੱਚ ਨਿਯੁਕਤ ਅੰਗਰੇਜ ਰੈਜ਼ੀਡੈਂਟ ਹੈਨਰੀ ਲਾਰੈਂਸ ਨੇ ਹੌਲੀ-ਹੌਲੀ ਆਪਣੀ ਸ਼ਕਤੀ ਕਾਫ਼ੀ ਵਧਾ ਲਈ ਸੀ । ਉਸ ਨੇ ਰਾਜ ਦੇ ਸਾਰੇ ਉੱਚ ਅਹੁਦਿਆਂ ‘ਤੇ ਅੰਗਰੇਜ਼ਾਂ ਨੂੰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ ਸੀ । ਸਿੱਖ ਸਰਦਾਰਾਂ ਨੂੰ ਇਹ ਰਤ ਚੰਗੀ ਨਾ ਲੱਗੀ । ਇਸ ਲਈ ਉਨ੍ਹਾਂ ਨੇ ਪੰਜਾਬ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣਾ ਜ਼ਰੂਰੀ ਸਮਝਿਆ|

ਮਹਾਰਾਣੀ ਜਿੰਦਾ ਨਾਲ ਸਖਤ ਸਲੂਕ

Second Anglo Sikh War: ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾ ਨਾਲ ਜੋ ਅਪਮਾਨਜਲੈ ਵਿਹਾਰ ਕੀਤਾ ਉਸ ਨੇ ਸਿੱਖਾ ਵਿੱਚ ਅੰਗਰੇਜ਼ਾਂ ਪ੍ਰਤੀ ਫੈਲੇ ਰੋਸ ਨੂੰ ਹੋਰ ਭੜਕਾ ਦਿੱਤਾ । ਮਹਾਰਾਣੀ ਜਿੰਦਾਂ ਨੂੰ ਅੰਗਰੇਜ਼ਾਂ ਨੇ ਲਾਹੌਰ ਦੀ ਸੰਧੀ ਰਾਹੀਂ ਨਾਬਾਲਗ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤ ਮੰਨਿਆ ਸੀ । ਉਹ ਇੱਕ ਬਹੁਤ ਹੀ ਉੱਤੇ ਇਰਾਦਿਆਂ ਵਾਲੀ ਔਰਤ ਸੀ ।

ਛੇਤੀ ਹੀ ਅੰਗਰੇਜਾਂ ਨੂੰ ਇਹ ਸਪੱਸ਼ਟ ਹੋ ਗਿਆ ਕਿ ਜਦ ਤਕ ਮਹਾਰਾਣੀ ਦਾ ਦਰਬਾਰ ਸ਼ਾਸਨ ‘ਤੇ ਪ੍ਰਭਾਵ ਰਹੇਗਾ ਉਦੋਂ ਤਕ ਉਹ ਪੰਜਾਬ ਵਿੱਚ ਅੰਗਰੇਜ਼ਾਂ ਦੀ ਦਾਲ ਨਹੀਂ ਗਲਣ ਦੇਵੇਗੀ । ਇਸ ਲਈ ਅੰਗਰੇਜ਼ਾਂ ਨੇ ਭਰੋਵਾਲ ਦੀ ਸੰਧੀ ਰਾਹੀਂ ਮਹਾਰਾਣੀ ਦੀਆਂ ਸਾਰੀਆਂ ਸ਼ਕਤੀਆਂ ਖੋਹ ਲਈਆਂ ਅਤੇ ਉਸ ਨੂੰ 14 ਲੱਖ ਰੁਪਿਆ ਸਾਲਾਨਾ ਪੈਨਸ਼ਨ ਦੇ ਦਿੱਤੀ । 1847 ਈ. ਵਿੱਚ ਅੰਗਰੇਜ਼ਾਂ ਨੇ ਮਹਾਰਾਣੀ ਨੂੰ ਸ਼ੇਖਪੁਰਾ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ।

1848 ਈ. ਵਿੱਚ ਮਹਾਰਾਣੀ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ । ਉਸ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਪੈਨਸ਼ਨ  ‘ਤੇ 12,000 ਰੁਪਏ ਕਰ ਦਿੱਤੀ ਗਈ ।ਮਹਾਰਾਣੀ ਜਿੰਦਾਂ ਨਾਲ ਅੰਗਰੇਜ਼ਾਂ ਦੁਆਰਾ ਕੀਤੀ ਗਈ ਬਦਸਲੂਕੀ ਕਾਰਨ – ਪੰਜਾਬ ਵਿੱਚ ਗੁੱਸੇ ਦੀ ਲਹਿਰ ਦੌੜ ਗਈ । ਖੁਸ਼ਵੰਤ ਸਿੰਘ ਦੇ ਅਨੁਸਾਰ ਅਗਰਜ ਜਿੰਨੀਆਂ ਜ਼ਿਆਦਾ ਪਾਬੰਦੀਆਂ ਜਿੰਦਾਂ ‘ ਤੇ ਲਗਾਉਂਦੇ ਗਏ ਅਤੇ ਬੇਇੱਜਤੀ ਕਰਦੇ ਗਏ ਉਹ ਓਨੀ ਜ਼ਿਆਦਾ ਪਾਏ। ਨਜਰਾਂ ਵਿੱਚ ਹਰਮਨ ਪਿਆਰੀ ਹੁੰਦੀ ਚਲੀ ਗਈ।”

ਦੀਵਾਨ ਮੁਲਰਾਜ ਦਾ ਵਿਦਰੋਹ

Second Anglo Sikh War: ਦੂਸਰੇ ਐਂਗਲੋ-ਸਿੱਖ ਯੁੱਧ ਨੂੰ ਆਰੰਭ ਕਰਨ – ਮੁਲਤਾਨ ਦੇ ਦੀਵਾਨ ਮੂਲਰਾਜ ਦੇ ਵਿਦਰੋਹ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ । ਮੁਲਤਾਨ ਸਿੱਖ-ਰਾਜ ਦਾ ਇੱਕ ਸੂਬਾ ਸੀ । 44 ਈ. ਵਿੱਚ ਇੱਥੋਂ ਦੇ ਨਾਜ਼ਿਮ (ਗਵਰਨਰ) ਸਾਵਨ ਮਲ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਮੂਲਰਾਜ ਨੂੰ ਮੁਲਤਾਨ – ਨਵਾਂ ਨਾਜ਼ਿਮ ਬਣਾਇਆ ਗਿਆ । ਇਸ ਮੌਕੇ ‘ਤੇ ਅੰਗਰੇਜ਼ ਰੈਜ਼ੀਡੈਂਟ ਨੇ ਮੁਲਤਾਨ ਸੂਬੇ ਦੁਆਰਾ ਲਾਹੌਰ ਦਰਬਾਰ ਨੂੰ ਵੱਡਾ ਜਾਣ ਵਾਲਾ ਸਾਲਾਨਾ ਲਗਾਨ 13,47,000 ਰੁਪਏ ਤੋਂ ਵਧਾ ਕੇ 19,71,500 ਰੁਪਏ ਕਰ ਦਿੱਤਾ 1846 ਈ. ਵਿੱਚ ਇਸ ਨੂੰ ਵਧਾ ਕੇ 30 ਲੱਖ ਕਰ ਦਿੱਤਾ ਗਿਆ ।ਦੂਜੇ ਪਾਸੇ ਅੰਗਰੇਜ਼ਾਂ ਨੇ ਮੁਲਤਾਨ ਵਿੱਚ ਵਿਕਣ ਵਾਲੀਆਂ ਕੁਝ ਜ਼ਰੂਰੀ ਵਸਤਾਂ ਤੂੰ ਕਰੇ ਹਟਾ ਲਿਆ ਅਤੇ ਮੁਲਤਾਨ ਦਾ 1/3 ਹਿੱਸਾ ਵੀ ਵਾਪਸ ਲੈ ਲਿਆ । ਇਨ੍ਹਾਂ ਕਾਰਨਾਂ ਕਰਕੇ ਦੀਵਾਨ ਮੂਲਰਾਜ ਸਰਕਾਰ ਵਧਿਆ ਹੋਇਆ ਲਗਾਨ ਨਹੀਂ ਦੇ ਸਕਦਾ ਸੀ । ਇਸ ਸੰਬੰਧੀ ਉਸ ਨੇ ਬ੍ਰਿਟਿਸ਼ ਸਰਕਾਰ ਨੂੰ ਕਈ ਵਾਰ ਕਿਹਾ ਪਰ ਉਹ ਨਾ ਈ। ਅੰਤ ਮਜਬੂਰ ਹੋ ਕੇ ਦਸੰਬਰ, 1847 ਈ. ਨੂੰ ਦੀਵਾਨ ਮੂਲਰਾਜ ਨੇ ਆਪਣਾ ਅਸਤੀਫ਼ਾ ਦੇ ਦਿੱਤਾ।

Revolt of Chattar Singh | ਚਤਰ ਸਿੰਘ ਦਾ ਵਿਦਰੋਹ

Second Anglo Sikh War: ਸਰਦਾਰ ਚਤਰ ਸਿੰਘ ਅਟਾਰੀਵਾਲਾ ਹਜ਼ਾਰਾ ਦਾ ਨਾਜ਼ਿਮ ਸੀ । ਉਸ ਦੀ ਲੜਕੀ ਮਹਾਰਾਜਾ ਦਲੀਪ ਸਿੰਘ ਨਾਲ ਮੰਗੀ ਹੋਈ ਸੀ । ਅੰਗਰੇਜ਼ ਇਸ ਰਿਸ਼ਤੇ ਦੇ ਵਿਰੁੱਧ ਸਨ ਕਿਉਕਿ ਇਸ ਨਾਲ ਸਿੱਖਾਂ ਦੀ ਰਾਜਨੀਤਿਕ ਤਾਕਤ ਵੱਧ ਜਾਣੀ ਸੀ । ਇਹ ਤਾਕਤ ਅੰਗਰੇਜ਼ਾਂ ਦੀ ਪੰਜਾਬ ਨੂੰ ਹੜੱਪਣ ਦੀ ਨੀਤੀ ਦੇ ਰਾਹ ਵਿੱਚ ਰੋੜਾ ਅਟਕਾ ਸਕਦੀ ਸੀ । ਕੈਪਟਨ ਐਬਟ ਜਿਸ ਨੂੰ ਸਰਦਾਰ ਚਤਰ ਸਿੰਘ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ, ਸਿੱਖ ਰਾਜ ਨੂੰ ਤਬਾਹ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਸੀ । ਉਸ ਦੁਆਰਾ ਭੜਕਾਏ ਗਏ ਹਜ਼ਾਰਾ ਦੋ ਮੁਸਲਮਾਨਾਂ ਨੇ 6 ਅਗਸਤ, 1848 ਈ. ਨੂੰ ਸਰਦਾਰ ਚਤਰ ਸਿੰਘ ਦੀ ਰਿਹਾਇਸ਼ਗਾਹ ‘ਤੇ ਹਮਲਾ ਕਰ ਦਿੱਤਾ ।

ਇਹ ਵੇਖ ਕੇ ਸਰਦਾਰ ਚਤਰ ਸਿੰਘ ਨੇ ਕਰਨਲ ਕੈਨੋਰਾ ਨੂੰ ਵਿਦਰੋਹੀਆਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ । ਕਰਨਲ ਕੈਨੋਰਾ ਜੋ ਕੈਪਟਨ ਐਬਟ ਨਾਲ ਮਿਲਿਆ ਹੋਇਆ ਸੀ, ਨੇ ਚਤਰ ਸਿੰਘ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ।ਉਸ ਨੇ ਆਪਣੀ ਪਿਸਤੌਲ ਨਾਲ ਗੋਲੀਆਂ ਚਲਾ ਕੇ ਦੋ ਸਿੱਖ ਸਿਪਾਹੀਆ ਨੂੰ ਮਾਰ ਦਿੱਤਾ । ਉਸੇ ਸਮੇਂ ਇੱਕ ਸਿੱਖ ਸਿਪਾਹੀ ਨੇ ਅੱਗੇ ਵੱਧ ਕੇ ਆਪਣੀ ਤਲਵਾਰ ਨਾਲ ਕੈਨੇਡਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਜਦੋਂ ਇਸ ਘਟਨਾ ਦੀ ਖ਼ਬਰ ਅਥਣ ਨੇ ਪਤੀ ਤਾਂ ਉਹ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ । ਉਸ ਨੇ ਸਰਦਾਰ ਚਤਰ ਸਿੰਘ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਸ ਦੀ ਜਾਗੀਰ ਜ਼ਬਤ ਕਰ ਲਈ ।ਇਸ ਕਰਨ ਸਰਦਾਰ ਚਤਰ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਦਾ ਐਲਾਨ ਕਰ ਦਿੱਤ ਸਿੱਟੇ ਵਜੋਂ ਚਾਰ ਚੁਫੇਰੇ ਬਗਾਵਤ ਦੀ ਅੱਗ ਫੈਲ ਗਈ।

ਸ਼ੇਰ ਸਿੰਘ ਦਾ ਵਿਦਰੋਹ

Second Anglo Sikh War: ਸ਼ੇਰ ਸਿੰਘ ਸਰਦਾਰ ਚਤਰ ਸਿੰਘ ਦਾ ਪੁੱਤਰ ਸੀ ਅਤੇ ਉਹ ਰੈਜ਼ੀਡੈਂਟ ਦੀ ਕੌਂਸਿਲ ਆਫ਼ ਰੀਜੈਂਸੀ ਦਾ ਮੈਂਬਰ ਸੀ । ਉਹ ਅੰਗਰੇਜ਼ਾਂ ਦਾ ਪੱਕਾ ਸਮਰਥਕ ਸੀ । ਪਰ ਜਦੋਂ ਸ਼ੇਰ ਸਿੰਘ ਨੇ ਆਪਣੇ ਪਿਤਾ ਵਿਰੁੱਧ ਕੀਤੀ ਗਈ ਅੰਗਰੇਜ਼ਾਂ ਦੀ ਬਦਸਲੂਕੀ ਬਾਰੇ ਪਤਾ ਲੱਗਿਆ ਤਾਂ ਉਸ ਨੇ ਵੀ 14 ਸਤੰਬਰ, 1848 ਈ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰਨ ਦਾ ਐਲਾਨ ਕਰ ਦਿੱਤਾ । ਉਸ ਨੇ ਇੱਕ ਐਲਾਨ ਰਾਹੀਂ ਸਾਰੇ ਪੰਜਾਬ ਵਾਸੀਆਂ ਨੂੰ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਲੂਣ ਖਾਧਾ ਹੈ, ਇਨ੍ਹਾਂ ਧੋਖੇਬਾਜ਼ ਫਰੰਗੀਆਂ ਵਿਰੁੱਧ ਹਥਿਆਰ ਚੁੱਕਣ ਦੀ ਅਪੀਲ ਕੀਤੀ। ਇਸ ਅਪੀਲ ਕਾਰਨ ਕਈ ਛਾਉਣੀਆਂ ਦੇ ਸਿੱਖ ਸਿਪਾਹੀ ਭੜਕ ਉੱਠੇ ਤੇ ਉਹ ਸ਼ੇਰ ਸਿੰਘ ਦੇ ਝੰਡੇ ਅਧੀਨ ਇਕੱਠੇ ਹੋ ਗਏ।

ਲਾਰਡ ਡਲਹੌਜੀ ਦੀ ਨੀਤੀ

Second Anglo Sikh War: ਜਨਵਰੀ, 1848 ਈ. ਵਿੱਚ ਲਾਰਡ ਡਲਹੌਰੀ ਭਾਰਤ ਦਾ ਨਵਾਂ ਗਵਰਨਰ-ਜਨਰਲ ਬਣਿਆ ਸੀ ਉਹ ਬਹੁਤ ਵੱਡਾ ਸਾਮਰਾਜਵਾਦੀ ਸੀ ਉਸ ਨੇ ਲੈਪਸ ਦੀ ਨੀਤੀ ਅਤੇ ਹੋਰ ਢੰਗਾਂ ਰਾਹੀਂ ਭਾਰਤ ਦੀਆਂ ਬਹੁਤ ਸਾਰੀਆਂ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤਾ । ਸਾਰੇ ਭਾਰਤ ‘ਤੇ ਕਬਜ਼ਾ ਕਰ ਲੈਣ ਮਗਰੋਂ ਕੇਵਲ ਪੰਜਾਬ ਹੀ ਇੱਕ ਅਜਿਹਾ ਰਾਜ ਸੀ ਜਿਸ ਨੂੰ ਹਾਲੇ ਤਕ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਿਆ ਸੀ । ਡਲਹੌਜੀ ਕਾਫ਼ੀ ਸਮੇਂ ਤੋਂ ਇੱਕ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ । ਇਹ ਮੌਕਾ ਉਸ ਨੂੰ ਦੀਵਾਨ ਮੂਲਰਾਜ, ਚਤਰ ਸਿੰਘ ਤੇ ਸ਼ੇਰ ਸਿੰਘ ਦੁਆਰਾ ਕੀਤੇ ਗਏ ਵਿਦਰੋਹਾਂ ਤੋਂ ਮਿਲਿਆ|

Battles of Second Anglo Sikh War | ਦੂਜੀ ਐਂਗਲੋ ਸਿੱਖ ਜੰਗ ਦੀਆਂ ਲੜਾਈਆਂ

Battles of Second Anglo Sikh War: ਦੂਸਰੇ ਐਂਗਲੋ ਸਿੱਖ ਯੁੱਧ ਦੀਆਂ ਮੁੱਖ ਘਟਨਾਵਾਂ ਹੇਠ ਲਿਖੀਆਂ ਸਨ:

Second Anglo-Sikh War
Second Anglo Sikh War

Battle of Ramnagar|ਰਾਮਨਗਰ ਦੀ ਲੜਾਈ

Battle of Ramnagar:  ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਦੂਸਰੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ 22 ਨਵੰਬਰ, 1848 ਈ. ਨੂੰ ਰਾਮਨਗਰ ਦੇ ਸਥਾਨ ‘ਤੇ ਹੋਈ ਅੰਗਰੇਜ਼ੀ ਸੈਨਾ ਦੀ ਅਗਵਾਈ ਨਾਲ ਹਿਊਗ ਗਫ ਕਰ ਰਿਹਾ ਸੀ ।ਉਸ ਅਧੀਨ 20,000 ਸੈਨਿਕ ਅਤੇ 100 ਤੋਪਾਂ ਸਨ ।ਸਿੱਖ ਸੈਨਿਕਾਂ ਦੀ ਅਗਵਾਈ ਸੇਵਾ ਸੰਭ ਕਰ ਰਿਹਾ ਸੀ ਅਤੇ ਉਸ ਅਧੀਨ 15,000 ਸੈਨਿਕ ਸਨ ਰਾਮਨਗਰ ਵਿਖੇ ਸਿੱਖਾਂ ਨੇ ਪਹਿਲਾਂ ਹੀ ਮੋਰਚੇ ਲਗਾਏ ਹੋਏ ਸਨ। ਜਦੋਂ ਗਫ਼ ਦੇ ਸੈਨਿਕ ਇੱਥੇ ਪਹੁੰਚੇ ਤਾਂ ਸਿੱਖਾਂ ਨੇ ਉਨ੍ਹਾਂ ਨੂੰ ਲਲਕਾਰਿਆ ਸਿੱਖਾਂ ਦੇ ਹਮਲੇ ਨੇ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ|

Battle of Chillianwala | ਚਿਲਿਆਵਾਲਾ ਦੀ ਲੜਾਈ

Battle of Chillianwala: ਚਿਲਿਆਵਾਲਾ ਦੀ ਲੜਾਈ ਦੂਸਰੇ ਐਂਗਲੋ-ਸਿੱਖ ਯੁੱਧ ਦੀਆਂ ਮਹੱਤਵਪੂਰਨ ਲੜਾਈਆਂ ਵਿਚੋਂ ਇੱਕ ਸੀ ਇਹ ਲੜਾਈ 13 ਜਨਵਰੀ, 1849 ਈ. ਨੂੰ ਲੜੀ ਗਈ ਸੀ ਹਿਊਗ ਗਫ਼ ਦਾ ਇਹ ਵਿਚਾਰ ਸੀ ਕਿ ਉਸ ਕੋਲ ਸ਼ੇਰ ਸਿੰਘ ਦਾ ਮੁਕਾਬਲਾ ਕਰਨ ਲਈ ਸ਼ਕਤੀਸ਼ਾਲੀ ਫ਼ੌਜ ਨਹੀਂ ਹੈ । ਇਸ ਲਈ ਉਹ ਵਧੇਰੇ ਸੈਨਿਕ ਸਹਾਇਤਾ ਪਹੁੰਚਣ ਦੀ ਉਡੀਕ ਕਰਨ ਲੱਗਾ । ਜਦੋਂ ਗਫ਼ ਨੂੰ ਇਹ ਖ਼ਬਰ ਮਿਲੀ ਕਿ ਸਰਦਾਰ ਚਤਰ ਸਿੰਘ ਆਪਣੇ ਸੈਨਿਕਾਂ ਸਮੇਤ ਸ਼ੇਰ ਸਿੰਘ ਦੀ ਸਹਾਇਤਾ ਲਈ ਪਹੁੰਚ ਰਿਹਾ ਹੈ ਤਾਂ ਉਸ ਨੇ 13 ਜਨਵਰੀ ਨੂੰ ਸ਼ੇਰ ਸਿੰਘ ਦੇ ਸੈਨਿਕਾਂ ‘ਤੇ ਹਮਲਾ ਕਰ ਦਿੱਤਾ ।

ਇਹ ਲੜਾਈ ਬਹੁਤ ਭਿਆਨਕ ਸੀ । ਇਸ ਲੜਾਈ ਵਿੱਚ ਸ਼ੇਰ ਸਿੰਘ ਦੇ ਸੈਨਿਕਾਂ ਨੇ ਅੰਗਰੇਜ਼ ਸੈਨਾ ਵਿੱਚ ਤਬਾਹੀ ਮਚਾ ਦਿੱਤੀ । ਅੰਗਰੇਜ਼ਾਂ ਦੇ 695 ਸੈਨਿਕ ਜਿਨ੍ਹਾਂ ਵਿੱਚ 132 ਅਫ਼ਸਰ ਸਨ, ਇਸ ਲੜਾਈ ਵਿੱਚ ਸਾਰੇ ਗਏ ਅਤੇ 1651 ਹੋਰ ਸੈਨਿਕ ਜ਼ਖ਼ਮੀ ਹੋਏ । ਅੰਗਰੇਜਾ ਦੀਆ 4 ਤੋਪਾਂ ਵੀ ਸਿੱਖਾਂ ਦੇ ਹੱਥ ਆ ਗਈਆਂ।ਚਿਲਿਆਂਵਾਲਾ ਦੀ ਲੜਾਈ ਵਿੱਚ ਅੰਗਰੇਜ਼ਾਂ ਦੇ ਹੋਏ ਭਾਰੀ ਵਿਨਾਸ਼ ਕਾਰਨ ਇੰਗਲੈਂਡ ਦੇ ਲੋਕਾਂ ਵਿੱਚ ਹਾਹਾਕਾਰ ਮਚ ਗਈ । ਇਸ ਕਾਰਨ ਲਾਰਡ ਹਿਊਗ ਗਫ਼ ਨੂੰ ਬਦਲ ਕੇ ਸਰ ਚਾਰਲਸ ਨੇਪੀਅਰ ਨੂੰ ਮੁੱਖ ਸੈਨਾਪਤੀ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ।

Read About Baba Banda Singh Bahadur

Battle of Multan | ਮੁਲਤਾਨ ਦੀ ਲੜਾਈ

Battle of Multan: ਮੁਲਤਾਨ ਵਿਖੇ ਦੀਵਾਨ ਮਲਰਾਜ ਨੇ ਅਪਰੈਲ, 1848 ਈ. ਵਿੱਚ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ ਸੀ ਅੰਗਰੇਜ਼ਾਂ ਨੇ ਪਹਿਲਾਂ ਜਾਣ-ਬੁਝ ਕੇ ਮੁਲਤਾਨ ਦੇ ਵਿਦਰੋਹ ਨੂੰ ਫੈਲਣ ਦਿੱਤਾ ਸੀ ਅਤੇ ਬਾਅਦ ਵਿੱਚ ਜਦੋਂ ਸ਼ੇਰ ਸਿੰਘ ਮੁਲਤਾਨ ਦੇ ਦੀਵਾਨ ਮੁਲਰਾਜ ਨਾਲ ਆਣ ਰਲਿਆ ਤਾਂ ਅੰਗਰੇਜ਼ਾਂ ਨੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਅੰਗਰੇਜ਼ਾਂ ਅਤੇ ਮੂਲਰਾਜ ਦੇ ਸੈਨਿਕਾਂ ਵਿੱਚ ਕਈ ਝੜਪਾਂ ਹੋਈਆਂ, ਪਰ ਅੰਗਰੇਜ਼ਾਂ ਨੂੰ ਕੋਈ ਨਿਰਣਾਇੱਕ ਜਿੱਤ ਪ੍ਰਾਪਤ ਨਹੀਂ ਹੋਈ ।

ਅਖੀਰ ਅੰਗਰੇਜ਼ਾਂ ਨੇ ਇੱਕ ਚਾਲ ਚੱਲੀ ਉਨ੍ਹਾਂ ਨੇ ਜਾਅਲੀ ਚਿੱਠੀਆਂ ਲਿਖ ਕੇ ਮੁਲਰਾਜ ਅਤੇ ਸ਼ੇਰ ਸਿੰਘ ਵਿਚਕਾਰ ਗਲਤ-ਫਹਿਮੀ ਪੈਦਾ ਕਰ ਦਿੱਤੀ ।ਸਿੱਟੇ ਵਜੋਂ ਸ਼ੇਰ ਸਿੰਘ ਨੇ ਮੂਲਰਾਜ ਦਾ ਸਾਥ ਛੱਡ ਦਿੱਤਾ । ਦਸੰਬਰ, 1848 ਈ . ਵਿੱਚ ਜਨਰਲ ਵਿਚ (General Whish) ਨੇ ਮੂਲਰਾਜ ਦੇ ਕਿਲੇ ਨੂੰ ਘੇਰਾ ਪਾ ਲਿਆ ਦੀਵਾਨ ਮੂਲਰਾਜ ਨੇ ਅੰਗਰੇਜ਼ੀ ਸੈਨਾ ਦਾ ਡਟ ਕੇ ਮੁਕਾਬਲਾ ਕੀਤਾ ।

30 ਦਸੰਬਰ ਵਾਲੇ ਦਿਨ ਅਚਾਨਕ ਅੰਗਰੇਜ਼ਾਂ ਵੱਲੋਂ ਸੁੱਟਿਆ ਇੱਕ ਗੋਲਾ ਕਿਲ੍ਹੇ ਦੇ ਅੰਦਰ ਪਏ ਬਾਰੂਦ ‘ਤੇ ਆਣ ਡਿੱਗਾ । ਇਸ ਕਾਰਨ ਬਹੁਤ ਸਾਰਾ ਬਾਰੂਦ ਨਸਟ ਹੋ ਗਿਆ ਅਤੇ ਮੂਲਰਾਜ ਦੇ 500 ਸੈਨਿਕ ਵੀ ਮਾਰੇ ਗਏ । ਇਸ ਭਾਰੀ ਨੁਕਸਾਨ ਕਾਰਨ ਮੂਲਰਾਜ ਲਈ ਬਹੁਤ ਸਮੇਂ ਤਕ ਅੰਗਰੇਜ਼ਾਂ ਦੇ ਮੁਕਾਬਲੇ ਨੂੰ ਜਾਰੀ ਰੱਖਣਾ ਬੜਾ ਔਖਾ ਹੋ ਗਿਆ ਅੰਤ ਮਜਬੂਰ ਹੋ ਕੇ 22 ਜਨਵਰੀ, 1849 ਈ. ਨੂੰ ਮੂਲਰਾਜ ਨੇ ਅੰਗਰੇਜ਼ਾਂ ਅੱਗੇ ਹਥਿਆਰ ਸੁੱਟ ਦਿੱਤੇ ਅਤੇ ਮੁਲਤਾਨ ਦੇ ਕਿਲ੍ਹੇ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ। ਮੁਲਤਾਨ ਦੀ ਇਸ ਜਿੱਤ ਨਾਲ ਚਿਲਿਆਵਾਲਾ ਦੇ ਸਥਾਨ ‘ਤੇ ਅੰਗਰੇਜ਼ਾਂ ਦੀ ਜੋ ਹੱਤਕ ਹੋਈ ਸੀ, ਉਸ ਦੀ ਕਾਫ਼ੀ ਹੱਦ ਤਕ ਪੂਰਤੀ ਹੋ ਗਈ।

Battle of Gujarat | ਗੁਜਰਾਤ ਦੀ ਲੜਾਈ

Second Anglo Sikh War: ਗੁਜਰਾਤ ਦੀ ਲੜਾਈ ਦੂਸਰੇ ਐਂਗਲੋ-ਸਿੱਖ ਯੁੱਧ ਦੀ ਸਭ ਮਹੱਤਵਪੂਰਨ ਅਤੇ ਨਿਰਣਾਇੱਕ ਲੜਾਈ ਸਿੱਧ ਹੋਈ ।ਇਸ ਲੜਾਈ ਵਿੱਚ ਚਤਰ ਸਿੰਘ ਦੇ ਸੈਨਿਕ ਸ਼ੇਰ ਸਿੰਘ ਦੇ ਮਾਤ ਨਾਲ ਆਣ ਮਿਲੇ ਸਨ । ਉਨ੍ਹਾਂ ਦੀ ਸਹਾਇਤਾ ਲਈ ਭਾਈ ਮਹਾਰਾਜ ਸਿੰਘ ਵੀ ਗੁਜਰਾਤ ਪਹੁੰਚ ਗਿਆ ਸੀ ।ਇਸ ਇਲਾਵਾ ਅਫ਼ਗਾਨਿਸਤਾਨ ਦੇ ਬਾਦਸ਼ਾਹ ਦੋਸਤ ਮੁਹੰਮਦ ਖ਼ਾਂ ਨੇ ਵੀ ਸਿੱਖਾਂ ਦੀ ਸਹਾਇਤਾ ਲਈ ਆਪਣੇ ਪੁੱਤਰ ਅਕਰਮ ਦੀ ਅਗਵਾਈ ਹੇਠ 3,000 ਘੋੜਸਵਾਰ ਸੈਨਾ ਭੇਜੀ ਸੀ ।

ਇਸ ਲੜਾਈ ਵਿੱਚ ਸਿੱਖਾਂ ਦੀ ਕੁਲ ਫ਼ੌਜ 40,000 ਸੀ । ਦੂਜੇ ਪਾ ਅੰਗਰੇਜ਼ੀ ਸੈਨਾ ਦੀ ਅਗਵਾਈ ਅਜੇ ਵੀ ਲਾਰਡ ਹਿਊਗ ਰਾਵ ਹੀ ਕਰ ਰਿਹਾ ਸੀ ਕਿਉਂਕਿ ਸਰ ਚਾਰਲਸ ਨੇਪੀਅਰ ਅਤੇ ਭਾਰਤ ਨਹੀਂ ਪੁੱਜਾ ਸੀ । ਅੰਗਰੇਜ਼ਾਂ ਕੋਲ 68,000 ਸੈਨਿਕ ਸਨ । ਇਸ ਲੜਾਈ ਵਿੱਚ ਦੋਹਾਂ ਪਾਸਿਆਂ ਤੋਂ ਤੋਪਾਂ ਦੀ ਕਾਫ਼ੀ ਵਰਤੋਂ ਕੀਤੀ ਗਈ ਸੀ ਜਿਸ ਕਾਰਨ ਇਹ ਲੜਾਈ ਇਤਿਹਾਸ ਵਿੱਚ ‘ਤੋਪਾਂ ਦੀ ਲੜਾਈ’ Battle, of Cannons ਦੇ ਨਾਂ ਨਾਲ ਪ੍ਰਸਿੱਧ ਹੈ|

ਇਹ ਲੜਾਈ 21 ਫਰਵਰੀ 1849 ਈ. ਨੂੰ ਸਵੇਰੇ 7.30 ਵਜੇ ਸ਼ੁਰੂ ਹੋਈ । ਸਿੱਖਾਂ ਦੀਆਂ ਤੋਪਾਂ ਦਾ ਬਾਰੂਦ ਛੇਤੀ ਮੁੱਕ ਗਿਆ ।ਜਦੋਂ ਅੰਗਰੇਜ਼ਾਂ ਨੂੰ ਇਸ ਬਾਰੇ ਪਤਾ ਲੱਗਿਆ ਤਾ ਉਨ੍ਹਾਂ ਨੇ ਆਪਣੀਆਂ ਤੋਪਾਂ ਨਾਲ ਸਿੱਖ ਸੈਨਾ ‘ਤੇ ਜ਼ਬਰਦਸਤ ਹਮਲਾ ਕਰ ਦਿੱਤਾ । ਸਿੱਖ ਸੈਨਿਕਾਂ ਨੇ ਆਪਣੀਆਂ ਤਲਵਾਰਾਂ ਕੱਢ ਲਈਆਂ ਪਰ ਉਹ ਤੋਪਾਂ ਦਾ ਮੁਕਾਬਲਾ ਕਿੰਨਾ ਕੁ ਚਿ ਕਰਦੇ । ਇਸ ਲੜਾਈ ਵਿੱਚ ਸਿੱਖ ਸੈਨਾ ਦਾ ਭਾਰੀ ਨੁਕਸਾਨ ਹੋਇਆ । ਉਨ੍ਹਾਂ ਦੇ 3,000 ਤੋਂ 5,000 ਤਕ ਸੈਨਿਕ ਇ ਲੜਾਈ ਵਿੱਚ ਮਾਰੇ ਗਏ ਅਤੇ ਸਿੱਖਾਂ ਦੀਆਂ 53 ਤੋਪਾਂ ਵੀ ਅੰਗਰੇਜ਼ਾਂ ਦੇ ਹੱਥ ਆ ਗਈਆਂ । ਦੂਜੇ ਪਾਸੇ ਅੰਗਰੇਜ਼ਾਂ ਦੇ ਕੇਵਲ 96 ਸੈਨਿਕ ਹੀ ਮਾਰੇ ਗਏ ਸਨ ।

ਇਸ ਲੜਾਈ ਤੋਂ ਬਾਅਦ ਸਿੱਖ ਸੈਨਿਕਾਂ ਵਿੱਚ ਭਗਦੜ ਮੱਚ ਗਈ । ਅੰਗਰੇਜ਼ੀ ਸੈਨਾ ਨੇ ਉਨ੍ਹਾਂ ਦਾ ਪਿੱਛਾ ਕੀਤਾ । 10 ਮਾਰਚ, 1849 ਈ. ਨੂੰ ਚਤਰ ਸਿੰਘ, ਸ਼ੇਰ ਸਿੰਘ ਅਤੇ ਹੋਰ ਸਿੱਖ ਨੇਤਾਵਾਂ ਨੇ ਰਾਵਲਪਿੰਡੀ ਦੇ ਨੇੜੇ ਜਨਰਲ ਗਿਲਬਰਟ (Gen. Gilbert) ਅੱਗੇ ਆਪਣੇ ਹਥਿਆਰ ਸੁੱਟ ਦਿੱਤੇ । 14 ਮਾਰਚ ਨੂੰ ਬਾਕੀ ਸਿੱਖ ਸੈਨਿਕਾਂ ਨੇ ਵੀ ਇਕੱਠੇ ਹੋ ਕੇ ਜਨਰਲ ਅੱਗੇ ਆਪਣੇ ਹਥਿਆਰ ਸੁੱਟ ਦਿੱਤੇ । ਹਥਿਆਰ ਸੁੱਟਣ ਵੇਲੇ ਸੈਨਿਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਉਹ ਕਹਿ ਰਹੇ ਸਨ ਅੱਜ ਰਣਜੀਤ ਸਿੰਘ ਮਰ ਗਿਆ । ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਜਰਾਤ ਦੀ ਲੜਾਈ ਸਿੱਖ ਸਾਮਰਾਜ ਲਈ ਵਿਨਾਸ਼ਕਾਰੀ ਸਿੱਧ ਹੋਈ । ਡਾਕਟਰ ਐੱਨ. ਐੱਮ. ਖਿਲਨਾਨੀ ਦੇ ਵਿਚਾਰ ਅਨੁਸਾਰ, ਗੁਜਰਾਤ ਦੀ ਲੜਾਈ ਨੇ ਭਾਰਤ ਵਿੱਚ ਅੰਗਰੇਜੀ ਸਾਮਰਾਜ ਦੀ ਇਮਾਰਤ ਨੂੰ ਮੁਕੰਮਲ ਕਰਨ ਦਾ ਕੰਮ ਕੀਤਾ।

Treaty of Second Anglo Sikh War | ਦੂਜੀ ਐਂਗਲੋ-ਸਿੱਖ ਜੰਗ ਦੀ ਸੰਧੀ

Treaty of Second Anglo Sikh War: 

  1. ਲਾਹੌਰ ਦੀ ਸੰਧੀ ਅਨੁਸਾਰ ਮਾਰਚ 1849 ਵਿਚ (ਲਾਰਡ ਡਲਹੌਜ਼ੀ ਅਧੀਨ) ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਨਾਲ ਮਿਲਾ ਲਿਆ ਸੀ।
  2. ਗਿਆਰਾਂ ਸਾਲਾਂ ਦੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਜਾ ਕੇ ਪੈਨਸ਼ਨ ਦਿੱਤੀ ਗਈ ਸੀ।
  3. ਜਿੰਦ ਕੌਰ ਨੂੰ ਉਸ ਦੇ ਪੁੱਤਰ ਮਹਾਰਾਜੇ ਤੋਂ ਵੱਖ ਕਰਕੇ ਫ਼ਿਰੋਜ਼ਪੁਰ ਲਿਜਾਇਆ ਗਿਆ। ਉਸ ਦਾ ਭੱਤਾ ਘਟਾ ਕੇ ਮਾਮੂਲੀ ਕਰ ਦਿੱਤਾ ਗਿਆ ਅਤੇ ਉਸ ਦੇ ਗਹਿਣੇ ਅਤੇ ਪੈਸੇ ਜ਼ਬਤ ਕਰ ਲਏ ਗਏ।
  4. ਸਰ ਜੌਹਨ ਲਾਰੈਂਸ ਨੂੰ ਪ੍ਰਸ਼ਾਸਨ ਦੀ ਦੇਖਭਾਲ ਕਰਨ ਲਈ ਪੰਜਾਬ ਦਾ ਪਹਿਲਾ ਚੀਫ਼ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।
  5. ਡਲਹੌਜ਼ੀ ਨੂੰ ਪੰਜਾਬ ਨੂੰ ਅੰਗਰੇਜ਼ਾਂ ਨਾਲ ਮਿਲਾਉਣ ਵਿਚ ਉਸਦੀ ਭੂਮਿਕਾ ਲਈ ਮਾਨਤਾ ਪ੍ਰਾਪਤ ਸੀ ਅਤੇ ਉਸਨੂੰ ਮਾਰਕੁਇਸ ਬਣਾਇਆ ਗਿਆ ਸੀ |
  6. ਮਸ਼ਹੂਰ ਕੋਹ-ਏ-ਨੂਰ ਹੀਰਾ ਬ੍ਰਿਟਿਸ਼ ਹੱਥਾਂ ਵਿਚ ਚਲਾ ਗਿਆ। ਇਹ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਵਿਚ ਸੀ ਜਿਸ ਨੇ ਇਸ ਨੂੰ ਉੜੀਸਾ ਦੇ ਪੁਰੀ ਜਗਨਨਾਥ ਮੰਦਰ ਲਈ ਵਸੀਅਤ ਦਿੱਤੀ ਸੀ ਪਰ ਅੰਗਰੇਜ਼ਾਂ ਦੁਆਰਾ ਉਸ ਦੀ ਵਸੀਅਤ ਨੂੰ ਲਾਗੂ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਲਾਹੌਰ ਦੀ ਸੰਧੀ ਦੇ ਹਿੱਸੇ ਵਜੋਂ ਹਾਸਲ ਕੀਤਾ ਗਿਆ ਸੀ|

Conclusion of Second Anglo Sikh War | ਦੂਜੀ ਐਂਗਲੋ ਸਿੱਖ ਜੰਗ ਦਾ ਸਿੱਟਾ

Conclusion of Second Anglo Sikh War:  ਦੂਸਰੇ ਐਂਗਲੋ-ਸਿੱਖ ਯੁੱਧ ਦੇ ਬੜੇ ਮਹੱਤਵਪੂਰਨ ਸਿੱਟੇ ਨਿਕਲੇ ਇਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:

End of the Empire of Maharaja Ranjit Singh | ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਅੰਤ

End of the Empire of Maharaja Ranjit Singh: ਦੂਸਰੇ ਐਂਗਲੋ-ਸਿੱਖ ਯੁੱਧ ਦਾ ਸਭ ਤੋਂ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਣਥੱਕ ਯਤਨਾਂ ਸਦਕਾ ਉਸਾਰੇ ਗਏ ਸਾਮਰਾਜ ਦਾ ਪੂਰੀ ਤਰ੍ਹਾਂ ਅੰਤ ਕਰ ਦਿੱਤਾ ਗਿਆ । ਇਸ ਸੰਬੰਧੀ 29 ਮਾਰਚ, 1849 ਈ. ਨੂੰ ਲਾਹੌਰ ਦਰਬਾਰ ਵਿੱਚ ਇੱਕ ਘੋਸ਼ਣਾ-ਪੱਤਰ ਪੜ੍ਹਿਆ ਗਿਆ । ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾਭ ਦਿੱਤਾ ਗਿਆ । ਉਸ ਦੀ ਸਾਲਾਨਾ ਪੈਨਸ਼ਨ 50,000 ਪੌਂਡ ਨਿਸ਼ਚਿਤ ਕੀਤੀ ਗਈ ।ਉਸ ਨੂੰ ਪੰਜਾਬ ਛੱਡ ਕੇ ਭਾਰਤ ਦੇ ਕਿਸੇ ਵੀ ਭਾਗ ਵਿੱਚ ਰਹਿਣ ਦੀ ਇਜਾਜਤ ਦਿੱਤੀ ਗਈ । ਲਾਹੌਰ ਦਰਬਾਰ ਦੀ ਸਾਰੀ ਜਾਇਦਾਦ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ।ਪ੍ਰਸਿੱਧ ਕੋਹਿਨੂਰ ਹੀਰਾ ਮਹਾਰਾਜਾ ਦਲੀਪ ਸਿੰਘ ਤੋਂ ਲੈ ਕੇ ਰਾਣੀ ਵਿਕਟੋਰੀਆ ਨੂੰ ਭੇਟ ਕੀਤਾ ਗਿਆ ।

ਮਹਾਰਾਜਾ ਦਲੀਪ ਸਿੰਘ ਕੁਝ ਸਮੇਂ ਬਾਅਦ ਇੰਗਲੈਂਡ ਚਲਾ ਗਿਆ ਸੀ ।ਉਸ ਦੀ 1893 ਈ. ਵਿੱਚ ਪੈਰਿਸ ਵਿਖੇ ਮੌਤ ਹੋ ਗਈ 2. ਸਿੱਖ ਫੌਜ ਨੂੰ ਤੋੜ ਦਿੱਤਾ ਗਿਆ (Sikh Army was Disbanded) 9 ਮਾਰਚ, 1846 ਈ. ਨੂੰ ਕੀਤੀ ਗਈ ਲਾਹੌਰ ਦੀ ਸੰਧੀ ਰਾਹੀਂ ਸਿੱਖ ਫ਼ੌਜ ਦੀ ਗਿਣਤੀ ਘਟਾ ਕੇ 20,000 ਪੈਦਲ ਅਤੇ 12,000 ਘੋੜਸਵਾਰ ਨਿਸ਼ਚਿਤ ਕਰ ਦਿੱਤੀ ਗਈ ਸੀ । ਦੂਜੇ ਐਂਗਲੋ-ਸਿੱਖ ਯੁੱਧ ਮਗਰੋਂ ਇਸ ਸੈਨਾ ਨੇ ਵੀ ਨਿਸਤਰ ਕਰ ਕੇ ਤੋੜ ਦਿੱਤਾ ਗਿਆ । ਜ਼ਿਆਦਾਤਰ ਸੈਨਿਕ ਨੂੰ ਖੇਤੀਬਾੜੀ ਦੇ ਧੰਦੇ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ।ਅਜਿਹੇ ਸੈਨਿਕਾਂ ਨੂੰ ਜਿਨ੍ਹਾਂ ਦੀ ਵਫ਼ਾਦਾਰੀ ‘ਤੇ ਕਿਸੇ ਕਿਸਮ ਦਾ ਸ਼ੱਕ ਨਹੀਂ ਸੀ ਬ੍ਰਿਟਿਸ਼ ਭਾਰਤੀ ਸੈਨਾ ਵਿੱਚ ਭਰਤੀ ਕਰ ਲਿਆ ਗਿਆ ।

Second Anglo-Sikh War
Second Anglo Sikh War

Punishment of Diwan Mul Raj ad Bhai Maharaj Singh | ਦੀਵਾਨ ਮੂਲਰਾਜ ਅਤੇ ਭਾਈ ਮਹਾਰਾਜ ਸਿੰਘ ਨੂੰ ਦੇਸ਼ ਨਿਕਾਲੇ ਦੀ ਸਜ਼ਾ

Second Anglo Sikh War: ਦੀਵਾਨ ਮੁਲਰਾਜ ਨੂੰ ਐਗਨਿਯੂ ਅਤੇ ਐਂਡਰਸਨ ਨਾਂ ਦੇ ਦੋ ਅਫ਼ਸਰਾਂ ਦੇ ਕਤਲ ਦੇ ਦੇਸ਼ ਵਿੱਚ ਪਹਿਲਾਂ ਮੌਤ ਦੀ ਸਜ਼ਾ ਦਿੱਤੀ ਗਈ ਸੀ । ਬਾਅਦ ਵਿੱਚ ਇਸ ਸਜ਼ਾ ਨੂੰ ਕਾਲੇ ਪਾਣੀ ਦੀ ਸਜ਼ਾ ਵਿੱਚ ਬਦਲ ਦਿੱਤਾ ਗਿਆ। ਉਸ ਨੂੰ ਅੰਡੇਮਾਨ ਭੇਜਿਆ ਜਾਣਾ ਸੀ ਪਰ ਸਿਹਤ ਖ਼ਰਾਬ ਹੋ ਜਾਣ ਕਾਰਨ ਉਸ ਦੀ 11 ਅਗਸਤ, 1851 ਈ. ਨੂੰ ਕਲਕੱਤੇ ਵਿਖੇ ਮੌਤ ਹੋ ਗਈ। ਮਹਾਰਾਜ ਸਿੰਘ ਨੂੰ ਪਹਿਲਾਂ ਅਲਾਹਾਬਾਦ ਅਤੇ ਬਾਅਦ ਵਿੱਚ ਕਲਕੱਤੇ ਦੀ ਜੇਲ੍ਹ ਵਿੱਚ ਰੱਖਿਆ ਗਿਆ । ਇਸ ਤੋਂ ਬਾਅਦ ਉਸ ਨੂੰ ਸਿੰਘਾਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਇੱਥੇ ਉਸ ਦੀ 5 ਜੁਲਾਈ, 1856 ਈ. ਨੂੰ ਮੌਤ ਹੋ ਗਈ ।

Punishment to S. Chattar Singh and Sher Singh|ਸਰਦਾਰ ਚਤਰ ਸਿੰਘ ਅਤੇ ਸ਼ੇਰ ਸਿੰਘ ਨੂੰ ਸਜ਼ਾ ਸਿੰਘ

Punishment to S. Chattar Singh and Sher Singh: ਅੰਗਰੇਜ਼ਾਂ ਨੇ ਸਰਦਾਰ ਚਤਰ ਸਿੰਘ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ । ਉਨ੍ਹਾਂ ਨੂੰ ਪਹਿਲਾਂ ਅਲਾਹਾਬਾਦ ਅਤੇ ਬਾਅਦ ਵਿੱਚ ਕਲਕੱਤੇ ਦੀਆਂ ਜੇਲ੍ਹਾਂ ਵਿੱਚ ਰੱਖਿਆ ਗਿਆ । 1854 ਈ. ਵਿੱਚ ਸਰਕਾਰ ਨੇ ਉਨ੍ਹਾਂ ਦੋਹਾਂ ਨੂੰ ਰਿਹਾਅ ਕਰ ਦਿੱਤਾ ।

New Administration for the Punjab|ਪੰਜਾਬ ਲਈ ਨਵਾਂ ਰਾਜ ਪ੍ਰਬੰਧ

New Administration for the Punjab: ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲੈਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦਾ ਪ੍ਰਬੰਧ ਚਲਾਉਣ ਲਈ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕੀਤੀ ਜੋ 1849 ਈ. ਤੋਂ ਲੈ ਕੇ 1853 ਈ. ਤਕ ਕੰਮ ਕਰਦਾ ਰਿਹਾ ।1853 ਈ. ਨੂੰ ਪ੍ਰਸ਼ਾਸਨਿਕ ਬੋਰਡ ਨੂੰ ਭੰਗ ਕਰ ਕੇ ਜਾਨ ਲਾਰੈਂਸ ਨੂੰ ਪੰਜਾਬ ਦਾ ਚੀਫ਼ ਕਮਿਸ਼ਨਰ ਨਿਯੁਕਤ ਕੀਤਾ ਗਿਆ । ਉਹ ਇਸ ਅਹੁਦੇ ‘ਤੇ 1858 ਈ. ਤਕ ਕੰਮ ਕਰਦਾ ਰਿਹਾ । ਅੰਗਰੇਜ਼ਾਂ ਨੇ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਕਈ ਤਬਦੀਲੀਆਂ ਕੀਤੀਆਂ ।ਉੱਤਰ-ਪੱਛਮੀ ਸੀਮਾ ਨੂੰ ਵਧੇਰੇ ਸੁਰੱਖਿਅਤ ਬਣਾਇਆ ਗਿਆ । ਸਿੱਖਾਂ ਦਾ ਨਿਸ਼ਸਤਰੀਕਰਨ ਕੀਤਾ ਗਿਆ ।

ਪੁਲੀਸ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਬਣਾਇਆ ਗਿਆ । ਨਿਆਂ ਪ੍ਰਣਾਲੀ ਨੂੰ ਵਧੇਰੇ ਸਸਤਾ ਅਤੇ ਛੇਤੀ ਨਿਆਂ ਦੇਣ ਵਾਲੀ ਬਣਾਇਆ ਗਿਆ । ਪੰਜਾਬ ਵਿੱਚ ਸੜਕਾਂ ਅਤੇ ਨਹਿਰਾਂ ਦਾ ਜਾਲ ਵਿਛਾਇਆ ਗਿਆ । ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ ਗਿਆ ।ਜਾਗੀਰਦਾਰੀ ਪ੍ਰਣਾਲੀ ਨੂੰ ਸਮਾਪਤ ਕੀਤਾ ਗਿਆ । ਵਪਾਰ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਗਏ ।ਜੰਮਦੀਆਂ ਕੁੜੀਆਂ ਨੂੰ ਮਾਰਨ, ਠੱਗੀ ਪ੍ਰਥਾ ਅਤੇ ਸਤੀ ਪ੍ਰਥਾ ਨੂੰ ਸਮਾਪਤ ਕੀਤਾ ਗਿਆ । ਪੰਜਾਬ ਵਿੱਚ ਪੱਛਮੀ ਢੰਗ ਦੀ ਸਿੱਖਿਆ ਪ੍ਰਣਾਲੀ ਸ਼ੁਰੂ ਕੀਤੀ ਗਈ । ਇਨ੍ਹਾਂ ਯਤਨਾਂ ਸਦਕਾ ਅੰਗਰੇਜ਼ਾਂ ਨੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਫੈਲੀ ਬਦਅਮਨੀ ਨੂੰ ਦੂਰ ਕਰਨ ਅਤੇ ਸ਼ਾਂਤੀ ਅਤੇ ਖੁਸ਼ਹਾਲੀ ਸਥਾਪਿਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ । ਇਸੇ ਕਾਰਨ 1857 ਈ. ਦੇ ਵਿਦਰੋਹ ਸਮੇਂ ਪੰਜਾਬ ਅੰਗਰੇਜ਼ਾਂ ਪ੍ਰਤੀ ਵਫ਼ਾਦਾਰ ਰਿਹਾ ।

Friendly attitude towards Princely States the Punjab|ਪੰਜਾਬ ਦੀਆਂ ਰਿਆਸਤਾਂ ਨਾਲ ਮਿੱਤਰਤਾ ਵਾਲਾ ਸਲੂਕ

Friendly attitude towards Princely States the Punjab: ਦੂਸਰੇ ਐਂਗਲੋ-ਸਿੱਖ ਯੁੱਧ ਦੇ ਸਮੇਂ ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਫ਼ਰੀਦਕੋਟ ਅਤੇ ਕਪੂਰਥਲਾ ਦੀਆਂ ਰਿਆਸਤਾਂ ਨੇ ਅੰਗਰੇਜ਼ਾਂ ਨੂੰ ਆਪਣਾ ਸਹਿਯੋਗ ਦਿੱਤਾ ਸੀ । ਇਸ ਕਾਰਨ ਅੰਗਰੇਜ਼ਾਂ ਨੇ ਇਨ੍ਹਾਂ ਨਾਲ ਆਪਣੀ ਮਿੱਤਰਤਾ ਬਣਾਈ ਰੱਖੀ ਅਤੇ ਇਨ੍ਹਾਂ ਰਿਆਸਤਾਂ ਨੂੰ ਅੰਗਰੇਜੀ ਸਾਮਰਾਜ ਵਿੱਚ ਸ਼ਾਮਲ ਨਹੀਂ ਕੀਤਾ।ਲਾਹੌਰ ਦੀ ਸੰਧੀ ਅਨੁਸਾਰ ਮਾਰਚ 1849 ਵਿਚ (ਲਾਰਡ ਡਲਹੌਜ਼ੀ ਅਧੀਨ) ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਨਾਲ ਮਿਲਾ ਲਿਆ ਸੀ।

Second Anglo Sikh War FAQ’s:

ਸਵਾਲ 1.Second Anglo Sikh War ਕਿਸਨੇ ਲੜੀ ਸੀ?

ਜਵਾਬ:  Second Anglo Sikh War ਸਿੱਖ ਸਾਮਰਾਜ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਚਕਾਰ ਇੱਕ ਫੌਜੀ ਸੰਘਰਸ਼ ਸੀ।

ਸਵਾਲ 2. Second Anglo Sikh War ਕਦੋਂ ਅਤੇ ਕਿੱਥੇ ਲੜੀ ਗਈ ਸੀ?

ਜਵਾਬ:   ਸਿੱਖ ਸਾਮਰਾਜ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜੋ 1848 ਅਤੇ 1849 ਵਿੱਚ ਪੰਜਾਬ ਵਿੱਚ ਹੋਈ ਸੀ।

ਸਵਾਲ 3. Second Anglo Sikh War ਦੌਰਾਨ ਪੰਜਾਬ ਦਾ ਸ਼ਾਸਕ ਕੌਣ ਸੀ?

ਜਵਾਬ:    ਮਹਾਰਾਜਾ ਦਲੀਪ ਸਿੰਘ ਦੂਜੀ ਐਂਗਲੋ ਸਿੱਖ ਜੰਗ ਦੌਰਾਨ ਪੰਜਾਬ ਦਾ ਸ਼ਾਸਕ ਸੀ।

Enroll Yourself: Punjab Da Mahapack Online Live Classes

Related Articles 
Punjab Economy Crisis in 2022: Punjab Economy Growth Rate Partition of Punjab 1947 History, Protest, and Conclusion
Revolutionary Movement In Punjab 1913-47 History, Conclusion Division of Punjab On Basis of Administration And Geography
Districts of Punjab 2023 Check District Wise Population of Punjab  ਪੰਜਾਬ ਦੇ ਲੋਕ ਨਾਚ ਸੱਭਿਆਚਾਰਕ ਅਤੇ ਇਤਿਹਾਸਿਕ ਪਰੰਪਰਾਵਾਂ ਦਾ ਪ੍ਰਗਟਾਵਾਂ
ਪੰਜਾਬ ਦੇ ਸੂਫੀ ਸੰਤ ਅਧਿਆਤਮਿਕ ਜਾਗ੍ਰਿਤੀ ਦਾ ਮਾਰਗ ਰੋਸ਼ਨ ਕਰਨਾ ਪੰਜਾਬ ਖੇਡਾਂ: ਪੰਜਾਬੀਆਂ ਦੀਆਂ ਖੇਡਾਂ ਦੇ ਇਤਿਹਾਸ ਅਤੇ ਮਹੱਤਵ ਦੇ ਵੇਰਵੇ
ਭਾਰਤ ਦੇ ਰਾਸ਼ਟਰੀ ਅੰਦੋਲਨ ਤੇ ਮਹਾਤਮਾ ਗਾਂਧੀ ਦਾ ਪ੍ਰਭਾਵ ਬਾਰੇ ਵਿਆਪਕ ਜਾਣਕਾਰੀ
ਭਾਰਤ ਵਿੱਚ ਸਿੰਚਾਈ ਪ੍ਰਣਾਲੀ ਅਤੇ ਇਸ ਦੀਆਂ ਕਿਸਮਾਂ
ਭਾਰਤ ਦੀ ਪ੍ਰਧਾਨ ਮੰਤਰੀ ਸੂਚੀ 1947 ਤੋਂ 2023 ਤੱਕ, ਕਾਰਜਕਾਲ ਅਤੇ ਤੱਥ BIMSTEC ਦੇਸ਼, ਸੂਚੀ, ਨਕਸ਼ਾ, ਝੰਡਾ, ਪੂਰਾ ਨਾਮ, ਮਹੱਤਵ, ਸੰਮੇਲਨ ਦੇ ਵੇਰਵੇ
ਰਾਣੀ ਲਕਸ਼ਮੀ ਬਾਈ ਭਾਰਤੀ ਇਤਿਹਾਸ ਵਿੱਚ ਹਿੰਮਤ ਅਤੇ ਸ਼ਕਤੀਕਰਨ ਦੀ ਕਹਾਣੀ ਪੰਜਾਬ ਵਿੱਚ ਅਜਾਇਬ ਘਰ ਮਸ਼ਹੂਰ ਅਜਾਇਬ ਘਰ ਦੀ ਜਾਂਚ ਕਰੋ
ਵਿਸ਼ਵ ਖੂਨਦਾਨ ਦਿਵਸ ਇਤਿਹਾਸ ਅਤੇ ਥੀਮ ਦੀ ਮਹੱਤਤਾ ਲਈ ਗਲੋਬਲ ਏਕਤਾ
ਅਸਹਿਯੋਗ ਅੰਦੋਲਨ 1920-1922 ਕਾਰਨ, ਪ੍ਰਭਾਵ, ਅਤੇ ਮਹੱਤਵ ਦੇ ਵੇਰਵੇ
ਭਾਰਤ ਦੀਆਂ 40 ਯੂਨੈਸਕੋ ਵਿਸ਼ਵ ਵਿਰਾਸਤ ਸਾਈਟਾਂ ਦੇ ਨਾਮ ਅਤੇ ਵੇਰਵੇ
ਦੁਨੀਆ ਦੇ ਚੋਟੀ ਦੇ ਪਹਾੜ 10 ਸਭ ਤੋਂ ਉੱਚੇ ਪਹਾੜਾਂ ਦੀ ਸੂਚੀ

 

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest Updates

 

FAQs

Who fought the second Anglo-Sikh war?

The Second Anglo-Sikh War was a military conflict between the Sikh Empire and the British East India Company.

When and where was the Second Anglo-Sikh War fought?

Sikh Empire and British East India Company which took place in Punjab in 1848 and 1849.

Who was the ruler of Punjab during the Second Anglo-Sikh War?

Maharaja Duleep Singh was the ruler of Punjab during the Second Anglo-Sikh War.