Punjab govt jobs   »   Story of Sikh Warrior Baba Banda...

Story of Sikh Warrior Baba Banda Singh Bahadur 1670-1716

Table of Contents

 

Baba Banda Singh Bhadaur| Sikh warrior| Journey and contribution|ਬਾਬਾ ਬੰਦਾ ਸਿੰਘ ਬਹਾਦਰ|ਸਿੱਖ ਯੋਧਾ| ਜੀਵਨ ਯਾਤਰਾ ਅਤੇ ਸਹਿਯੋਗ

 

History of Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ

History of Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ: ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਉੱਘਾ ਸਥਾਨ ਪ੍ਰਾਪਤ ਹੈ। 1708  ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਨੰਦੇੜ ਵਿਖੇ ਮਿਲਣ ਤੋਂ ਪਹਿਲਾਂ ਉਹ ਇਕ ਬੈਰਾਗੀ ਦਾ ਜੀਵਨ ਬਤੀਤ ਕਰ ਰਿਹਾ ਸੀ  ਅਤੇ ਇਸ ਮੁਲਾਕਾਤ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਦਰ ਪਏ ਸੁੱਤੇ ਹੋਏ ਸ਼ੇਰ ਨੂੰ ਜਗਾ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਮੁਗਲ ਜ਼ਾਲਮਾਂ ਦਾ ਨਾਸ਼ ਕਰਨ ਲਈ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਪੰਜਾਬ ਪਹੁੰਚਿਆ ਅਤੇ ਬਹੁਤ ਛੇਤੀ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਕਈ ਦੇਸ਼ਾਂ ਤੇ ਕਬਜ਼ਾ ਕਰ ਲਿਆ।

ਬਾਬਾ ਬੰਦਾ ਸਿੰਘ ਬਹਾਦਰ ਨੇ ਅਤਿਆਚਾਰੀਆਂ ਨੂੰ ਅਜਿਹਾ ਸਬਕ ਸਿਖਾਉਣਾ ਸ਼ੁਰੂ ਕੀਤਾ ਕਿ ਉਨ੍ਹਾਂ ਦੀ ਰੂਹ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੁਣ ਕੇ ਕੰਬ ਉਠਦੀ ਸੀ।

ਬਾਬਾ ਬੰਦਾ ਸਿੰਘ ਬਹਾਦਰ ਨੇ ਨਿਆਂ ਕਰਨ ਸਮੇਂ ਕਿਸੇ ਊਚ- ਨੀਚ ਦਾ ਵਿਤਕਰਾ ਨਹੀਂ ਕੀਤਾ ਸੀ ਅਤੇ ਉਸ ਨੇ ਕਿਸਾਨਾਂ ਦਾ ਖੂਨ ਨਚੋੜ ਵਾਲੀ ਜਿਮੀਂਦਾਰੀ ਪ੍ਰਥਾ ਦਾ ਅੰਤ ਕਰਕੇ ਇਕ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਸਾਰੇ ਧਰਮਾਂ ਦਾ ਪੂਰਾ ਪੂਰਾ ਸਤਿਕਾਰ ਕੀਤਾ ਜਾਂਦਾ ਸੀ।

Journey of Baba Banda Singh Bahadur from 1708-09|ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨ ਯਾਤਰਾ (1708-1709)

Journey of Baba Banda Singh Bahadur from 1708-09|ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨ ਯਾਤਰਾ (1708-1709): ਪੰਜਾਬ ਵਿੱਚ ਪਹੁੰਚਦਿਆਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ।

ਬਹੁਤ ਹੀ ਥੋੜ੍ਹੇ ਸਮੇਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਇਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਸੂਰਮੇ ਦੇ ਝੰਡੇ ਅਧੀਨ ਇਕੱਠੇ ਹੋ ਗਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸੈਨਿਕ ਮੁਹਿੰਮਾਂ ਦੀ ਸ਼ੁਰੂਆਤ ਕੀਤੀ।

Attack on Sonipat|ਸੋਨੀਪਤ ਉੱਤੇ ਹਮਲਾ

Attack on Sonipat|ਸੋਨੀਪਤ ਉੱਤੇ ਹਮਲਾ: ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ ਸੋਨੀਪਤ ਤੋਂ ਕੀਤੀ ਅਤੇ 1709 ਈਸਵੀ ਵਿੱਚ ਆਪਣੇ 500 ਸਿੱਖਾਂ ਨਾਲ ਸੋਨੀਪਤ ਉੱਤੇ ਹਮਲਾ ਕਰ ਦਿੱਤਾ।

ਇਸ ਹਮਲੇ ਦੀ ਖ਼ਬਰ ਸੁਣਦਿਆਂ ਹੀ ਸੋਨੀਪਤ ਦਾ ਫੌਜਦਾਰ ਬਹੁਤ ਡਰ ਗਿਆ ਅਤੇ ਉਹ ਬਿਨਾ ਮੁਕਾਬਲਾ ਕੀਤਾ ਦਿੱਲੀ ਵੱਲ ਨੱਸ ਗਿਆ। ਇਸ ਤਰ੍ਹਾਂ ਸਿੱਖਾਂ ਨੇ ਬਹੁਤ ਅਸਾਨੀ ਨਾਲ ਸੋਨੀਪਤ ਤੇ ਕਬਜ਼ਾ ਕਰ ਲਿਆ ਅਤੇ ਸਿੱਖਾਂ ਦੀ ਜਿੱਤ ਹੋਈ।

Conquest of Samana|ਸਾਮਣੇ ਦੀ ਜਿੱਤ

Conquest of Samana|ਸਾਮਣੇ ਦੀ ਜਿੱਤ: ਸਮਾਣਾ ਇੱਕ ਬਹੁਤ ਪੁਰਾਣਾ ਅਤੇ ਧਨੀ ਨਗਰ ਸੀ  ਜਿੱਥੇ ਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲੁਦੀਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਜਿਉਂਦਾ ਚਲਾਉਣ ਵਾਲੇ ਜ਼ਲਾਦ ਰਹਿੰਦੇ ਸਨ।

ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਸਮਾਣਾ ਤੇ ਹਮਲਾ ਕਰਕੇ ਇੰਨਾਂ ਹੱਤਿਆਰਿਆਂ ਤੋਂ ਬਦਲਾ ਲੈਣਾ ਚਾਹੁੰਦਾ ਸੀ ਅਤੇ ਨਵੰਬਰ 1709 ਈਸਵੀ ਵਿੱਚ ਸਮਾਣਾ ਉਤੇ ਬੜਾ ਜ਼ੋਰਦਾਰ ਹਮਲਾ ਕੀਤਾ। ਸਿੱਖਾਂ ਨੇ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ਅਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਸੀ।

Early life of Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦਾ ਮੁੱਢਲਾ ਜੀਵਨ

Early life of Baba Banda Singh Bahadur|ਬੰਦਾ ਸਿੰਘ ਬਹਾਦਰ ਦਾ ਮੁੱਢਲਾ ਜੀਵਨ: ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਈਸਵੀ ਵਿੱਚ ਕਸ਼ਮੀਰ ਜ਼ਿਲ੍ਹੇ ਦੇ ਰਾਜੌਰੀ ਨਾਮ ਦੇ ਪਿੰਡ ਵਿੱਚ ਹੋਇਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਬਚਪਨ ਦਾ ਨਾਂ ਲਛਮਣ ਦੇਵ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਨਾਂ ਰਾਮਦੇਵ ਸੀ ਜੋ ਕਿ ਡੋਗਰਾ ਰਾਜਪੂਤ ਜਾਤੀ ਨਾਲ ਸਬੰਧ ਰੱਖਦਾ ਸੀ ਅਤੇ ਇਕ ਸਾਧਾਰਨ ਕਿਸਾਨ ਸੀ ਅਤੇ ਮਾਤਾ ਜੀ ਦਾ ਨਾਮ ਸੁਲੱਖਣੀ ਦੇਵੀ ਸੀ।

ਲਛਮਣ ਦੀ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਇਸ ਲਈ ਉਸ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਜਦੋਂ ਲਛਮਣ ਦਾ ਕੁਝ ਵੱਡਾ ਹੋਇਆ ਤਾਂ ਉਹ ਖੇਤੀਬਾੜੀ ਦੇ ਕੰਮ ਵਿੱਚ ਆਪਣੇ ਪਿਤਾ ਨਾਲ ਹੱਥ ਵਟਾਉਣ ਲੱਗਾ।

ਬਾਬਾ ਬੰਦਾ ਸਿੰਘ ਬਹਾਦਰ ਆਪਣੇ ਵਿਹਲੇ ਸਮੇਂ ਵਿੱਚ ਤੀਰ ਕਮਾਨ ਲੈ ਕੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਲਾ ਜਾਂਦਾ ਸੀ ਅਤੇ ਹੌਲੀ-ਹੌਲੀ ਉਹ ਇਕ ਚੰਗਾ ਸ਼ਿਕਾਰੀ ਤੇ ਪੱਕਾ ਨਿਸ਼ਾਨੇਬਾਜ਼ ਬਣ ਗਿਆ।

Baba Banda Singh Bahadur

Military Invasions of Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦੇ ਸੈਨਿਕ ਹਮਲੇ

Military Invasions of Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦੇ ਸੈਨਿਕ ਹਮਲੇ: ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਪਿੰਡ ਦਾ ਵਿਕਾਸ ਕਰਕੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ। ਫਿਰ  ਇਸਦਾ ਨਾਮ ਬਦਲ ਕੇ ਲੋਹਗੜ੍ਹ (ਸਟੀਲ ਦਾ ਕਿਲਾ) ਰੱਖਿਆ ਜਿੱਥੇ ਉਸਨੇ ਆਪਣੀ ਟਕਸਾਲ ਜਾਰੀ ਕੀਤੀ।

ਸਿੱਕਾ ਲੋਹਗੜ੍ਹ ਦਾ ਵਰਣਨ ਕਰਦਾ ਹੈ: “ਸ਼ਾਂਤੀ ਦੇ ਸ਼ਹਿਰ ਵਿੱਚ ਮਾਰਿਆ ਗਿਆ, ਨਾਗਰਿਕ ਜੀਵਨ ਦੀ ਸੁੰਦਰਤਾ ਨੂੰ ਦਰਸਾਉਂਦਾ ਹੈ, ਅਤੇ ਮੁਬਾਰਕ ਸਿੰਘਾਸਣ ਦਾ ਗਹਿਣਾ”। ਉਸ ਨੇ ਅੱਧੇ ਸਾਲ ਲਈ ਪੰਜਾਬ ਵਿੱਚ ਰਾਜ ਕਾਇਮ ਕੀਤਾ। ਬੰਦਾ ਸਿੰਘ ਨੇ ਸਿੱਖਾਂ ਨੂੰ ਉੱਤਰ ਪ੍ਰਦੇਸ਼ ਵਿੱਚ ਭੇਜਿਆ ਅਤੇ ਸਿੱਖਾਂ ਨੇ ਸਹਾਰਨਪੁਰ, ਜਲਾਲਾਬਾਦ, ਮੁਜ਼ੱਫਰਨਗਰ ਅਤੇ ਹੋਰ ਨੇੜਲੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ।

Article on Biography of Maharaja Ranjit Singh

Revolution in life of Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚ ਕ੍ਰਾਂਤੀ

Revolution in life of Baba Banda Singh Bahadur|ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚ ਕ੍ਰਾਂਤੀ: ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚ ਕ੍ਰਾਂਤੀ ਉਦੋਂ ਆਈ ਜਦੋਂ ਲਛਮਣ ਦਾਸ ਦੀ ਉਮਰ ਲਗਭਗ 15 ਵਰ੍ਹਿਆਂ ਦੀ ਸੀ ਤਾਂ ਉਸ ਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਉਸ ਦੀ ਵਿਚਾਰਧਾਰਾ ਹੀ ਬਦਲ ਦਿੱਤੀ।

ਉਹ ਰੋਜ਼ਾਨਾ ਵਾਂਗ ਉਸ ਦਿਨ ਵੀ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਿਆ ਸੀ ਅਤੇ ਉਥੇ ਇਕ ਅਜਿਹੀ ਹਿਰਨੀ ਨੂੰ ਤੀਰ ਮਾਰਿਆ ਜੋ ਕਿ ਗਰਭਵਤੀ ਸੀ। ਉਹ ਹਿਰਨੀ ਤੜਫ-ਤੜਫ ਕੇ ਮਰ ਗਈ ਅਤੇ ਜਦੋਂ ਲਛਮਣ ਦਾਸ ਨੇ ਉਸ ਹਿਰਨੀ ਦਾ ਪੇਟ ਚੀਰਿਆ ਤਾਂ ਉਸ ਵਿੱਚੋਂ ਦੋ ਬੱਚੇ ਨਿਕਲੇ ਜੋ ਉਸ ਦੀਆਂ ਅੱਖਾਂ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ।  ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦਾਸ ਦੇ ਮਨ ਉੱਤੇ ਬਹੁਤ ਡੂੰਘਾ ਪ੍ਰਭਾਵ ਪਿਆ ਅਤੇ ਉਸ ਨੇ ਸ਼ਿਕਾਰ ਨਾ ਖੇਡਣ ਦਾ ਫ਼ੈਸਲਾ ਕਰ ਲਿਆ।

1708 ਈਸਵੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਠਹਿਰੇ ਸਨ ਤਾਂ ਉਹ ਇੱਕ ਦਿਨ ਆਪਣੇ ਕੁੱਝ ਸਿੱਖਾਂ ਨੂੰ ਲੈ ਕੇ ਮਾਧੋ ਦਾਸ ਦੇ ਆਸ਼ਰਮ ਉਨ੍ਹਾਂ ਨੂੰ ਮਿਲਣ ਲਈ ਚਲੇ ਗਏ। ਇਸ ਮੁਲਾਕਾਤ ਦੇ ਦੌਰਾਨ ਗੁਰੂ ਸਾਹਿਬ ਅਤੇ ਮਾਧੋਦਾਸ ਵਿਚਾਲੇ ਕੁੱਝ ਸਵਾਲ-ਜਵਾਬ ਹੋਏ ਅਤੇ ਗੁਰੂ ਸਾਹਿਬ ਦੀ ਸ਼ਖ਼ਸ਼ੀਅਤ ਤੋਂ ਮਾਧੋ ਦਾਸ ਬਹੁਤ ਪ੍ਰਭਾਵਿਤ ਹੋਏ ਅਤੇ ਉਹ ਗੁਰੂ ਸਾਹਿਬ ਦਾ ਦਾਸ ਬਣਨ ਲਈ ਤਿਆਰ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਰੀਤ ਅਨੁਸਾਰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਮ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ।

Weight of sword of Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦੀ ਤਲਵਾਰ ਦਾ ਭਾਰ

Weight of sword of Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦੀ ਤਲਵਾਰ ਦਾ ਭਾਰ: ਬਾਬਾ ਬੰਦਾ ਸਿੰਘ ਬਹਾਦਰ ਦੀ ਤਲਵਾਰ ਦਾ ਭਾਰ ਲੱਗਭੱਗ 15 ਕਿਲੋਗ੍ਰਾਮ ਸੀ।

Battles fought by Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਲੜੀਆਂ ਗਈਆਂ ਲੜਾਈਆਂ

Battles fought by Baba Banda Singh Bahadur|ਬੰਦਾ ਸਿੰਘ ਬਹਾਦਰ ਦੁਆਰਾ ਲੜੀਆਂ ਗਈਆਂ ਲੜਾਈਆਂ: ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਲੜੀਆਂ ਗਈਆਂ ਲੜਾਈਆਂ ਹੇਠਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਲੜਾਈ ਚੱਪੜਚਿੜੀ ਦੀ ਲੜਾਈ ਸੀ।

Conquest of Ghuram and Mustfabad|ਘੁੜਾਮ ਅਤੇ ਮੁਸਤਫਾਬਾਦ ਤੇ ਕਬਜ਼ਾ

Conquest of Ghuram and Mustfabad|ਘੁੜਾਮ ਅਤੇ ਮੁਸਤਫਾਬਾਦ ਤੇ ਕਬਜ਼ਾ: ਸਮਾਣਾ ਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਘੁੜਾਮ ਉੱਤੇ ਹਮਲਾ ਕੀਤਾ ਅਤੇ ਉਥੋਂ ਦੇ ਪਠਾਣ ਬਾਬਾ ਬੰਦਾ ਸਿੰਘ ਬਹਾਦਰ ਸਾਹਮਣੇ ਨਾ ਟਿਕ ਸਕੇ ਅਤੇ ਭਾਈ ਬੰਦਾ ਸਿੰਘ ਬਹਾਦਰ ਨੇ ਇਸ ਨਗਰ ਨੂੰ ਬਰਬਾਦ ਕਰ ਦਿੱਤਾ। ਇਸ ਤੋਂ ਬਾਅਦ ਮੁਸਤਫਾਬਾਦ ਤੇ ਹਮਲਾ ਕੀਤਾ ਅਤੇ ਫੌਜਦਾਰ ਨੂੰ ਅਸਾਨੀ ਨਾਲ ਹਰਾ ਦਿੱਤਾ।

Conquest of Kapuri|ਕਪੂਰੀ ਦੀ ਜਿੱਤ

Conquest of Kapuri|ਕਪੂਰੀ ਦੀ ਜਿੱਤ: ਕਪੂਰੀ ਦਾ ਸ਼ਾਸਕ ਕਦਮ ਉੱਦੀਨ ਬੜਾ ਜ਼ਾਲਿਮ ਅਤੇ ਬਦਚਲਣ ਸ਼ਾਸਕ ਸੀ। ਹਿੰਦੂ ਉਸ ਦੇ ਜ਼ੁਲਮਾਂ ਤੋਂ ਬਹੁਤ ਤੰਗ ਸਨ। ਬੰਦਾ ਸਿੰਘ ਬਹਾਦਰ ਨੇ ਉਸ ਨੂੰ ਸਬਕ ਸਿਖਾਉਣ ਲਈ ਉਸ ਦੀ ਹਵੇਲੀ ਨੂੰ ਅੱਗ ਲਾ ਦਿੱਤੀ ਜਿਸ ਵਿਚ ਉਹ ਸੜ ਕੇ ਮਰ ਗਿਆ ਅਤੇ  ਬੰਦਾ ਸਿੰਘ ਬਹਾਦਰ ਨੇ ਕਪੂਰੀ ਦੀ ਜਿੱਤ ਪ੍ਰਾਪਤ ਕੀਤੀ।

Conquest of Sadhaura|ਸਢੌਰਾ ਦੀ ਜਿੱਤ

Conquest of Sadhaura|ਸਢੌਰਾ ਦੀ ਜਿੱਤ: ਸਰਦਾਰਾਂ ਦਾ ਸ਼ਾਸ਼ਕ ਉਸਮਾਨ ਖਾਂ ਆਪਣੇ ਅੱਤਿਆਚਾਰਾਂ ਲਈ ਬਦਨਾਮ ਸੀ ਅਤੇ ਉਹ ਹਿੰਦੂਆਂ ਨੂੰ ਧਾਰਮਿਕ ਤਿਉਹਾਰ ਨਹੀਂ ਮਨਾਉਂਦਾ ਸੀ। ਉਹ ਗਊਆਂ ਨੂੰ ਹਲਾਲ ਕਰਕੇ ਉਨ੍ਹਾਂ ਦੇ ਪਿੰਜਰ ਹਿੰਦੂਆਂ ਦੇ ਘਰ ਅੱਗੇ ਸੁੱਟ ਦਿੰਦਾ ਸੀ ਅਤੇ ਉਸ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰਵਾ ਦਿੱਤਾ ਸੀ ਕਿਉਕਿ ਉਸ ਨੇ ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ। ਬੰਦਾ ਸਿੰਘ ਬਹਾਦਰ ਨੇ ਇਨਾਂ ਅਪਮਾਨਾਂ ਦਾ ਬਦਲਾ ਲੈਣ ਲਈ ਸਟੋਰਾਂ ਤੇ ਹਮਲਾ ਕਰ ਦਿੱਤਾ ਅਤੇ ਜਿੱਤ ਪ੍ਰਾਪਤ ਕੀਤੀ ਸੀ।

Battle of Ropar|ਰੋਪੜ ਦੀ ਲੜਾਈ

Battle of Ropar|ਰੋਪੜ ਦੀ ਲੜਾਈ:  ਇਸ ਲੜਾਈ ਵਿੱਚ ਹਿੱਸਾ ਲੈਣ ਲਈ ਮਾਝੇ ਅਤੇ ਦੁਆਬੇ ਦੇ ਬਹੁਤ ਸਾਰੇ ਸਿੱਖ ਬੰਦਾ ਸਿੰਘ ਬਹਾਦਰ ਨਾਲ ਮਿਲਣ ਲਈ ਆ ਰਹੇ ਸਨ ਅਤੇ ਜਦੋਂ ਸਰਹਿੰਦ ਦੇ ਫੌਜ਼ਦਾਰ ਵਜ਼ੀਰ ਖ਼ਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਉਸ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ। ਉਹ ਆਪਣੇ ਲਸ਼ਕਰ ਨਾਲ ਇਨ੍ਹਾਂ ਸਿੱਖਾਂ ਦਾ ਮੁਕਾਬਲਾ ਕਰਨ ਲਈ ਮਲੇਰਕੋਟਲਾ ਤੋ ਰਵਾਨਾ ਹੋ ਗਿਆ ਰੋਪੜ ਵਿਖੇ ਦੋਹਾਂ ਵਿਚਾਲੇ ਭਿਆਨਕ ਲੜਾਈ ਹੋਈ ਇਸ ਲੜਾਈ ਵਿਚ ਸਿੱਖਾਂ ਨੇ ਮੁਸਲਮਾਨਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।

Conquest of Sirhind|ਸਰਹਿੰਦ ਦੀ ਜਿੱਤ

Conquest of Sirhind|ਸਰਹਿੰਦ ਦੀ ਜਿੱਤ: ਸਰਹਿੰਦ ਦੀ ਜਿੱਤ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਭ ਤੋਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ। ਸਰਹਿੰਦ ਦਾ ਫੌਜਦਾਰ ਵਜ਼ੀਰ ਖ਼ਾਂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ ਜਿਸ ਨੇ  ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਜਿਉਂਦਾ ਚਿਣਵਾ ਦਿੱਤਾ ਸੀ ਅਤੇ ਵੱਡੇ  ਸਾਹਿਬਜਾਦੇ ਉਸ ਵਜ਼ੀਰ ਹੱਥੋ ਚਮਕੌਰ ਸਾਹਿਬ ਦੀ ਲੜਾਈ ਵਿਚ ਸ਼ਹੀਦ ਹੋ ਗਏ ਸਨ।

ਇਹਨਾਂ ਕਾਰਨਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਵਜ਼ੀਰ ਖ਼ਾਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਜੋ ਕਿ ਮੁਸਲਮਾਨਾਂ ਨੂੰ ਲੰਬੇ ਸਮੇਂ ਤੱਕ ਯਾਦ ਰਹੇ। ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਮੁਸਲਮਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਅਧੀਨ ਹੋ ਗਏ।

Battle of Chapparchiri|ਚੱਪੜਚਿੜੀ ਦੀ ਲੜਾਈ

Battle of Chapparchiri|ਚੱਪੜਚਿੜੀ ਦੀ ਲੜਾਈ: 12 ਮਈ 1710 ਈਸਵੀ ਨੂੰ ਦੋਹਾਂ ਫ਼ੌਜਾਂ ਵਿਚਾਲੇ ਸਰਹੱਦ ਤੋਂ ਲੱਗਭੱਗ 16 ਕਿਲੋਮੀਟਰ ਦੂਰ ਚੱਪੜਚਿੜੀ ਵਿਖੇ ਬੜੀ ਹੀ ਭਿਆਨਕ ਲੜਾਈ ਹੋਈ। ਪਹਿਲਾਂ ਵਜ਼ੀਰ ਖਾਨ ਦੇ ਤੋਪਖਾਨੇ ਕਾਰਨ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਪਰ ਉਨ੍ਹਾਂ ਨੇ ਆਪਣਾ ਹੌਂਸਲਾ ਨਾ ਛੱਡਿਆ।

ਬਾਬਾ ਬੰਦਾ ਸਿੰਘ ਬਹਾਦਰ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਉਂਦੇ ਹੋਏ ਮੁਸਲਮਾਨਾਂ ਤੇ ਜ਼ੋਰਦਾਰ ਹਮਲਾ ਕੀਤਾ।  ਵਜ਼ੀਰ ਖਾਂ ਦੀ ਲਾਸ਼ ਨੂੰ ਇੱਕ ਰੁੱਖ ਨਾਲ ਲਟਕਾ ਦਿੱਤਾ ਗਿਆ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਬਾਜ਼ ਸਿੰਘ ਨੂੰ ਸ਼ਾਸਕ ਨਿਯੁਕਤ ਕੀਤੀ।

Conquest of Yamuna-Ganga Doab|ਯਮੁਨਾ ਗੰਗਾ ਦੋਆਬ ਦੀ ਜਿੱਤ

Conquest of Yamuna-Ganga Doab|ਯਮੁਨਾ ਗੰਗਾ ਦੋਆਬ ਦੀ ਜਿੱਤ: ਸਰਹਿੰਦ ਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਜਮਨਾ ਗੰਗਾ ਦੁਆਬ ਦੇ ਪ੍ਰਦੇਸ਼ਾਂ ਵਲ ਧਿਆਨ ਦੇਣਾ ਸ਼ੁਰੂ ਕੀਤਾ ਅਤੇ ਉਸ ਨੇ ਸਭ ਤੋਂ ਪਹਿਲਾਂ ਸਹਾਰਨਪੁਰ ਤੇ ਹਮਲਾ ਕਰ ਕੇ ਉਸ ਨੂੰ ਆਪਣੇ ਅਧੀਨ ਕਰ ਲਿਆ। ਸਹਾਰਨਪੁਰ ਦਾ ਨਾਮ ਬਦਲ ਕੇ ਭਾਗ ਨਗਰ ਰੱਖ ਦਿੱਤਾ ਗਿਆ।  ਫ਼ੌਜਦਾਰ ਜਲਾਲ ਖਾਂ ਬੜਾ ਹੀ ਅੱਤਿਆਚਾਰੀ ਸੀ ਅਤੇ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਕਰਾਰੀ ਹਾਰ ਦਿੱਤੀ।

Battle of Gurdas Nangal| ਗੁਰਦਾਸ ਨੰਗਲ ਦੀ ਲੜਾਈ

Battle of Gurdas Nangal| ਗੁਰਦਾਸ ਨੰਗਲ ਦੀ ਲੜਾਈ: ਬੰਦਾ ਸਿੰਘ ਬਹਾਦਰ ਪਹਾੜੀ ਪ੍ਰਦੇਸ਼ਾਂ ਵਿਚ ਵੀ ਚੈਨ ਨਾਲ ਨਾ ਬੈਠਿਆ ਅਤੇ ਉਸ ਨੇ ਆਪਣੀ ਸਥਿਤੀ ਨੂੰ ਕਾਫੀ ਮਜ਼ਬੂਤ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੇ ਮੁੜ ਪੰਜਾਬ ਵੱਲ ਧਿਆਨ ਦਿੱਤਾ ਅਤੇ ਬੜੀ ਹੀ ਅਸਾਨੀ ਨਾਲ ਬਹਿਰਾਮਪੁਰ ਕਲਾਨੌਰ ਅਤੇ ਬਟਾਲਾ ਦੇ ਪ੍ਰਦੇਸ਼ਾਂ ਉੱਤੇ ਕਬਜ਼ਾ ਕਰ ਲਿਆ।

1713 ਈਸਵੀ ਵਿੱਚ ਫਰੁਖਸੀਅਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਉਸ ਨੇ ਅਬਦੁਸ ਸਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਅਤੇ ਸਿੱਖਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਹੁਕਮ ਦਿੱਤਾ।

ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਹਵੇਲੀ ਤੋਂ ਭੱਜਣ ਦੀ ਸਲਾਹ ਦਿੱਤੀ ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ ਅਤੇ ਉਹ ਆਪਣੇ ਸਾਥੀਆਂ ਨਾਲ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ ਜਿਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵੀ ਵਿਗੜ ਗਈ ਅਤੇ ਬੰਦਾ ਸਿੰਘ ਬਹਾਦਰ ਨੂੰ ਅਪਣੀ ਹਾਰ ਮੰਨਣੀ ਪਈ।

Legacy of Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤ

Legacy of Baba Banda Singh Bahadur| ਬੰਦਾ ਸਿੰਘ ਬਹਾਦਰ ਦੀ ਵਿਰਾਸਤ: ਸਿੱਖ ਕੌਮ ਦੇ ਪਹਿਲੇ ਆਗੂ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਕੌਮ ਅਤੇ ਦੁਨੀਆਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਉੱਕਰੀ ਜਾਣ ਦੇ ਕਾਬਿਲ ਹੈ। ਇਸ ਨੂੰ ਮਾਨਵਤਾ ਨੇ ਮਾਣ ਦੀ ਭਾਵਨਾ ਨਾਲ ਪੜ੍ਹਨਾ ਹੈ ਕਿ ਕਿਵੇਂ ਕੋਈ ਵਿਅਕਤੀ ਧਾਰਮਿਕਤਾ ਅਤੇ ਨਿਆਂ ਦੀ ਖ਼ਾਤਰ ਅਦੁੱਤੀ ਔਕੜਾਂ ਦਾ ਸਾਹਮਣਾ ਕਰ ਸਕਦਾ ਹੈ।

Baptising of Baba Banda Singh Bahadur|ਬਾਬਾ ਬੰਦਾ ਸਿੰਘ ਬਹਾਦਰ ਦਾ ਅੰਮ੍ਰਿਤਪਾਨ

Baptising of Baba Banda Singh Bahadur|ਬੰਦਾ ਬਹਾਦਰ ਦਾ ਅੰਮ੍ਰਿਤਪਾਨ: ਨਾਂਦੇੜ ਵਿਖੇ, ਗੁਰੂ ਗੋਬਿੰਦ ਸਿੰਘ ਜੀ ਮਾਧੋ ਦਾਸ ਨਾਮ ਦੇ ਇੱਕ ਸੰਨਿਆਸੀ ਨੂੰ ਮਿਲੇ। ਮਾਧੋ ਦਾਸ ਦਾ ਜਨਮ ਜੰਮੂ ਵਿੱਚ ਲਛਮਣ ਦਾਸ ਨਾਮ ਦੇ ਇੱਕ ਮਿਨਹਾਸ ਰਾਜਪੂਤ ਦੇ ਘਰ ਹੋਇਆ ਸੀ। ਆਪਣੇ ਸ਼ੁਰੂਆਤੀ ਜੀਵਨ ਵਿੱਚ, ਉਹ ਇੱਕ ਉਤਸੁਕ ਪਹਿਲਵਾਨ, ਸ਼ਿਕਾਰੀ ਅਤੇ ਸਿਪਾਹੀ ਸੀ।

ਇੱਕ ਮੌਕੇ ‘ਤੇ, ਇੱਕ ਸ਼ਿਕਾਰ ‘ਤੇ, ਉਸਨੇ ਗਲਤੀ ਨਾਲ ਇੱਕ ਗਰਭਵਤੀ ਗੋਡੀ ਨੂੰ ਮਾਰ ਦਿੱਤਾ ਅਤੇ ਪਛਤਾਵਾ ਨਾਲ ਦੂਰ ਹੋ ਗਿਆ. ਉਹ ਇੱਕ ਤਪੱਸਵੀ ਬਣ ਗਿਆ ਅਤੇ ਆਪਣੇ ਅਧਿਆਤਮਿਕ ਗੁਰੂ ਵਜੋਂ ਜਾਨਕੀ ਦਾਸ ਨਾਮ ਦੇ ਇੱਕ ਪਵਿੱਤਰ ਵਿਅਕਤੀ ਨੂੰ ਲਿਆ ਜਿਸਨੇ ਉਸਦਾ ਨਾਮ ਮਾਧੋ ਦਾਸ ਰੱਖਿਆ। ਉਹ ਨਾਂਦੇੜ ਵਿਖੇ ਗੋਦਾਵਰੀ ਨਦੀ ਦੇ ਕੰਢੇ ਇੱਕ ਝੌਂਪੜੀ ਵਿੱਚ ਠਹਿਰਿਆ ਅਤੇ ਆਪਣੇ ਆਪ ਨੂੰ ਧਿਆਨ ਵਿੱਚ ਲੀਨ ਕਰ ਦਿੱਤਾ ਜਿਸ ਨੇ ਉਸਨੂੰ ਕਾਫ਼ੀ ਸ਼ਕਤੀਆਂ ਦਿੱਤੀਆਂ।

Conflicts of Baba Banda Singh Bahadur with the Mughals|ਬਾਬਾ ਬੰਦਾ ਸਿੰਘ ਬਹਾਦਰ ਦੇ ਮੁਗਲਾਂ ਨਾਲ ਟਕਰਾਅ

Conflicts of Baba Banda Singh Bahadur with the Mughals|ਬਾਬਾ ਬੰਦਾ ਸਿੰਘ ਬਹਾਦਰ ਦੇ ਮੁਗਲਾਂ ਨਾਲ ਟਕਰਾਅ: ਲਾਹੌਰ ਦੇ ਪੂਰਬ ਵੱਲ ਪੂਰੇ ਪੰਜਾਬ ਉੱਤੇ ਸਿੱਖਾਂ ਦੇ ਰਾਜ ਨੇ ਦਿੱਲੀ ਅਤੇ ਲਾਹੌਰ ਵਿਚਕਾਰ ਸੰਚਾਰ ਵਿੱਚ ਰੁਕਾਵਟ ਪਾਈ, ਜੋ ਕਿ ਬਹਾਦਰ ਸ਼ਾਹ ਦੇ ਅਧੀਨ ਮੁਗਲ ਸਾਮਰਾਜ ਲਈ ਇੱਕ ਵੱਡੀ ਸਮੱਸਿਆ ਬਣ ਗਈ।

ਇਸ ਅਨੁਸਾਰ, ਮੁਨੀਮ ਖ਼ਾਨ ਨਾਮੀ ਇੱਕ ਪ੍ਰਸਿੱਧ ਜਨਰਲ ਦੀ ਅਗਵਾਈ ਹੇਠ ਇੱਕ ਵੱਡੀ ਫ਼ੌਜ ਬਣਾਈ ਗਈ ਜੋ ਅਗਸਤ 2010 ਵਿੱਚ ਸਰਹਿੰਦ ਨੂੰ ਮੁੜ ਹਾਸਲ ਕਰਨ ਲਈ ਤਿਆਰ ਹੋਈ।

Baba Banda Singh Bahadur as a Sikh warrior and commander of Kahalsa army|ਬਾਬਾ ਬੰਦਾ ਸਿੰਘ ਬਹਾਦਰ ਇੱਕ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ

Baba Banda Singh Bahadur as a Sikh Warrior and commander of Kahalsa army|ਬਾਬਾ ਬੰਦਾ ਸਿੰਘ ਬਹਾਦਰ ਇੱਕ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ: ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਂ-ਯੋਧਾ ਅਤੇ ਉੱਚ ਕੋਟੀ ਦਾ ਸੈਨਾਪਤੀ ਸੀ।  ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਲਗਭਗ ਸਾਰੀਆਂ ਵਿੱਚ ਹੀ ਉਸ ਨੇ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ। ਉਹ ਜੰਗ ਦੇ ਮੈਦਾਨ ਵਿੱਚ ਬੜੀ ਤੇਜ਼ੀ ਨਾਲ ਸਥਿਤੀ ਦਾ ਅੰਦਾਜ਼ਾ ਲਗਾ ਲੈਂਦਾ ਸੀ ਅਤੇ ਮੌਕੇ ਅਨੁਸਾਰ ਅਪਣਾ ਫ਼ੈਸਲਾ ਕਰ ਲੈਂਦਾ ਸੀ।

ਬੰਦਾ ਸਿੰਘ ਬਹਾਦਰ ਜੰਗੀ ਚਾਲਾਂ ਵਿੱਚ ਬੜਾ ਹੀ ਮਾਹਿਰ ਸੀ।  ਬੰਦਾ ਸਿੰਘ ਬਹਾਦਰ ਲੜਾਈ ਉਸ ਸਮੇਂ ਹੀ ਸ਼ੁਰੂ ਕਰਦਾ ਸੀ ਜਦੋਂ ਉਸ ਨੂੰ ਜਿੱਤ ਦੀ ਪੂਰੀ ਆਸ ਹੁੰਦੀ ਸੀ। ਉਹ ਲੋੜ ਅਨੁਸਾਰ ਖੁੱਲ੍ਹੇ ਮੈਦਾਨਾਂ, ਪਹਾੜਾਂ ਵਿੱਚ ਲੜਦਾ ਸੀ। ਅਸਲ ਵਿੱਚ, ਇਨ੍ਹਾਂ ਜੰਗੀ ਚਾਲਾਂ ਨੇ ਉਸ ਨੂੰ ਇਕ ਉੱਚ ਕੋਟੀ ਦਾ ਸੈਨਾਪਤੀ ਬਣਾ ਦਿੱਤਾ ਸੀ।

Baba Banda Singh Bahadur war memorial|ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ

Baba Banda Singh Bahadur war memorial|ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ: ਫਤਿਹ ਬੁਰਜ, ਭਾਰਤ ਦਾ ਸਭ ਤੋਂ ਉੱਚਾ ਮੀਨਾਰ, ਪੰਜਾਬ ਰਾਜ ਦੇ ਐਸਏਐਸ ਨਗਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੱਪੜਚਿੜੀ ਵਿੱਚ ਸਥਿਤ ਹੈ। ਇਹ 2011 ਵਿੱਚ ਪੂਰਾ ਹੋਇਆ ਸੀ।

328 ਫੁੱਟ ਦਾ ਇਹ ਟਾਵਰ 1711 ਵਿੱਚ ਪੰਜਾਬ ਦੇ ਇੱਕ ਵੱਡੇ ਹਿੱਸੇ ਵਿੱਚ ਸਿੱਖ ਮਿਸਲਾਂ ਦੀ ਸਥਾਪਨਾ ਨੂੰ ਸਮਰਪਿਤ ਹੈ। ਚੱਪੜਚਿੜੀ ਪਿੰਡ ਖਰੜ-ਬਨੂੜ ਰੋਡ ਨੈਸ਼ਨਲ ਹਾਈਵੇਅ 205A ਦੇ ਨਾਲ ਹੈ, ਜਿਸਦਾ ਹੁਣ ਅਧਿਕਾਰਤ ਤੌਰ ‘ਤੇ ਬੰਦਾ ਸਿੰਘ ਬਹਾਦਰ ਰੋਡ ਨਾਮ ਹੈ।

ਇਹ ਮੋਹਾਲੀ ਤੋਂ ਬਿਲਕੁਲ ਬਾਹਰ, ਲਾਂਡਰਾਂ ਤੋਂ ਕੁਝ ਕਿਲੋਮੀਟਰ ਅਤੇ ਸਰਹਿੰਦ ਤੋਂ 20 ਕਿਲੋਮੀਟਰ ਦੂਰ ਸਥਿਤ ਹੈ। ਇਹ ਇੱਥੇ ਸੀ ਕਿ ਬੰਦਾ ਸਿੰਘ ਬਹਾਦਰ, ਸਭ ਤੋਂ ਸਤਿਕਾਰਤ ਸਿੱਖ ਯੋਧਿਆਂ ਵਿੱਚੋਂ ਇੱਕ, ਨੇ ਮੁਗਲ ਫੌਜ ਦੇ ਕਮਾਂਡਰ ਵਜ਼ੀਰ ਖਾਨ ਦੇ ਵਿਰੁੱਧ ਫੈਸਲਾਕੁੰਨ ਲੜਾਈ ਜਿੱਤੀ ਸੀ।

Baba Banda Singh Bahadur

Martyrdom of Baba Banda Singh Bahadur| ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ

Martyrdom of Baba Banda Singh Bahadur| ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ: 7 ਦਸੰਬਰ 1715 ਈਸਵੀ ਨੂੰ ਅਬਦੁਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਦ ਦੀ ਇਕ ਗੜ੍ਹੀ ਵਿਚ ਘੇਰਾ ਪਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦਿੱਲੀ ਲਈ ਰਵਾਨਾ ਕੀਤਾ ਗਿਆ।

5 ਮਾਰਚ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਫੜੇ ਗਏ ਸਿੰਘਾਂ ਨੂੰ ਰੋਜ਼ਾਨਾ 100-100 ਕਰਕੇ ਕਤਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਇਹ ਇਕ ਕਿਸਮ ਦਾ ਹੱਤਿਆਕਾਂਡ ਸੀ। ਇਸ ਨੂੰ ਦਿੱਲੀ ਦੇ ਤ੍ਰਿਪੋਲੀਆ ਦਰਵਾਜੇ ਵੱਲ ਦੇ ਥਾਣੇ ਦੇ ਸਾਹਮਣੇ ਥਾਣੇਦਾਰ ਸਰਬਰਾਹ ਖ਼ਾਨ ਦੀ ਦੇਖਰੇਖ ਹੇਠ ਸ਼ੁਰੂ ਕੀਤਾ ਗਿਆ।

ਸਾਰਿਆਂ ਨੂੰ ਕਤਲ ਕਰਨ ਤੋਂ ਬਾਅਦ ਬਾਦਸ਼ਾਹ ਦੇ ਹੁਕਮ ‘ਤੇ ਬਾਬਾ ਜੀ ਦੇ ਬੇਟੇ ਭਾਈ ਅਜੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿਚ ਬਿਠਾ ਦਿੱਤਾ। ਜੱਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿਚ ਖੰਜਰ ਫੜਾ ਕੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਕਤਲ ਕਰ ਦੇਣ।

Baba Banda Singh Bahadur

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਜੱਲਾਦ ਨੇ ਬਾਬਾ ਜੀ ਦੀ ਗੋਦ ਵਿਚ ਬੈਠੇ ਉਨ੍ਹਾਂ ਦੇ ਸਪੁੱਤਰ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਜੱਲਾਦ ਨੇ ਬੱਚੇ ਦੇ ਛੋਟੇ ਛੋਟੇ ਟੁਕੜੇ ਕਰਕੇ ਤੜਫ ਰਹੇ ਬੱਚੇ ਦੀ ਛਾਤੀ ਚੀਰ ਦਿੱਤੀ ਤੇ ਉਸਦਾ ਤੜਫਦਾ ਹੋਇਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨ ਦਿੱਤਾ ਗਿਆ।

ਬੰਦਾ ਸਿੰਘ ਬਹਾਦਰ ਜੀ ਨੂੰ ਵੀ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਭ ਤੋਂ ਪਹਿਲਾਂ ਜੱਲਾਦ ਨੇ ਛੁਰੇ ਨਾਲ ਬਾ ਬੰਦਾ ਜੀ ਦੀ ਸੱਜੀ ਅੱਖ ਕੱਢ ਦਿੱਤੀ।ਫੇਰ ਖੱਬੀ ਅੱਖ ਕੱਢ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦੋਵੇਂ ਅੱਖਾਂ ਕੱਢਣ ਤੋਂ ਬਾਅਦ ਉਨ੍ਹਾਂ ਦੇ ਇਕ ਇਕ ਕਰਕੇ ਦੋਵੇਂ ਹੱਥ ਗੰਡਾਸੇ ਨਾਲ ਕੱਟ ਦਿੱਤੇ ਗਏ।

ਫਿਰ ਉਨ੍ਹਾਂ ਦੀਆਂ ਲੱਤਾਂ ਨੂੰ ਲੱਕੜ ‘ਤੇ ਰੱਖ ਕੇ ਪੈਰ ਵੀ ਕੱਟ ਦਿੱਤੇ ਗਏ। ਫੇਰ ਲੋਹੇ ਦੇ ਜੰਬੂਰਾਂ ਨੂੰ ਅੱਗ ਨਾਲ ਲਾਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਦਾ ਮਾਸ ਨੋਚਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਸਾਰੇ ਸਰੀਰ ਦੇ ਬੰਦ ਬੰਦ ਕੱਟਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸੀਸ ਵੀ ਧੜ ਤੋਂ ਵੱਖ ਕਰ ਦਿੱਤਾ ਗਿਆ ਅਤੇ 9 ਜੂਨ 1716 ਨੂੰ ਸ਼ਹੀਦ ਹੋ ਗਏ।

Baba Banda Singh Bahadur FAQ

Question 1. When did Baba Banda Singh Bahadur Born?

Answer:        Banda Singh Bahadur was born on 27 October,1670.

Question 2. Which battle is the most Important?

Answer:   The most important battle was the battle of Chapparchiri.

Read More:-

Latest Job Notification Punjab Govt Jobs
Current Affairs Punjab Current Affairs
GK Punjab GK

 

 

 

 

FAQs

Question 1. When did Baba Banda Singh Bahadur Born?

Answer:        Banda Singh Bahadur was born on 27 October,1670.

Question 2. Which battle is the most Important?

Answer:   The most important battle was the battle of Chapparchiri.