Punjab govt jobs   »   ਪਹਿਲੀ ਐਂਗਲੋ-ਸਿੱਖ ਜੰਗ   »   ਪਹਿਲੀ ਐਂਗਲੋ-ਸਿੱਖ ਜੰਗ

History of First Anglo Sikh War 1845-46

First Anglo-Sikh War

 First Anglo-Sikh War: ਅੰਗਰੇਜ਼ ਦੁਨੀਆ ਦੀਆਂ ਮਹਾਨ ਸਾਮਰਾਜਵਾਦੀ ਸ਼ਕਤੀਆਂ ਵਿੱਚੋਂ ਇੱਕ ਨਾਲ ਜੁੜੇ ਹੋਏ ਸਨ। ਸ਼ੁਰੂ ਵਿੱਚ, ਜਦੋਂ ਤੱਕ ਅੰਗਰੇਜ਼ਾਂ ਨੂੰ ਭਾਰਤ ਉੱਤੇ ਵਿਦੇਸ਼ੀ ਸ਼ਕਤੀ ਦੇ ਹਮਲੇ ਦਾ ਖ਼ਤਰਾ ਸੀ ਅਤੇ ਉਹ ਦੂਜੇ ਭਾਰਤੀ ਰਾਜਿਆਂ ਨਾਲ ਉਲਝੇ ਹੋਏ ਸਨ, ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤਾਨਾ ਸਬੰਧ ਬਣਾਏ ਰੱਖੇ। ਪਰ ਜਿਉਂ ਹੀ ਸਥਿਤੀ ਵਿਚ ਕੁਝ ਬਦਲਾਅ ਆਇਆ ਤਾਂ ਅੰਗਰੇਜ਼ਾਂ ਨੇ 1809 ਈ.

ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ। 1809 ਈ: ਤੋਂ ਲੈ ਕੇ 1839 ਈ: ਤੱਕ ਅੰਗਰੇਜ਼ਾਂ ਅਤੇ ਸਿੱਖਾਂ ਦੇ ਸਮੇਂ ਦੌਰਾਨ ਕਈ ਉਤਰਾਅ-ਚੜ੍ਹਾਅ ਆਏ। ਕਦੇ ਉਨ੍ਹਾਂ ਵਿਚਕਾਰ ਦੋਸਤੀ ਹੋ ਜਾਂਦੀ ਅਤੇ ਕਦੇ ਆਪਸੀ ਤਣਾਅ ਪੈਦਾ ਹੋ ਜਾਂਦਾ। ਮਹਾਰਾਜਾ ਰਣਜੀਤ ਸਿੰਘ ਦੀ ਇਹ ਦੂਰਅੰਦੇਸ਼ੀ ਸੀ ਕਿ ਉਸਨੇ ਕਦੇ ਵੀ ਇਸ ਆਪਸੀ ਤਣਾਅ ਨੂੰ ਜੰਗ ਵਿੱਚ ਬਦਲਣ ਨਹੀਂ ਦਿੱਤਾ ਅਤੇ ਅੰਗਰੇਜ਼ਾਂ ਨੂੰ ਪੰਜਾਬ ਨੂੰ ਹੜੱਪਣ ਦਾ ਕੋਈ ਮੌਕਾ ਨਹੀਂ ਦਿੱਤਾ। ਸੰਨ 1839 ਈ: ਤੋਂ ਸੰਬੰਧ ਮੁੱਖ ਤੌਰ ‘ਤੇ ਦੋ ਪੜਾਵਾਂ ਵਿਚ ਵੰਡੇ ਗਏ ਹਨ।

First Anglo-Sikh War 1845-46|ਪਹਿਲੀ ਐਂਗਲੋ-ਸਿੱਖ ਜੰਗ 1845-46|

First Anglo-Sikh War 1845-46: ਪਹਿਲੀ ਐਂਗਲੋ-ਸਿੱਖ ਜੰਗ ਸਿੱਖ ਸਾਮਰਾਜ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਚਕਾਰ 1845 ਅਤੇ 1846 ਵਿੱਚ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅਤੇ ਇਸ ਦੇ ਆਲੇ-ਦੁਆਲੇ ਲੜੀ ਗਈ ਸੀ। ਇਸ ਦੇ ਨਤੀਜੇ ਵਜੋਂ ਸਿੱਖ ਸਾਮਰਾਜ ਦੀ ਹਾਰ ਅਤੇ ਅੰਸ਼ਕ ਅਧੀਨਗੀ ਅਤੇ ਬ੍ਰਿਟਿਸ਼ ਰਾਜ ਅਧੀਨ ਜੰਮੂ ਅਤੇ ਕਸ਼ਮੀਰ ਨੂੰ ਇੱਕ ਵੱਖਰੀ ਰਿਆਸਤ ਵਜੋਂ ਖਤਮ ਕਰ ਦਿੱਤਾ ਗਿਆ।

First anglo sikh war
First anglo sikh war

Causes of first Anglo Sikh War|ਪਹਿਲੀ ਐਂਗਲੋ ਸਿੱਖ ਜੰਗ ਦੇ ਕਾਰਨ|

Causes of first Anglo Sikh War: ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਫੈਲੀ ਅਰਾਜਕਤਾ ਅਤੇ ਅਸ਼ਾਂਤੀ ਕਾਰਨ ਅੰਗਰੇਜ਼ਾਂ ਨੂੰ ਆਪਣੀਆਂ ਲੂੰਬੜ ਚਾਲਾਂ ਚੱਲਣ ਦਾ ਮੌਕਾ ਮਿਲ ਗਿਆ ।ਉਨ੍ਹਾਂ ਨੇ ਜਾਣ ਬੁਝ ਕੇ ਕੁਝ ਅਜਿਹੀਆਂ ਨੀਤੀਆਂ ਅਪਣਾਈਆਂ ਕਿ ਪੰਜਾਬ ਦੇ ਸੈਨਿਕਾਂ ਨੂੰ ਮਜਬੂਰਨ ਦਸੰਬਰ, 1845 ਈ. ਵਿੱਚ ਸਤਲੁਜ ਦਰਿਆ ਨੂੰ ਪਾਰ ਕਰਨਾ ਪਿਆ ਇਸ ਤਰ੍ਹਾਂ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲਾ ਯੁੱਧ ਮੁਦਕੀ ਦੀ ਲੜਾਈ ਤੋਂ ਹੋ ਗਿਆ । ਫ਼ਿਰੋਜ਼ਸ਼ਾਹ ਦੀ ਲੜਾਈ ਵਿੱਚ ਸਿੱਖ ਫ਼ੌਜਾਂ ਨੇ ਅੰਗਰੇਜ਼ੀ ਫ਼ੌਜਾਂ ਵਿੱਚ ਇੰਨੀ ਤਬਾਹੀ ਮਚਾਈ ਕਿ ਗਵਰਨਰ ਜਨਰਲ ਚੀਕ ਉੱਠਿਆ, ਸਿੱਖਾਂ ਦੀ ਇੱਕ ਹੋਰ ਅਜਿਹੀ ਜਿੱਤ ਨਾਲ ਅਸੀਂ ਬਰਬਾਦ ਹੋ ਜਾਵਾਂਗੇ ਪਰ ਸਿੱਖ ਨੇਤਾਵਾਂ ਅਤੇ ਖ਼ਾਸ ਕਰਕੇ ਲਾਲ ਸਿੰਘ ਅਤੇ ਤੇਜਾ ਸਿੰਘ ਦੀ ਗੱਦਾਰੀ ਕਾਰਨ ਅੰਤ ਵਿੱਚ ਸਿੱਖਾਂ ਦੀ ਸਭਰਾਉਂ ਦੀ ਲੜਾਈ ਵਿੱਚ ਕਰਾਰੀ ਹਾਰ ਹੋਈ । ਇਸ ਲੜਾਈ ਦੇ ਸਿੱਟੇ ਵਜੋਂ ਪਹਿਲਾਂ ਪੰਜਾਬ ਉੱਤੇ 9 ਮਾਰਚ, 1846 ਈ. ਨੂੰ ਲਾਹੌਰ ਦੀ ਅਤੇ ਫਿਰ 16 ਦਸੰਬਰ, 1846 ਈ. ਨੂੰ ਭੈਰੋਵਾਲ ਦੀਆਂ ਸੰਧੀਆਂ ਠੋਸੀਆਂ ਗਈਆਂ ।ਇਨ੍ਹਾਂ ਸੰਧੀਆਂ ਰਾਹੀਂ ਭਾਵੇਂ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਨਾ ਕੀਤਾ ਗਿਆ ਪਰ ਉਸ ਦੀ ਸੁਤੰਤਰਤਾ ਲਗਭਗ ਖ਼ਤਮ ਹੋ ਗਈ ਸੀ|

British Policy of encircling the Punjab|ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ

British Policy of encircling the Punjab: ਅੰਗਰੇਜ਼ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ । ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਦੀ ਦਿਨੋ-ਦਿਨ ਵੱਧ ਰਹੀ ਸ਼ਕਤੀ ਇੱਕ ਅੱਖ ਨਹੀਂ ਭਾਉਂਦੀ ਸੀ । 1809 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨਾਲ ਅੰਮ੍ਰਿਤਸਰ ਦੀ ਸੰਧੀ ਕਰਕੇ ਉਸ ਨੂੰ ਸਤਲੁਜ ਉਰਾਰ (Cis-Sutlej) ਦੇ ਇਲਾਕਿਆਂ ਵੱਲ ਵਧਣ ਤੋਂ ਹਮੇਸ਼ਾਂ ਲਈ ਰੋਕ ਦਿੱਤਾ ਸੀ । ਕਿਉਂਕਿ ਅੰਗਰੇਜ਼ 1809 ਈ. ਤੋਂ 1829 ਈ. ਤਕ ਭਾਰਤ ਦੇ ਹੋਰਨਾਂ ਹਿੱਸਿਆਂ ਨੂੰ ਆਪਣੇ ਅਧੀਨ ਕਰਨ ਵਿੱਚ ਲੱਗੇ ਹੋਏ ਸਨ, ਇਸ ਲਈ ਉਹ ਪੰਜਾਬ ਵੱਲ ਆਪਣਾ ਧਿਆਨ ਨਹੀਂ ਦੇ ਸਕੇ ਸਨ ।

Read about Punjab Transport

Anarchy in the Punjab|ਪੰਜਾਬ ਵਿੱਚ ਫੈਲੀ ਹੋਈ ਬਦਅਮਨੀ

Anarchy in the Punjab: ਜੂਨ, 1839 ਈ. ਵਿੱਚ ਮਹਾਰਾਜਾ ਰਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ । ਰਾਜ-ਗੱਦੀ ਦੀ ਪ੍ਰਾਪਤੀ ਲਈ ਸਾਜ਼ਸ਼ਾਂ ਅਤੇ ਮਾਰਧਾੜ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ । 1839 ਈ. ਤੋਂ ਲੈ ਕੇ 1845 ਈ. ਦੇ 6 ਸਾਲਾਂ ਦੇ ਸਮੇਂ ਦੇ ਦੌਰਾਨ ਪੰਜਾਬ ਵਿੱਚ 5 ਸਰਕਾਰਾਂ ਬਦਲੀਆਂ । ਡੋਗਰਿਆਂ ਨੇ ਆਪਣੀਆਂ ਸਾਜ਼ਸ਼ਾਂ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਨੂੰ ਖਰਬਾਦ ਕਰ ਦਿੱਤਾ । ਉਨ੍ਹਾਂ ਦੁਆਰਾ ਮਚਾਏ ਗਏ ਭਾਂਬੜ ਵਿੱਚ ਡੋਗਰਾ ਧਿਆਨ ਸਿੰਘ ਅਤੇ ਉਸ ਦਾ ਪੁੱਤਰ ਹੀਰਾ ਸਿੰਘ ਵੀ ਸੜ ਕੇ ਸਵਾਹ ਹੋ ਗਏ । ਸੰਧਾਵਾਲੀਏ ਸਰਦਾਰਾਂ ਨੇ 15 ਸਤੰਬਰ, 1843 ਈ. ਨੂੰ ਮਹਾਰਾਜਾ ਸ਼ੇਰ ਸਿੰਘ, ਕੰਵਰ ਸਿੰਘ ਅਤੇ ਪ੍ਰਧਾਨ ਮੰਤਰੀ ਧਿਆਨ ਸਿੰਘ ਨੂੰ ਕਤਲ ਕਰ ਦਿੱਤਾ । ਅਗਲੇ ਹੀ ਦਿਨ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੇ ਇਨ੍ਹਾਂ ਸੰਧਾਵਾਲੀਏ ਸਰਦਾਰਾਂ ਨੂੰ ਯਮਲੋਕ ਪਹੁੰਚਾ ਦਿੱਤਾ । ਇਨ੍ਹਾਂ ਕਤਲਾਂ ਅਤੇ ਸਾਜਸ਼ਾਂ ਕਾਰਨ ਪੰਜਾਬ ਦੀ ਰਾਜਨੀਤਿਕ ਸਥਿਤੀ ਝੜੀ ਡਾਵਾਂਡੋਲ ਹੋ ਗਈ ਸੀ । ਇਹ ਸਥਿਤੀ ਅੰਗਰੇਜ਼ਾਂ ਨੂੰ ਇੱਕ ਸੱਦੇ ਦਾ ਕੰਮ ਦੇ ਰਹੀ ਸੀ।

Defeat of the British in the First Afghan War|ਪਹਿਲੇ ਅਫ਼ਗਾਨ ਯੁੱਧ ਵਿੱਚ ਅੰਗਰੇਜ਼ਾਂ ਦੀ ਹਾਰ

Defeat of the British in the First Afghan War: 1839 ਈ . ਤੋਂ ਲੈ ਕੇ 1842 ਈ. ਤਕ ਅੰਗਰੇਜ਼ਾਂ ਦਾ ਅਫ਼ਗਾਨਿਸਤਾਨ ਨਾਲ ਜਿਹੜਾ ਪਹਿਲਾ ਯੁੱਧ ਹੋਇਆ ਉਸ ਦਾ ਸਿੱਖਾਂ ਅਤੇ ਅੰਗਰੇਜ਼ਾਂ ਦੇ ਆਪਸੀ ਸੰਬੰਧਾਂ ‘ਤੇ ਕਾਫ਼ੀ ਡੂੰਘਾ ਅਸਰ ਪਿਆ । ਇਸ ਯੁੱਧ ਤੋਂ ਪਹਿਲਾਂ ਅੰਗਰੇਜ਼ ਜਿਧਰ ਵੀ ਆਪਣਾ ਮੂੰਹ ਕਰਦੇ ਸਨ, ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਸੀ । ਪਰ ਇਸ ਯੁੱਧ ਵਿੱਚ ਅੰਗਰੇਜ਼ਾਂ ਨੂੰ ਪਹਿਲੀ ਵਾਰੀ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਲੜਾਈ ਵਿੱਚ ਹੋਏ ਭਾਰੀ ਵਿਨਾਸ਼ ਕਾਰਨ ਜਿੱਥੇ ਅੰਗਰੇਜ਼ਾਂ ਦੇ ਮਾਣ-ਸਨਮਾਨ ਨੂੰ ਭਾਰੀ ਸੱਟ ਵੱਜੀ ਉੱਥੇ ਉਨ੍ਹਾਂ ਦੇ ਅਜਿੱਤ ਹੋਣ ਦਾ ਜਾਦੂ ਵੀ ਟੁੱਟ ਗਿਆ । ਇਸ ਕਾਰਨ ਸਿੱਖਾਂ ਦਾ ਹੌਂਸਲਾ ਕਾਫ਼ੀ ਵੱਧ ਗਿਆ ।ਉਹ ਸੋਚਣ ਲੱਗੇ ਕਿ ਜੇ ਅਫ਼ਗ਼ਾਨ ਅੰਗਰੇਜ਼ਾਂ ਦਾ ਬੁਰੀ ਤਰ੍ਹਾਂ ਨਾਲ ਕਰ ਸਕਦੇ ਹਨ, ਤਾਂ ਉਨ੍ਹਾਂ ਲਈ ਅੰਗਰੇਜ਼ਾਂ ਨੂੰ ਹਰਾਉਣਾ ਕੋਈ ਔਖੀ ਗੱਲ ਨਹੀਂ ਹੈ ਕਿਉਂਕਿ ਸਿੱਖਾਂ ਨੇ ਅਫ਼ਗਾਨਾਂ ਨੂੰ ਕਈ ਵਾਰ ਹਰਾਇਆ ਸੀ । ਇਸ ਕਾਰਨ ਸਿੱਖਾਂ ਨੇ ਅੰਗਰੇਜ਼ਾਂ ਨਾਲ ਟੱਕਰ ਲੈਣ ਦਾ ਦ੍ਰਿੜ੍ਹ ਨਿਸ਼ਚਾ ਕਰ ਲਿਆ । ਦੂਜੇ ਪਾਸੇ ਅੰਗਰੇਜ਼ ਵੀ ਆਪਣੀ ਅਫ਼ਗਾਨਿਸਤਾਨ ਵਿੱਚ ਹੋਈ ਹਾਰ ਦੀ ਬਦਨਾਮੀ ਨੂੰ ਕਿਸੇ ਹੋਰ ਜਿੱਤ ਨਾਲ ਧੋਣਾ ਚਾਹੁੰਦੇ ਸਨ ।ਇਹ ਜਿੱਤ ਉਨ੍ਹਾਂ ਨੂੰ ਪੰਜਾਬ ਵਿੱਚ ਹੀ ਮਿਲ ਸਕਦੀ ਸੀ ਕਿਉਂਕਿ ਉਸ ਸਮੇਂ ਪੰਜਾਬ ਵਿੱਚ ਬਹੁਤ ਹਫੜਾ ਦਫੜੀ ਮਚੀ ਹੋਈ ਸੀ ।

Read about Baba Banda Singh Bahadur

Occupation of Sind by the British|ਅੰਗਰੇਜ਼ਾਂ ਦਾ ਸਿੰਧ ਉੱਤੇ ਕਬਜ਼ਾ

Occupation of Sind by the British: 1842 ਈ. ਵਿੱਚ ਲਾਰਡ ਆਕਲੈਂਡ ਦੀ ਥਾਂ ਲਾਰਡ ਐਲਬਰੋ (Lord Ellenborough) ਨੂੰ ਭਾਰਤ ਦਾ ਨਵਾਂ ਗਵਰਨਰ-ਜਨਰਲ ਨਿਯੁਕਤ ਕੀਤਾ ਗਿਆ । ਲਾਰਡ ਐਲਨਬਰੇ ਅਫ਼ਗਾਨਿਸਤਾਨ ਦੀ ਹਾਰ ਨਾਲ ਅੰਗਰੇਜ਼ਾਂ ਦੀ ਹੋਈ ਬਦਨਾਮੀ ਨੂੰ ਦੂਰ ਕਰਨਾ ਚਾਹੁੰਦਾ ਸੀ ।ਇਸ ਲਈ ਉਸ ਨੇ ਸਿੰਧ ‘ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ ।ਇਹ ਇਲਾਕਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ ਸਿੰਧ ਦੇ ਅਮੀਰ ਭਾਵੇ ਅੰਗਰੇਜ਼ਾਂ ਦੇ ਪੱਕੇ ਵਫ਼ਾਦਾਰ ਸਨ, ਪਰ ਐਲਨਥਰੋ ਨੇ ਉਨ੍ਹਾਂ ‘ਤੇ ਝੂਠੇ ਇਲਜ਼ਾਮ ਲਗਾ ਕੇ ਸਿੰਧ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ 1843 ਈ . ਵਿੱਚ ਅੰਗਰੇਜ਼ਾਂ ਨੇ ਸਿੰਧ ਨੂੰ ਆਪਣੇ ਅਧੀਨ ਕਰ ਲਿਆ ।ਕਿਉਂਕਿ ਸਿੱਖ ਸਿੰਧ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ ਇਸ ਲਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਆਪਸੀ ਸੰਬੰਧਾਂ ਵਿਚਾਲੇ ਕੁੜੱਤਣ ਹੋਰ ਵੱਧ ਗਈ|

Battles of first Anglo Sikh War|ਪਹਿਲੀ ਐਂਗਲੋ ਸਿੱਖ ਜੰਗ ਦੀਆਂ ਲੜਾਈਆਂ|

Battles of first Anglo Sikh War: 11 ਦਸੰਬਰ, 1845 ਈ. ਨੂੰ ਲਗਭਗ 50,000 ਸਿੱਖ ਸੈਨਿਕਾਂ ਨੇ ਲਾਲ ਸਿੰਘ ਅਤੇ ਤੇਜਾ ਸਿੰਘ ਦੀ ਅਗਵਾਈ ਹੇਠ ਦਰਿਆ ਸਤਲੁਜ ਨੂੰ ਪਾਰ ਕੀਤਾ । ਇਹ ਸੈਨਿਕ 15 ਦਸੰਬਰ ਨੂੰ ਫ਼ਿਰੋਜ਼ਪੁਰ ਵਿਖੇ ਪਹੁੰਚੇ । ਉਸ ਸਮੇਂ ਫ਼ਿਰੋਜ਼ਪੁਰ ਦਾ ਡਰ ਮੇਜਰ ਜਨਰਲ ਲਿਟਲਰ (Major Gen. Littler) ਸੀ । ਉਸ ਸਮੇਂ ਉਸ ਕੋਲ ਕੇਵਲ 7,500 ਸੈਨਿਕ ਸਨ । ਜੇ ਖ ਫ਼ੌਜ ਉਸ ਸਮੇਂ ਫ਼ਿਰੋਜ਼ਪੁਰ ‘ਤੇ ਹਮਲਾ ਕਰ ਦਿੰਦੀ ਤਾਂ ਉਸ ਦਾ ਆਸਾਨੀ ਨਾਲ ਫ਼ਿਰੋਜ਼ਪੁਰ ਉੱਤੇ ਕਬਜ਼ਾ ਹੋ ਜਾਣਾ ਵੀ।ਇਹ ਕਬਜ਼ਾ ਅੰਗਰੇਜ਼ਾਂ ਲਈ ਬੜਾ ਵਿਨਾਸ਼ਕਾਰੀ ਸਿੱਧ ਹੋ ਸਕਦਾ ਸੀ ਕਿਉਂਕਿ ਇਸ ਕਬਜ਼ੇ ਕਾਰਨ ਅੰਗਰੇਜ਼ਾਂ ਦਾ ਚੋਖਾ ਜੰਗੀ ਸਾਮਾਨ ਸਿੱਖਾਂ ਦੇ ਹੱਥ ਆ ਜਾਣਾ ਸੀ । ਇਸ ਕਾਰਨ ਆਉਣ ਵਾਲੀਆਂ ਲੜਾਈਆਂ ਵਿੱਚ ਅੰਗਰੇਜ਼ਾਂ ਦੀ ਹਾਲਤ ਨਾਜ਼ੁਕ ਹੋ ਸਕਦੀ ਸੀ । ਪਰ ਲਾਲ ਸਿੰਘ ਤਾਂ ਜਿੱਤਾਂ ਜਿੱਤਣ ਨਹੀਂ ਆਇਆ ਸੀ । ਉਹ ਤਾਂ ਖ਼ਾਲਸਾ ਫ਼ੌਜ ਨੂੰ ਤਬਾਹ ਕਰਵਾਉਣਾ ਚਾਹੁੰਦਾ ਸੀ ।

First anglo sikh war
Battle of First Anglo-Sikh War

Battle of Mudki|ਮੁਦਕੀ ਦੀ ਲੜਾਈ

Battle of Mudki:ਸਿੱਖਾਂ ਅਤੇ ਅੰਗਰੇਜ਼ੀ ਸੈਨਾ ਵਿੱਚ ਪਹਿਲੀ ਮਹੱਤਵਪੂਰਨ ਲੜਾਈ 18 ਦਸੰਬਰ, 1845 ਈ. ਨੂੰ ਮੁਦਕੀ ਵਿਖੇ ਲੜੀ ਗਈ ।ਇਸ ਲੜਾਈ ਵਿੱਚ ਸਿੱਖ ਸੈਨਿਕਾਂ ਦੀ ਗਿਣਤੀ 5,500 ਸੀ ਅਤੇ ਉਨ੍ਹਾਂ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ ਦੂਜੇ ਪਾਸੇ ਅੰਗਰੇਜ਼ੀ ਸੈਨਿਕਾਂ ਦੀ ਗਿਣਤੀ 12,000 ਸੀ ਅਤੇ ਉਨ੍ਹਾਂ ਦੀ ਅਗਵਾਈ ਲਾਰਡ ਹਿਊਗ ਗਫ਼ (Lord Hugh Gough) ਕਰ ਰਿਹਾ ਸੀ ।

Battle of Ferozshah|ਫਿਰੋਜ਼ਸ਼ਾਹ ਦੀ ਲੜਾਈ

Battle of Ferozshah: ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਦੂਸਰੀ ਕਿੰਨੀ ਤੇ ਫਿਰੋਜਸ਼ਾਹ ਦੀ ਫਿਰੋਜ਼ਸ਼ਾਹ ਜਾਂ ਫੇਰ ਸ਼ਹਿਰ ਵਿਖੇ 21 ਦਸੰਬਰ, 1845 ਈ. ਨੂੰ ਲੜੀ ਗਈ ।ਇਹ ਸਥਾਨ ਮੁਦਕੀ ਤੋਂ 10 ਮੀਲ ਦੇ ਵਾਸਤੇ ਤੇ ਸਥਿਤ ਹੈ । ਅੰਗਰੇਜ ਇਸ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਸਨ ।ਉਨ੍ਹਾਂ ਨੇ ਫਿਰੋਜਪੁਰ, ਅਬਾਲਾ ਅਤੇ ਕੁੱਲ ‘ ਤੋਂ ਆਪਣੀਆਂ ਫ਼ੌਜਾਂ ਨੂੰ ਫ਼ਿਰੋਜ਼ਸ਼ਾਹ ‘ਤੇ ਹਮਲਾ ਕਰਨ ਲਈ ਬੁਲਾ ਲਿਆ ਸੀ । ਇਸ ਲੜਾਈ ਵਿੱਚ ਅੰਗਰੇਜ਼ਾਂ ਦੇ ਸੈਨਿਕ ਦੀ ਗਿਣਤੀ 17,000 ਸੀ । ਅੰਗਰੇਜੀ ਸੈਨਾ ਦੀ ਅਗਵਾਈ ਬੜੇ ਪ੍ਰਸਿੱਧ ਅਤੇ ਤਜਰਬੇਕਾਰ ਸੈਨਾਪਤੀ ਹਿਊਗਾ ਕੁਝ ਨ ਇਟਲ ਅਤੇ ਲਾਰ ਹਾਰਡਿੰਗ ਕਰ ਰਹੇ ਸਨ । ਦੂਜੇ ਪਾਸੇ ਸਿੱਖ ਸੈਨਿਕਾਂ ਦੀ ਗਿਣਤੀ 25,000 ਤੋਂ 30,000 ਦੇ ਲਗਭਗ ਸੀ । ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਕਰ ਰਹੇ ਸਨ । ਅੰਗਰੇਜ਼ਾਂ ਨੂੰ ਇਹ ਪੂਰਾ ਯਕੀਨ ਸੀ ਕਿ ਸਿੱਖ ਸੈਨਾਪਤੀਆਂ ਦੀ ਗੱਦਾਰੀ ਕਾਰਨ ਉਹ ਇਸ ਲੜਾਈ ਨੂੰ ਆਸਾਨੀ ਨਾਲ ਜਿੱਤ ਲੈਣਗੇ । ਪਰ ਸਿੱਖਾਂ ਨੇ ਅੰਗਰੇਜ਼ਾਂ ਦੇ ਅਜਿਹੇ ਛੱਕੇ ਛੁਡਵਾਏ ਕਿ ਇੱਕ ਵਾਰੀ ਤਾਂ ਉਨ੍ਹਾਂ ਨੂੰ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਡਾਵਾਂਡੋਲ ਹੁੰਦਾ ਨਜ਼ਰ ਆਇਆ 21 ਦਸੰਬਰ ਦੀ ਰਾਤ ਨੂੰ ਇੱਕ ਸਥਿਤੀ ਅਜਿਹੀ ਵੀ ਆਈ ਜਦੋਂ ਅੰਗਰੇਜ਼ਾਂ ਨੇ ਬਿਨਾਂ ਸ਼ਰਤ ਸਿੱਖਾਂ ਅੱਗੇ ਹਥਿਆਰ ਸੁੱਟਣ ਬਾਰੇ ਵਿਚਾਰ ਕਰਨਾ ਸ਼ੁਰੂ ਕੀਤਾ । ਪਰ ਕਿਸਮਤ ਅੰਗਰੇਜ਼ਾਂ ਦੇ ਨਾਲ ਸੀ। ਠੀਕ ਉਸ ਸਮੇਂ ਜਦੋਂ ਅੰਗਰੇਜ਼ੀ ਫ਼ੌਜ ਦੇ ਪੈਰ ਹਰ ਮੋਰਚੇ ਤੋਂ ਉੱਖੜਦੇ ਜਾ ਰਹੇ ਸਨ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਗੱਦਾਰੀ ਕੀਤੀ ਅਤੇ ਉਹ ਆਪਣੇ ਸੈਨਿਕਾਂ ਨੂੰ ਲੈ ਕੇ ਰਣਭੂਮੀ ਵਿਚੋਂ ਦੌੜ ਗਏ ਜਦੋਂ ਨੱਸੇ ਜਾ ਰਹੇ ਅੰਗਰੇਜ਼ਾਂ ਨੂੰ ਪਤਾ ਲੱਗਿਆ ਕਿ ਸਿੱਖ ਮੈਦਾਨ ਛੱਡ ਗਏ ਹਨ ਤਾਂ ਉਹ ਮੁੜ ਆਏ ਅਤੇ ਆਪਣੀ ਹਾਰ ਨੂੰ ਜਿੱਤ ਵਿੱਚ ਬਦਲ ਲਿਆ । ਇਸ ਤਰ੍ਹਾਂ ਜਿੱਤੀ ਹੋਈ ਖ਼ਾਲਸਾ ਫ਼ੌਜ ਸੈਨਾਪਤੀਆਂ ਦੀ ਗੱਦਾਰੀ ਕਾਰਨ ਹਾਰ ਗਈ ।

Battle of Baddowal|ਬੱਦੋਵਾਲ ਦੀ ਲੜਾਈ

Battle of Baddowal: ਲਾਹੌਰ ਦਰਬਾਰ ਦੇ ਨਿਰਦੇਸ਼ ‘ਤੇ ਰਣਜੋਧ ਸਿੰਘ 10,000 ਸੈਨਿਕਾਂ ਨੂੰ ਨਾਲ ਲੈ ਕੇ ਲੁਧਿਆਣਾ ਤੋਂ 18 ਮੀਲ ਦੂਰ ਸਥਿਤ ਬੱਦੋਵਾਲ ਪੁੱਜਾ ਲੁਧਿਆਣਾ ਛਾਉਣੀ ਨੂੰ ਖ਼ਤਰਾ ਹੋਣ ਕਾਰਨ ਪਾਣੀ ਸਾਮਿਬ (Harry Se-th) ਦੇ ਅਧੀਨ ਕੁਝ ਫ਼ੌਜ ਲੁਧਿਆਣਾ ਵੱਲ ਭੇਜੀ ਗਈ ।ਰਣਜੋਧ ਸਿੰਘ ਤੁਰੰਤ ਲੁਧਿਆਣੇ ਉੱਤੇ ਹਮਲਾ ਨਾ ਕੀਤਾ ।ਜੇ ਉਹ ਉਸ ਸਮੇਂ ਲੁਧਿਆਣਾ ਉੱਤੇ ਹਮਲਾ ਕਰ ਦਿੰਦਾ ਤਾਂ ਨਾ ਕੇਵਲ ਇਸ ਮਹੱਤਵਪੂਰਨ ਛਾਉਣੀ ‘ਤੇ ਕਬਜ਼ਾ ਕਰ ਲੈਂਦਾ ਸਗੋਂ ਦਿੱਲੀ ਵੱਲੋਂ ਅੰਗਰੇਜ਼ਾਂ ਲਈ ਆ ਰਿਹਾ ਗੋਲਾ ਬਾਰੂਦ ਵੀ ਪ੍ਰਾਪਤ ਕਰ ਲੈਂਦਾ।ਪਰ ਉਸ ਦੀ ਨੀਅਤ ਵਿਗੜੀ ਹੋਈ ਸੀ । 21 ਜਨਵਰੀ, 1846 ਈ. ਨੂੰ ਬੱਦੋਵਾਲ ਦੇ ਸਥਾਨ ‘ਤੇ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਲੜਾਈ ਸ਼ੁਰੂ ਹੋਈ । ਇਸ ਲੜਾਈ ਵਿੱਚ ਸਿੱਖ ਬੜੀ ਬਹਾਦਰੀ ਨਾਲ ਲੜੇ ।ਉਨ੍ਹਾਂ ਨੇ ਅੰਗਰੇਜ਼ਾਂ ਦੇ ਹਥਿਆਰ ਅਤੇ ਸਾਮਗਰੀ ਵੀ ਲੁੱਟ ਲਈ । ਅੰਗਰੇਜ ਹਾਰ ਕੇ ਲੁਧਿਆਣਾ ਵੱਲ ਨੰਮ ਗਏ । ਰਣਜੋਧ ਸਿੰਘ ਨੇ ਉਨ੍ਹਾਂ ਦਾ ਪਿੱਛਾ ਨਾ ਕੀਤਾ ਅਤੇ ਉਨ੍ਹਾਂ ਨੂੰ ਬਚ ਕੇ ਜਾਣ ਦਿੱਤਾ|

Battle of Aliwal|ਅਲੀਵਾਲ ਦੀ ਲੜਾਈ

Battle of Aliwal: ਰਣਜੋਧ ਸਿੰਘ ਆਪਣੇ ਸੈਨਿਕਾਂ ਸਮੇਤ ਬੱਦੋਵਾਲ ਨੇ ਛੱਡ ਕੇ ਅਲੀਵਾਲ ਵੱਲ ਤੁਰ ਪਿਆ ।ਹੈਰੀ ਸਮਿਥ ਸਿੱਖਾਂ ਹੱਥੋਂ ਬੱਦੋਵਾਲ ਵਿਖੇ ਹੋਈ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਠੀਕ ਉਸ ਸਮੇਂ ਬ੍ਰਿਗੇਡੀਅਰ ਵੀਲਰ (Brigadier Wheeler) ਦੇ ਅਧੀਨ ਕੁਝ ਫ਼ੌਜ ਹੈਰੀ ਸਮਿਥ ਨਾਲ ਆ ਮਿਲੀ|ਇਸ ਵਿਖੇ ਸਿੱਖ ਹਾਲ ਆਪਣੇ ਮੋਰਚੇ ਲਗਾ ਰਹੇ ਸਨ ਕਿ ਅਚਾਨਕ 28 ਜਨਵਰੀ, 1846 ਈ. ਵਾਲੇ ਦਿਨ ਹੋਰੀ ਅਧੀਨ ਅੰਗਰੇਜ਼ੀ ਫ਼ੌਜ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ । ਇਹ ਲੜਾਈ ਬੜੀ ਭਿਆਨਕ ਸੀ । ਰਣਜੋਧ ਸਿੰਘ 38 ਭੇਜ ਨੂੰ ਨੱਸਣ ਦਾ ਹੁਕਮ ਦੇ ਕੇ ਆਪ ਵੀ ਮੈਦਾਨ ਵਿਚੋਂ ਨੱਸ ਗਿਆ । ਰਣਜੋਧ ਸਿੰਘ ਦੀ ਗੱਦਾਰੀ ਕਾਰਨ ਇਸ ਬਾਣੀ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ।

Battle of Sobrao|ਸਰਾਉਂ ਦੀ ਲੜਾਈ

Battle of Sobrao: ਸਭਰਾਉਂ ਦੀ ਲੜਾਈ ਸਿੱਖਾ ਅਤੇ ਅੰਗਰੇਜ਼ਾਂ ਦੇ ਪਹਿਲੇ ਯੁੱਧ ਮੈਂ ਅੰਤਲੀ ਲੜਾਈ ਸੀ । ਇਹ ਲੜਾਈ 10 ਫਰਵਰੀ, 1846 ਈ. ਨੂੰ ਲੜੀ ਗਈ ਸੀ । ਇਸ ਲੜਾਈ ਤੋਂ ਪਹਿਲਾਂ 100 ਸਿੱਖ ਸੈਨਿਕ ਸਭਰਾਉਂ ਪੁੱਜ ਚੁੱਕੇ ਸਨ । ਉਨ੍ਹਾਂ ਨੇ ਅੰਗਰੇਜ਼ਾਂ ਨਾਲ ਡਟ ਕੇ ਮੁਕਾਬਲਾ ਕਰਨ ਲਈ ਮੋਰਚੇ ਤਿਆਰ 38 ਸ਼ੁਰੂ ਕਰ ਦਿੱਤੇ ਸਨ । ਲਾਲ ਸਿੰਘ ਅਤੇ ਤੇਜਾ ਸਿੰਘ ਜੋ ਕਿ ਸਿੱਖ ਫ਼ੌਜ ਦੀ ਅਗਵਾਈ ਕਰ ਰਹੇ ਸਨ ਮਿੰਟ-ਮਿੰਟ ਦੀਆਂ ਖਬਰਾਂ ਅੰਗਰੇਜ਼ਾਂ ਨੂੰ ਪਹੁੰਚਾ ਰਹੇ ਸਨ । ਸਿੱਖ ਫ਼ੌਜ ਦਾ ਮੁਕਾਬਲਾ ਕਰਨ ਲਈ ਅੰਗਰੇਜ਼ਾਂ ਨੇ ਵੀ ਚੰਗੀ ਤਿਆਰੀ ਕੀਤੀ – ਇਸ ਲੜਾਈ ਵਿੱਚ ਅੰਗਰੇਜ਼ੀ ਫ਼ੌਜ ਦੀ ਕੁਲ ਗਿਣਤੀ 15,000 ਸੀ । ਲਾਰਡ ਹਿਊਗ ਗਫ਼ ਅਤੇ ਲਾਰਡ ਹਾਰਡਿੰਗ 3 ਸੈਨਾ ਦੀ ਅਗਵਾਈ ਕਰ ਰਹੇ ਸਨ ।10 ਫ਼ਰਵਰੀ, 1846 ਈ. ਵਾਲੇ ਦਿਨ ਅੰਗਰੇਜ਼ਾਂ ਨੇ ਸਿੱਖ ਫ਼ੌਜ ‘ਤੇ ਹਮਲਾ ਕਰ ਝੰਡਾ ।ਸਿੱਖ ਫ਼ੌਜ ਦੀ ਜਵਾਬੀ ਕਾਰਵਾਈ ਕਾਰਨ ਅੰਗਰੇਜ਼ ਫ਼ੌਜ ਨੂੰ ਪਿੱਛੇ ਹਟਣਾ ਪਿਆ । ਐਨ ਇਸੇ ਵੇਲੇ ਪਹਿਲਾਂ ਤੋਂ ਬਾਈ ਯੋਜਨਾ ਅਨੁਸਾਰ ਪਹਿਲਾਂ ਲਾਲ ਸਿੰਘ ਅਤੇ ਫਿਰ ਤੇਜਾ ਸਿੰਘ ਮੈਦਾਨੋਂ ਨੱਸ ਤੁਰੇ । ਤੇਜਾ ਸਿੰਘ ਨੇ ਨੱਸਣ ਤੋਂ ਪਹਿਲਾਂ ਬਰੂਦ ਨਾਲ ਭਰੀਆਂ ਬੇੜੀਆਂ ਡੁਬੋ ਦਿੱਤੀਆਂ ਅਤੇ ਨਾਲ ਹੀ ਬੇੜੀਆਂ ਦੇ ਬਣੇ ਪੁਲ ਨੂੰ ਵੀ ਤੋੜ ਦਿੱਤਾ । ਸੈਨਾਪਤੀਆਂ ਤੋਂ ਬਗੈਰ ਸਿੱਖ ਫ਼ੌਜ ਘਾਬਰ ਉੱਠੀ ।ਉਧਰ ਬਾਰੂਦ ਘੱਟ ਹੋ ਜਾਣ ਕਾਰਨ ਸਿੱਖਾਂ ਦੀਆਂ ਤੋਪਾਂ ਚਲਣੇ ਬੰਦ ਹੋਈਆ । ਅੰਗਰੇਜ਼ਾਂ ਨੇ ਇਹ ਵੇਖ ਕੇ ਤਿੰਨ ਪਾਸਿਆਂ ਤੋਂ ਸਿੱਖ ਫ਼ੌਜ ‘ਤੇ ਹਮਲਾ ਕਰ ਦਿੱਤਾ । ਸਿੱਟੇ ਵਜੋਂ ਸਿੱਖ ਫ਼ੌਜ ਡਰਨ ਲੱਗ ਪਈ ।

Treaty of First Anglo-Sikh War|ਪਹਿਲੀ ਐਂਗਲੋ-ਸਿੱਖ ਜੰਗ ਦੀ ਸੰਧੀ|

Treaty of First Anglo-Sikh War: ਅੰਗਰੇਜ਼ਾਂ ਅਤੇ ਸਿੱਖਾ ਵਿਚਕਾਰ ਹੋਏ ਪਹਿਲੇ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚ 9 ਮਾਰਚ, 1841 ਈ. ਨੂੰ ਇੱਕ ਸੰਧੀ ਹੋਈ ।ਇਹ ਸੰਧੀ ਇਤਿਹਾਸ ਵਿੱਚ ਲਾਹੌਰ ਦੀ ਸੰਧੀ ਦੇ ਨਾਂ ਨਾਲ ਮਸ਼ਹੂਰ ਹੈ|

Treaty of Lahore|ਲਾਹੌਰ ਦੀ ਸੰਧੀ

Treaty of Lahore:

(1) ਅੰਗਰੇਜ਼ੀ ਸਰਕਾਰ ਤੇ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਵਿੱਚ ਸਦਾ ਸ਼ਾਂਤੀ ਤੇ ਮਿੱਤ ਬਣੀ ਰਹੇਗੀ ।

(2) ਲਾਹੌਰ ਦੇ ਮਹਾਰਾਜਾ ਨੇ ਆਪਣੇ ਤੇ ਆਪਣੇ ਉੱਤਰਾਧਿਕਾਰੀਆਂ ਵੱਲੋਂ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਪ੍ਰਦੇਸ਼ਾਂ ਤੋਂ ਹਮੇਸ਼ਾਂ ਲਈ ਆਪਣਾ ਅਧਿਕਾਰ ਛੱਡਣਾ ਸਵੀਕਾਰ ਕਰ ਲਿਆ ।

(3) ਮਹਾਰਾਜੇ ਨੇ ਸਤਲੁਜ ਤੇ ਬਿਆਸ ਦਰਿਆਵਾਂ ਵਿਚਾਲੇ ਸਾਰੇ ਮੈਦਾਨੀ ਤੇ ਪਹਾੜੀ ਇਲਾਕੇ ਅਤੇ ਕਿਲ੍ਹੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ ।

(4) ਅੰਗਰੇਜ਼ਾਂ ਨੇ ਯੁੱਧ ਦੇ ਹਰਜ਼ਾਨੇ ਵਜੋਂ 1.50 ਕਰੋੜ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ । ਇੰਨੀ ਰਕਮ ਲਾਗ ਸਰਕਾਰ ਦੇ ਖਜ਼ਾਨੇ ਵਿਚੋਂ ਨਹੀਂ ਮਿਲ ਸਕਦੀ ਸੀ । ਇਸ ਲਈ ਇੱਕ ਕਰੋੜ ਰੁਪਏ ਦੇ ਬਦਲੇ ਕਸ਼ਮੀਰ ਅਤੇ ਹਜ਼ਾਰਾ ਦੇ ਇਲਾਕੇ ਅੰਗਰੇਜ਼ਾਂ ਨੂੰ ਦੇ ਦਿੱਤੇ ਅਤੇ ਬਾਕੀ 50 ਲੱਖ ਰੁਪਿਆ ਲਾਹੌਰ ਸਰਕਾਰ ਨੇ ਆਪਣੇ ਖਜ਼ਾਨੇ ਵਿੱਚੋਂ ਦੇਣ ਦਾ ਇਕਰਾਰ ਕੀਤਾ ।

(5) ਲਾਹੌਰ ਰਾਜ ਦੀ ਫ਼ੌਜ ਘਟਾ ਕੇ ਪੈਦਲ ਸੈਨਾ ਦੀ ਗਿਣਤੀ 20,000 ਅਤੇ ਘੋੜਸਵਾਰ ਸੈਨਾ ਦੀ ਗਿਣਤੀ 12,000 ਨਿਸਚਿਤ ਕਰ ਦਿੱਤੀ ਗਈ ।

(6) ਮਹਾਰਾਜਾ ਨੇ ਲਾਹੌਰ ਸਰਕਾਰ ਦੇ ਕੁਝ ਵਿਦਰੋਹੀ ਦਸਤਿਆਂ ਨੂੰ ਤੋੜ ਦੇਣ ਦਾ ਇਕਰਾਰ ਕੀਤਾ ।

(7) ਜਦ ਕਦੇ ਲੋੜ ਪਵੇ ਅੰਗਰੇਜ਼ੀ ਫ਼ੌਜਾਂ ਬਿਨਾਂ ਕਿਸੇ ਰੁਕਾਵਟ ਦੇ ਲਾਹੌਰ ਰਾਜ ਵਿੱਚ ਦੀ ਲੰਘ ਸਕਣਗੀਆਂ ।

(8) ਮਹਾਰਾਜਾ ਨੇ ਇਕਰਾਰ ਕੀਤਾ ਕਿ ਉਹ ਅੰਗਰੇਜ਼ਾਂ ਦੀ ਮਨਜੂਰੀ ਤੋਂ ਬਿਨਾਂ ਕਿਸੇ ਅੰਗਰੇਜ਼, ਯੂਰਪੀਅਨ ਦੀ ਅਮਰੀਕਨ ਨੂੰ ਆਪਣੀ ਨੌਕਰੀ ਵਿੱਚ ਨਹੀਂ ਰੱਖੇਗਾ

(9) ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ, ਰਾਣੀ ਜਿੰਦਾਂ ਨੂੰ ਮਹਾਰਾਜੇ ਦੀ ਸਰਪ੍ਰਸਤ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਸਵੀਕਾਰ ਕਰ ਲਿਆ

(10) ਅੰਗਰੇਜ਼ ਸਰਕਾਰ ਲਾਹੌਰ ਰਾਜ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਹੀਂ ਦੇਵੇਗੀ ਪਰ ਜਿੱਥੇ ਕਿਤੇ ਜ਼ਰੂਰ ਹੋਇਆ ਉੱਥੇ ਲੋੜੀਂਦੀ ਸਲਾਹ ਦੇਵੇਗੀ|

(11) ਜੇ ਗੁਲਾਬ ਸਿੰਘ ਅਤੇ ਲਾਹੌਰ ਦੇ ਮਹਾਰਾਜਾ ਵਿਚਕਾਰ ਝਗੜਾ ਹੋ ਜਾਵੇ ਤਾਂ ਅੰਗਰੇਜ਼ ਜੋ ਵੀ ਫੈਸਲਾ ਕਰਨਾ ਉਹ ਮਹਾਰਾਜਾ ਨੂੰ ਮੰਨਣਾ ਪਵੇਗਾ|

(12) ਅੰਗਰੇਜ਼ ਸਰਕਾਰ ਦੀ ਆਗਿਆ ਤੋਂ ਬਿਨਾਂ ਲਾਹੌਰ ਸਰਕਾਰ ਆਪਣੀਆਂ ਹੱਦਾਂ ਵਿੱਚ ਅਦਲਾ-ਬਦਲੀ ਨਹੀਂ ਕਰੇਗੀ।

Supplementary Treaty|ਸਹਾਇਕ ਸੰਧੀ

Supplementary Treaty: ਲਾਹੌਰ ਦੀ ਸੰਧੀ ਦੇ ਦੋ ਦਿਨਾਂ ਬਾਅਦ ਹੀ ਭਾਵ 11 ਮਾਰਚ, 1846 ਈ. ਨੂੰ ਇਸ ਸੰਧੀ ਵਿੱਚ ਕੁਝ ਸਹਾਇਕ ਸ਼ਰਤਾਂ ਜੋੜੀਆਂ ਗਈਆਂ । ਇਨ੍ਹਾਂ ਸ਼ਰਤਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

(1) ਲਾਹੌਰ ਦੇ ਨਾਗਰਿਕਾਂ ਦੀ ਲੋੜੀਂਦੀ ਰੱਖਿਆ ਲਈ 1846 ਦੇ ਅੰਤ ਤਕ ਅੰਗਰੇਜ਼ਾਂ ਦੀ ਕਾਫ਼ੀ ਸੈਨਾ ਲਾਹੌਰ ਵਿੱਚ ਰਹੇਗੀ ।ਜੇ ਸਾਲ ਦੇ ਅਖੀਰ ਤਕ ਸੈਨਾ ਦੀ ਲੋੜ ਨਾ ਹੋਈ ਤਾਂ ਉਹ ਪਹਿਲਾਂ ਹਟਾ ਲਈ ਜਾਵੇਗੀ ।

(2) 9 ਮਾਰਚ, 1846 ਈ. ਦੀ ਸੰਧੀ ਦੁਆਰਾ ਜੋ ਇਲਾਕੇ ਅੰਗਰੇਜ਼ਾਂ ਦੇ ਅਧੀਨ ਚਲੇ ਗਏ ਸਨ, ਅੰਗਰੇਜ਼ ਸਰਕਾਰ ਉਨ੍ਹਾਂ ਇਲਾਕਿਆਂ ਦੇ ਜਾਗੀਰਦਾਰਾਂ ਦੇ ਹੱਕਾਂ ਦਾ ਪੂਰਾ ਖ਼ਿਆਲ ਰੱਖੇਗੀ ।

(3) ਅੰਗਰੇਜ਼ਾਂ ਅਧੀਨ ਦਿੱਤੇ ਗਏ ਇਲਾਕਿਆਂ ਦੇ ਕਿਲ੍ਹਿਆਂ ਵਿੱਚੋਂ ਤੋਪਾਂ ਤੋਂ ਇਲਾਵਾ ਆਪਣਾ ਸਾਰਾ ਸਾਮਾਨ ਅਤੇ ਖਜ਼ਾਨਾ ਲਾਹੌਰ ਸਰਕਾਰ ਨੂੰ ਕੱਢ ਲਿਆਉਣ ਦੀ ਆਗਿਆ ਹੋਵੇਗੀ ।ਜੇ ਉਸ ਸੰਪੱਤੀ ਦਾ ਕੁਝ ਭਾਗ ਅੰਗਰੇਜ਼ ਸਰਕਾਰ ਨੇ ਰੱਖਣਾ ਹੋਇਆ ਤਾਂ ਉਸ ਦਾ ਮੁਨਾਸਬ ਮੁੱਲ ਦੇਵੇਗੀ।

(4) ਲਾਹੌਰ ਦਾ ਕਿਲ੍ਹਾ ਅਤੇ ਸ਼ਹਿਰ ਪੂਰੀ ਤਰ੍ਹਾਂ ਅੰਗਰੇਜ਼ ਫ਼ੌਜ ਦੇ ਅਧਿਕਾਰ ਵਿੱਚ ਹੋਵੇਗਾ । ਲਾਹੌਰ ਸਰਕਾਰ ਸੈਨਿਕਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰੇਗੀ ਤੇ ਉਨ੍ਹਾਂ ਸੈਨਿਕਾਂ ਦਾ ਸਾਰਾ ਖ਼ਰਚਾ ਦੇਵੇਗੀ । (1) ਦੋਵੇਂ ਸਰਕਾਰਾਂ ਆਪਣੀਆਂ ਹੱਦਾਂ ਮੁਕਰਰ ਕਰਨ ਲਈ ਛੇਤੀ ਹੀ ਆਪਣੇ ਕਮਿਸ਼ਨਰ ਨਿਯੁਕਤ ਕਰਨਗੀਆਂ ।

Treaty of Bhairowal|ਭੈਰੋਵਾਲ ਦੀ ਸੰਧੀ

Treaty of Bhairowal: ਅੰਗਰੇਜ਼ੀ ਸਰਕਾਰ ਨੇ ਲਾਹੌਰ ਦਰਬਾਰ ਨਾਲ 16 ਦਸੰਬਰ, 1846 ਈ. ਨੂੰ ਇੱਕ ਨਵੀਂ ਸੰਧੀ ਕੀਤੀ । ਇਹ ਸੰਧੀ ਇਤਿਹਾਸ ਵਿੱਚ ਭੈਰੋਵਾਲ ਦੀ ਸੰਧੀ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਸੰਧੀ ਦੀਆ ਪ੍ਰਮੁੱਖ ਸ਼ਰਤਾਂ ਹੇਠ ਲਿਖੀਆਂ ਸਨ:

(1) ਅੰਗਰੇਜ਼ੀ ਸਰਕਾਰ ਲਾਹੌਰ ਸਰਕਾਰ ਦੇ ਸਾਰੇ ਵਿਭਾਗਾਂ ਦੀ ਦੇਖ-ਭਾਲ ਲਈ ਇੱਕ ਬ੍ਰਿਟਿਸ਼ ਰੈਜੀਡੈਂਟ ਨਿਯੁਕਤ ਕੀਤਾ|

(2) ਜਦ ਤਕ ਮਹਾਰਾਜਾ ਦਲੀਪ ਸਿੰਘ ਨਾਬਾਲਗ ਰਹੇਗਾ (ਭਾਵ ਸਤੰਬਰ, 1854 ਈ. ਤਕ ) ਰਾਜ ਦਾ ਸ਼ਾਸਨ ਪ੍ਰਬੰਧ ਯਾਰਾ ਦੇ ਅੱਠ ਸਰਦਾਰਾਂ ਦੀ ਇੱਕ ਕੌਂਸਲ ਆਫ਼ ਰੀਜੈਂਸੀ (Council of Regency) ਦੁਆਰਾ ਚਲਾਇਆ ਜਾਏਗਾ|

(3) ਕੌਂਸਲ ਆਫ਼ ਰੀਜੈਂਸੀ ਨੂੰ ਪ੍ਰਸ਼ਾਸਨ ਸੰਬੰਧੀ ਸਾਰਾ ਕੰਮ-ਕਾਰ ਬ੍ਰਿਟਿਸ਼ ਰੈਜ਼ੀਡੈਂਟ ਦੀ ਸਲਾਹ ਅਨੁਸਾਰ ਕਰਨਾ ਹੋਵੇਗਾ |

(4) ਮਹਾਰਾਣੀ ਜਿੰਦਾਂ ਨੂੰ ਰਾਜ-ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ ਅਤੇ ਇਹ ਫੈਸਲਾ ਹੋਇਆ ਕਿ ਉਸ ਨੂੰ 1 1/2 ਲੱਖ ਰੁਪਏ ਸਾਲਾਨਾ ਪੈਨਸ਼ਨ ਮਿਲੇਗੀ।

(5) ਮਹਾਰਾਜੇ ਦੀ ਰੱਖਿਆ ਕਰਨ ਅਤੇ ਦੇਸ਼ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਇੱਕ ਬ੍ਰਿਟਿਸ਼ ਸੈਨਾ ਲਾਹੌਰ ਵਿਖੇ ਰਹੇਗੀ।

(6) ਜੇ ਗਵਰਨਰ-ਜਨਰਲ ਰਾਜਧਾਨੀ ਦੀ ਰੱਖਿਆ ਲਈ ਜਾਂ ਦੇਸ਼ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਜ਼ਰੂਰੀ ਸਮਝੇ ਤਾਂ ਉਸ ਦੇ ਹੁਕਮ ਅਨੁਸਾਰ ਬ੍ਰਿਟਿਸ਼ ਸੈਨਿਕ ਲਾਹੌਰ ਰਾਜ ਦੇ ਕਿਸੇ ਵੀ ਕਿਲ੍ਹੇ ਜਾਂ ਸੈਨਿਕ ਛਾਉਣੀ ਉੱਤੇ ਕਬਜ਼ਾ ਕਰ ਸਕਣਗੇ ।

(7) ਬ੍ਰਿਟਿਸ਼ ਸੈਨਾ ਦੇ ਖ਼ਰਚ ਲਈ ਲਾਹੌਰ ਰਾਜ ਬ੍ਰਿਟਿਸ਼ ਸਰਕਾਰ ਨੂੰ 22 ਲੱਖ ਰੁਪਏ ਹਰ ਸਾਲ ਦੇਵੇਗਾ|

(8) ਇਸ ਸੰਧੀ ਦੀਆਂ ਸ਼ਰਤਾਂ ਮਹਾਰਾਜਾ ਦਲੀਪ ਸਿੰਘ ਦੇ ਬਾਲਿਗ ਹੋਣ ਤਕ ਅਰਥਾਤ 4 ਸਤੰਬਰ, 1854 ਈ. ਤਕ ਲਾਗੂ ਰਹਿਣਗੀਆਂ ਇਹ ਠੀਕ ਹੈ ਕਿ ਭਾਵੇਂ ਅੰਗਰੇਜ਼ਾਂ ਨੇ ਲਾਹੌਰ ਅਤੇ ਭੈਰੋਵਾਲ ਦੀਆਂ ਇਨ੍ਹਾਂ ਸੰਧੀਆਂ ਰਾਹੀਂ ਪੰਜਾਬ ਉੱਤੇ ਕਬਜ਼ਾ ਤਾਂ ਨਾ ਕੀਤਾ, ਪਰ ਨਿਸ਼ਚਿਤ ਤੌਰ ‘ਤੇ ਇਸ ਦੀ ਖ਼ੁਦਮੁਖਤਾਰੀ ਕਾਫ਼ੀ ਹੱਦ ਤਕ ਖ਼ਤਮ ਕਰ ਦਿੱਤੀ ਗਈ ਸੀ|

Significance of First Anglo Sikh War|ਪਹਿਲੀ ਸਿੱਖ ਐਂਗਲੋ ਜੰਗ ਦੀ ਮਹੱਤਤਾ|

Significance of First Anglo Sikh War: ਪਹਿਲੀ ਸਿੱਖ ਐਂਗਲੋ ਜੰਗ ਦੀ ਮਹੱਤਤਾ ਇਸ ਗੱਲ ‘ਤੇ ਆਧਾਰਿਤ ਹੈ ਕਿ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ 1809 ਵਿਚ ਸਤਲੁਜ ਦਰਿਆ ਪਾਰ ਕਰਨ ਤੋਂ ਵਰਜਿਆ ਸੀ। 11 ਦਸੰਬਰ 1845 ਨੂੰ ਸਿੱਖ ਫ਼ੌਜ ਨੇ ਸਤਲੁਜ ਦਰਿਆ ਪਾਰ ਕੀਤਾ। ਅੰਗਰੇਜ਼ਾਂ ਨੇ ਸਿੱਖਾਂ ਦੀ ਇਸ ਕਾਰਵਾਈ ਨੂੰ ਹਮਲਾਵਰ ਸਮਝਿਆ ਅਤੇ ਉਨ੍ਹਾਂ ਵਿਰੁੱਧ ਜੰਗ ਦਾ ਐਲਾਨ ਕਰਨ ਲਈ ਰਾਜ਼ੀ ਹੋ ਗਏ |

Punjab current affairs
Significance of First Anglo-Sikh war

Conclusion of First Anglo Sikh War|ਪਹਿਲੀ ਐਂਗਲੋ ਸਿੱਖ ਜੰਗ ਦਾ ਸਿੱਟਾ|

Conclusion of First Anglo Sikh War: ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਹੋਏ ਪਹਿਲੇ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ 9 ਮਾਰਚ, 1846 ਈ. ਨੂੰ ਇੱਕ ਸੰਧੀ ਹੋਈ ਇਹ ਸੰਧੀ ਇਤਿਹਾਸ ਵਿੱਚ ਲਾਹੌਰ ਦੀ ਸੰਧੀ ਦੇ ਨਾਂ ਨਾਲ ਮਸ਼ਹੂਰ ਹੈ।

First Anglo-Sikh war FAQ|ਪਹਿਲੀ ਐਂਗਲੋ-ਸਿੱਖ ਜੰਗ FAQ|

ਸਵਾਲ 1. ਕਿੰਨੀਆਂ ਐਂਗਲੋ-ਸਿੱਖ ਜੰਗਾਂ ਹੋਈਆਂ?

ਜਵਾਬ :    ਦੋ ਐਂਗਲੋ-ਸਿੱਖ ਜੰਗਾਂ ਹੋਈਆਂ।

ਸਵਾਲ 2. ਪਹਿਲੀ ਐਂਗਲੋ-ਸਿੱਖ ਜੰਗ ਕਿਸਨੇ ਲੜੀ ਸੀ?

ਜਵਾਬ:     ਪਹਿਲੀ ਐਂਗਲੋ-ਸਿੱਖ ਜੰਗ ਸਿੱਖਾਂ ਅਤੇ ਬ੍ਰਿਟਿਸ਼ ਸਾਮਰਾਜ ਵਿਚਕਾਰ ਲੜੀ ਗਈ ਸੀ।

ਸਵਾਲ 3.  ਪਹਿਲੀ ਐਂਗਲੋ ਸਿੱਖ ਜੰਗ ਕਦੋਂ ਅਤੇ ਕਿੱਥੇ ਲੜੀ ਗਈ ਸੀ?

ਜਵਾਬ:      ਪਹਿਲੀ ਐਂਗਲੋ-ਸਿੱਖ ਜੰਗ 1845-46 ਵਿਚ ਪੰਜਾਬ ਵਿਚ ਬ੍ਰਿਟਿਸ਼ ਫ਼ੌਜਾਂ ਅਤੇ ਸਿੱਖ ਸਾਮਰਾਜ ਵਿਚਕਾਰ ਲੜੀ ਗਈ ਸੀ।

ਸਵਾਲ 4. ਪਹਿਲੀ ਐਂਗਲੋ ਸਿੱਖ ਜੰਗ ਦੌਰਾਨ ਪੰਜਾਬ ਦਾ ਸ਼ਾਸਕ ਕੌਣ ਸੀ?

ਜਵਾਬ:     ਮਹਾਰਾਜਾ ਰਣਜੀਤ ਸਿੰਘ ਪਹਿਲੀ ਐਂਗਲੋ ਸਿੱਖ ਜੰਗ ਦੌਰਾਨ ਪੰਜਾਬ ਦਾ ਸ਼ਾਸਕ ਸੀ।

 

FAQs

How many Anglo-Sikh wars were there?

There are two Anglo-Sikh wars.

Who fought First Anglo-Sikh War?

First Anglo-Sikh War was fought between Sikhs and British Empire.

when and where was first Anglo Sikh war fought?

The first Anglo-Sikh war was fought between the British forces and the Sikh Empire in 1845-46 in Punjab.

Who was the ruler of Punjab during first Anglo Sikh War ?

Maharaja Ranjit Singh was the ruler of Punjab during first Anglo Sikh War.