Punjab govt jobs   »   ਭੂਗੋਲ ਦੇ ਇੱਕ ਲਾਈਨਰ ਮਹੱਤਵਪੂਰਨ ਸਵਾਲ

ਪੰਜਾਬ ਪਟਵਾਰੀ ਨਾਲ ਸੰਬੰਧਤ ਭੂਗੋਲ ਦੇ ਇੱਕ ਲਾਈਨਰ ਮਹੱਤਵਪੂਰਨ ਸਵਾਲ

ਭੂਗੋਲ ਦੇ ਇੱਕ ਲਾਈਨਰ ਮਹੱਤਵਪੂਰਨ ਸਵਾਲ

ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਸਰਕਾਰੀ ਵਿਭਾਗ ਵਿੱਚ ਖਾਲੀ ਪਈ ਅਸਾਮੀਆਂ ਦੀ ਭਰਤੀ ਲਈ ਸਮੇਂ ਸਮੇਂ ਤੇ ਬਹੁਤ ਸਾਰੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਂਦੇ ਹਨ। ਜਿਸ ਦੀ ਉਮੀਦਵਾਰ ਨੂੰ ਲੰਬੇ ਸਮੇਂ ਤੋਂ ਉਡੀਕ ਰਹਿੰਦੀ ਹੈ। ਹਾਲਿ ਵਿੱਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਪੰਜਾਬ ਪਟਵਾਰੀ ਦੀ ਭਰਤੀ ਲਈ ਜਲਦ ਹੀ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਾ ਐਲਾਨ ਕੀਤਾ ਹੈ ਇਸ ਲਈ ਪੰਜਾਬ ਦੇ ਉਮੀਦਵਾਰਾਂ ਨੂੰ ਆਪਣੀ ਤਿਆਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਢੀਲ ਨਹੀ ਵਰਤਣੀ ਚਾਹੀਦੀ।

ਉਮੀਦਵਾਰਾਂ ਦੀ ਇਸ ਤਿਆਰੀ ਵਿੱਚ ਯੋਗਦਾਨ ਦੇਣ ਲਈ ਪੰਜਾਬ Adda247 ਵੀ ਕਾਫੀ ਸਮੇਂ ਤੋਂ ਬਹੁਤ ਮਿਹਨਤ ਕਰ ਰਿਹਾ ਹੈ। ਜੋ ਉਮੀਦਵਾਰਾਂ ਨੂੰ ਉਹਨਾਂ ਦਾ ਸਰਕਾਰੀ ਨੌਕਰੀ ਪਾਉਣ ਦਾ ਸੁਪਨਾ ਕਰਵਾਉਣ ਵਿੱਚ ਮਦਦ ਕਰੇਗੀ। ਇਸ ਲਈ ਪੰਜਾਬ Adda247 ਦੁਆਰਾ  ਅੱਜ ਭੂਗੋਲ ਦੇ ਇੱਕ ਲਾਈਨਰ ਮਹੱਤਵਪੂਰਨ ਸਵਾਲ ਦੀ ਸੂਚੀ ਲੈ ਕੇ ਆਏ ਹੈ। ਜਿਸ ਨੂੰ ਉਮੀਦਵਾਰ ਹੱਲ ਕਰਕੇ ਆਪਣੀ ਤਿਆਰੀ ਨੂੰ ਬਹੁਤ ਮਜਬੂਤ ਕਰ ਸਕਣਗੇ। ਆਉ ਇਸ ਲੇਖ ਵਿੱਚ ਭੂਗੋਲ ਸੰਬੰਧਤ ਇੱਕ ਲਾਈਨਰ ਪ੍ਰਸ਼ਨਾਂ ਨੂੰ ਧਿਆਨ ਨਾਲ ਹੱਲ ਕਰੀਏ।

ਭੂਗੋਲ ਦੇ ਇੱਕ ਲਾਈਨਰ ਮਹੱਤਵਪੂਰਨ ਸਵਾਲ

  1. ਸਮੁੰਦਰਾਂ ਵਿੱਚ ਉੱਚ-ਜੋੜ ਘੱਟ-ਜੋੜ ਬਣਨ ਦੇ ਕੀ ਕਾਰਨ ਹਨ?
    ਉੱਤਰ- ਗਰੈਵੀਟੇਸ਼ਨ, ਸੈਂਟਰਿਪੈਟਲ ਫੋਰਸ, ਅਤੇ ਸੈਂਟਰਿਫਿਊਗਲ ਫੋਰਸ ਕਰਕੇ ਬਣਦੇ ਹਨ।
  2. ਬਸੰਤ ਲਹਿਰ ਕਦੋਂ ਆਉਂਦੀ ਹੈ?
    ਉੱਤਰ- ਜਦੋਂ ਸੂਰਜ ਧਰਤੀ ਅਤੇ ਚੰਦਰਮਾ ਇੱਕ ਸਿੱਧੀ ਰੇਖਾ ਵਿੱਚ ਹੁੰਦੇ ਹਨ।
  3. ਮਹਾਸਾਗਰ ਵਿੱਚ ਉੱਚੀ ਲਹਿਰਾਂ ਕਿਸ ਕਾਰਣ ਆਉਦੀਆਂ ਹਨ?
    ਉੱਤਰ- ਚੰਦਰਮਾ ਕਰਕੇ ਆਉਦੀਆਂ ਹਨ।
  4. ਦੁਨੀਆ ਦੀ ਸਭ ਤੋਂ ਡੂੰਘੀ ਖਾਈ ਕਿਹੜੀ ਹੈ?
    ਉੱਤਰ- ਚੈਲੇਂਜਰ।
  5. ਵਿਸ਼ਵ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ?
    ਉੱਤਰ- ਗ੍ਰੀਨਲੈਂਡ।
  6. ਕਿਸ ਪਠਾਰ ਉੱਤੇ ਸਥਿਤ ਇੱਕ ਸ਼ਹਿਰ ਹੈ?
    ਉੱਤਰ- ਮੈਡ੍ਰਿਡ।
  7. ਕਿਸ ਨੂੰ ‘ਸੰਸਾਰ ਦੀ ਛੱਤ’ ਵਜੋਂ ਜਾਣਿਆ ਜਾਂਦਾ ਹੈ?
    ਉੱਤਰ- ਪਾਮੀਰ।
  8. ਡੈਥ ਵੈਲੀ ਨੂੰ ‘ਡੈਵਿਲਜ਼ ਗੋਲਫ ਕੋਰਸ’ ਵਜੋਂ ਕਿਸ ਦੇਸ਼ ਨੂੰ ਜਾਣਿਆ ਜਾਂਦਾ ਹੈ?
    ਉੱਤਰ- U.S.A
  9. ‘ਸੰਯੁਕਤ ਰਾਜ ਅਮਰੀਕਾ ਵਿੱਚ ਸਿਲੀਕਾਨ ਵੈਲੀ ਕਿੱਥੇ ਸਥਿਤ ਹੈ?
    ਉੱਤਰ- ਕੈਲੀਫੋਰਨੀਆ।
  10. ਦੁਨੀਆ ਦਾ ਸਭ ਤੋਂ ਵੱਡਾ ਮਾਰੂਥਲ ਹੈ?
    ਉੱਤਰ- ਸਹਾਰਾ।
  11. ਭਾਰਤ ਵਿੱਚ ਸਭ ਤੋਂ ਉੱਚਾ ਪਠਾਰ ਕਿਹੜਾ ਹੈ?
    ਉੱਤਰ- ਡੇਕਨ ਪਠਾਰ।
  12. ਭਾਰਤ ਵਿੱਚ ਸਭ ਤੋਂ ਵੱਡਾ ਟਾਈਗਰ ਰਿਜ਼ਰਵ ਕਿਸ ਰਾਜ ਵਿੱਚ ਹੈ?
    ਉੱਤਰ- ਕਰਨਾਟਕ ਵਿੱਚ ਨਾਗਰਹੋਲ ਨੈਸ਼ਨਲ ਪਾਰਕ।
  13. ਭਾਰਤ ਵਿੱਚ ਸਭ ਤੋਂ ਵੱਡਾ ਮੈਂਗਰੋਵ ਜੰਗਲ ਕਿਹੜਾ ਹੈ?
    ਉੱਤਰ- ਪੱਛਮੀ ਬੰਗਾਲ ਵਿੱਚ ਸੁੰਦਰਬਨ।
  14. ਗ੍ਰੇਟ ਬੈਰੀਅਰ ਰੀਫ ਕਿਸ ਮਹਾਸਾਗਰ ਵਿੱਚ ਸਥਿਤ ਹੈ?
    ਉੱਤਰ- ਪ੍ਰਸ਼ਾਤ ਮਹਾਸਾਗਰ।
  15. ਕਿਹੜੀ ਗੈਸ ਵਾਯੂਮੰਡਲ ਵਿੱਚ ਵੱਧ ਤੋਂ ਵੱਧ ਪ੍ਰਤੀਸ਼ਤ ਹੈ?
    ਉੱਤਰ- ਨਾਈਟ੍ਰੋਜਨ।

adda247

Enrol Yourself: Punjab Da Mahapack Online Live Classes