Punjab govt jobs   »   SSC CHSL ਭਰਤੀ 2023   »   SSC CHSL ਪ੍ਰੀਖਿਆ ਮਿਤੀ 2023

SSC CHSL ਪ੍ਰੀਖਿਆ ਮਿਤੀ 2023 ਪ੍ਰੀਖਿਆ ਅਨੁਸੂਚੀ ਦੇ ਵੇਰਵਿਆਂ ਦੀ ਜਾਣਕਾਰੀ

SSC CHSL ਪ੍ਰੀਖਿਆ ਮਿਤੀ 2023: ਸਟਾਫ ਚੋਣ ਕਮਿਸ਼ਨ (SSC) ਨੇ CHSL ਦੀਆਂ 1600+ ਖਾਲੀ ਅਸਾਮੀਆਂ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਸਟਾਫ ਚੋਣ ਕਮਿਸ਼ਨ (SSC) ਦੁਆਰਾ CHSL ਦੀਆਂ ਅਸਾਮੀਆਂ ਲਈ Tier 2 ਦੀ ਪ੍ਰੀਖਿਆ ਦੀ ਮਿਤੀ 18 ਅਗਸਤ 2023 ਨੂੰ ਜਾਰੀ ਕਰ ਦਿੱਤੀ ਗਈ ਹੈ। SSC CHSL 2023 ਪ੍ਰੀਖਿਆ ਦੀ ਮਿਤੀ ਬਾਰੇ ਜਰੂਰੀ ਸੂਚਨਾ ਇਸ ਲੇਖ ਵਿੱਚ ਹੈ। SSC CHSL ਭਰਤੀ 2023 ਸੰਬੰਧੀ ਨਵੀਨਤਮ ਅਪਡੇਟਾਂ ਲਈ ਕਿਰਪਾ ਕਰਕੇ ਸਾਡੇ ਨਾਲ ਜੁੜੇ ਰਹੋ। ਉਮੀਦਵਾਰ SSC CHSL ਦੀ ਪੋਸਟ ਬਾਰੇ ਹੋਰ ਜਾਣਕਾਰੀ ਲੇਖ ਵਿਚ ਪੜ੍ਹ ਸਕਦੇ ਹਨ ਜਿਵੇਂ ਕਿ SSC CHSL ਭਰਤੀ ਦੀਆਂ ਮਹੱਤਵਪੂਰਨ ਤਰੀਕਾਂ, ਪ੍ਰੀਖਿਆ ਅਨੁਸੂਚੀ, ਮਹੱਤਵਪੂਰਨ ਲਿੰਕ, ਅਤੇ ਪ੍ਰੀਖਿਆ ਹਾਲ ਵਿੱਚ ਜਾਂ ਪ੍ਰੀਖਿਆ ਦੌਰਾਨ ਕੀ ਕਰਨਾ ਅਤੇ ਨਾ ਕਰਨਾ।

SSC CHSL Recruitment 2023 

SSC CHSL ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ

SSC CHSL ਪ੍ਰੀਖਿਆ ਮਿਤੀ 2023: ਸਟਾਫ ਚੋਣ ਕਮਿਸ਼ਨ ਦੁਆਰਾ SSC CHSL ਭਰਤੀ 2023 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਲੇਖ ਵਿੱਚ, ਉਮੀਦਵਾਰ SSC CHSL ਦੀ Tier 2 ਦੀ ਪ੍ਰੀਖਿਆ ਮਿਤੀ 2023 ਬਾਰੇ ਪੜ੍ਹਣਗੇ ਜਿਸ ਵਿੱਚ ਮਹੱਤਵਪੂਰਨ ਮਿਤੀ, ਮਹੱਤਵਪੂਰਨ ਲਿੰਕ, ਅਤੇ ਪ੍ਰੀਖਿਆ ਹਾਲ ਵਿੱਚ ਜਾਂ ਪ੍ਰੀਖਿਆ ਦੌਰਾਨ ਕੀ ਕਰਨਾ ਅਤੇ ਕੀ ਨਾ ਕਰਨਾ ਸ਼ਾਮਿਲ ਹੈ। CHSL Tier 1 ਦੀ ਪ੍ਰੀਖਿਆ 2 ਅਗਸਤ ਤੋਂ 2023 ਤੋਂ 17 ਅਗਸਤ 2023 ਤੱਕ ਕਰਵਾਈ ਗਈ ਹੈ। ਜਿਸ ਦੀ ਉੱਤਰ ਕੁੰਜੀ ਵੀ ਜਾਰੀ 19 ਅਗਸਤ 2023 ਨੂੰ ਕਰ ਦਿੱਤੀ ਗਈ ਹੈ। Tier 1 ਦੀ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰ ਆਪਣੀ Tier 2  ਦੀ ਪ੍ਰੀਖਿਆ ਦੀ ਤਿਆਰੀ ਜਾਰੀ ਰੱਖਣ ਜਿਸ ਦੀ ਪ੍ਰੀਖਿਆ ਮਿਤੀ ਹੇਠਾਂ ਲੇਖ ਵਿੱਚ ਦਿੱਤੀ ਗਈ ਹੈ। ਇਸ ਤੋਂ ਇਲਾਵਾ SSC CHSL ਪ੍ਰੀਖਿਆ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ, ਹੇਠਾਂ ਦਿੱਤੀ ਗਈ ਸਾਰਣੀ ਦੀ ਜਾਂਚ ਕਰੋ।

SSC CHSL ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ
ਭਰਤੀ ਸੰਗਠਨ ਸਟਾਫ ਚੋਣ ਕਮਿਸ਼ਨ (SSC)
ਪੋਸਟ ਦਾ ਨਾਮ SSC CHSL
ਸ਼੍ਰੇਣੀ ਪ੍ਰੀਖਿਆ ਮਿਤੀ
ਪ੍ਰੀਖਿਆ ਮਿਤੀ Tier 1 2 ਅਗਸਤ 2023 ਤੋਂ 17 ਅਗਸਤ 2023
ਪ੍ਰੀਖਿਆ ਮਿਤੀ Tier 2 2 ਨਵੰਬਰ 2023
ਅਧਿਕਾਰਤ ਸਾਈਟ @ssc.nic.in

SSC CHSL ਪ੍ਰੀਖਿਆ ਮਿਤੀ 2023 ਮਹੱਤਵਪੂਰਨ ਮਿਤੀਆਂ

SSC CHSL ਪ੍ਰੀਖਿਆ ਮਿਤੀ 2023: SSC CHSL ਭਰਤੀ 2023 ਦੀਆਂ ਸਾਰੀਆ ਜਰੂਰੀ ਮਿਤੀਆ ਜਿਵੇਂ ਕਿ ਸੂਚਨਾ ਮਿਤੀ, ਅਪਲਾਈ ਕਰਨ, ਆਖਰੀ ਮਿਤੀ, ਇਮਤਿਹਾਨ ਦੀ ਅਤੇ ਨਤੀਜੇ ਦੀ ਮਿਤੀ, ਇਹ ਸਭ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਵੇਖ ਸਕਦੇ ਹੋ।

SSC CHSL ਪ੍ਰੀਖਿਆ ਮਿਤੀ 2023 ਮਹੱਤਵਪੂਰਨ ਮਿਤੀਆਂ
ਸ਼੍ਰੇਣੀ ਮਿਤੀ
ਸੂਚਨਾ ਮਿਤੀ 09 ਮਈ 2023
ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 09 ਮਈ 2023
ਅਪਲਾਈ ਕਰਨ ਦੀ ਆਖਰੀ ਮਿਤੀ 08 ਜੂਨ 2023
ਆਨਲਾਈਨ ਫੀਸ ਭਰਨ ਦੀ ਆਖਰੀ ਮਿਤੀ 10 ਜੂਨ 2023
ਔਫਲਾਈਨ ਚਲਾਣ ਬਣਾਉਣ ਲਈ ਆਖਰੀ ਮਿਤੀ 11 ਜੂਨ 2023 (23:00)
ਚਲਾਨ ਰਾਹੀਂ ਭੁਗਤਾਨ ਕਰਨ ਦੀ ਆਖਰੀ ਮਿਤੀ 12 ਜੂਨ 2023
ਅਰਜ਼ੀ ਫਾਰਮ ਵਿੱਚ ਸੁਧਾਰ ਲਈ ‘ਵਿੰਡੋ’ ਦੀਆਂ ਤਾਰੀਖਾਂ 14 ਜੂਨ ਤੋਂ 15 ਜੂਨ 2023 (23:00)
ਟੀਅਰ-1 (ਕੰਪਿਊਟਰ ਅਧਾਰਤ ਪ੍ਰੀਖਿਆ) ਦੀ ਅਨੁਸੂਚੀ 02 ਤੋਂ 17 ਅਗਸਤ 2023
ਟੀਅਰ-2 ਦੀ ਅਨੁਸੂਚੀ (ਕੰਪਿਊਟਰ ਆਧਾਰਿਤ ਪ੍ਰੀਖਿਆ) 2 ਨਵੰਬਰ 2023
ਟੀਅਰ-2 ਐਡਮਿਟ ਕਾਰਡ ਮਿਤੀ  ਜਲਦੀ ਹੀ ਜਾਰੀ ਕੀਤਾ ਜਾਵੇਗਾ

SSC CHSL ਪ੍ਰੀਖਿਆ ਮਿਤੀ 2023 Tier 2

ਸਟਾਫ ਚੋਣ ਕਮਿਸ਼ਨ (SSC) ਦੁਆਰਾ ਸੰਯੁਕਤ ਉੱਚ ਸੈਕੰਡਰੀ ਪੱਧਰ (CHSL) ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਦੇ ਲਈ CHSL ਦੀ Tier 1  ਦੀ ਪ੍ਰੀਖਿਆ 2 ਅਗਸਤ 2023 ਤੋਂ 17 ਅਗਸਤ ਤੱਕ ਆਯੋਜਿਤ ਕੀਤੀ ਗਈ ਸੀ ਅਤੇ ਉਸ ਪ੍ਰੀਖਿਆ ਦੀ ਉੱਤਰ ਕੁੰਜੀ ਅਧਿਕਾਰਤ ਸਾਈਟ ਤੇ 19 ਅਗਸਤ 2023 ਨੂੰ ਜਾਰੀ ਕੀਤੀ ਗਈ ਹੈ। ਜੋ ਉਮੀਦਵਾਰ Tier 1 ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਉਹਨਾਂ ਨੂੰ Tier 2 ਦੀ ਪ੍ਰੀਖਿਆ ਜਾਰੀ ਰੱਖਣੀ ਚਾਹੀਦੀ ਹੈ। ਸਟਾਫ ਚੋਣ ਕਮਿਸ਼ਨ ਦੁਆਰਾ  Tier 2  ਦੀ ਪ੍ਰੀਖਿਆ ਮਿਤੀ 2 ਨਵੰਬਰ 2023 ਨੂੰ ਕਰਵਾਉਣ ਦਾ ਫੈਸਲਾ ਤਹਿ ਕੀਤਾ ਜਾ ਚੁੱਕਾ ਹੈ। ਜਿਸ ਦੇ ਲਈ ਐਡਮਿਟ ਕਾਰਡ ਬਹੁਤ ਪ੍ਰੀਖਿਆ ਤੋਂ ਹਫਤਾ ਪਹਿਲਾਂ ਜਾਰੀ ਕਰ ਦੇਵੇਗੀ। ਵਧੇਰੇ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

ਕਲਿੱਕ ਕਰੋ: SSC CHSL ਪ੍ਰੀਖਿਆ ਮਿਤੀ Tier 2  

SSC CHSL ਪ੍ਰੀਖਿਆ ਮਿਤੀ 2023 ਕੀ ਕਰਨਾ ਹੈ ਅਤੇ ਕੀ ਨਹੀਂ

SSC CHSL ਪ੍ਰੀਖਿਆ ਮਿਤੀ 2023: SSC CHSL ਪ੍ਰੀਖਿਆ ਦੋਰਾਨ ਜਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ, ਉਹ ਹੇਠਾਂ ਲਿਖੇ ਹਨ-

SSC CHSL ਪ੍ਰੀਖਿਆ ਲਈ ਕੀ ਕਰਿਏ – 

  1. ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋSSC CHSL ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ, ਹਦਾਇਤਾਂ ਨੂੰ ਪੜ੍ਹਨਾ ਅਤੇ ਸਮਝਣਾ ਯਕੀਨੀ ਬਣਾਓ।
  2. ਆਪਣੇ ਸਮੇਂ ਦਾ ਪ੍ਰਬੰਧਨ ਕਰੋ:  SSC CHSL ਪ੍ਰੀਖਿਆ ਦੌਰਾਨ ਸਮਝਦਾਰੀ ਨਾਲ ਆਪਣਾ ਸਮਾਂ ਨਿਰਧਾਰਤ ਕਰੋ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਾਰੇ ਪ੍ਰਸ਼ਨਾਂ ਦੀ ਕੋਸ਼ਿਸ਼ ਕਰ ਸਕਦੇ ਹੋ।
  3. ਸਾਰੇ ਸਵਾਲਾਂ ਦੇ ਜਵਾਬ ਦਿਓ:  SSC CHSL ਪ੍ਰੀਖਿਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ, ਭਾਵੇਂ ਤੁਸੀਂ ਸਹੀ ਜਵਾਬ ਬਾਰੇ ਯਕੀਨੀ ਨਾ ਹੋਵੋ।
  4. ਆਪਣੇ ਜਵਾਬਾਂ ਦੀ ਦੋ ਵਾਰ ਜਾਂਚ ਕਰੋ: SSC CHSL ਪ੍ਰੀਖਿਆ ਨੂੰ ਪੂਰਾ ਕਰਨ ਤੋਂ ਬਾਅਦ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਹੀ ਵਿਕਲਪਾਂ ਦੀ ਨਿਸ਼ਾਨਦੇਹੀ ਕੀਤੀ ਹੈ, ਉਹਨਾਂ ਦੀ ਦੋ ਵਾਰ ਜਾਂਚ ਕਰੋ।

SSC CHSL ਪ੍ਰੀਖਿਆ ਲਈ ਕੀ ਨਾ ਕਰਿਏ – 

  1. ਘਬਰਾਓ ਨਾ: SSC CHSL ਪ੍ਰੀਖਿਆ ਦੌਰਾਨ ਸ਼ਾਂਤ ਅਤੇ ਸੰਜੀਦਾ ਰਹੋ,  ਚਿੰਤਾ ਜਾਂ ਤਣਾਅ ਨੂੰ ਆਪਣੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਨਾ ਹੋਣ ਦਿਓ।
  2. ਸਮਾਂ ਬਰਬਾਦ ਨਾ ਕਰੋ:  SSC CHSL ਪ੍ਰੀਖਿਆ ਦੋਰਾਨ ਆਪਣੇ ਸਮੇਂ ਦੀ ਸਮਝਦਾਰੀ ਨਾਲ ਵਰਤੋਂ ਕਰੋ ਅਤੇ ਇੱਕ ਸਵਾਲ ‘ਤੇ ਸਮਾਂ ਬਰਬਾਦ ਕਰਨ ਤੋਂ ਬਚੋ।
  3. ਕਿਸੇ ਵੀ ਸਵਾਲ ਦਾ ਜਵਾਬ ਨਾ ਛੱਡੋ: ਭਾਵੇਂ ਤੁਸੀਂ ਸਹੀ ਜਵਾਬ ਬਾਰੇ ਯਕੀਨੀ ਨਾ ਹੋਵੋ, ਪਰ SSC CHSL ਪ੍ਰੀਖਿਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ।
  4. ਕੋਈ ਵੀ ਵਰਜਿਤ ਵਸਤੂਆਂ ਨਾਲ ਨਾ ਲਿਜਾਓ: SSC CHSL ਪ੍ਰੀਖਿਆ ਵਿੱਚ ਯਕੀਨੀ ਬਣਾਓ ਕਿ ਤੁਸੀ ਕੋਈ ਪਾਬੰਦੀਸ਼ੁਦਾ ਵਸਤੂਆਂ, ਜਿਵੇਂ ਕਿ ਮੋਬਾਈਲ ਫ਼ੋਨ, ਕੈਲਕੁਲੇਟਰ ਜਾਂ ਕੋਈ ਇਲੈਕਟ੍ਰਾਨਿਕ ਯੰਤਰ ਪ੍ਰੀਖਿਆ ਹਾਲ ਵਿੱਚ ਲੈ ਕੇ ਨਹੀਂ ਜਾ ਰਹੇ ਹੋ।

adda247

Enroll Yourself: Punjab Da Mahapack Online Live Classes

Related Articles
SSC CHSL ਭਰਤੀ 2023 SSC CHSL ਆਨਲਾਈਨ ਅਪਲਾਈ 2023
SSC CHSL ਤਨਖਾਹ 2023 SSC CHSL ਸਿਲੇਬਸ 2023
SSC CHSL ਪ੍ਰੀਖਿਆ ਮਿਤੀ 2023 SSC CHSL ਚੋਣ ਪ੍ਰਕੀਰਿਆ 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

ਕੀ SSC CHSL Tier 2 ਦੀ ਪ੍ਰੀਖਿਆ ਮਿਤੀ 2023 ਜਾਰੀ ਕੀਤੀ ਗਈ ਹੈ?

ਹਾਂ, SSC CHSL Tier 2 ਦੀ ਪ੍ਰੀਖਿਆ ਮਿਤੀ 02 ਨਵੰਬਰ 2023 ਹੈ।

SSC CHSL Tier 2 ਦੀ ਪ੍ਰੀਖਿਆ ਮਿਤੀ ਦਾ ਐਡਮਿਟ ਕਾਰਡ ਕਿਥੋਂ ਪ੍ਰਾਪਤ ਕਰ ਸਕਦੇ ਹਾਂ?

SSC CHSL Tier 2 ਦੀ ਪ੍ਰੀਖਿਆ ਮਿਤੀ 2023 ਦਾ ਐਡਮਿਟ ਕਾਰਡ ਹੈ।