Punjab govt jobs   »   PSSSB ਸੀਨੀਅਰ ਸਹਾਇਕ ਭਰਤੀ 2024

PSSSB ਸੀਨੀਅਰ ਸਹਾਇਕ ਭਰਤੀ 2024 ਨੋਟਿਸ ਜਾਰੀ 62 ਅਸਾਮੀਆਂ ਲਈ ਅਪਲਾਈ ਕਰੋ

PSSSB ਸੀਨੀਅਰ ਸਹਾਇਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਸੀਨੀਅਰ ਸਹਾਇਕ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 22 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸੀਨੀਅਰ ਸਹਾਇਕ ਦੀਆਂ 62 ਅਸਾਮੀਆਂ ਦਿਤੀਆਂ ਹੋਇਆ ਹਨ। ਉਮੀਦਵਾਰ ਇਸ ਲੇਖ ਵਿੱਚ ਇਸ ਭਰਤੀ ਦਾ ਸਾਰਾ ਵੇਰਵਾ ਦੇਖ ਸਕਦੇ ਹਨ।

ਇਹਨਾਂ ਸਭ ਅਸਾਮੀਆਂ ਦੀ ਸਿੱਧੀ ਭਰਤੀ ਰਾਂਹੀ ਭਰਨ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ ਤੇ ਆਨਲਾਈਨ ਅਰਜ਼ੀਆਂ ਦੀ ਮੰਗ 8 ਮਾਰਚ 2024 ਨੂੰ ਸ਼ੁਰੂ ਕੀਤੀ ਜਾਵੇਗੀ। ਅਤੇ ਇਸ ਭਰਤੀ ਦੀ ਅੰਤਿਮ ਮਿਤੀ 5 ਅਪ੍ਰੈਲ 2024 ਰੱਖੀ ਗਈ ਹੈ। ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ  ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਹੇਠਾਂ ਦਿੱਤੇ ਡਾਊਨਲੋਡ ਲਿੰਕ ਤੇ ਕਲਿੱਕ ਕਰਕੇ ਉਮੀਦਵਾਰ ਇਸ ਅਸਾਮੀ ਦੀ ਵਿਸਥਾਰ ਪੂਰਵਕ ਨੋਟਿਸ ਦੀ PDF ਡਾਊਨਲੋਡ ਕਰ ਸਕਦੇ ਹਨ।

Click Here To Download PDF File 

Click Here to Download Complete PDF File 

PSSSB ਸੀਨੀਅਰ ਸਹਾਇਕ ਭਰਤੀ 2024 ਸੰਖੇਪ ਜਾਣਕਾਰੀ

PSSSB ਸੀਨੀਅਰ ਸਹਾਇਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਸੀਨੀਅਰ ਸਹਾਇਕ ਦੀਆਂ ਅਸਾਮੀਆਂ ਦੀ ਭਰਤੀ ਲਈ ਪੂਰਾ ਨੋਟਿਫਿਕੇਸਨ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਸੀਨੀਅਰ ਸਹਾਇਕ ਦੀਆਂ 62 ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਉਮੀਦਵਾਰ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਗਰੁੱਪ-ਬੀ ਦੀਆਂ ਅਸਾਮੀਆਂ ਨਾਲ ਸੰਬੰਧਿਤ ਨੋਟਿਸ ਬਾਰੇ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ। ਹੇਠਾਂ ਦਿੱਤੇ ਲੇਖ ਵਿੱਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSSSB ਸੀਨੀਅਰ ਸਹਾਇਕ ਭਰਤੀ 2024 ਸੰਖੇਪ ਵਿੱਚ ਜਾਣਕਾਰੀ 
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ  (PSSSB)
ਪੋਸਟ ਦਾ ਨਾਮ ਸੀਨੀਅਰ ਸਹਾਇਕ ਕਮ ਇੰਸਪੈਕਟਰ
Advt.No. 04/2024
ਅਸਾਮੀਆਂ 62
ਤਨਖਾਹ ਪੋਸਟ ਦੇ ਅਨੁਸਾਰ
ਸ਼੍ਰੇਣੀ ਭਰਤੀ
ਸਥਿਤੀ ਨੋਟਿਫਿਕੇਸਨ ਜਾਰੀ ਕੀਤਾ ਜਾਵੇਗਾ
ਚੋਣ ਪ੍ਰਕੀਰਿਆ ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ, ਅਤੇ ਮੈਡੀਕਲ ਪ੍ਰੀਖਿਆ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB ਸੀਨੀਅਰ ਸਹਾਇਕ ਭਰਤੀ 2024 ਚੋਣ ਪ੍ਰੀਕਿਰਿਆ

  • ਪ੍ਰਕਾਸ਼ਿਤ ਕੀਤੀਆਂ ਵੱਖ ਵੱਖ ਅਸਾਮੀਆਂ ਲਈ ਸਫਲਤਾਪੂਰਵਕ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ Objective Type {Multiple Choice Question(MCQ)} ਲਿਖਤੀ ਪ੍ਰੀਖਿਆ ਲਈ ਜਾਏਗੀ। ਉਪਰੋਕਤ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਤਿੰਨ ਪੜਾਅ (three stages) ਵਿੱਚ ਪ੍ਰੀਖਿਆ ਹੋਵੇਗੀ ਜੋ ਕਿ ਲਿਖਤੀ ਹੋਵੇਗੀ।
  • ਪਹਿਲੇ ਪੜਾਅ ਵਿੱਚ ਹੋਣ ਵਾਲੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਏਗੀ। ਇਸ ਮੈਰਿਟ ਸੂਚੀ ਵਿੱਚ ਮੌਜੂਦ ਉਮੀਦਵਾਰਾਂ ਨੂੰ ਅਸਾਮੀ ਲਈ ਤੈਅ ਕੀਤੇ ਟਾਇਪਿੰਗ ਟੈਸਟ ਪੂਰਾ ਕਰਨ ਤੇ ਹੀ ਚੋਣ ਲਈ ਵਿਚਾਰਿਆ ਜਾਏਗਾ। ਇਸ ਮੰਤਵ ਲਈ ਦੂਜੇ ਪੜਾਅ ਵਿੱਚ ਮੈਰਿਟ ਦੇ ਆਧਾਰ ਤੇ ਉਮੀਦਵਾਰਾਂ ਨੂੰ ਅਗਲੇ ਪੜਾਅ ਲਈ ਬੁਲਾਇਆ ਜਾਵੇਗਾ।
  • ਇਸ ਦੇ ਸਬੰਧਤ ਹੋਰ ਜਾਣਕਾਰੀ ਲੈਣ ਲਈ ਹੇਠਾਂ ਦਿੱਤੀ ਗਈ PDF ਨੂੰ ਡਾਉਨਲੋਡ ਕਰੋ।

PSSSB ਸੀਨੀਅਰ ਸਹਾਇਕ ਭਰਤੀ 2024 ਯੋਗਤਾ ਮਾਪਦੰਡ

PSSSB ਸੀਨੀਅਰ ਸਹਾਇਕ ਭਰਤੀ 2024: ਗਰੁਪ ਬੀ ਦੀਆਂ ਸਾਰੀਆਂ ਅਸਾਮੀਆਂ ਲਈ ਯੋਗਤਾ ਮਾਪਦੰਡ ਵੱਖ ਵੱਖ ਰਖੀ ਗਈ ਹੈ। ਉਮੀਦਵਾਰ ਆਪਣੀ ਪੋਸਟ ਦੇ ਹਿਸਾਬ ਨਾਲ ਇਸ ਦੇ ਯੋਗਤਾ ਮਾਪਦੰਡ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਹੇਠਾਂ ਦਿੱਤੇ ਗਏ ਲਿੰਕ ਰਾਹੀ ਉਮੀਦਵਾਰ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਉਮੀਦਵਾਰ ਨੂੰ ਕੋਈ ਵੀ ਭਰਤੀ ਦੇ ਲਈ ਫਾਰਮ ਭਰਨ ਲਈ ਪੰਜਾਸੀ ਭਾਸ਼ਾ ਦਾ ਗਿਆਨ ਹੋਣਾ ਲਾਜਮੀ ਹੈ। ਬਿਨਾਂ ਪੰਜਾਬੀ ਦਾ ਪੇਪਰ ਪਾਸ ਕੀਤੇ ਹੋਏ ਉਮੀਦਵਾਰ ਪੰਜਾਬ ਦੀ ਕਿਸੇ ਵੀ ਭਰਤੀ ਲਈ ਅਪਲਾਈ ਨਹੀਂ ਕਰ ਸਕਦੇ ਹਨ।

ਵਿਭਾਗ ਅਸਾਮੀ ਦਾ ਨਾਮ ਵਿੱਦਿਅਕ ਯੋਗਤਾ
ਨਗਰ ਕੋਸਲਾਂ-ਨਗਰ ਪੰਚਾਇਤਾਂ ਸੀਨੀਅਰ ਸਹਾਇਕ/ਇੰਸਪੈਕਟਰ

(a) ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ; ਅਤੇ ਭਰਤੀ ਅਥਾਰਟੀ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਪ੍ਰਤੀਯੋਗੀ ਪ੍ਰੀਖਿਆ ਲਈ ਯੋਗਤਾ ਪੂਰੀ ਕਰਦਾ ਹੋਵੇ; ਅਤੇ

(b) ਆਪਣੀ ਨਿਯੁਕਤੀ ਤੋਂ ਪਹਿਲਾਂ, ਬੋਰਡ ਜਾਂ ਨਿਯੁਕਤੀ ਅਥਾਰਟੀ ਜਾਂ ਸੂਚਨਾ ਤਕਨਾਲੋਜੀ ਵਿਭਾਗ ਦੁਆਰਾ ਤੀਹ ਸ਼ਬਦਾਂ ਦੀ ਰਫਤਾਰ ਨਾਲ ਪੰਜਾਬੀ (ਯੂਨੀਕੋਡ ਅਨੁਕੂਲ ਫੌਂਟ ਰਾਵੀ ਵਿੱਚ) ਅਤੇ ਅੰਗਰੇਜ਼ੀ ਟਾਈਪਿੰਗ ਵਿੱਚ ਇੱਕ ਟੈਸਟ ਪਾਸ ਕਰਨਾ ਪਵੇਗਾ ਪ੍ਰਤੀ ਮਿੰਟ ਦੀ ਰਫਤਾਰ ਤੇ

(c) ਕਿਸੇ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਜਾਂ ਕਿਸੇ ਨਾਮਵਰ ਸੰਸਥਾ, ਜੋ ਕਿ ISO 9001 ਪ੍ਰਮਾਣਿਤ ਹੈ, ਦਫਤਰ ਉਤਪਾਦਕਤਾ ਐਪਲੀਕੇਸ਼ਨਾਂ ਜਾਂ ਡੈਸਕਟੌਪ ਪਬਲਿਸ਼ਿੰਗ ਐਪਲੀਕੇਸ਼ਨਾਂ ਵਿੱਚ ਨਿੱਜੀ ਕੰਪਿਊਟਰ ਜਾਂ ਸੂਚਨਾ ਤਕਨਾਲੋਜੀ ਦੀ ਵਰਤੋਂ ਵਿੱਚ ਤਜ਼ਰਬੇ ਦੇ ਨਾਲ ਘੱਟੋ-ਘੱਟ ਇੱਕ ਸੌ ਵੀਹ ਘੰਟੇ ਦਾ ਕੋਰਸ ਹੋਵੇ।

ਜਾਂ

ਭਾਰਤ ਸਰਕਾਰ ਦੇ ਕੰਪਿਊਟਰ ਕੋਰਸ (DOEACC) ਦੇ ਇਲੈਕਟ੍ਰੋਨਿਕਸ ਮਾਨਤਾ ਵਿਭਾਗ ਦੇ ‘ਓ’ ਪੱਧਰ ਦੇ ਸਰਟੀਫਿਕੇਟ ਦੇ ਬਰਾਬਰ ਕੰਪਿਊਟਰ ਸੂਚਨਾ ਤਕਨਾਲੋਜੀ ਕੋਰਸ ਰੱਖਦਾ ਹੋਵੇ।

ਨਗਰ ਸੁਧਾਰ ਟਰੱਸਟ ਸੀਨੀਅਰ ਸਹਾਇਕ/ਇੰਸਪੈਕਟਰ

PSSSB ਸੀਨੀਅਰ ਸਹਾਇਕ ਭਰਤੀ 2024 ਅਸਾਮੀਆਂ ਦਾ ਵਰਗੀਕਰਨ

PSSSB ਸੀਨੀਅਰ ਸਹਾਇਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਗਰੁੱਪ-ਬੀ ਭਰਤੀਆਂ ਦੀ ਭਰਤੀ ਲਈ ਇੱਕ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਭਾਗ ਦੀਆਂ ਵੱਖ- ਵੱਖ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਅਸਾਮੀਆਂ ਦੇ ਵਰਗੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਵਿਭਾਗ ਅਸਾਮੀ ਦਾ ਨਾਮ ਗਿਣਤੀ
ਨਗਰ ਕੋਸਲਾਂ-ਨਗਰ ਪੰਚਾਇਤਾਂ ਸੀਨੀਅਰ ਸਹਾਇਕ/ਇੰਸਪੈਕਟਰ 36
ਨਗਰ ਸੁਧਾਰ ਟਰੱਸਟ ਸੀਨੀਅਰ ਸਹਾਇਕ/ਇੰਸਪੈਕਟਰ 26

PSSSB ਸੀਨੀਅਰ ਸਹਾਇਕ ਭਰਤੀ 2024 ਲਈ ਮਹੱਤਵਪੂਰਨ ਮਿਤੀਆਂ

PSSSB ਸੀਨੀਅਰ ਸਹਾਇਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਸੀਨੀਅਰ ਸਹਾਇਕ ਦੀਆਂ ਅਸਾਮੀਆਂ ਦੀ ਭਰਤੀ ਲਈ ਪੂਰਾ ਨੋਟਿਫਿਕੇਸਨ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਸੀਨੀਅਰ ਸਹਾਇਕ ਦੀਆਂ 62 ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਹੇਠਾਂ ਦਿੱਤੇ ਟੇਬਲ ਵਿੱਚੋਂ ਤੁਸੀ ਇਸ ਅਸਾਮੀ ਸੰਬੰਧੀ ਮਹੱਤਵਪੂਰਨ ਮਿਤੀਆਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

PSSSB ਸੀਨੀਅਰ ਸਹਾਇਕ ਭਰਤੀ 2024 ਮੱਹਤਵਪੂਰਨ ਮਿਤੀਆਂ 
ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 02 ਮਾਰਚ 2024
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 08 ਮਾਰਚ 2024
ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 05 ਅਪ੍ਰੈਲ 2024
ਫੀਸ ਭਰਨ ਦੀ ਆਖਰੀ ਮਿਤੀ 10 ਅਪ੍ਰੈਲ 2024

PSSSB ਸੀਨੀਅਰ ਸਹਾਇਕ ਭਰਤੀ 2024 ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ

ਸੀਨੀਅਰ ਸਹਾਇਕ ਭਰਤੀ ਪ੍ਰੀਖਿਆ ਲਈ ਅਰਜ਼ੀ ਦੇਣ ਲਈ, ਤੁਸੀਂ ਇਹਨਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ:

  • ਯੋਗਤਾ ਜਾਂਚ: ਅਰਜ਼ੀ ਦੇਣ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਸੀਨੀਅਰ ਸਹਾਇਕ ਭਰਤੀ ਪ੍ਰੀਖਿਆ ਲਈ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ। ਬੁਨਿਆਦੀ ਯੋਗਤਾ ਵਿੱਚ ਆਮ ਤੌਰ ‘ਤੇ ਉਮਰ ਦੇ ਮਾਪਦੰਡ, ਵਿਦਿਅਕ ਯੋਗਤਾਵਾਂ, ਅਤੇ ਕੌਮੀਅਤ ਦੀਆਂ ਲੋੜਾਂ ਸ਼ਾਮਲ ਹੁੰਦੀਆਂ ਹਨ।
  • ਔਨਲਾਈਨ ਰਜਿਸਟ੍ਰੇਸ਼ਨ: ਇਸ ਭਰਤੀ ਦੀ ਅਧਿਕਾਰਤ ਸਾਇਟ /@sssb.punjab.gov.in ‘ਤੇ ਜਾਓ।
  • “ਆਨਲਾਈਨ ਅਪਲਾਈ ਕਰੋ” ਲਿੰਕ ‘ਤੇ ਕਲਿੱਕ ਕਰੋ: ਚੰਡੀਗੜ੍ਹ ਮਾਸਟਰ ਭਰਤੀ ਅਰਜ਼ੀ ਫਾਰਮ ਲਈ ਲਿੰਕ ਲੱਭੋ ਅਤੇ ਇਸ ‘ਤੇ ਕਲਿੱਕ ਕਰੋ।
  • ਨਵੀਂ ਰਜਿਸਟ੍ਰੇਸ਼ਨ: ਜੇਕਰ ਤੁਸੀਂ ਪਹਿਲੀ ਵਾਰ ਬਿਨੈਕਾਰ ਹੋ, ਤਾਂ “ਨਵੀਂ ਰਜਿਸਟ੍ਰੇਸ਼ਨ” ਬਟਨ ‘ਤੇ ਕਲਿੱਕ ਕਰੋ। ਤੁਹਾਨੂੰ ਮੁੱਢਲੀ ਜਾਣਕਾਰੀ ਜਿਵੇਂ ਕਿ ਨਾਮ, ਈਮੇਲ ਆਈਡੀ, ਸੰਪਰਕ ਨੰਬਰ, ਆਦਿ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਇੱਕ ਆਰਜ਼ੀ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਤਿਆਰ ਕੀਤਾ ਜਾਵੇਗਾ, ਜੋ ਤੁਹਾਡੇ ਰਜਿਸਟਰਡ ਈਮੇਲ ਅਤੇ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ।
  • ਅਰਜ਼ੀ ਫਾਰਮ ਭਰੋ: ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ। ਆਪਣੇ ਨਿੱਜੀ ਵੇਰਵਿਆਂ, ਵਿਦਿਅਕ ਯੋਗਤਾਵਾਂ, ਕੰਮ ਦਾ ਤਜਰਬਾ (ਜੇ ਕੋਈ ਹੈ), ਅਤੇ ਹੋਰ ਲੋੜੀਂਦੀ ਜਾਣਕਾਰੀ ਦੇ ਨਾਲ ਅਰਜ਼ੀ ਫਾਰਮ ਭਰੋ।

 

pdpCourseImg

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

FAQs

PSSSB ਸੀਨੀਅਰ ਸਹਾਇਕ ਭਰਤੀ 2024 ਵਿੱਚ ਕਿਨਿਆ ਅਸਾਮੀਆਂ ਹਨ।

PSSSB ਸੀਨੀਅਰ ਸਹਾਇਕ ਭਰਤੀ 2024 ਵਿੱਚ ਕੁੱਲ਼ 62 ਅਸਾਮੀਂਆਂ ਹਨ

PSSSB ਸੀਨੀਅਰ ਸਹਾਇਕ ਭਰਤੀ 2024 ਅਪਲਾਈ ਕਰਨ ਦੀ ਸੁਰੂਆਤੀ ਮਿਤੀ ਕੀ ਹੈ।

PSSSB ਸੀਨੀਅਰ ਸਹਾਇਕ ਭਰਤੀ 2024 ਲਈ ਅਪਲਾਈ ਕਰਨ ਦੀ ਸੁਰੂਆਤੀ ਮਿਤੀ 08 ਮਾਰਚ 2024 ਰੱਖੀ ਗਈ ਹੈ।