Punjab govt jobs   »   PSSSB ਕਲਰਕ ਭਰਤੀ 2024

PSSSB ਕਲਰਕ ਭਰਤੀ 2024 ਨੋਟਿਸ ਜਾਰੀ 258 ਅਸਾਮੀਆਂ ਲਈ ਅਪਲਾਈ ਕਰੋ

PSSSB ਕਲਰਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 22 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਲਰਕ ਦੀਆਂ 258 ਅਸਾਮੀਆਂ  ਅਤੇ ਸਟੋਰ ਕੀਪਰ ਦੀ 01 ਅਸਾਮੀ ਦਿੱਤੀ ਹੋਈ ਸੀ। ਉਮੀਦਵਾਰ ਇਸ ਲੇਖ ਵਿੱਚ ਇਸ ਭਰਤੀ ਦਾ ਸਾਰਾ ਵੇਰਵਾ ਦੇਖ ਸਕਦੇ ਹਨ।

ਇਹਨਾਂ ਸਭ ਅਸਾਮੀਆਂ ਦੀ ਸਿੱਧੀ ਭਰਤੀ ਰਾਂਹੀ ਭਰਨ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਆਨਲਾਈਨ ਅਰਜ਼ੀਆਂ ਦੀ ਮੰਗ 08 ਮਾਰਚ 2024 ਨੂੰ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਭਰਤੀ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ 05 ਅਪ੍ਰੇੈਲ 2024 ਰੱਖੀ ਗਈ ਹੈ ।ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ  ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਹੇਠਾਂ ਦਿੱਤੇ ਡਾਊਨਲੋਡ ਲਿੰਕ ਤੇ ਕਲਿੱਕ ਕਰਕੇ ਤੁਸੀ ਇਸ ਅਸਾਮੀ ਦੀ ਵਿਸਥਾਰ ਪੂਰਵਕ ਨੋਟਿਸ ਦੀ PDF ਡਾਊਨਲੋਡ ਕਰ ਸਕਦੇ ਹੋ।

Click Here to Download Complete PDF File 

PSSSB ਕਲਰਕ ਭਰਤੀ 2024 ਸੰਖੇਪ ਜਾਣਕਾਰੀ

PSSSB ਕਲਰਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਕਲਰਕ ਦੀਆਂ ਅਸਾਮੀਆਂ ਦੀ ਭਰਤੀ ਲਈ ਪੂਰਾ ਨੋਟਿਫਿਕੇਸਨ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਕਲਰਕ ਦੀਆਂ 258 ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਉਮੀਦਵਾਰ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਗਰੁੱਪ-ਸੀ ਦੀਆਂ ਅਸਾਮੀਆਂ ਨਾਲ ਸੰਬੰਧਿਤ ਨੋਟਿਸ ਬਾਰੇ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ। ਹੇਠਾਂ ਦਿੱਤੇ ਲੇਖ ਵਿੱਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSSSB ਕਲਰਕ ਭਰਤੀ 2024 ਸੰਖੇਪ ਵਿੱਚ ਜਾਣਕਾਰੀ 
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ  (PSSSB)
ਪੋਸਟ ਦਾ ਨਾਮ ਕਲਰਕ
Advt.No. 05/2024
ਅਸਾਮੀਆਂ 258
ਤਨਖਾਹ ਪੋਸਟ ਦੇ ਅਨੁਸਾਰ
ਸ਼੍ਰੇਣੀ ਭਰਤੀ
ਸਥਿਤੀ ਨੋਟਿਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ
ਚੋਣ ਪ੍ਰਕੀਰਿਆ ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ, ਅਤੇ ਮੈਡੀਕਲ ਪ੍ਰੀਖਿਆ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB ਕਲਰਕ ਭਰਤੀ 2024 ਮਹੱਤਵਪੂਰਨ ਮਿਤੀਆਂ ਦੀ ਜਾਣਕਾਰੀ

PSSSB ਕਲਰਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਕਲਰਕ ਦੀਆਂ ਅਸਾਮੀਆਂ ਦੀ ਭਰਤੀ ਲਈ ਪੂਰਾ ਨੋਟਿਫਿਕੇਸਨ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਕਲਰਕ ਦੀਆਂ 258 ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਇਸ ਸੰਬੰਧੀ ਮਹੱਤਵਪੂਰਨ ਮਿਤੀਆਂ ਦੀ ਜਾਣਕਾਰੀ ਤੁਸੀ ਹੇਠਾਂ ਲਿਖੇ ਟੇਬਲ ਵਿੱਚੋਂ ਲੈ ਸਕਦੇ ਹੋ।

PSSSB ਕਲਰਕ ਭਰਤੀ 2024 ਮਹੱਤਵਪੂਰਨ ਮਿਤੀਆਂ
ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 22 ਫਰਵਰੀ 2024
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 08 ਮਾਰਚ 2024
ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 05 ਅਪ੍ਰੈਲ 2024
ਫੀਸ ਭਰਨ ਦੀ ਆਖਰੀ ਮਿਤੀ 10 ਅਪ੍ਰੈਲ 2024

PSSSB ਕਲਰਕ ਭਰਤੀ 2024 ਚੋਣ ਪ੍ਰੀਕਿਰਿਆ

  • ਪ੍ਰਕਾਸ਼ਿਤ ਕੀਤੀਆਂ ਕਲਰਕ ਅਤੇ ਸਟੋਰ ਕੀਪਰ ਦੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ Objective Type {Multiple Choice Question(MCQ)} ਲਿਖਤੀ ਪ੍ਰੀਖਿਆ ਲਈ ਜਾਏਗੀ।
  • ਪਹਿਲੇ ਪੜਾਅ ਵਿੱਚ ਹੋਣ ਵਾਲੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਏਗੀ। ਇਸ ਮੈਰਿਟ ਸੂਚੀ ਵਿੱਚ ਮੌਜੂਦ ਉਮੀਦਵਾਰਾਂ ਨੂੰ ਅਸਾਮੀ ਲਈ ਤੈਅ ਕੀਤੇ ਟਾਇਪਿੰਗ ਟੈਸਟ ਪੂਰਾ ਕਰਨ ਤੇ ਹੀ ਚੋਣ ਲਈ ਵਿਚਾਰਿਆ ਜਾਏਗਾ। ਉਮੀਦਵਾਰਾਂ ਦਾ ਅੰਗਰੇਜੀ ਅਤੇ ਪੰਜਾਬੀ ( In Unicode Compliant Font Raavi ) ਵਿੱਚ ਘੱਟੋ-ਘੱਟ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਲਈ ਟਾਈਪ ਟੈਸਟ ਲਿਆ ਜਾਵੇਗਾ।
  • ਅੰਗਰੇਜੀ ਅਤੇ ਪੰਜਾਬੀ ਦਾ ਟਾਈਪ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ। ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ।
  • ਇਸ ਦੇ ਸਬੰਧਤ ਹੋਰ ਜਾਣਕਾਰੀ ਲੈਣ ਲਈ ਹੇਠਾਂ ਦਿੱਤੀ ਗਈ PDF ਨੂੰ ਡਾਉਨਲੋਡ ਕਰੋ।

PSSSB ਕਲਰਕ ਭਰਤੀ 2024 ਯੋਗਤਾ ਮਾਪਦੰਡ

PSSSB ਕਲਰਕ ਭਰਤੀ 2024: ਗਰੁਪ ਸੀ ਦੀਆਂ ਸਾਰੀਆਂ ਅਸਾਮੀਆਂ ਲਈ ਯੋਗਤਾ ਮਾਪਦੰਡ ਵੱਖ ਵੱਖ ਰਖੀ ਗਈ ਹੈ। ਉਮੀਦਵਾਰ ਆਪਣੀ ਪੋਸਟ ਦੇ ਹਿਸਾਬ ਨਾਲ ਇਸ ਦੇ ਯੋਗਤਾ ਮਾਪਦੰਡ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਉਮੀਦਵਾਰ ਨੂੰ ਕੋਈ ਵੀ ਭਰਤੀ ਦੇ ਲਈ ਫਾਰਮ ਭਰਨ ਲਈ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਲਾਜਮੀ ਹੈ। ਬਿਨਾਂ ਪੰਜਾਬੀ ਦਾ ਪੇਪਰ ਪਾਸ ਕਰੇ ਉਮੀਦਵਾਰ  ਪੰਜਾਬ ਵਿੱਚ ਕਿਸੇ ਵੀ ਭਰਤੀ ਲਈ ਫਾਰਮ ਨਹੀ ਭਰ ਸਕਦੇ।

PSSSB ਕਲਰਕ ਅਤੇ ਸਟੋਰ ਕੀਪਰ ਭਰਤੀ 2024 – ਸਿੱਖਿਆ ਯੋਗਤਾ
Post Name Qualification
ਕਲਰਕ
  • ਕਿਸੇ ਵੀ ਯੁੂਨਿਵਰਸਿਟੀ ਤੋਂ ਗ੍ਰੇਜੁਏਸਨ ਦੀ ਡਿਗਰੀ ਹੋਣਾ ਲਾਜਮੀ ਹੈ।
  • ਕੰਪਿਉਟਰ ਕੋਰਸ ਦਾ 120 ਘੰਟੇ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ।
  • ਜਾਂ ਕੰਪਿਊਟਰ ਇਨਫੋਰਮੇਸਨ ਟੈਕਨੋਲੋਜੀ ਵਿੱਚ ‘O’ ਲੈਵਲ ਦਾ ਸਰਟੀਫਿਕੇਟ ਹੋਣਾ ਲਾਜਮੀ ਹੈ।
ਸਟੋਰ ਕੀਪਰ
  • ਕਿਸੇ ਵੀ ਯੁੂਨਿਵਰਸਿਟੀ ਤੋਂ ਗ੍ਰੇਜੁਏਸਨ ਦੀ ਡਿਗਰੀ ਹੋਣਾ ਲਾਜਮੀ ਹੈ।
  • ਮੈਟਰੀਕੁਲੇਸ਼ਨ ਦੀ ਪ੍ਰੀਖਿਆ ਵਿੱਚ ਪੰਜਾਬ ਭਾਸ਼ਾ ਨਾਲ ਪਾਸ ਹੋਣਾ ਜ਼ਰੂਰੀ ਹੈ।
  • ਕਿਸੇ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਜਾਂ ਕਿਸੇ ਨਾਮਵਰ ਸੰਸਥਾ, ਜੋ ਕਿ ISO 9001 ਪ੍ਰਮਾਣਿਤ ਹੈ, ਆਫਿਸ ਪ੍ਰੋਡਕਟੀਵਿਟੀ ਟੂਲਸ ਜਾਂ ਡੈਸਕਟੌਪ ਪਬਲਿਸ਼ਿੰਗ ਐਪਲੀਕੇਸ਼ਨਾਂ ਵਿੱਚ ਨਿੱਜੀ ਕੰਪਿਊਟਰ ਜਾਂ ਸੂਚਨਾ ਤਕਨਾਲੋਜੀ ਦੀ ਵਰਤੋਂ ਵਿੱਚ ਤਜ਼ਰਬੇ ਦੇ ਨਾਲ ਘੱਟੋ-ਘੱਟ 120 ਘੰਟੇ ਦਾ ਕੋਰਸ ਹੋਣਾ ਚਾਹੀਦਾ ਹੈ;

PSSSB ਕਲਰਕ ਭਰਤੀ 2024 ਅਸਾਮੀਆਂ ਦਾ ਵਰਗੀਕਰਨ

PSSSB ਕਲਰਕ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਗਰੁੱਪ-ਸੀ ਭਰਤੀਆਂ ਦੀ ਭਰਤੀ ਲਈ ਇੱਕ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਭਾਗ ਦੀਆਂ ਵੱਖ- ਵੱਖ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਅਸਾਮੀਆਂ ਦੇ ਵਰਗੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪ੍ਰੀਖਿਆ ਦਾ ਨਾਮ  ਅਸਾਮੀਆਂ
ਕਲਰਕ 258
ਸਟੋਰ ਕੀਪਰ 01

PSSSB ਕਲਰਕ ਭਰਤੀ 2024 ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ

ਕਲਰਕ ਭਰਤੀ ਪ੍ਰੀਖਿਆ ਲਈ ਅਰਜ਼ੀ ਦੇਣ ਲਈ, ਤੁਸੀਂ ਇਹਨਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ:

  • ਯੋਗਤਾ ਜਾਂਚ: ਅਰਜ਼ੀ ਦੇਣ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਕਲਰਕ ਭਰਤੀ ਪ੍ਰੀਖਿਆ ਲਈ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ। ਬੁਨਿਆਦੀ ਯੋਗਤਾ ਵਿੱਚ ਆਮ ਤੌਰ ‘ਤੇ ਉਮਰ ਦੇ ਮਾਪਦੰਡ, ਵਿਦਿਅਕ ਯੋਗਤਾਵਾਂ, ਅਤੇ ਕੌਮੀਅਤ ਦੀਆਂ ਲੋੜਾਂ ਸ਼ਾਮਲ ਹੁੰਦੀਆਂ ਹਨ।
  • ਔਨਲਾਈਨ ਰਜਿਸਟ੍ਰੇਸ਼ਨ: ਇਸ ਭਰਤੀ ਦੀ ਅਧਿਕਾਰਤ ਸਾਇਟ /@sssb.punjab.gov.in ‘ਤੇ ਜਾਓ।
  • “ਆਨਲਾਈਨ ਅਪਲਾਈ ਕਰੋ” ਲਿੰਕ ‘ਤੇ ਕਲਿੱਕ ਕਰੋ: ਚੰਡੀਗੜ੍ਹ ਮਾਸਟਰ ਭਰਤੀ ਅਰਜ਼ੀ ਫਾਰਮ ਲਈ ਲਿੰਕ ਲੱਭੋ ਅਤੇ ਇਸ ‘ਤੇ ਕਲਿੱਕ ਕਰੋ।
  • ਨਵੀਂ ਰਜਿਸਟ੍ਰੇਸ਼ਨ: ਜੇਕਰ ਤੁਸੀਂ ਪਹਿਲੀ ਵਾਰ ਬਿਨੈਕਾਰ ਹੋ, ਤਾਂ “ਨਵੀਂ ਰਜਿਸਟ੍ਰੇਸ਼ਨ” ਬਟਨ ‘ਤੇ ਕਲਿੱਕ ਕਰੋ। ਤੁਹਾਨੂੰ ਮੁੱਢਲੀ ਜਾਣਕਾਰੀ ਜਿਵੇਂ ਕਿ ਨਾਮ, ਈਮੇਲ ਆਈਡੀ, ਸੰਪਰਕ ਨੰਬਰ, ਆਦਿ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਇੱਕ ਆਰਜ਼ੀ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਤਿਆਰ ਕੀਤਾ ਜਾਵੇਗਾ, ਜੋ ਤੁਹਾਡੇ ਰਜਿਸਟਰਡ ਈਮੇਲ ਅਤੇ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ।
  • ਅਰਜ਼ੀ ਫਾਰਮ ਭਰੋ: ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ। ਆਪਣੇ ਨਿੱਜੀ ਵੇਰਵਿਆਂ, ਵਿਦਿਅਕ ਯੋਗਤਾਵਾਂ, ਕੰਮ ਦਾ ਤਜਰਬਾ (ਜੇ ਕੋਈ ਹੈ), ਅਤੇ ਹੋਰ ਲੋੜੀਂਦੀ ਜਾਣਕਾਰੀ ਦੇ ਨਾਲ ਅਰਜ਼ੀ ਫਾਰਮ ਭਰੋ।

 

pdpCourseImg

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

FAQs

PSSSB ਕਲਰਕ ਭਰਤੀ 2024 ਅਧੀਨ ਕਿਨਿਆ ਅਸਾਮੀਆਂ ਹਨ.

PSSSB ਕਲਰਕ ਭਰਤੀ 2024 ਭਰਤੀ ਅਧੀਨ 258 ਅਸਾਮੀਆ ਹਨ

PSSSB ਕਲਰਕ ਭਰਤੀ 2024 ਲਈ ਅਪਲਾਈ ਕਰਨ ਦੀ ਸੁਰੂਆਤੀ ਮਿਤੀ ਕੀ ਹੈ।

PSSSB ਕਲਰਕ ਭਰਤੀ 2024 ਲਈ ਅਪਲਾਈ ਕਰਨ ਦੀ ਸੁਰੂਆਤੀ ਮਿਤੀ 29 ਫਰਵਰੀ 2024 ਰੱਖੀ ਗਈ ਹੈ