Punjab govt jobs   »   Physical Features of Punjab   »   Physical Features of Punjab

Physical Features of Punjab and their Influence on its History

The Physical Features of Punjab

The Physical Features of Punjab: ਪੰਜ ਦਰਿਆਵਾਂ ਦੀ ਇਸ ਪਵਿੱਤਰ ਧਰਤੀ ਪੰਜਾਬ ਨੂੰ ਭਾਰਤ ਨੂੰ ਹੀ ਨਹੀਂ ਸਗੋਂ ਦੁਨੀਆ ਨੂੰ ਕਈ ਖੇਤਰਾਂ ਵਿੱਚ ਅਨਮੋਲ ਤੋਹਫੇ ਦੇਣ ਦਾ ਮਾਣ ਹਾਸਲ ਹੈ। ਲਗਭਗ ਪੰਜ ਹਜ਼ਾਰ ਸਾਲ ਪਹਿਲਾਂ ਭਾਰਤ ਦੀ ਸਭ ਤੋਂ ਪ੍ਰਾਚੀਨ ਅਤੇ ਸ਼ਾਨਦਾਰ ਸਭਿਅਤਾ, ਸਿੰਧੂ ਘਾਟੀ ਦੀ ਸਭਿਅਤਾ ਦਾ ਜਨਮ ਇਸ ਧਰਤੀ ‘ਤੇ ਹੋਇਆ ਸੀ। ਇਹ ਦੁਨੀਆ ਦੀਆਂ ਮਹਾਨ ਸਭਿਅਤਾਵਾਂ ਵਿੱਚ ਗਿਣਿਆ ਜਾਂਦਾ ਹੈ। ਆਰੀਅਨਾਂ ਨੇ ਇਸ ਪਵਿੱਤਰ ਧਰਤੀ ‘ਤੇ ਆਪਣੇ ਸਭ ਤੋਂ ਮਸ਼ਹੂਰ ਧਾਰਮਿਕ ਗ੍ਰੰਥ ਰਿਗਵੇਦ ਦੀ ਰਚਨਾ ਕੀਤੀ।

ਰਾਮਾਇਣ ਅਤੇ ਮਹਾਭਾਰਤ ਦੇ ਮਹਾਨ ਪਾਤਰ ਵੀ ਪੰਜਾਬ ਨਾਲ ਜੁੜੇ ਹੋਏ ਸਨ। ਇਸ ਧਰਤੀ ‘ਤੇ ਮਹਾਭਾਰਤ ਦਾ ਯੁੱਧ ਵੀ ਲੜਿਆ ਗਿਆ ਸੀ ਅਤੇ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਸੰਦੇਸ਼ ਵੀ ਇੱਥੇ ਹੀ ਦਿੱਤਾ ਸੀ। ਇੱਥੇ ਵਿਸ਼ਵ ਪ੍ਰਸਿੱਧ ਤਕਸ਼ਿਲਾ ਵਿਸ਼ਵ ਵਿਦਿਆਲਿਆ ਅਤੇ ਗੰਧਾਰ ਕਲਾ ਦਾ ਕੇਂਦਰ ਸਥਾਪਿਤ ਕੀਤਾ ਗਿਆ ਸੀ। ਇਸ ਧਰਤੀ ਨੂੰ ਕੋਟਿਲਯ ਚਰਕ ਅਤੇ ਪਾਣਿਨੀ ਵਰਗੇ ਮਹਾਨ ਵਿਦਵਾਨਾਂ ਨੂੰ ਜਨਮ ਦੇਣ ਦਾ ਮਾਣ ਪ੍ਰਾਪਤ ਹੈ। ਚੰਦਰਗੁਪਤ ਮੌਰਿਆ ਨੇ ਇਸ ਧਰਤੀ ‘ਤੇ ਭਾਰਤ ਦਾ ਪਹਿਲਾ ਸਾਮਰਾਜ ਸਥਾਪਿਤ ਕੀਤਾ ਸੀ।

ਭਾਰਤੀ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਫੈਸਲਾਕੁੰਨ ਲੜਾਈਆਂ ਵੀ ਇੱਥੇ ਹੀ ਲੜੀਆਂ ਗਈਆਂ। ਸਿੱਖ ਧਰਮ ਦੇ ਨੌਂ ਗੁਰੂਆਂ ਨੇ ਇਸ ਪਵਿੱਤਰ ਧਰਤੀ ‘ਤੇ ਅਵਤਾਰ ਧਾਰਿਆ। ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜ਼ਿਆਦਾਤਰ ਜੀਵਨ ਇੱਥੇ ਬਿਤਾਇਆ। ਖਾਲਸਾ ਪੰਥ ਵੀ ਇਸੇ ਧਰਤੀ ਤੇ ਸਾਜਿਆ ਗਿਆ ਸੀ। ਮੁਗਲਾਂ ਅਤੇ ਅਫਗਾਨਾਂ ਦੇ ਦਮਨਕਾਰੀ ਰਾਜ ਨੂੰ ਖਤਮ ਕਰਨ ਲਈ ਇੱਥੇ ਹਜ਼ਾਰਾਂ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

ਉਨ੍ਹਾਂ ਦੀ ਬਹਾਦਰੀ ਨੇ ਇੱਥੋਂ ਦੇ ਲੋਕਾਂ ਵਿੱਚ ਆਜ਼ਾਦੀ ਲਈ ਇੱਕ ਨਵੀਂ ਭਾਵਨਾ ਪੈਦਾ ਕੀਤੀ। ਇਸ ਧਰਤੀ ‘ਤੇ. ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾ ਸਿੱਖ ਸਾਮਰਾਜ ਸਥਾਪਿਤ ਕੀਤਾ, ਜਿਸ ਦੀ ਸ਼ਾਨ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।

Influence of Physical Features of the Punjab and its history | ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਇਸਦੇ ਇਤਿਹਾਸ ਦਾ ਪ੍ਰਭਾਵ

Influence of Physical Features of the Punjab and its history: ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ‘ਪੰਜ’ ਅਤੇ ‘ਆਬ’ ਦੇ ਮੇਲ ਤੋਂ ਬਣਿਆ ਹੈ । ਪੰਜ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ ਹੈ ਪਾਣੀ ਜਾਂ ਦਰਿਆ । ਇਸ ਲਈ ਪੰਜਾਬ ਤੋਂ ਭਾਵ ਪੰਜ ਦਰਿਆਵਾਂ ਦੇ ਪ੍ਰਦੇਸ਼ ਤੋਂ ਹੈ । ਇਹ ਪੰਜ ਦਰਿਆ ਹਨ— ਸਤਲੁਜ, ਬਿਆਸ, ਰਾਵੀ, ਜੇਹਲਮ ਅਤੇ ਚਨਾਬ। ਪੰਜਾਬ ਨੂੰ ਵੱਖ-ਵੱਖ ਯੁੱਗਾ ਵਿੱਚ ਵੱਖ-ਵੱਖ ਨਾਵਾਂ ਨਾਲ ਸੱਦਿਆ ਜਾਂਦਾ ਰਿਹਾ ਹੈ ।

ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ‘ਸਪਤ ਸਿੰਧੂ’ ਕਿਹਾ ਜਾਂਦਾ ਸੀ ਇਹ ਨਾਂ ਪੰਜਾਬ ਵਿੱਚ ਵਹਿਣ ਵਾਲੇ ਸੱਤ ਦਰਿਆਵਾਂ ਕਾਰਨ ਪਿਆ ਇਹ ਸੱਤ ਦਰਿਆ ਸਨ-ਸਿੰਧ, ਵਿਤਸਤਾ (ਜੇਹਲਮ), ਅਧਿਕਨੀ (ਚਨਾਬ), ਪਰਸਨੀ (ਰਾਵੀ) ਵਿਆਸ (ਬਿਆਸ), ਸਤੁਦਰੀ (ਸਤਲੁਜ) ਅਤੇ ਸਰਸਵਤੀ ਉਸ ਸਮੇਂ ਸਿੰਧ ਅਤੇ ਸਰਸਵਤੀ ਪੰਜਾਬ ਦੀਆਂ ਬਾਹਰਲੀਆਂ ਹੱਦਾਂ ਗਿਣੀਆਂ ਜਾਂਦੀਆ ਸਨ। ਮਹਾਂਕਾਵਾਂ ਅਤੇ ਪੁਰਾਣਾ ਵਿੱਚ ਪੰਜਾਬ ਨੂੰ ‘ਪੰਚਨਦ’ ਕਿਹਾ ਗਿਆ ਹੈ ।

ਪੰਚਨਦ ਤੋਂ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ । ਯੂਨਾਨੀਆਂ ਨੇ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਸ ਦਾ ਨਾਂ ‘ਪੈਂਟਾਪੋਟਾਮੀਆ ਰੱਖਿਆ ।ਪੈਂਟਾ ਤੋਂ ਅਰਥ ਸੀ ਪੰਜ ਅਤੇ ਪੋਟਾਮੀਆ ਦਾ ਅਰਥ ਸੀ ਦਰਿਆ।

ਇਸ ਤਰ੍ਹਾਂ ਯੂਨਾਨੀਆਂ ਨੇ ਵੀ ਪੰਜਾਬ ਨੂੰ ਪੰਜ ਦਰਿਆਵਾਂ ਦੀ ਹੀ ਧਰਤੀ ਕਿਹਾ । ਮੇਰੀਆ ਕਾਲ ਵਿੱਚ ਅਫ਼ਗ਼ਾਨਿਸਤਾਨ ਅਤੇ ਬਲੋਚਿਸਤਾਨ ਦੇ ਇਲਾਕੇ ਵੀ ਪੰਜਾਬ ਵਿੱਚ ਸ਼ਾਮਲ ਕਰ ਲਏ ਗਏ ਸਨ ਜਿਸ ਕਾਰਨ ਇਸ ਦੀ ਉੱਤਰ-ਪੱਛਮੀ ਹੱਦ ਹਿੰਦੂਕੁਸ਼ ਪਰਬਤ ਤਕ ਪਹੁੰਚ ਗਈ ਸੀ । ਪੰਜਾਬ ਵਿੱਚ ਕਈ ਸਦੀਆਂ ਤਕ ਟੱਕ ਕਬੀਲੇ ਦਾ ਰਾਜ ਰਿਹਾ ਸੀ ਜਿਸ ਕਾਰਨ ਪੰਜਾਬ ਨੂੰ ਟੋਕ ਦੇਸ਼ ਕਿਹਾ ਜਾਣ ਲੱਗ ਪਿਆ।

ਮੱਧ ਕਾਲ ਵਿੱਚ ਪੰਜਾਬ ਨੂੰ ‘ਲਾਹੌਰ ਸੂਬਾ’ ਕਿਹਾ ਜਾਣ ਲੱਗਾ ਅਜਿਹਾ ਇਸ ਦੀ ਰਾਜਧਾਨੀ ਲਾਹੌਰ ਕਾਰਨ ਕਿਹਾ ਜਾਣ ਲੱਗਾ । ਅਕਬਰ ਨੇ ਇਸ ਨੂੰ ਦੋ ਸੂਬਿਆਂ-ਲਾਹੌਰ ਅਤੇ ਮੁਲਤਾਨ ਵਿੱਚ ਵੰਡ ਦਿੱਤਾ ।ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਲਾਹੌਰ ਰਾਜ ਦਾ ਨਾਂ ਦਿੱਤਾ ਗਿਆ । ਉਸ ਸਮੇਂ ਪੰਜਾਬ ਦੀਆਂ ਹੱਦਾ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲੀਆ ਹੋਈਆਂ ਸਨ ।

1849 ਈ. ਵਿੱਚ ਜਦੋਂ ਅੰਗਰੇਜ਼ਾਂ ਨੇ ਲਾਹੌਰ ਰਾਜ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕੀਤਾ ਤਾਂ ਉਨ੍ਹਾਂ ਨੇ ਇਸ ਦਾ ਨਾ ਪੰਜਾਬ ਪ੍ਰਾਂਤ ਰੱਖ ਦਿੱਤਾ । 1857 ਈ. ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਨੇ ਦਿੱਲੀ ਨੂੰ ਵੀ ਪੰਜਾਬ ਰਾਜ ਵਿੱਚ ਸ਼ਾਮਲ ਕਰ ਲਿਆ । ਇਸ ਤਰ੍ਹਾਂ ਪੰਜਾਬ ਪ੍ਰਾਂਤ ਦੀਆਂ ਹੱਦਾਂ ਉੱਤਰ ਵਿੱਚ ਕਸ਼ਮੀਰ, ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ, ਪੂਰਬ ਵਿੱਚ ਜਮਨਾ ਦਰਿਆ ਅਤੇ ਦੱਖਣ ਵਿੱਚ ਰਾਜਸਥਾਨ ਤਕ ਫੈਲ ਗਈਆ ।

1901 ਈ. ਵਿੱਚ ਪੰਜਾਬ ਦਾ ਵਿਘਟਨ ਸ਼ੁਰੂ ਹੋਇਆ ।ਉਸ ਸਮੇਂ ਲਾਰਡ ਕਰਜ਼ਨ, ਜੋ ਕਿ ਭਾਰਤ ਦਾ ਵਾਇਸਰਾਏ ਸੀ, ਨੇ ਸਿੰਧ ਪਾਰ ਦੇ ਇਲਾਕਿਆਂ ਨੂੰ ਪੰਜਾਬ ਤੋਂ ਵੱਖ ਕਰਕੇ ਇੱਕ ਨਵਾਂ ਉੱਤਰ-ਪੱਛਮੀ ਸੀਮਾਵਰਤੀ ਪ੍ਰਾਂਤ ਬਣਾ ਦਿੱਤਾ ।1911 ਈ. ਵਿੱਚ ਦਿੱਲੀ ਨੂੰ ਪੰਜਾਬ ਤੋਂ ਵੱਖ ਕਰਕੇ ਭਾਰਤ ਦੀ ਰਾਜਧਾਨੀ ਬਣਾ ਦਿੱਤਾ ਗਿਆ ।1947 ਈ. ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ । ਇਸ ਦਾ ਪੱਛਮੀ ਭਾਗ ਪਾਕਿਸਤਾਨ ਕੋਲ ਚਲਾ ਗਿਆ ਅਤੇ ਪੂਰਬੀ ਭਾਗ ਭਾਰਤ ਵਿੱਚ ਰਿਹਾ ।

1966 ਈ. ਵਿੱਚ ਭਾਸ਼ਾ ਦੇ ਆਧਾਰ ‘ਤੇ ਪੰਜਾਬ ਦੀ ਫਿਰ ਵੰਡ ਕੀਤੀ ਗਈ ।ਇਸ ਵਿਚੋਂ ਹਰਿਆਣਾ ਨਾਂ ਦਾ ਨਵਾਂ ਪ੍ਰਾਂਤ ਬਣਾ ਦਿੱਤਾ ਗਿਆ ।ਇਸ ਤੋਂ ਇਲਾਵਾ ਪੰਜਾਬ ਦੇ ਕੁਝ ਇਲਾਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਗਏ । ਇਨ੍ਹਾਂ ਸਾਰੀਆ ਵੰਡਾਂ ਦੇ ਬਾਵਜੂਦ ਪੰਜਾਬ ਦੇ ਨਾਂ ਵਿੱਚ ਕੋਈ ਤਬਦੀਲੀ ਨਹੀਂ ਆਈ ।ਆਧੁਨਿਕ ਪੰਜਾਬ ਵਿੱਚ 22 ਜ਼ਿਲ੍ਹੇ ਸ਼ਾਮਲ ਹਨ ।

ਇਨ੍ਹਾਂ ਜ਼ਿਲ੍ਹਿਆਂ ਦੇ ਨਾਂ ਇਹ ਹਨ—(1) ਜਲੰਧਰ, (2) ਅਮ੍ਰਿਤਸਰ, (3) ਲੁਧਿਆਣਾ, (4) ਫ਼ਿਰੋਜ਼ਪੁਰ, (5) ਗੁਰਦਾਸਪੁਰ, (6) ਪਟਿਆਲਾ, (7) ਬਠਿੰਡਾ (8) ਰੋਪੜ, (9) ਫ਼ਰੀਦਕੋਟ, (10) ਹੁਸ਼ਿਆਰਪੁਰ, (11 ) ਕਪੂਰਥਲਾ,(12) ਸੰਗਰੂਰ (13) ਫ਼ਤਿਹਗੜ੍ਹ ਸਾਹਿਬ, (14) ਮਾਨਸਾ: (15) ਸ੍ਰੀ ਮੁਕਤਸਰ ਸਾਹਿਬ, (10) ਸ਼ਹੀਦ ਭਗਤ ਸਿੰਘ ਨਗਰ, (17) ਮੋਗਾ(18) ਸਾਹਿਬਜ਼ਾਦਾ ਅਜੀਤ ਸਿੰਘ ਨਗਰ, (19) ਤਰਨ ਤਾਰਨ, (20) ਬਰਨਾਲਾ, (21) ਪਠਾਨਕੋਟ ਅਤੇ (22) ਫ਼ਾਜ਼ਿਲਕਾ ।2006 ਈ. ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਪੰਜਾਬ ਦਾ 18ਵਾਂ, ਤਰਨ ਤਾਰਨ ਨੂੰ 19ਵਾਂ ਅਤੇ ਬਰਨਾਲਾ ਨੂੰ 20ਵਾ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ।

2008 ਈ. ਵਿੱਚ ਨਵਾਂਸ਼ਹਿਰ ਦਾ ਨਾ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ । 2010 ਈ. ਵਿੱਚ ਮੁਕਤਸਰ ਦਾ ਨਾਂ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਕਰ ਦਿੱਤਾ ਗਿਆ । 2011 ਈ. ਵਿੱਚ ਪਠਾਨਕੋਟ ਅਤੇ ਫਾਜ਼ਿਲਕਾ ਨੂੰ 21ਵਾਂ ਅਤੇ 22ਵਾਂ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ।2015 ਈ. ਵਿੱਚ ਆਨੰਦਪੁਰ ਸਾਹਿਬ ਦਾ ਨਾਂ ਬਦਲ ਕੇ ਸ੍ਰੀ ਆਨੰਦਪੁਰ ਸਾਹਿਬ ਕਰ ਦਿੱਤਾ ਗਿਆ । 2021 ਈ. ਵਿੱਚ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜਿਲਾ ਘੋਸ਼ਿਤ ਕੀਤਾ ਗਿਆ ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਮੇਂ ਦੇ ਨਾਲ ਨਾਲ ਪੰਜਾਬ ਦੀਆ ਹੱਦਾਂ ਜਾਂ ਤੇ ਫੈਲਦੀਆਂ ਰਹੀਆਂ ਅਤੇ ਜਾ ਫਿਰ ਸੁੰਗੜਦੀਆਂ ਰਹੀਆਂ | ਅਸੀਂ ਜਿਸ ਪੰਜਾਬ ਦਾ ਅਧਿਐਨ ਕਰਨਾ ਹੈ ਉਸ ਦਾ ਸੰਬੰਧ 1469 ਈ. ਤੇ 1849 ਈ. ਦੇ ਸਮੇਂ ਦੇ ਪੰਜਾਬ ਨਾਲ ਹੈ।

Physical Features of the Punjab|ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ

Physical Features of the Punjab: ਪੰਜਾਬ ਦੇ ਧਰਾਤਲ ਵਿੱਚ ਸਾਨੂੰ ਕੁਦਰਤ ਦਾ ਹਰ ਨਰ ਵੇਖਣ ਨੂੰ ਮਿਲਦਾ ਹੈ । ਪੰਜਾਬ ਦੇ ਉੱਤਰ ਵਿੱਚ ਵਿਸ਼ਾਲ ਹਿਮਾਲਿਆ ਪਰਬਤ ਹੈ ਜਿਸ ਦੀਆਂ ਬਰਫ਼ ਨਾਲ ਢੱਕੀਆਂ ਹੋਈਆਂ ਚੋਟੀਆਂ ਅਸਮਾਨ ਨੂੰ ਛੂੰਹਦੀਆਂ ਨਜ਼ਰ ਆਉਂਦੀਆਂ ਹਨ। ਇੱਥੇ ਵਹਿਣ ਵਾਲੀਆਂ ਕਲ-ਕਲ ਕਰਦੀਆਂ ਨਦੀਆਂ ਪੰਜਾਬ ਦੇ ਨਿਖਾਰ ਨੂੰ ਚਾਰ ਚੰਨ ਲਾਉਂਦੀਆਂ ਹਨ । ਇੱਥੇ ਦੇ ਜੰਗਤ ਪੰਜਾਬ ਦੀ ਰਮਣੀਕਤਾ ਨੂੰ ਹੋਰ ਵਧਾਉਂਦੇ ਹਨ ।

ਪੰਜਾਬ ਦੇ ਮੈਦਾਨਾਂ ਵਿੱਚ ਲਹਿਲਹਾਉਂਦੇ ਖੇਤਾਂ ਨੂੰ ਦੇਖ ਕੇ ਦਿਲ ਖ਼ੁਸ਼ੀ ਨਾਲ ਝੂਮ ਉੱਠਦਾ ਹੈ । ਅਸਲ ਵਿੱਚ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਆਪਣੇ ਆਪ ਵਿੱਚ ਇੱਕ ਅਜਿਹੇ ਹੁਸਨ ਨੂੰ ਸਮੇਟਿਆ ਹੋਇਆ ਹੈ ਜਿਸ ਨੇ ਕਵੀਆਂ ਦੀ ਕਲਪਨਾ ਨੂੰ ਹਮੇਸ਼ਾਂ ਪ੍ਰੇਰਿਤ ਕੀਤਾ ਹੈ । ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ ਲਤੀਫ ਦਾ ਇਹ ਕਹਿਣਾ ਬਿਲਕੁਲ ਠੀਕ ਹੈ, ‘ਪੂਰਬ ਦੇ ਕਿਸੇ ਵੀ ਦੇਸ਼ ਦੀਆਂ ਪ੍ਰਾਕ੍ਰਿਤਿਕ ਵਿਸ਼ੇਸ਼ਤਾਵਾਂ ਵਿੱਚ ਇੰਨੀ ਭਿੰਨਤਾ ਨਹੀਂ ਮਿਲਦੀ ਜਿੰਨੀ ਕਿ ਪੰਜ ਦਰਿਆਵਾ ਦੀ ਇਸ ਧਰਤੀ ਵਿੱਚ ਮਿਲਦੀ ਹੈ ।

ਭੂਗੋਲਿਕ ਜਾਂ ਭੌਤਿਕ ਵਿਸ਼ੇਸ਼ਤਾਈਆਂ ਦੇ ਆਧਾਰ ‘ਤੇ ਅਸੀਂ ਪੰਜਾਬ ਨੂੰ ਹੇਠ ਲਿਖੇ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ:

(1) ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ

(2) ਅਰਧ ਪਹਾੜੀ ਪ੍ਰਦੇਸ਼

(3) ਮੈਦਾਨੀ ਪ੍ਰਦੇਸ਼

The Himalayas and Sulaiman Mountain Ranges | ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ

The Himalayas: ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ ।ਹਿਮਾਲਿਆ ਤੋਂ ਭਾਵ ਹੈ ਬਰਫ਼ ਦਾ ਘਰ । ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ । ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ । ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ । ਉੱਚਾਈ ਦੇ ਆਧਾਰ ‘ਤੇ ਹਿਮਾਲਿਆ ਪਰਬਤ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਪਹਿਲੇ ਭਾਗ ਵਿੱਚ ਉਹ ਚੋਟੀਆਂ ਆਉਂਦੀਆਂ ਹਨ, ਜਿਨ੍ਹਾਂ ਦੀ ਉਚਾਈ 20,000 ਛੁੱਟ ਅਤੇ ਇਸ ਤੋਂ ਉੱਪਰ ਹੈ ।

ਇਨ੍ਹਾਂ ਚੋਟੀਆਂ ਵਿੱਚੋਂ ਮਾੜੂ ਐਵਰੇਸਟ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ । ਇਸ ਦੀ ਉਚਾਈ 29,028 ਫੁੱਟ ਜਾਂ 8848 ਮੀਟਰ ਹੈ ਇਹ ਚਿੱਟੀਆ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆ ਹਨ । ਦੂਜੇ ਭਾਗ ਵਿੱਚ ਉਹ ਚੋਟੀਆਂ ਆਉਂਦੀਆਂ ਹਨ ਜਿਨ੍ਹਾਂ ਦੀ ਉੱਚਾਈ 10,000 ਫੁੱਟ ਤੋਂ 20,000 ਫੁੱਟ ਦੇ ਵਿਚਾਲੇ ਹੈ । ਇਸ ਨੂੰ ਮੱਧ ਹਿਮਾਲਿਆ ਕਹਿੰਦੇ ਹਨ । ਇੱਥੇ ਸ਼ਿਮਲਾ, ਡਲਹੌਜ਼ੀ ਅਤੇ ਕਸ਼ਮੀਰ ਸਥਿਤ ਹਨ ।

ਹਿਮਾਲਿਆ ਦੇ ਤੀਜੇ ਭਾਗ ਵਿੱਚ 3,1KK) ਤੋਂ 10,000 ਫੁੱਟ ਉੱਚੀਆਂ ਚੋਟੀਆਂ ਆਉਂਦੀਆਂ ਹਨ । ਇਹ ਭਾਗ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾ ਨਾਲ ਪ੍ਰਸਿੱਧ ਹੈ। ਹਿਮਾਲਿਆ ਪਰਬਤ ਪੰਜਾਬ ਲਈ ਉਸੇ ਤਰ੍ਹਾਂ ਇੱਕ ਵਰਦਾਨ ਸਿੱਧ ਹੋਇਆ ਹੈ ਜਿਵੇਂ ਨੀਲ ਨਦੀ ਮਿਸਰ ਲਈ । ਇਸ ਦੇ ਪੰਜਾਬ ਨੂੰ ਅਨੇਕਾਂ ਲਾਭ ਹੋਏ । ਪਹਿਲਾ, ਇਹ ਪੰਜਾਬ ਅਤੇ ਭਾਰਤ ਵਰਸ਼ ਦਾ ਸਦੀਆਂ ਤਕ ਪਹਿਰੇਦਾਰ ਰਿਹਾ ਹੈ ।

ਕਿਉਂਕਿ ਹਿਮਾਲਿਆ ਪਰਬਤ ਦੀ ਉਚਾਈ ਬਹੁਤ ਜਿਆਦਾ ਹੈ ਅਤੇ ਇਹ ਹਮੇਸ਼ਾ ਬਰਫ਼ ਨਾਲ ਢੱਕਿਆ ਰਹਿੰਦਾ ਹੈ ਇਸ ਲਈ ਕਿਸੇ ਹਮਲਾਵਰ ਨੇ ਇਸ ਨੂੰ ਪਾਰ ਕਰਨ ਦਾ ਹੌਂਸਲਾ ਨਾ ਕੀਤਾ । ਸਿੱਟੇ ਵਜੋਂ ਪੰਜਾਬ ਉੱਤਰ ਵੱਲੋਂ ਇੱਕ ਲੰਬੇ ਸਮੇਂ ਤਕ ਹਮਲਾਵਰਾਂ ਤੋਂ ਸੁਰੱਖਿਅਤ ਰਿਹਾ ਹੈ । ਦੂਜਾ, ਮਾਨਸੂਨ ਪੈਣਾ ਇਨ੍ਹਾਂ ਪਰਬਤਾਂ ਨਾਲ ਟਕਰਾ ਕੇ ਪੰਜਾਬ ਵਿੱਚ ਕਾਫ਼ੀ ਵਰਖਾ ਕਰਦੀਆਂ ਹਨ ।ਤੀਜਾ, ਇੱਥੋਂ ਨਿਕਲਣ ਵਾਲੇ ਦਰਿਆਵਾਂ ਨੇ ਪੰਜਾਬ ਦੀ ਭੂਮੀ ਨੂੰ ਬਹੁਤ ਬਣਾਇਆ ।

Read more about Maps

 

Physical features of punjab
The Himalayas

 Sulaiman Mountain Ranges: ਸੁਲੇਮਾਨ ਪਰਬਤ ਸ਼੍ਰੇਣੀਆਂ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹਨ । ਇਹ ਹਿਮਾਲਿਆ ਦੀਆਂ ਪੱਛਮੀ ਸ਼ਾਖ਼ਾਵਾਂ ਹਨ । ਇਨ੍ਹਾਂ ਪਰਬਤ ਸ਼੍ਰੇਣੀਆਂ ਦੀ ਔਸਤ ਉਚਾਈ 6,000 ਫੁੱਟ ਤੋਂ ਵੱਧ ਨਹੀਂ ਹੈ । ਇਨ੍ਹਾਂ ਪਰਬਤ ਸ਼੍ਰੇਣੀਆਂ ਵਿੱਚ ਅਨੇਕਾਂ ਦੌਰੇ ਸਥਿਤ ਹਨ ਜੋ ਭਾਰਤ ਨੂੰ ਏਸ਼ੀਆ ਦੇ ਹੋਰਨਾਂ ਦੇਸ਼ਾਂ ਨਾਲ ਜੋੜਦੇ ਹਨ ।

ਇਨ੍ਹਾਂ ਦਰਿਆਂ ਵਿੱਚ ਦੱਰਾ ਖੈਬਰ ਸਭ ਤੋਂ ਵੱਧ ਪ੍ਰਸਿੱਧ ਹੈ ।ਇਸ ਤੋਂ ਇਲਾਵਾ ਰੋਲਾਨ, ਕੁਰਮ, ਟੋਚੀ ਅਤੇ ਗੋਮਲ ਨਾਂ ਦੇ ਦੱਰੇ ਵੀ ਪ੍ਰਸਿੱਧ ਹਨ ।ਪੰਜਾਬ ਵਿੱਚ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਹਮਲਾਵਰ ਇਨ੍ਹਾਂ ਦਰਿਆਂ ਰਾਹੀਂ ਹੀ ਆਏ । ਇਨ੍ਹਾਂ ਦਰਿਆਂ ਰਾਹੀਂ ਪੰਜਾਬ ਦਾ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਚਲਦਾ ਰਿਹਾ ।

Physical features of punjab
The Sulaiman Mountain Ranges

Sub-Mountainous Region |ਅਰਧ-ਪਹਾੜੀ ਪ੍ਰਦੇਸ਼

Sub-Mountainous Region: ਇਹ ਪ੍ਰਦੇਸ਼ ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਾਲੇ ਸਥਿਤ ਹੈ । ਇਸ ਪ੍ਰਦੇਸ਼ ਨੂੰ ਤਰਾਈ ਪ੍ਰਦੇਸ਼ ਵੀ ਕਿਹਾ ਜਾਂਦਾ ਹੈ । ਇਨ੍ਹਾਂ ਪਹਾੜਾਂ ਦੀ ਉਚਾਈ 1000 ਫੁੱਟ ਤੋਂ 3000 ਫੁੱਟ ਹੈ । ਇਸ ਪ੍ਰਦੇਸ਼ ਵਿੱਚ ਹੁਸ਼ਿਆਰਪੁਰ, ਕਾਂਗੜਾ, ਅੰਬਾਲਾ, ਗੁਰਦਾਸਪੁਰ ਦੇ ਉੱਤਰੀ ਖੇਤਰ ਤੇ ਸਿਆਲਕੋਟ ਦੇ ਕੁਝ ਇਲਾਕੇ ਸ਼ਾਮਲ ਹਨ । ਪਹਾੜੀ ਪ੍ਰਦੇਸ਼ ਹੋਣ ਕਾਰਨ ਇੱਥੋਂ ਦੀ ਭੂਮੀ ਘੱਟ ਉਪਜਾਊ ਹੈ । ਆਵਾਜਾਈ ਦੇ ਸਾਧਨ ਘੱਟ ਵਿਕਸਿਤ ਹਨ । ਇਨ੍ਹਾਂ ਕਾਰਨਾ ਕਰਕੇ ਇੱਥੇ ਵਲੋਂ ਬਹੁਤ ਸੰਘਣੀ ਨਹੀਂ ਹੈ ।

Read here to read about Guru Tegh Bahadur ji

The Plains | ਮੈਦਾਨੀ ਪ੍ਰਦੇਸ਼

The Plains: ਮੈਦਾਨੀ ਪ੍ਰਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ । ਸਹੀ ਅਰਥਾਂ ਵਿੱਚ ਇਹੋ ਪੰਜਾਬ ਹੈ । ਇਹ ਪ੍ਰਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ ।ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ । ਇਸ ਦੀ ਸਮੁੰਦਰ ਤਲ ਤੋਂ ਔਸਤ ਉਚਾਈ 1000 ਫੁੱਟ ਤੋਂ ਵੱਧ ਨਹੀਂ ਹੈ ।

ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ-ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ—ਇਸੇ ਪ੍ਰਦੇਸ਼ ਵਿੱਚ ਵਹਿੰਦੇ ਹਨ ਕਿਉਂਕਿ ਇਹ ਪ੍ਰਦੇਸ਼ ਬਹੁਤ ਉਪਜਾਊ ਹੈ, ਵਰਖਾ ਕਾਫ਼ੀ ਹੁੰਦੀ ਹੈ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਹਨ ਇਸ ਲਈ ਇੱਥੋਂ ਦੀ ਵਸੋਂ ਵੀ ਕਾਫ਼ੀ ਸੰਘਣੀ ਹੈ ।ਮੈਦਾਨੀ ਪ੍ਰਦੇਸ਼ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ—

(ੳ) ਪੰਜ ਦੁਆਬੇ,

(ਅ) ਮਾਲਵਾ ਅਤੇ ਬਾਂਗਰ,

(ੲ) ਦੱਖਣ-ਪੱਛਮ ਦੇ ਮਾਰੂਥਲ

(ੳ) ਪੰਜ ਦੁਆਬੇ: ਪੰਜਾਬ ਦੇ ਮੈਦਾਨੀ ਪ੍ਰਦੇਸ਼ ਦਾ ਜ਼ਿਆਦਾਤਰ ਹਿੱਸਾ ਪੰਜ ਦੁਆਬਿਆਂ ਨਾਲ ਘਿਰਿਆ ਹੋਇਆ ਹੈ । ਇਹ ਦੁਆਬੇ ਮੁਗ਼ਲ ਬਾਦਸ਼ਾਹ ਅਕਬਰ ਦੇ ਸਮੇਂ ਬਣਾਏ ਗਏ ਅਤੇ ਅੱਜ ਤਕ ਉਸੇ ਤਰ੍ਹਾਂ ਪ੍ਰਚਲਿਤ ਹਨ ।ਦੁਆਬ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਦੋ ਪਾਣੀ ਜਾਂ ਦੇ ਦਰਿਆਵਾਂ ਦੇ ਵਿਚਕਾਰਲਾ ਇਲਾਕਾ | ਹਰੇਕ ਦੁਆਬ ਦਾ ਨਾਂ ਉਨ੍ਹਾਂ ਦੋ ਦਰਿਆਵਾਂ ਦੇ ਨਾਵਾਂ ਦੇ ਪਹਿਲੇ ਅੱਖਰਾਂ ਨੂੰ ਮਿਲਾ ਕੇ ਬਣਿਆ ਹੈ ਜਿਨ੍ਹਾਂ ਦੇ ਵਿਚਕਾਰ ਉਹ ਸਥਿਤ ਹੈ ਇਨ੍ਹਾਂ ਦੁਆਬਿਆਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ।

1. ਬਿਸਤ ਜਲੰਧਰ ਦੁਆਬ (Bist Jalandhar Doab)—ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਬਿਸਤ ਜਲੰਧਰ ਦੁਆਬ ਕਹਿੰਦੇ ਹਨ ।ਇਹ ਦੁਆਬ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ । ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬ ਦੇ ਦੋ ਸਭ ਤੋਂ ਵੱਡੇ ਸ਼ਹਿਰ ਹਨ । ਇਹ ਦੁਆਬ ਬਹੁਤ ਜ਼ਿਆਦਾ ਉਪਜਾਊ ਹੈ ।

2 ਬਾਰੀ ਦੁਆਬ (Bari Doab) —ਇਹ ਦੁਆਬ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰ ਸਥਿਤ ਹੈ । ਪੰਜਾਬ ਦੇ ਮੱਧ ਵਿੱਚ ਸਥਿਤ ਹੋਣ ਕਾਰਨ ਬਾਰੀ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ।ਇਥੋਂ ਦੇ ਵਸਨੀਕਾਂ ਨੂੰ ਮਝੈਲ ਕਹਿੰਦੇ ਹਨ।ਸ ਅਤੇ ਅੰਮ੍ਰਿਤਸਰ ਇਸ ਦੁਆਬ ਦੇ ਸਭ ਤੋਂ ਪ੍ਰਸਿੱਧ ਸ਼ਹਿਰ ਹਨ । ਇਹ ਦੁਆਬ ਵੀ ਬਹੁਤ ਉਪਜਾਊ ਹੈ।

3. ਰਚਨਾ ਦੁਆਬ (Rachna Doab)— ਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਰਚਨਾ ਦੁਆਰਾ ਕਿਹਾ ਜਾਂਦਾ ਹੈ । ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬ ਦੇ ਦੋ ਸਭ ਤੋਂ ਪ੍ਰਸਿੱਧ ਸ਼ਹਿਰ ਹਨ । ਇਹ ਦੁਆਬ ਵੀ ਬਹੁੜ ਉਪਜਾਊ ਹੈ।

4. ਚੱਜ ਦੁਆਬ (Chajj Doab)—  ਚਨਾਬ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਚੱਜ ਦੁਆਬ ਕਿਹਾ ਜਾਂਦਾ ਹੈ। ਗੁਜਰਾਤ ਅਤੇ ਸ਼ਾਹਪੁਰ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ ।ਇਹ ਦੁਆਬ ਵੀ ਕਾਫ਼ੀ ਉਪਜਾਉ ਹੈ ।

5. ਸਿੰਧ ਸਾਗਰ ਦੁਆਬ (Sind Sagar Doab)—ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਸਿੰਧ ਸਾਗਰ ਦੁਆਬ ਕਹਿੰਦੇ ਹਨ । ਰਾਵਲਪਿੰਡੀ ਇਸ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ । ਇਹ ਦੁਆਬ ਘੱਟ ਉਪਜਾਊ ਹੈ ।

(ਅ) ਮਾਲਵਾ ਅਤੇ ਬਾਂਗਰ (Malwa and Bangar)— ਪੰਜ ਦੁਆਬਿਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਭਾਗ ਵਿੱਚ ਸਤਲੁਜ ਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਵਿਸ਼ਾਲ ਮੈਦਾਨੀ ਭਾਗ ਆਉਂਦਾ ਹੈ । ਇਸ ਨੂੰ ਦੋ ਭਾਗਾ-ਮਾਲਵੇ ਅਤੇ ਬਾਗਰ ਵਿੱਚ ਵੰਡਿਆ ਜਾ ਸਕਦਾ ਹੈ।

1. ਮਾਲਵਾ (Malwa) – ਸਤਲੁਜ ਅਤੇ ਘੱਗਰ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਨੂੰ ਮਾਲਵਾ ਕਿਹਾ ਜਾਂਦਾ ਹੈ। ਇਸ ਵਿੱਚ ਪਟਿਆਲਾ, ਲੁਧਿਆਣਾ, ਸਰਹਿੰਦ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਫ਼ਰੀਦਕੋਟ ਅਤੇ ਨਾਭਾ ਸ਼ਾਮਲ ਹਨ ਇਸ ਪ੍ਰਦੇਸ਼ ਵਿੱਚ ਪ੍ਰਾਚੀਨ ਕਾਲ ਵਿੱਚ ‘ਮਲਵ’ ਨਾਂ ਦਾ ਪ੍ਰਸਿੱਧ ਕਬੀਲਾ ਆਬਾਦ ਸੀ ਜਿਸ ਕਾਰਨ ਇਸ ਪ੍ਰਦੇਸ਼ ਦਾ ਨਾਂ ਮਾਲਵਾ ਪੈ ਗਿਆ ।ਇੱਥੋਂ ਦੇ ਵਸਨੀਕਾਂ ਨੂੰ ‘ਮਲਵਈ’ ਕਿਹਾ ਜਾਂਦਾ ਹੈ।

2. ਬਾਂਗਰ ( Bangar) ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ। ਇਸ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ । ਇਸ ਪ੍ਰਦੇਸ਼ ਵਿੱਚ ਅੰਬਾਲਾ, ਪਾਨੀਪਤ, ਰੋਹਤਕ, ਕਰਨਾਲ, ਕੁਰੂਕਸ਼ੇਤਰ, ਗੁਰੂ ਗ੍ਰਾਮ (ਗੁੜਗਾਂਵ) ਜੀਂਦ ਅਤੇ ਹਿਸਾਰ ਦੇ ਇਲਾਕੇ ਸ਼ਾਮਲ ਹਨ।

(ੲ) ਦੱਖਣ-ਪੱਛਮ ਦੇ ਮਾਰੂਥਲ (South West Deserts)— ਪੰਜਾਬ ਦੇ ਦੱਖਣ-ਪੱਛਮ ਵਿੱਚ ਸਿੰਧ, ਬਹਾਵਲਪੁਰ ਅਤੇ ਮੁਲਤਾਨ ਦੇ ਪ੍ਰਦੇਸ ਸਥਿਤ ਹਨ ।ਇਹ ਸਾਰਾ ਪ੍ਰਦੇਸ਼ ਮਾਰੂਥਲ ਹੈ ਇਸ ਕਾਰਨ ਇੱਥੇ ਦੀ ਭੂਮੀ ਉਪਜਾਊ ਨਹੀਂ ਹੈ ਦੂਸਰਾ, ਇੱਥੇ ਵਰਖਾ ਵੀ ਬਹੁਤ ਘੱਟ ਹੁੰਦੀ ਹੈ ਸਿੱਟੇ ਵਜੋਂ ਇਸ ਪ੍ਰਦੇਸ਼ ਵਿੱਚ ਬਹੁਤ ਘੱਟ ਉਪਜ ਹੁੰਦੀ ਹੈ ਇਸੇ ਕਾਰਨ ਇਸ ਪ੍ਰਦੇਸ਼ ਵਿੱਚ ਵਸੋਂ ਵੀ ਦੂਸਰੇ ਮੈਦਾਨੀ ਭਾਗਾਂ ਦੇ ਮੁਕਾਬਲੇ ਬਹੁਤ ਘੱਟ ਹੈ।

Soil of the Punjab | ਪੰਜਾਬ ਦੀ ਮਿੱਟੀ

Soil of the Punjab: ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਵੱਖ-ਵੱਖ ਕਿਸਮਾਂ ਦੀ ਮਿੱਟੀ ਪਾਈ ਜਾਂਦੀ ਹੈ ।ਪੰਜਾਬ ਦੇ ਤਰਾਈ ਅਤੇ ਪਰਬਤੀ ਪ੍ਰਦੇਸ਼ ਦੀ ਜ਼ਮੀਨ ਪਥਰੀਲੀ ਹੋਣ ਕਾਰਨ ਉਪਜਾਊ ਨਹੀਂ ਹੈ। ਦੂਜੇ ਪਾਸੇ ਇਸ ਦਾ ਮੈਦਾਨੀ ਭਾਗ ਬਹੁਤ ਉਪਜਾਊ ਹੈ । ਇਸ ਦੀ ਗਿਣਤੀ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ । ਪੰਜਾਬ ਦੇ ਦੱਖਣ-ਪੱਛਮ ਵਿੱਚ ਕੁਝ ਮਾਰੂਥਲੀ ਪ੍ਰਦੇਸ਼ ਸਥਿਤ ਹੈ । ਇੱਥੋਂ ਦੀ ਭੂਮੀ ਘੱਟ ਉਪਜਾਊ ਹੈ ।

Climate of the Punjab | ਪੰਜਾਬ ਦਾ ਮੌਸਮ

Climate of the Punjab: ਪੰਜਾਬ ਦੇ ਜਲਵਾਯੂ ਵਿੱਚ ਵੀ ਬਹੁਤ ਭਿੰਨਤਾ ਪਾਈ ਜਾਂਦੀ ਹੈ । ਇੱਥੇ ਸਰਦੀਆਂ ਵਿੱਚ ਅਤਿ ਦੀ ਸਰਦੀ ਪੈਂਦੀ ਹੈ ਅਤੇ ਗਰਮੀਆਂ ਵਿੱਚ ਅਤਿ ਦੀ ਗਰਮੀ ਪੈਂਦੀ ਹੈ । ਜਨਵਰੀ ਅਤੇ ਫ਼ਰਵਰੀ ਦੇ ਮਹੀਨਿਆਂ ਵਿੱਚ ਇੱਥੇ ਸਖ਼ਤ ਠੰਢ ਪੈਂਦੀ ਹੈ ਪਹਾੜੀ ਇਲਾਕਿਆਂ ਵਿੱਚ ਬਹੁਤ ਜਿਆਦਾ ਬਰਫ਼-ਬਾਰੀ ਹੁੰਦੀ ਹੈ । ਕਈ ਵਾਰੀ ਤਾਪਮਾਨ ਬਰਫ਼ ਜੰਮਣ ਦੇ ਬਿੰਦੂ ਤੋਂ ਵੀ ਹੇਠਾਂ ਚਲਾ ਜਾਂਦਾ ਹੈ । ਸਰਦੀਆਂ ਦੇ ਦਿਨਾਂ ਵਿੱਚ ਮੈਦਾਨੀ ਇਲਾਕਿਆਂ ਵਿੱਚ ਬਹੁਤ ਕੋਰਾ ਪੈਂਦਾ ਹੈ ।

ਗਰਮੀਆਂ ਦੇ ਮਹੀਨਿਆਂ ਵਿੱਚ ਅਤੇ ਖਾਸ ਕਰਕੇ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਮੈਦਾਨੀ ਭਾਗਾਂ ਵਿੱਚ ਲਿਆ ਚਲਦੀਆਂ ਹਨ । ਜੁਲਾਈ ਤੋਂ ਲੈ ਕੇ ਸਤੰਬਰ ਦੇ ਮਹੀਨਿਆ ਵਿੱਚ ਪੰਜਾਬ ਵਿੱਚ ਵਰਖਾ ਹੁੰਦੀ ਹੈ । ਇਹ ਵਰਖਾ ਪਹਾੜੀ ਖੇਤਰਾਂ ਵਿੱਚ ਬਹੁਤ ਅਤੇ ਮੈਦਾਨੀ ਇਲਾਕਿਆਂ ਵਿੱਚ ਘੱਟ ਹੁੰਦੀ ਹੈ ।ਅਕਤੂਬਰ-ਨਵੰਬਰ ਅਤੇ ਫ਼ਰਵਰੀ-ਮਾਰਚ ਦੇ ਮਹੀਨਿਆਂ ਵਿੱਚ ਪੰਜਾਬ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ।

The Impact of Physical Features of Punjab on its Political and Religious Sphere | ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਇਸ ਦੇ ਸਿਆਸੀ ਅਤੇ ਧਾਰਮਿਕ ਖੇਤਰ ‘ਤੇ ਪ੍ਰਭਾਵ

The Impact of Physical Features of Punjab on its Political and Religious Sphere: ਇਤਿਹਾਸ ਦਾ ਭੂਗੋਲ ਨਾਲ ਉਸੇ ਤਰ੍ਹਾਂ ਡੂੰਘਾ ਸੰਬੰਧ ਹੈ ਜਿਵੇਂ ਕਿ ਸਰੀਰ ਦਾ ਖੂਨ ਨਾਲ । ਕਿਸੇ ਵੀ ਦੇਸ਼ ਦੇ ਇਤਿਹਾਸ ‘ਤੇ ਉੱਥੋਂ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਬੜਾ ਪ੍ਰਭਾਵ ਪੈਂਦਾ ਹੈ ।ਜੇ ਇਹ ਕਹਿ ਦਿੱਤਾ ਜਾਵੇ ਕਿ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਹਰੇਕ ਦੇਸ਼ ਦੇ ਇਤਿਹਾਸ ਦੇ ਨਿਰਮਾਣ ਵਿੱਚ ਮੁੱਖ ਯੋਗਦਾਨ ਹੁੰਦਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ।

ਨਿਰਸੰਦੇਹ ਪੰਜਾਬ ਦੇ ਇਤਿਹਾਸ ਉੱਤੇ ਵੀ ਇਹ ਗੱਲ ਲਾਗੂ ਹੁੰਦੀ ਹੈ ।ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਨੇ ਇੱਥੋਂ ਦੇ ਰਾਜਨੀਤਿਕ, ਸਮਾਜਿਕ, ਸੰਸਕ੍ਰਿਤਿਕ, ਧਾਰਮਿਕ ਅਤੇ ਆਰਥਿਕ ਖੇਤਰ ‘ਤੇ ਬਹੁਪੱਖੀ ਪ੍ਰਭਾਵ ਪਾਇਆ ਹੈ । ਇਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ:

Physical Features of Punjab Political Effects | ਰਾਜਨੀਤਿਕ ਪ੍ਰਭਾਵ

1. Punjab-Gateway of India : ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ । ਇਸ ਦੇ ਉੱਤਰ-ਪੱਛਮ ਵੱਲ ਖੈਬਰ, ਕੁੱਰਮ, ਟੋਚੀ ਅਤੇ ਬੋਲਾਨ ਨਾ ਦੇ ਦੌਰੇ ਸਥਿਤ ਹਨ । ਇਨ੍ਹਾਂ ਦਰਿਆਂ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ । ਇਸ ਲਈ ਪ੍ਰਾਚੀਨ ਕਾਲ ਤੋਂ ਹੀ ਵਿਦੇਸ਼ੀ ਹਮਲਾਵਰ (ਅੰਗਰੇਜ਼ਾਂ ਨੂੰ ਛੱਡ ਕੇ। ਇਨ੍ਹਾਂ ਦਰਿਆਂ ਨੂੰ ਪਾਰ ਕਰਕੇ ਭਾਰਤ ਉੱਤੇ ਹਮਲਾ ਕਰਦੇ ਰਹੇ ।

ਆਰੀਆਂ, ਈਰਾਨੀਆ, ਯੂਨਾਨੀਆਂ, ਕੁਸ਼ਾਣਾ ਹੁਣਾਂ, ਤੁਰਕਾਂ, ਮੁਗਲਾਂ ਅਤੇ ਦੁਰਾਨੀਆਂ ਨੇ ਇਸ ਰਸਤੇ ਤੋਂ ਪ੍ਰਵੇਸ਼ ਕਰਕੇ ਭਾਰਤ ਉੱਤੇ ਹਮਲੇ ਕੀਤੇ । ਇਨ੍ਹਾਂ ਹਮਲਾਵਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਹੀ ਸੰਘਰਸ਼ ਕਰਨਾ ਪਿਆ । ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਦੇ ਬਾਅਦ ਹੀ ਉਹ ਅੱਗੇ ਕਦਮ ਵਧਾ ਸਕੇ ।

ਅਸਲ ਵਿੱਚ ਪੰਜਾਬ ਦੀ ਜਿੱਤ ਹੀ ਇਨ੍ਹਾਂ ਹਮਲਾਵਰਾਂ ਨੂੰ ਭਾਰਤ ਦੀ ਜਿੱਤ ਪ੍ਰਦਾਨ ਕਰਦੀ ਸੀ ਇਸੇ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ । ਪ੍ਰਸਿੱਧ ਲੇਖਕ ਐੱਮ. ਅਕਬਰ ਦੇ ਅਨੁਸਾਰ, ”ਭੂਗੋਲਿਕ ਤੌਰ ‘ਤੇ ਪੰਜਾਬ ਸੁਰੱਖਿਆ ਦੀ ਇਕੋ ਹੀ ਰੋਕ ਸੀ ਅਤੇ ਇਸ ਨੂੰ ਲੰਘਣ ਤੋਂ ਬਾਅਦ ਭਾਰਤ ਜੇਤੂ ਦੇ ਪੈਰ ਧੌਲ ਹੁੰਦਾ ਸੀ ।

Read an article about Punjab Demographics

2. Punjab—Field of Historic Battles | ਪੰਜਾਬ-ਇਤਿਹਾਸਿਕ ਲੜਾਈਆਂ ਦਾ ਖੇਤਰ:  ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤੀ ਇਤਿਹਾਸ ਦੀਆਂ ਅਨੇਕਾਂ ਮਹੱਤਵਪੂਰਨ ਅਤੇ ਨਿਰਣਾਇੱਕ ਲੜਾਈਆਂ ਦਾ ਖੇਤਰ ਰਿਹਾ ਹੈ । ਪ੍ਰਾਚੀਨ ਕਾਲ ਵਿੱਚ ਆਰੀਆ ਲੋਕਾਂ ਨੇ ਇੱਥੇ ਦੇ ਦਰਾਵੜ ਲੋਕਾਂ ਨਾਲ ਯੁੱਧ ਕੀਤੇ ।ਸਿਕੰਦਰ ਅਤੇ ਪੋਰਸ ਵਿਚਕਾਰ, ਚੰਦਰਗੁਪਤ ਮੌਰੀਆ ਅਤੇ ਯੂਨਾਨੀਆਂ ਵਿਚਕਾਰ ਲੜਾਈਆਂ ਪੰਜਾਬ ਵਿੱਚ ਹੀ ਹੋਈਆਂ ਸਨ ।

ਮੱਧ ਕਾਲ ਵਿੱਚ ਮੁਹੰਮਦ ਗੋਰੀ ਤੇ ਪ੍ਰਿਥਵੀ ਰਾਜ ਚੌਹਾਨ ਦੇ ਵਿਚਕਾਰ 1191 ਈ. ਤੇ 1192 ਈ. ਵਿੱਚ ਤਰਾਇਨ ਦੀਆਂ ਦੇ ਲੜਾਈਆਂ ਹੋਈਆਂ । ਤਰਾਇਨ ਦੀ ਦੂਜੀ ਲੜਾਈ ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਸੀ । ਇਸ ਤਰ੍ਹਾਂ ਮੁਹੰਮਦ ਗੌਰੀ ਨੇ ਭਾਰਤ ਵਿੱਚ ਮੁਸਲਿਮ ਰਾਜ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ । ਇਸੇ ਤਰ੍ਹਾਂ 1526 ਈ. ਵਿੱਚ ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ਹੋਈ ਪਾਨੀਪਤ ਦੀ ਪਹਿਲੀ ਲੜਾਈ ਅਤੇ 1556 ਈ. ਵਿੱਚ ਅਕਬਰ ਅਤੇ ਹੇਮੂੰ ਵਿਚਾਲੇ ਪਾਨੀਪਤ ਦੀ ਹੋਈ ਦੂਜੀ ਲੜਾਈ ਦੇ ਸਿੱਟੇ ਵਜੋਂ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਹੋਈ ।

1761 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਵਿਚਾਲੇ ਪਾਨੀਪਤ ਦੀ ਤੀਜੀ ਲੜਾਈ ਹੋਈ ਇਸ ਅੰਤ ਹੋ ਗਿਆ । ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਰਤੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਇਤਿਹਾਸ ਦੀਆਂ ਕਈ ਨਿਰਣ ਇੱਕ ਲੜਾਈਆਂ ਪੰਜ ਦਰਿਆਵਾਂ ਦੀ ਇਸ ਧਰਤੀ ਉੱਤੇ ਹੀ ਲੜੀਆਂ ਗਈਆਂ।

3. North-West Frontier Problem | ਉੱਤਰ-ਪੱਛਮੀ ਸੀਮਾ ਦੀ ਸਮੱਸਿਆ: ਭਾਰਤ ਦੇ ਅਤੇ ਵਿਸ਼ੇਸ਼ ਤੌਰ ‘ਤੇ । ਦੇ ਦੋ ਮੁੱਖ ਕਾਰਨ ਸਨ । ਪਹਿਲਾ, ਵਿਦੇਸ਼ੀ ਹਮਲਾਵਰ ਇਸ ਪਾਸੇ ਤੋਂ ਹੀ ਪੰਜਾਬ ਵਿੱਚ ਪ੍ਰਵੇਸ਼ ਕਰਦੇ ਸਨ । ਦੂਸਰਾ, ਇਸ ਖੇਤਰ ਵਿੱਚ ਰਹਿਣ ਵਾਲੇ ਕਬਾਇਲੀ ਲੋਕ ਬੜੇ ਖੂੰਖਾਰ ਸਨ । ਉਨ੍ਹਾਂ ਦਾ ਪੇਸ਼ਾ ਲੁੱਟਮਾਰ ਕਰਨਾ ਸੀ । ਉਨ੍ਹਾਂ ਦੀਆਂ ਕਾਰਵਾਈਆਂ ਕਾਰਨ ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ।

ਇਸ ਲਈ ਪੰਜਾਬ ਦੇ ਜਿਸ ਕਿਸੇ ਵੀ ਸ਼ਾਸਕ ਉੱਤਰ-ਪੱਛਮੀ ਸੀਮਾ ਵੱਲ ਆਪਣਾ ਧਿਆਨ ਨਾ ਦਿੱਤਾ ਉਸ ਨੂੰ ਛੇਤੀ ਹੀ ਆਪਣੇ ਰਾਜ ਤੋਂ ਹੱਥ ਧੋਣੇ ਪਏ । ਇਸ ਤਰ੍ਹਾਂ ਕਿਸੇ ਵੀ ਸ਼ਾਸਕ ਦੀ ਸਫਲਤਾ ਜਾਂ ਅਸਫਲਤਾ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ ‘ਤੇ ਨਿਰਭਰ ਕਰਦੀ ਸੀ । ਉਹ ਗੁਪਤ ਸਾਮਰਾਜ ਦੇ ਪਤਨ ਦਾ ਇੱਕ ਮੁੱਖ ਕਾਰਨ ਬਣੀ ।

ਇਸ ਦੇ ਮਹੱਤਵ ਨੂੰ ਸਮਝਦੇ ਹੋਏ ਬਲਬਨ, ਅਲਾਉੱਦੀਨ ਖ਼ਲਜੀ ਅਕਬਰ, ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ । ਸਿੱਟੇ ਵਜੋਂ ਉਹ ਆਪਣੇ ਸਾਮਰਾਜ ਨੂੰ ਸੁਰੱਖਿਅਤ ਰੱਖਣ ਵਿੱਚ ਕਾਫੀ ਹੱਦ ਤਕ ਸਫਲ ਰਹੇ ।

4. Political Importance of the Famous Towns | ਪ੍ਰਸਿੱਧ ਸ਼ਹਿਰਾਂ ਦਾ ਰਾਜਨੀਤਿਕ ਮਹੱਤਵ: ਪੰਜਾਬ ਦੇ ਕਈ ਨਗਰ ਆਪਣੀ ਖਾਸ ਭੂਗੋਲਿਕ ਸਥਿਤੀ ਕਰਕੇ ਰਾਜਨੀਤੀ ਵਿੱਚ ਬੜੇ ਪ੍ਰਸਿੱਧ ਰਹੇ ਸਨ । ਇਨ੍ਹਾਂ ਨਗਰਾਂ ਵਿੱਚੋਂ ਲਾਹੌਰ, ਮੁਲਤਾਨ, ਪਿਸ਼ਾਵਰ ਅਤੇ ਸਰਹਿੰਦ ਸਭ ਤੋਂ ਵੱਧ ਪ੍ਰਸਿੱਧ ਸਨ । ਲਾਹੌਰ ਕਈ ਸਦੀਆਂ ਤਕ ਪੰਜਾਬ ਦੀ ਰਾਜਧਾਨੀ ਰਿਹਾ ਸੀ । ਇਸ ਲਈ ਕਿਸੇ ਵੀ ਸ਼ਾਸਕ ਲਈ ਪੰਜਾਬ ਵਿੱਚ ਆਪਣੀ ਪ੍ਰਮੁੱਖਤਾ ਸਥਾਪਿਤ ਕਰਨ ਲਈ ਲਾਹੌਰ ਉੱਤੇ ਕਬਜ਼ਾ ਕਰਨਾ ਅਤਿ ਜ਼ਰੂਰੀ ਸੀ । ਇਸ ਦੇ ਮਹੱਤਵ ਨੂੰ ਸਮਝਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਲਾਹੌਰ ਦੀ ਜਿੱਤ ਤੋਂ ਹੀ ਕੀਤੀ ਸੀ ।

ਮੁਲਤਾਨ ਦੀ ਆਪਣੀ ਭੂਗੋਲਿਕ ਸਥਿਤੀ ਕਾਰਨ ਕਾਫ਼ੀ ਮਹੱਤਤਾ ਸੀ । ਅਕਬਰ ਨੇ ਇਸ ਦੇ ਮਹੱਤਵ ਨੂੰ ਸਮਝਦੇ ਹੋਏ ਇਸ ਨੂੰ ਇੱਕ ਵੱਖਰਾ ਪ੍ਰਾਂਤ ਬਣਾ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਵੀ ਮੁਲਤਾਨ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਸੀ । ਉਸ ਨੇ 1818 ਈ. ਵਿੱਚ ਮੁਲਤਾਨ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ । ਪਿਸ਼ਾਵਰ ਪੰਜਾਬ ਦੀ ਉੱਤਰ-ਪੱਛਮੀ ਸੀਮਾ ‘ਤੇ ਸਥਿਤ ਸੀ। ਇਸ ਲਈ ਇਹ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ ਉੱਤਰ-ਪੱਛਮੀ ਸੀਮਾ ਤੋਂ ਪੰਜਾਬ ਆਉਣ ਵਾਲੇ ਵਿਦੇਸ਼ੀ ਹਮਲਾਵਰ ਆਮ ਤੌਰ ‘ਤੇ ਇਸੇ ਰਸਤੇ ਤੋਂ ਹੀ ਆਉਂਦੇ ਸਨ ।

ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ । ਸਰਹਿੰਦ ਵੀ ਪੰਜਾਬ ਵਿੱਚ ਹੋਣ ਵਾਲੇ ਬਹੁਤ ਸਾਰੇ ਸੰਘਰਸ਼ਾਂ ਦਾ ਕੇਂਦਰ ਰਿਹਾ ਹੈ । ਅਕਬਰ ਦੇ ਸਮੇਂ ਇਹ ਇੱਕ ਖੁਸ਼ਹਾਲ ਨਗਰ ਸੀ । ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ 1710 ਈ. ਵਿੱਚ ਇਸ ਨਗਰ ਨੂੰ ਤਹਿਸ-ਨਹਿਸ ਕਰ ਦਿੱਤਾ ਸੀ।

5. Punjabis had to suffer for Centuries | ਪੰਜਾਬੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ: ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਪੰਜਾਬੀਆਂ ਨੂੰ ਸਦੀਆਂ ਤਕ ਭਾਰੀ ਦੁੱਖ ਤਕਲੀਫ਼ਾਂ ਅਤੇ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ।

ਕਿਉਂਕਿ ਪੰਜਾਬ ਉੱਤਰ-ਪੱਛਮ ਵੱਲੋਂ ਆਉਣ ਵਾਲੇ ਵਿਦੇਸ਼ੀ ਹਮਲਾਵਰਾਂ ਦੇ ਰਸਤੇ ਵਿੱਚ ਆਉਂਦਾ ਸੀ, ਇਸ ਲਈ ਪੰਜਾਬੀਆਂ ਨੂੰ ਇਨ੍ਹਾਂ ਹਮਲਾਵਰਾਂ ਦੇ ਜ਼ੁਲਮਾਂ ਦਾ ਸਭ ਤੋਂ ਵੱਧ ਨਿਸ਼ਾਨਾ ਬਣਨਾ ਪਿਆ ਮਹਿਮੂਦ ਗਜ਼ਨਵੀ ਮੁਹੰਮਦ ਗੌਰੀ, ਤੈਮੂਰ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲਾਵਰਾਂ ਨੇ ਪੰਜਾਬ ਦੇ ਲੋਕਾਂ ‘ਤੇ ਉਹ ਜ਼ੁਲਮ ਢਾਹੇ ਕਿ ਜਿਨ੍ਹਾਂ ਨੂੰ ਸੁਣ ਕੇ ਰੂਹ ਵੀ ਕੰਬ ਜਾਂਦੀ ਹੈ ਉਹ ਜਿਧਰ ਵੀ ਜਾਂਦੇ ਉਧਰ ਹੀ ਵਸਦੇ ਰਸਦੇ ਘਰਾਂ ਨੂੰ ਸ਼ਮਸ਼ਾਨ ਭੂਮੀਆਂ ਵਿੱਚ ਬਦਲ ਦਿੰਦੇ ।

ਇਸਤਰੀਆਂ ਦੀ ਇੱਜਤ ਨੂੰ ਮਿੱਟੀ ਵਿੱਚ ਬੋਲਦੇ ।ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਵਿਦੇਸ਼ਾਂ ਵਿੱਚ ਲਿਜਾ ਕੇ ਉੱਥੋਂ ਦੀਆਂ ਮੰਡੀਆਂ ਵਿੱਚ ਨੀਲਾਮ ਕਰਦੇ । ਇਨ੍ਹਾਂ ਤੋਂ ਇਲਾਵਾ ਉਹ ਤਲਵਾਰ ਦੀ ਨੋਕ ‘ਤੇ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰਦੇ ।

6. Influence of the Rivers of the Punjab | ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ : ਪੰਜਾਬ ਵਿੱਚ ਵਹਿਣ ਵਾਲੇ ਦਰਿਆਵਾਂ ਨੇ ਵੀ ਇੱਥੋਂ ਦੇ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ । ਇਨ੍ਹਾਂ ਦਰਿਆਵਾ ਨੇ ਕਈ ਵਾਰੀ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਹੋਏ ਕਦਮਾਂ ਨੂੰ ਰੋਕਿਆ ਅਤੇ ਦੇਸ਼ ਦੀ ਰੱਖਿਆ ਕੀਤੀ । ਜਦੋਂ ਇਨ੍ਹਾਂ ਦਰਿਆਵਾਂ ਵਿੱਚ ਹੜ੍ਹ ਆਏ ਹੁੰਦੇ ਸਨ ਤਾਂ ਉਨ੍ਹਾਂ ਨੂੰ ਪਾਰ ਕਰਨਾ ਬੜਾ ਔਖਾ ਹੁੰਦਾ ਸੀ ।

ਸਿਕੰਦਰ ਬਿਆਸ ਦਰਿਆ ਦੇ ਕੰਢੇ ‘ਤੇ ਪੁੱਜ ਕੇ ਅਗਾਂਹ ਨਹੀਂ ਸੀ ਵੱਧ ਸਕਿਆ ।ਇਨ੍ਹਾਂ ਦਰਿਆਵਾਂ ਨੇ ਕਈ ਵਾਰੀ ਹਮਲਾਵਰਾਂ ਦਾ ਮਾਰਗ ਵੀ ਨਿਰਧਾਰਿਤ ਕੀਤਾ ।ਉਹ ਆਮ ਤੌਰ ‘ਤੇ ਉਸ ਪਾਸਿਓਂ ਅੱਗੇ ਵਧਦੇ ਸਨ ਜਿੱਥੇ ਨਦੀਆਂ ਘੱਟ ਤੰਗ ਹੁੰਦੀਆਂ ਸਨ ਤੇ ਉਨ੍ਹਾਂ ਨੂੰ ਪਾਰ ਕਰਨਾ ਸੌਖਾ ਹੁੰਦਾ ਸੀ । ਇਸ ਤਰ੍ਹਾਂ ਪੰਜਾਬ ਦੀ ਕਿਸਮਤ ਇਨ੍ਹਾਂ ਦਰਿਆਵਾਂ ‘ਤੇ ਨਿਰਭਰ ਕਰਦੀ ਸੀ।

7. Influence of the Forests and Hills of the Punjab | ਪੰਜਾਬ ਦੇ ਜੰਗਲਾਂ ਅਤੇ ਪਰਬਤਾ ਦਾ ਪ੍ਰਭਾਵ : ਪੰਜਾਬ ਦੇ ਜੰਗਲਾਂ ਤੇ ਪਰਬਤਾਂ ਨੇ ਵੀ ਪੰਜਾਬ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ ਹੈ । 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਦੋਂ ਸਿੱਖਾਂ ਉੱਤੇ ਅਬਦੁਸ ਸਮਦ ਖਾਂ, ਜ਼ਕਰੀਆ ਖ਼ਾਂ, ਯਾਹੀਆ ਖ਼ਾਂ, ਮੀਰ ਮੰਨੂੰ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਜ਼ੁਲਮ ਬਹੁਤ ਵੱਧ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਕਰਨ ਲਈ ।

ਇੱਥੋਂ ਉਨ੍ਹਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਦੁਆਰਾ ਦੁਸ਼ਮਣਾਂ ਦਾ ਟਾਕਰਾ ਕੀਤਾ । ਉਹ ਦੁਸ਼ਮਣਾਂ ਦੀ ਫ਼ੌਜ ‘ਤੇ ਅਚਾਨਕ ਹਮਲਾ ਕਰਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ । ਸਿੱਖਾਂ ਨੇ ਗੁਰੀਲਾ ਯੁੱਧ ਵਿਧੀ ਅਪਣਾ ਕੇ 1739 ਈ. ਵਿੱਚ ਨਾਦਰ ਸ਼ਾਹ ਵਰਗੇ ਜ਼ਾਲਮ ਨੂੰ ਵੀ ਲੁੱਟ ਲਿਆ ਸੀ । ਇਸੇ ਨੀਤੀ ਕਾਰਨ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ।

ਉਸ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਪੰਜਾਬ ‘ਤੇ 8 ਵਾਰ ਹਮਲੇ ਕੀਤੇ ਪਰ ਅੰਤ ਉਸ ਨੂੰ ਹੀ ਹਾਰ ਦਾ ਸਾਹਮਣਾ ਕਰਨਾ ਪਿਆ । ਆਪਣੀ ਗੁਰੀਲਾ ਯੁੱਧ ਨੀਤੀ ਕਾਰਨ ਹੀ ਸਿੱਖ ਅੰਤ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ ।

8. Annexation of the Punjab elected in the last by the British | ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਸਭ ਤੋਂ ਬਾਅਦ ਵਿੱਚ ਹੋਇਆ:  ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਹੀ ਅੰਗਰੇਜ਼ਾਂ ਨੇ ਇਸ ਨੂੰ ਸਭ ਤੋਂ ਬਾਅਦ ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ । ਅੰਗਰੇਜ਼ਾਂ ਨੇ 1757 ਈ. ਵਿੱਚ ਪਲਾਸੀ ਦੀ ਲੜਾਈ ਵਿੱਚ ਜਿੱਤ ਪ੍ਰਾਪਤ ਕਰਕੇ ਬੰਗਾਲ ‘ਤੇ ਕਬਜ਼ਾ ਕਰ ਲਿਆ ਸੀ ।

ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਦੇ ਹੋਰਨਾਂ ਇਲਾਕਿਆਂ ਨੂੰ ਆਪਣੇ ਅਧੀਨ ਕਰਨਾ ਸ਼ੁਰੂ ਕੀਤਾ । ਉਨ੍ਹਾਂ ਨੇ ਪੰਜਾਬ ਉੱਤੇ 1849 ਈ. ਵਿੱਚ ਕਬਜ਼ਾ ਕੀਤਾ । ਇਸ ਤਰ੍ਹਾਂ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਕੇਵਲ 98 ਵਰ੍ਹਿਆਂ ਤਕ ਅੰਗਰੇਜ਼ਾਂ ਦਾ ਗੁਲਾਮ ਰਿਹਾ ।

Social-Religious Impacts on Punjab | ਪੰਜਾਬ ‘ਤੇ ਸਮਾਜਿਕ-ਧਾਰਮਿਕ ਪ੍ਰਭਾਵ

Social-Religious Impacts on Punjab: ਪੰਜਾਬ ਰਾਜ ‘ਤੇ ਸਮਾਜਿਕ-ਧਾਰਮਿਕ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ:

Social Impacts | ਸਮਾਜਿਕ ਪ੍ਰਭਾਵ

Special traits of the Character of Punjabis | ਪੰਜਾਬੀਆਂ ਦੇ ਚਰਿੱਤਰ ਦੇ ਵਿਸ਼ੇਸ਼ ਲੱਛਣ: ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬੀਆਂ ਦੇ ਚਰਿੱਤਰ ਵਿੱਚ ਕੁਝ ਵਿਸ਼ੇਸ਼ ਗੁਣ ਪੈਦਾ ਹੋਏ । ਇਹ ਗੁਣ ਪੰਜਾਬੀਆਂ ਨੂੰ ਬਾਕੀ ਭਾਰਤ ਵਾਸੀਆਂ ਤੋਂ ਵਿਲੱਖਣਤਾ ਬਖਸ਼ਦੇ ਹਨ ।ਪੰਜਾਬੀਆਂ ਨੂੰ ਕਾਫੀ ਲੰਬੇ ਸਮੇਂ ਤਕ ਲੜਾਈਆਂ ਅਤੇ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ । ਇਸ ਲਈ ਉਨ੍ਹਾਂ ਵਿੱਚ ਬਹਾਦਰੀ, ਹਿੰਮਤ, ਹਮਦਰਦੀ, ਸਮਾਜ ਸੇਵਾ, ਦੁੱਖਾਂ ਨੂੰ ਸਹਿਣ ਅਤੇ ਦੇਸ਼ ਲਈ ਕੁਰਬਾਨ ਹੋਣ ਦੇ ਗੁਣ ਪੈਦਾ ਹੋਏ ।

ਇਨ੍ਹਾਂ ਤੋਂ ਇਲਾਵਾ ਪੰਜਾਬੀਆਂ ਵਿੱਚ ਇੱਕ ਹੋਰ ਵਿਸ਼ੇਸ਼ ਗੁਣ ਪੈਦਾ ਹੋਇਆ । ਇਹ ਗੁਣ ਸੀ ‘ਖਾਓ, ਪੀਓ ਅਤੇ ਮੌਜ ਉਡਾਓ’ ਦਾ । ਕਿਉਂਕਿ ਉਸ ਸਮੇਂ ਹਮਲਾਵਰ ਲੁੱਟਮਾਰ ਕਰਕੇ ਧਨ ਆਪਣੇ ਨਾਲ ਲੈ ਜਾਂਦੇ ਸਨ ਇਸ ਲਈ ਪੰਜਾਬੀਆਂ ਨੇ ਧਨ ਬਚਾਉਣ ਦੀ ਬਜਾਇ ਇਸ ਨੂੰ ਖ਼ਰਚਣਾ ਬਿਹਤਰ ਸਮਝਿਆ ।


Increase in the number of Castes and Sut Castes | ਜਾਤੀਆਂ ਤੇ ਉਪ-ਜਾਤੀਆਂ ਦੀ ਗਿਣਤੀ ਵਿਚ ਵਾਧਾ:
ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਵਿਦੇਸ਼ੀ ਹਮਲਿਆਂ ਦਾ ਸ਼ਿਕਾਰ ਰਿਹਾ ਹੈ । ਈਰਾਨੀ, ਯੂਨਾਨੀ, ਹੁਣ, ਕੁਰਬ ਮੰਗੋਲ, ਤੁਰਕ, ਮੁਗ਼ਲ ਤੇ ਅਫ਼ਗਾਨ ਆਦਿ ਜਾਤੀਆਂ ਨੇ ਪੰਜਾਬ ਉੱਤੇ ਹਮਲੇ ਕੀਤੇ । ਉਨ੍ਹਾਂ ਵਿੱਚੋਂ ਬਹੁਤ ਸਾਰੇ ਹਮਲਾ ਪੰਜਾਬ ਵਿੱਚ ਹੀ ਵਸ ਗਏ । ਇਨ੍ਹਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰਵਾ ਲਏ । ਇਸ ਕਾਰਨ ਕਈ ਨਵੀਆਂ ਜਾਤੀਆਂ ਅਤੇ ਉਪ-ਜਾਤੀਆਂ ਹੋਂਦ ਵਿੱਚ ਆਈਆਂ ।ਇਨ੍ਹਾਂ ਵਿੱਚੋਂ ਪਠਾਣ, ਗੁੱਜਰ, ਡੋਗਰਾ, ਬਲੋਚ, ਸਿਆਲ, ਜੰਝ ਬਾਣੀਏ ਅਤੇ ਅਰੋੜਾ ਆਦਿ ਮੁੱਖ ਹਨ |

Religious Impacts | ਧਾਰਮਿਕ ਪ੍ਰਭਾਵ

Origin of Hinduism | ਹਿੰਦੂ ਧਰਮ ਦਾ ਜਨਮ: ਪੰਜਾਬ ਨੂੰ ਹਿੰਦੂ ਧਰਮ ਦੀ ਜਨਮ ਭੂਮੀ ਕਿਹਾ ਜਾਂਦਾ ਹੈ ਇਸ ਦਾ ਕਾਰਨ ਇਹ ਸੀ ਕਿ ਆਰੀਆ ਸਭ ਤੋਂ ਪਹਿਲਾਂ ਸਪਤ ਸਿੰਧੂ ਦੇ ਪ੍ਰਦੇਸ਼ ਵਿੱਚ ਆਣ ਕੇ ਵਸੇ ਸਨ । ਇੱਥੇ ਹੀ ਉਨ੍ਹਾਂ ਨੇ ਆਪਣੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਰਚਨਾ ਕੀਤੀ । ਇਨ੍ਹਾਂ ਗ੍ਰੰਥਾਂ ਵਿੱਚ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੀ ਸਪੱਸ਼ਟ ਝਲਕ ਵੇਖਣ ਨੂੰ ਮਿਲਦੀ ਹੈ । ਇੱਥੋਂ ਦੇ ਦਰਿਆਵਾਂ, ਪਹਾੜਾਂ ਤੇ ਜੰਗਲਾਂ ਦਾ ਜ਼ਿਕਰ ਇਨ੍ਹਾਂ ਸ਼ਾਸਤਰਾਂ ਵਿੱਚ ਬਾਰ-ਬਾਰ ਆਉਂਦਾ ਹੈ

Propagation of Islam | ਇਸਲਾਮ ਦਾ ਪ੍ਰਚਾਰ: ਪੰਜਾਬ ਵਿੱਚ ਭਾਰਤ ਦੇ ਹੋਰਨਾਂ ਭਾਗਾਂ ਦੇ ਮੁਕਾਬਲੇ ਇਸਲਾਮ ਦਾ ਵਧੇਰੇ ਪ੍ਰਚਾਰ ਹੋਇਆ । ਇਸ ਦੇ ਕਈ ਕਾਰਨ ਸਨ । ਪਹਿਲਾ, ਮੁਸਲਮਾਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਉੱਤੇ ਹੀ ਕਬਜ਼ਾ ਕੀਤਾ ਸੀ । ਦੂਜਾ, ਪੰਜਾਬ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਨੇੜੇ ਸਥਿਤ ਸੀ । ਇਨ੍ਹਾਂ ਸਾਰੇ ਦੇਸ਼ਾਂ ਵਿੱਚ ਮੁਸਲਮਾਨ ਹੀ ਰਹਿੰਦੇ ਸਨ । ਤੀਜਾ, ਪੰਜਾਬ ਵਿੱਚ ਬਹੁਤ ਸਾਰੇ ਮੁਸਲਮਾਨ ਆਬਾਦ ਹੋ ਗਏ ਸਨ ਚੌਥਾ, ਪੰਜਾਬ ਸਦੀਆਂ ਤਕ ਦਿੱਲੀ ਸੁਲਤਾਨਾਂ ਅਤੇ ਮੁਗਲਾਂ ਦੇ ਅਧੀਨ ਰਿਹਾ ਇਨ੍ਹਾਂ ਸਾਰਿਆ ਕਾਰਨਾਂ ਕਰਕੇ ਪੰਜਾਬ ਵਿੱਚ ਇਸਲਾਮ ਧਰਮ ਦਾ ਬਹੁਤ ਪ੍ਰਸਾਰ ਹੋਇਆ ।

Origin and Development of Sikhism | ਸਿੱਖ ਧਰਮ ਦੀ ਉਤਪੱਤੀ ਅਤੇ ਵਿਕਾਸ: ਪੰਜ ਦਰਿਆਵਾਂ ਦੀ ਇਸ ਪਵਿੱਤਰ ਧਰਤੀ ਵਿੱਚ ਹੀ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਅੱਠ ਉੱਤਰਾਧਿਕਾਰੀਆਂ ਨੇ ਅਵਤਾਰ ਧਾਰਿਆ ਸੀ । ਪੰਜਾਬ ਦੀ ਭੂਗੋਲਿਕ ਸਥਿਤੀ ਦਾ ਸਿੱਖ ਮਤ ਦੇ ਵਿਕਾਸ ਨਾਲ ਡੂੰਘਾ ਸੰਬੰਧ ਹੈ ।

ਕਿਉਂਕਿ ਪੰਜਾਬ ਦੇ ਲੋਕ ਆਰਥਿਕ ਪੱਖ ਤੋਂ ਖੁਸਹਾਲ ਸਨ ਇਸ ਲਈ ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ। ਉਨ੍ਹਾਂ ਨੇ ਲੰਗਰ ਲਈ, ਇਤਿਹਾਸਿਕ ਇਮਾਰਤਾਂ ਦੀ ਉਸਾਰੀ ਦੇ ਲਈ ਅਤੇ ਹੋਰਨਾਂ ਜਰੂਰੀ ਕੰਮ ਦੇ ਲਈ ਸਿੱਖ ਪੰਥ ਨੂੰ ਕਦੇ ਵੀ ਮਾਇਆ ਦੀ ਥੁੜ੍ਹ ਨਾ ਹੋਣ ਦਿੱਤੀ । ਉਨ੍ਹਾਂ ਨੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਦਾ ਪੈਰੋਕਾਰ ਬਣਾਇਆ ।

ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਦੇ ਜੱਟ ਬੜੇ ਬਹਾਦਰ, ਨਿਡਰ ਅਤੇ ਅਣਖੀ ਸਨ । ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਤਾਂ ਉਹ ਵੱਡੀ ਗਿਣਤੀ ਵਿਚ ਸਿੱਖ ਪੰਥ ਵਿੱਚ ਸ਼ਾਮਲ ਹੋਏ । ਸਿੱਖਾਂ ਨੇ ਮੁਗ਼ਲਾਂ ਤੇ ਅਫ਼ਗਾਨਾਂ ਦੇ ਅੱਤਿਆਚਾਰਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਧਰਮ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ।ਅੰਤ ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਇੱਕ ਸੁਤੰਤਰ ਸਿੱਖ ਸਾਮਰਾਜ ਸਥਾਪਿਤ ਕਰਨ ਵਿੱਚ ਸਫਲ ਹੋਏ ।

Economic Impacts on Punjab | ਪੰਜਾਬ ‘ਤੇ ਆਰਥਿਕ ਪ੍ਰਭਾਵ

Economic Impacts on Punjab: ਪੰਜਾਬ ‘ਤੇ ਇਸ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦੇ ਕਾਰਨ ਆਰਥਿਕ ਪ੍ਰਭਾਵ ਹਨ ਜੋ ਹੇਠਾਂ ਦਿੱਤੇ ਅਨੁਸਾਰ ਹਨ:

Agriculture is the Main Occupation | ਖੇਤੀਬਾੜੀ ਮੁੱਖ ਕਿੱਤਾ: ਪੰਜਾਬ ਦੇ ਮੈਦਾਨੀ ਭਾਗਾਂ ਦੀ ਜ਼ਮੀਨ ਬਹੁਤ ਉਪਜਾਊ ਸੀ । ਇਸੇ ਕਾਰਨ ਇੱਥੋਂ ਦੀ ਜ਼ਿਆਦਾਤਰ ਵਜੋਂ ਖੇਤੀਬਾੜੀ ਦਾ ਕਿੱਤਾ ਕਰਦੀ ਸੀ ।ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਚੋਲ, ਗੰਨਾ, ਜੌਂ ਅਤੇ ਤੇਲਾਂ ਦੇ ਬੀਜ ਸਨ । ਪਹਾੜੀ ਇਲਾਕਿਆਂ ਵਿੱਚ ਲੋਕ ਭੇਡਾਂ ਅਤੇ ਬੱਕਰੀਆਂ ਪਾਲ ਕੇ ਆਪਣਾ ਗੁਜਾਰਾ ਕਰਦੇ ਸਨ । ਇਸ ਦਾ ਕਾਰਨ ਇਹ ਹੈ ਕਿ ਇੱਥੋਂ ਦੀ ਜ਼ਮੀਨ ਪਥਰੀਲੀ ਸੀ ਜਿਸ ਕਾਰਨ ਉਪਜ ਵਧੇਰੇ ਨਹੀਂ ਹੁੰਦੀ ।

Foreign Trade|ਵਿਦੇਸ਼ੀ ਵਪਾਰ: ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਇੱਥੋਂ ਦੇ ਲੋਕਾਂ ਦਾ ਪ੍ਰਾਚੀਨ ਕਾਲ ਤੋਂ ਹੀ ਵਿਦੇਸ਼ਾਂ ਨਾਲ ਬਹੁਤ ਜ਼ਿਆਦਾ ਵਪਾਰ ਚਲਦਾ ਰਿਹਾ । ਸਰਹੱਦੀ ਪ੍ਰਾਂਤ ਹੋਣ ਕਾਰਨ ਪੰਜਾਬ ਦਾ ਬਹੁਤਾ ਵਪਾਰ ਅਫ਼ਗਾਨਿਸਤਾਨ ਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਹੁੰਦਾ ਰਿਹਾ ।ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਖੰਡ, ਕਪਾਹ, ਉਨੀ, ਸੂਤੀ ਅਤੇ ਰੇਸ਼ਮੀ ਕੱਪੜੇ, ਸ਼ਾਲਾਂ ਅਤੇ ਕੰਬਲ ਆਦਿ ਦਾ ਨਿਰਯਾਤ ਕੀਤਾ ਜਾਂਦਾ ਸੀ ।

ਇਨ੍ਹਾਂ ਦੇਸ਼ਾਂ ਤੋਂ ਘੋੜੇ, ਖੁਸ਼ਕ ਮੇਵੇ, ਦਰੀਆਂ, ਗਲੀਚੇ, ਫਰ ਅਤੇ ਹਥਿਆਰਾਂ ਆਦਿ ਦਾ ਆਯਾਤ ਕੀਤਾ ਜਾਂਦਾ ਸੀ ।ਪੰਜਾਬ ਦਾ ਜ਼ਿਆਦਾਤਰ ਵਪਾਰ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਦਰਿਆਂ ਰਾਹੀਂ ਕੀਤਾ ਜਾਂਦਾ ਸੀ ।

Mergence of Commercial Towns | ਵਪਾਰਿਕ ਨਗਰਾਂ ਦਾ ਹੋਂਦ ਵਿੱਚ ਆਉਣਾ: ਪ੍ਰਾਚੀਨ ਅਤੇ ਮੱਧ ਕਾਲ ਵਿੱਚ ਪੰਜਾਬ ਵਿੱਚ ਬਹੁਤ ਸਾਰੇ ਵਪਾਰਿਕ ਨਗਰ ਹੋਂਦ ਵਿੱਚ ਆਏ । ਇਨ੍ਹਾਂ ਵਿੱਚੋਂ ਪ੍ਰਮੁੱਖ ਨਗਰ ਲਾਹੌਰ, ਮੁਲਤਾਨ, ਪਿਸ਼ਾਵਰ, ਗੁਜਰਾਂਵਾਲਾ, ਬਠਿੰਡਾ, ਸਰਹਿੰਦ, ਜਲੰਧਰ, ਅੰਮ੍ਰਿਤਸਰ, ਸਮਾਣਾ ਅਤੇ ਹਿਸਾਰ ਸਨ । ਇਹ ਸਾਰੇ ਨਗਰ ਆਪਣੀ ਭੂਗੋਲਿਕ ਸਥਿਤੀ ਕਰਕੇ ਵਿਕਸਿਤ ਹੋਏ ਕਿਉਂਕਿ ਇਹ ਵਪਾਰਿਕ ਰਸਤਿਆਂ ਜਾਂ ਉਨ੍ਹਾਂ ਦੇ ਨੇੜੇ ਸਥਿਤ ਸਨ ।ਇਨ੍ਹਾਂ ਨਗਰਾਂ ਦੇ ਹੋਂਦ ਵਿੱਚ ਆਉਣ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦਾ ਵਪਾਰ ਬਹੁਤ ਪ੍ਰਫੁੱਲਿਤ ਸੀ ।

Prosperity of the Punjab | ਪੰਜਾਬ ਦਾ ਖੁਸ਼ਹਾਲ ਹੋਣਾ: ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਆਪਣੀ ਭੂਗੋਲਿਕ ਸਥਿਤੀ ਕਾਰਨ ਆਰਥਿਕ ਪੱਖ ਤੋਂ ਬੜਾ ਖੁਸ਼ਹਾਲ ਰਿਹਾ ਹੈ ।ਪੰਜਾਬ ਦੇ ਮੈਦਾਨੀ ਭਾਗ ਏਨੇ ਉਪਜਾਊ ਹਨ ਕਿ ਉਹ ਸੋਨਾ ਉਗਲਦੇ ਹਨ ।ਪੰਜਾਬ ਦਾ ਵਿਦੇਸ਼ੀ ਵਪਾਰ ਵੀ ਬਹੁਤ ਉੱਨਤ ਰਿਹਾ ਹੈ । ਸਿੱਟੇ ਵਜੋਂ ਪੰਜਾਬ ਦੇ ਵਾਸੀ ਬਹੁਤ ਅਮੀਰ ਰਹੇ ਹਨ।

Impact on Caste system on Punjab | ਪੰਜਾਬ ਵਿੱਚ ਜਾਤ ਪ੍ਰਣਾਲੀ ਦਾ ਪ੍ਰਭਾਵ

Impact on Caste system on Punjab: ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਵਿਦੇਸ਼ੀ ਹਮਲਿਆਂ ਦਾ ਸ਼ਿਕਾਰ ਰਿਹਾ ਹੈ । ਈਰਾਨੀ, ਯੂਨਾਨੀ, ਹੁਣ, ਕੁਰਬ ਮੰਗੋਲ, ਤੁਰਕ, ਮੁਗ਼ਲ ਤੇ ਅਫ਼ਗਾਨ ਆਦਿ ਜਾਤੀਆਂ ਨੇ ਪੰਜਾਬ ਉੱਤੇ ਹਮਲੇ ਕੀਤੇ । ਉਨ੍ਹਾਂ ਵਿੱਚੋਂ ਬਹੁਤ ਸਾਰੇ ਹਮਲਾ ਪੰਜਾਬ ਵਿੱਚ ਹੀ ਵਸ ਗਏ । ਇਨ੍ਹਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰਵਾ ਲਏ । ਇਸ ਕਾਰਨ ਕਈ ਨਵੀਆਂ ਜਾਤੀਆਂ ਅਤੇ ਉਪ-ਜਾਤੀਆਂ ਹੋਂਦ ਵਿੱਚ ਆਈਆਂ ।ਇਨ੍ਹਾਂ ਵਿੱਚੋਂ ਪਠਾਣ, ਗੁੱਜਰ, ਡੋਗਰਾ, ਬਲੋਚ, ਸਿਆਲ, ਜੰਝ ਬਾਣੀਏ ਅਤੇ ਅਰੋੜਾ ਆਦਿ ਮੁੱਖ ਹਨ |

Impact on Punjabi Culture on Punjab |ਪੰਜਾਬ ‘ਤੇ ਪੰਜਾਬੀ ਸੱਭਿਆਚਾਰ ਦਾ ਪ੍ਰਭਾਵ

Impact on Punjabi Culture on Punjab: ਪੰਜਾਬ ਵਿੱਚ ਵੱਖ-ਵੱਖ ਦੇਸ਼ਾਂ ਅਤੇ ਧਰਮਾਂ ਦੇ ਲੋਕ ਆਬਾਦ ਹੋ ਗਏ ਸਨ । ਇਸ ਲਈ ਉਨ੍ਹਾਂ ਦੇ ਆਪਸੀ ਮੇਲ ਜੋਲ ਨਾਲ ਇੱਕ ਨਵੇਂ ਸਭਿਆਚਾਰ ਦਾ ਜਨਮ ਹੋਇਆ । ਇੱਕ ਸਾਂਝੀ ਬੋਲੀ ਵੀ ਹੋਂਦ ਵਿੱਚ ਆਈ ਜਿਸ ਦਾ ਨਾ ਉਰਦੂ ਰੱਖਿਆ ਗਿਆ । ਡਾਕਟਰ ਪੀ. ਭਾਟੀਆ ਦੇ ਅਨੁਸਾਰ, ”ਇਸ ਨੇ ਪੰਜਾਬ ਦੀ ਸੰਸਕ੍ਰਿਤੀ ਨੂੰ ਵਧੇਰੇ ਧਨਾਢ ਬਣਾਇਆ ।

ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬੀਆਂ ਦੇ ਚਰਿੱਤਰ ਵਿੱਚ ਕੁਝ ਵਿਸ਼ੇਸ਼ ਗੁਣ ਪੈਦਾ ਹੋਏ । ਇਹ ਗੁਣ ਪੰਜਾਬੀਆਂ ਨੂੰ ਬਾਕੀ ਭਾਰਤ ਵਾਸੀਆਂ ਤੋਂ ਵਿਲੱਖਣਤਾ ਬਖਸ਼ਦੇ ਹਨ ।ਪੰਜਾਬੀਆਂ ਨੂੰ ਕਾਫੀ ਲੰਬੇ ਸਮੇਂ ਤਕ ਲੜਾਈਆਂ ਅਤੇ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ ।

ਇਸ ਲਈ ਉਨ੍ਹਾਂ ਵਿੱਚ ਬਹਾਦਰੀ, ਹਿੰਮਤ, ਹਮਦਰਦੀ, ਸਮਾਜ ਸੇਵਾ, ਦੁੱਖਾਂ ਨੂੰ ਸਹਿਣ ਅਤੇ ਦੇਸ਼ ਲਈ ਕੁਰਬਾਨ ਹੋਣ ਦੇ ਗੁਣ ਪੈਦਾ ਹੋਏ ।ਇਨ੍ਹਾਂ ਤੋਂ ਇਲਾਵਾ ਪੰਜਾਬੀਆਂ ਵਿੱਚ ਇੱਕ ਹੋਰ ਵਿਸ਼ੇਸ਼ ਗੁਣ ਪੈਦਾ ਹੋਇਆ । ਇਹ ਗੁਣ ਸੀ ‘ਖਾਓ, ਪੀਓ ਅਤੇ ਮੌਜ ਉਡਾਓ’ ਦਾ । ਕਿਉਂਕਿ ਉਸ ਸਮੇਂ ਹਮਲਾਵਰ ਲੁੱਟਮਾਰ ਕਰਕੇ ਧਨ ਆਪਣੇ ਨਾਲ ਲੈ ਜਾਂਦੇ ਸਨ ਇਸ ਲਈ ਪੰਜਾਬੀਆਂ ਨੇ ਧਨ ਬਚਾਉਣ ਦੀ ਬਜਾਇ ਇਸ ਨੂੰ ਖ਼ਰਚਣਾ ਬਿਹਤਰ ਸਮਝਿਆ ।

Physical Features of Punjab and their Influence on its History FAQ’s:

ਸਵਾਲ1.  ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਕੀ ਹਨ?

ਉੱਤਰ :     ਹਿਮਾਲਿਆ ਅਤੇ ਸੁਲੇਮਾਨ ਪਹਾੜੀ ਸ਼੍ਰੇਣੀਆਂ, ਅਰਧ ਪਹਾੜੀ ਖੇਤਰ, ਮੈਦਾਨ

ਸਵਾਲ 2. ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਇਸ ਦੇ ਇਤਿਹਾਸ ‘ਤੇ ਕੀ ਪ੍ਰਭਾਵ ਹੈ?

ਉੱਤਰ :    ਅਮੀਰ ਭੌਤਿਕ ਵਿਸ਼ੇਸ਼ਤਾਵਾਂ ਨੇ ਪੰਜਾਬ ਨੂੰ ਆਰਥਿਕ ਖੁਸ਼ਹਾਲੀ ਦਿੱਤੀ: ਪਹਾੜੀਆਂ, ਮੈਦਾਨੀ, ਨਦੀਆਂ, ਜੰਗਲ, ਜਲਵਾਯੂ, ਖਣਿਜ ਅਤੇ ਖੇਤੀਬਾੜੀ ਉਤਪਾਦਾਂ ਨੇ ਪੰਜਾਬ ਨੂੰ ਅਮੀਰ ਅਤੇ ਖੁਸ਼ਹਾਲ           ਬਣਾਇਆ। ਪੰਜਾਬ ਦੀ ਜ਼ਮੀਨ ਉਪਜਾਊ ਅਤੇ ਸਿੰਚਾਈ ਵਾਲੀ ਸੀ ਜੋ ਸੂਬੇ ਦੇ ਆਰਥਿਕ ਵਿਕਾਸ ਦਾ ਆਧਾਰ ਬਣੀ।

ਸਵਾਲ 3. ਪੰਜਾਬ ਦੀ ਇਤਿਹਾਸਕ ਮਹੱਤਤਾ ਕੀ ਹੈ?

ਉੱਤਰ :    ਪੰਜਾਬ ਖੇਤਰ ਨੂੰ ਸਭ ਤੋਂ ਪੁਰਾਣੇ ਸ਼ਹਿਰੀ ਸਮਾਜਾਂ ਵਿੱਚੋਂ ਇੱਕ ਦੇ ਸਥਾਨ ਵਜੋਂ ਜਾਣਿਆ ਜਾਂਦਾ ਹੈ, ਸਿੰਧੂ ਘਾਟੀ ਦੀ ਸਭਿਅਤਾ ਜੋ ਲਗਭਗ 3000 ਈਸਾ ਪੂਰਵ ਤੋਂ ਵਧੀ ਸੀ।

ਸਵਾਲ 4. ਪੰਜਾਬ ਦਾ ਇਤਿਹਾਸ ਸੱਭਿਆਚਾਰ ਕੀ ਹੈ?

ਉੱਤਰ :     ਪੰਜਾਬੀ ਸੱਭਿਆਚਾਰ ਪੰਜ ਦਰਿਆਵਾਂ ਦੇ ਨਾਲ-ਨਾਲ ਬਸਤੀਆਂ ਤੋਂ ਬਾਹਰ ਨਿਕਲਿਆ, ਜੋ ਕਿ 3000 ਈਸਵੀ ਪੂਰਵ ਦੀ ਪ੍ਰਾਚੀਨ ਸਿੰਧੂ ਘਾਟੀ ਸਭਿਅਤਾ ਦੇ ਸ਼ੁਰੂ ਵਿੱਚ ਨੇੜੇ ਪੂਰਬ ਲਈ ਇੱਕ ਮਹੱਤਵਪੂਰਨ ਮਾਰਗ ਵਜੋਂ ਕੰਮ ਕਰਦਾ ਸੀ।

ਸਵਾਲ 5.  ਪੰਜਾਬ ਦੇ ਦਰਿਆਵਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ?

ਉੱਤਰ :     ਨਦੀਆਂ ਨੂੰ 5 ਮਿਲੀਅਨ ਸਾਲ ਪਹਿਲਾਂ ਬਦਲਿਆ ਗਿਆ ਸੀ, ਸੰਭਵ ਤੌਰ ‘ਤੇ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਦੇ ਚੱਲ ਰਹੇ ਟਕਰਾਅ ਨੇ ਭੂਮੀ ਨੂੰ ਬੁਲਡੋਜ਼ ਕਰ ਦਿੱਤਾ ਸੀ, ਇਸ ਨੂੰ ਪੱਛਮ ਵੱਲ ਝੁਕਾਇਆ ਸੀ ਜਾਂ ਦਰਿਆਵਾਂ ਨੂੰ ਮੋੜਨ ਵਾਲੇ ਪਹਾੜਾਂ ਨੂੰ ਉੱਚਾ ਕੀਤਾ ਸੀ।

 

FAQs

What are the physical features of Punjab?

(1) Himalaya and Solomon mountain ranges

(2) Semi hilly region

(3) Plains

What is the impact of physical features of Punjab on its history?

The rich physical features gave economic prosperity to Punjab: The hills,plains,rivers,forests,climate,mineral and agricultural products made Punjab rich and prosperous. The land of Punjab was fertile and irrigated that became a base of economic development of the state.

What is the historical importance of Punjab?

Punjabi culture grew out of the settlements along the five rivers, which served as an important route to the Near East as early as the ancient Indus Valley civilization, dating back to 3000 BCE.

What is Punjab history culture?

Punjabi culture grew out of the settlements along the five rivers, which served as an important route to the Near East as early as the ancient Indus Valley civilization, dating back to 3000 BCE.

How did the rivers of Punjab affect the course of its history?

The rivers were rerouted 5 million years ago,probably as the ongoing collision of the Indian and Eurasian tectonic plates bulldozed the terrain,tilting it westward or lifting up river-diverting mountains.