Punjab govt jobs   »   GURU HARGOBIND SINGH JI   »   GURU HARGOBIND SINGH JI

GURU HARGOBIND SINGH JI – The Sixth Sikh Guru 1613-38

GURU HARGOBIND SINGH JI

GURU HARGOBIND SINGH JI: Guru Hargobind Singh Ji 1606 AD From 1645 AD sat on the Gurgaddhi till The period of his glory holds a special place in the history of the Sikh Panth. By adopting a new policy, Guru Hargobind Singh Ji not only changed the shape of the Sikh movement but also created a sense of anarchy among the Sikhs. Guru Hargobind Singh Ji not only gave the message to the Sikhs to chant the name of that Supreme Father God but also told them the method of wielding the sword to protect the religion. In this way, Guru Ji did a very commendable job by making his Sikhs into saintly soldiers.

ਗੁਰੂ ਹਰਗੋਬਿੰਦ ਸਿੰਘ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਆਪਣੇ ਨਾਲ ਕੈਦ ਕੀਤੇ 52 ਰਾਜਿਆਂ ਦੀ ਰਿਹਾਈ ਕਾਰਨ ਬੰਦੀ ਛੋੜ ਬਾਬਾ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਅਕਾਲ ਤਖ਼ਤ ਸਾਹਿਬ ਜੀ ਦੀ ਉਸਾਰੀ ਉਨ੍ਹਾਂ ਦੀਆਂ ਮਹਾਨ ਪ੍ਰਾਪਤੀਆਂ ਵਿੱਚੋਂ ਇੱਕ ਸੀ। ਸਿੱਖ ਪੰਥ ਦੇ ਵਿਕਾਸ ਵਿੱਚ ਇਸ ਦਾ ਯੋਗਦਾਨ ਬਹੁਤ ਮਹੱਤਵਪੂਰਨ ਸੀ। ਗੁਰੂ ਜੀ ਦੇ ਸਮੇਂ ਪਹਿਲੀ ਵਾਰ ਮੁਗਲਾਂ ਅਤੇ ਸਿੱਖਾਂ ਵਿਚਕਾਰ ਚਾਰ ਲੜਾਈਆਂ ਹੋਈਆਂ। ਜਿਸ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ। ਗੁਰੂ ਸਾਹਿਬ ਨੇ ਕੀਰਤਪੁਰ ਨਾਂ ਦਾ ਨਵਾਂ ਨਗਰ ਵਸਾਇਆ। ਇਨ੍ਹਾਂ ਤੋਂ ਇਲਾਵਾ ਗੁਰੂ ਹਰਗੋਬਿੰਦ ਸਿੰਘ ਜੀ ਨੇ ਵੀ ਸਿੱਖ ਪੰਥ ਦੇ ਪ੍ਰਚਾਰ-ਪ੍ਰਸਾਰ ਲਈ ਅਣਥੱਕ ਯਤਨ ਕੀਤੇ। ਨਤੀਜੇ ਵਜੋਂ, ਉਹਨਾਂ ਦੇ ਸਮੇਂ ਦੌਰਾਨ, ਸਿੱਖ ਪੰਥ ਨੇ ਨਾ ਸਿਰਫ ਇੱਕ ਤਬਦੀਲੀ ਕੀਤੀ ਸਗੋਂ ਅਦੁੱਤੀ ਵਿਕਾਸ ਦਾ ਅਨੁਭਵ ਵੀ ਕੀਤਾ।

 

Guru Hargobind Singh Ji
Guru Hargobind Singh Ji

GURU HARGOBIND SINGH JI History | ਗੁਰੂ ਹਰਗੋਬਿੰਦ ਸਿੰਘ ਜੀ ਇਤਿਹਾਸ

GURU HARGOBIND SINGH JI History: ਗੁਰੂ ਹਰਿਗੋਬਿੰਦ ਜੀ ਦਾ ਜਨਮ 14 ਜੂਨ, 1595 ਈ. ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਡਾਲੀ ਵਿਖੇ ਹੋਇਆ ਸੀ । ਉਹ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਸਨ । ਆਪ ਦੀ ਮਾਤਾ ਜੀ ਦਾ ਨਾਂ ਗੰਗਾ ਦੇਵੀ ਜੀ ਸੀ । ਗੁਰੂ ਹਰਿਗੋਬਿੰਦ ਜੀ ਬਚਪਨ ਤੋਂ ਹੀ ਬੜੇ ਹੋਣਹਾਰ ਸਨ । ਆਪ ਨੂੰ ਪੰਜਾਬੀ, ਸੰਸਕ੍ਰਿਤ ਅਤੇ ਪ੍ਰਾਕ੍ਰਿਤ ਸਾਹਿਤ ਦਾ ਬੜਾ ਡੂੰਘਾ ਗਿਆਨ ਪ੍ਰਾਪਤ ਸੀ । ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਨਾ ਸਿਰਫ ਧਾਰਮਿਕ ਸਿੱਖਿਆ ਹੀ ਦਿੱਤੀ ਸਗੋਂ ਘੋੜਸਵਾਰੀ ਅਤੇ ਸ਼ਸਤਰਾਂ ਦੀ ਵਰਤੋਂ ਕਰਨ ਵਿੱਚ ਨਿਪੁੰਨ ਬਣਾ ਦਿੱਤਾ ।ਵਿਆਹ ਦੇ ਪਿੱਛੋਂ ਗੁਰੂ ਹਰਿਗੋਬਿੰਦ ਜੀ ਦੇ ਘਰ ਪੰਜ ਪੁੱਤਰਾਂ-ਬਾਬਾ ਗੁਰਦਿੱਤਾ ਜੀ, ਅਨੀ ਰਾਏ ਜੀ, ਸੂਰਜ ਮਲ ਜੀ, ਅਟੱਲ ਰਾਏ ਜੀ ਅਤੇ, ਤੇਗ਼ ਬਹਾਦਰ ਜੀ ਤੇ ਇੱਕ ਧੀ-ਬੀਬੀ ਵੀਰੋ ਜੀ ਨੇ ਜਨਮ ਲਿਆ।

  1606 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਜਾਣ ਤੋਂ ਪਹਿਲਾਂ, ਜਿੱਥੇ ਉਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ, ਗੁਰੂ ਹਰਿਗੋਬਿੰਦ ਜੀ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ । ਉਸ ਸਮੇਂ ਹਰਿਗੋਬਿੰਦ ਜੀ ਦੀ ਉਮਰ ਕੇਵਲ 11 ਵਰ੍ਹਿਆਂ ਦੀ ਸੀ । ਇਸ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਬਣੇ ।ਉਹ 1606 ਈ. ਤੋਂ ਲੈ ਕੇ 1615 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

Read about Guru Arjun Dev Ji

GURU HARGOBIND SINGH JI Gurgaddi Diwas | ਗੁਰੂ ਹਰਗੋਬਿੰਦ ਸਿੰਘ ਜੀ ਗੁਰਗੱਦੀ ਦਿਵਸ

GURU HARGOBIND SINGH JI Gurgaddi Diwas: 1606 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਜਾਣ ਤੋਂ ਪਹਿਲਾਂ, ਜਿੱਥੇ ਉਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ, ਗੁਰੂ ਹਰਿਗੋਬਿੰਦ ਜੀ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ । ਉਸ ਸਮੇਂ ਹਰਿਗੋਬਿੰਦ ਜੀ ਦੀ ਉਮਰ ਕੇਵਲ 11 ਵਰ੍ਹਿਆਂ ਦੀ ਸੀ । ਇਸ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਬਣੇ ।ਉਹ 1606 ਈ. ਤੋਂ ਲੈ ਕੇ 1615 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

GURU HARGOBIND SINGH JI Gurpurab 2022 | ਗੁਰੂ ਹਰਗੋਬਿੰਦ ਸਿੰਘ ਜੀ ਗੁਰਪੁਰਬ 2022

GURU HARGOBIND SINGH JI Gurpurab 2022: ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਦਿਹਾੜਾ, ਜਿਸ ਨੂੰ ਪ੍ਰਕਾਸ਼ ਗੁਰੂ ਹਰਗੋਬਿੰਦ ਵੀ ਕਿਹਾ ਜਾਂਦਾ ਹੈ, ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਚੌਥੇ ਮਹੀਨੇ ਹਾੜ ਦੀ 21 ਤਾਰੀਖ਼ ਨੂੰ ਇੱਕ ਖੇਤਰੀ ਜਨਤਕ ਛੁੱਟੀ ਹੈ। ਇਸਦਾ ਮਤਲਬ ਇਹ ਹੈ ਕਿ ਇਹ ਪੱਛਮੀ ਕੈਲੰਡਰ ਵਿੱਚ ਜੂਨ ਜਾਂ ਜੁਲਾਈ ਵਿੱਚ ਆਉਂਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ 1595 ਨੂੰ ਹੋਇਆ ਸੀ।

ਗੁਰੂ ਹਰਗੋਬਿੰਦ ਸਾਹਿਬ ਜੀ ਗਿਆਰਾਂ ਸਾਲ ਦੀ ਉਮਰ ਵਿੱਚ, ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਆਪਣੇ ਪਿਤਾ, ਗੁਰੂ ਅਰਜਨ ਦੇਵ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ, ਜੂਨ 1606 ਵਿੱਚ ਸਿੱਖ ਧਰਮ ਦੇ ਦਸ ਗੁਰੂਆਂ ਵਿੱਚੋਂ ਛੇਵੇਂ ਗੁਰੂ ਬਣੇ। ਉਸ ਦੀ ਮੁੱਖ ਵਿਰਾਸਤ ਸਿੱਖ ਫੌਜੀ ਬਲ ਦੀ ਸਿਰਜਣਾ ਸੀ ਤਾਂ ਜੋ ਸਿੱਖ ਜਹਾਂਗੀਰ ਵਰਗੇ ਹਮਲਾਵਰਾਂ ਤੋਂ ਆਪਣਾ ਬਚਾਅ ਕਰ ਸਕਣ।

Battles of GURU HARGOBIND SINGH JI | ਗੁਰੂ ਹਰਗੋਬਿੰਦ ਸਿੰਘ ਜੀ ਦੀਆਂ ਲੜਾਈਆਂ

Battles of GURU HARGOBIND SINGH JI: ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਲੜੀਆਂ ਗਈਆਂ ਲੜਾਈਆਂ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ । ਇਨ੍ਹਾਂ ਲੜਾਈਆਂ ਵਿੱਚ ਸਿੱਖ ਜੇਤੂ ਰਹੇ । ਇਹ ਲੜਾਈਆਂ ਅਜਿਹੇ ਸਮੇਂ ਲੜੀਆਂ ਗਈਆਂ ਸਨ ਜਦੋਂ ਮੁਗ਼ਲਾਂ ਦੇ ਮੁਕਾਬਲੇ ਸਿੱਖਾਂ ਦੇ ਸਾਧਨ ਬਿਲਕੁਲ ਸੀਮਿਤ ਸਨ । ਇਨ੍ਹਾਂ ਲੜਾਈਆਂ ਵਿੱਚ ਜਿੱਤ ਕਾਰਨ ਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ । ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਅਨਿਆਂ ਵਿਰੁੱਧ ਤਲਵਾਰ ਚੁੱਕਣਾ ਉੱਚਿਤ ਹੈ ।

ਇਨ੍ਹਾਂ ਜਿੱਤਾ ਕਾਰਨ ਗੁਰੂ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ । ਸਿੱਟੇ ਵਜੋਂ ਸਿੱਖ ਪੰਥ ਦਾ ਬੜੀ ਤੇਜ਼ੀ ਨਾਲ ਵਿਕਾਸ ਹੋਣ ਲੱਗਾ ।ਹੌਲੀ-ਹੌਲੀ ਮੁਗ਼ਲਾਂ ਤੇ ਸਿੱਖਾਂ ਵਿਚਾਲੇ ਆਪਸੀ ਸੰਬੰਧ ਇੰਨੇ ਵਿਗੜ ਗਏ ਕਿ 1634-35 ਈ. ਵਿੱਚ ਦੋਹਾਂ ਵਿਚਾਲੇ ਲੜਾਈਆਂ ਹੋਈਆਂ ।

ਇਨ੍ਹਾਂ ਲੜਾਈਆਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ: 

Battle of Amritsar 1634 A. D.: 1634 ਈ. ਵਿੱਚ ਅੰਮ੍ਰਿਤਸਰ ਵਿਖੇ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਪਹਿਲੀ ਲੜਾਈ ਹੋਈ ।ਉਸ ਸਮੇਂ ਸ਼ਾਹਜਹਾਂ ਆਪਣੇ ਸੈਨਿਕਾਂ ਨਾਲ ਅੰਮ੍ਰਿਤਸਰ ਤ ਸ਼ਿਕਾਰ ਖੇਡ ਰਿਹਾ ਸੀ । ਦੂਜੇ ਪਾਸੇ ਗੁਰੂ ਹਰਿਗੋਬਿੰਦ ਜੀ ਅਤੇ ਉਨ੍ਹਾਂ ਦੇ ਕੁਝ ਸਿੱਖ ਵੀ ਸ਼ਿਕਾਰ ਖੇਡਣ ਲਈ ਉਸ ਜੰਗ ਵਿੱਚ ਆਏ ਹੋਏ ਸਨ ।ਸ਼ਿਕਾਰ ਖੇਡਦੇ ਸਮੇਂ ਸ਼ਾਹਜਹਾਂ ਦਾ ਇੱਕ ਖ਼ਾਸ ਬਾਜ ਜੋ ਉਸ ਨੂੰ ਈਰਾਨ ਦੇ ਬਾਦਸ਼ਾਹ ਨੇ ਭੇਟ ਕੀਤਾ ਸੀ, ਉੱਡ ਗਿਆ ।ਸਿੱਖਾਂ ਨੇ ਇਸ ਬਾਜ਼ ਨੂੰ ਫੜ ਲਿਆ ।

ਜਦੋਂ ਕੁਝ ਮੁਗ਼ਲ ਸੈਨਿਕ ਉਸ ਬਾਜ਼ ਦੀ ਭਾਲ ਵਿੱਚ ਉਧਰ ਪਹੁੰਦੇ ਤਾਂ ਸਿੱਖਾਂ ਕੋਲ ਬਾਜ਼ ਨੂੰ ਵੇਖ ਕੇ ਉਨ੍ਹਾਂ ਨੇ ਬਾਜ਼ ਨੂੰ ਵਾਪਸ ਕਰਨ ਦੀ ਮੰਗ ਕੀਤੀ । ਸਿੱਖਾਂ ਦੇ ਇਨਕਾਰ ਕਰਨ ‘ਤੇ ਦੋਹਾਂ ਧਿਰਾਂ ਵਿਚਾਲੇ ਝੜਪ ਹੋ ਗਈ । ਇਸ ਝੜਪ ਵਿੱਚ ਕੁਝ ਮੁਗ਼ਲ ਸੈਨਿਕ ਮਾਰੇ ਗਏ । ਜਦੋਂ ਸ਼ਾਹਜਹਾਂ ਨੂੰ ਇਹ ਖ਼ਬਰ ਮਿਲੀ ਤਾ ਉਹ ਤਿਲਮਿਲਾ ਉੱਠਿਆ। ਉਸ ਨੇ ਲਾਹੌਰ ਤੋਂ ਮੁਖਲਿਸ ਖ਼ਾਂ ਦੀ ਅਗਵਾਈ ਹੇਠ 7000 ਸੈਨਿਕਾਂ ਦੀ ਇੱਕ ਟੁਕੜੀ ਗੁਰੂ ਹਰਿਗੋਬਿੰਦ ਜੀ ਨੂੰ ਸਬਕ ਸਿਖਾਉਣ ਲਈ ਅੰਮ੍ਰਿਤਸਰ ਭੇਜੀ । ਇਸ ਸੈਨਾ ਨੇ ਅੰਮ੍ਰਿਤਸਰ ਪਹੁੰਚ ਕੇ ਉੱਥੇ ਭਾਰੀ ਲੁੱਟਮਾਰ ਕੀਤੀ ।ਸਿੱਖ ਸੈਨਿਕਾਂ ਨੇ ਮੁਗ਼ਲ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ ।ਇਸ ਲੜਾਈ ਵਿੱਚ ਗੁਰੂ ਸਾਹਿਬ ਤੋਂ ਇਲਾਵਾ ਭਾਈ ਬਿਧੀ ਚੰਦ, ਭਾਈ ਜੇਠਾ ਜੀ ਅਤੇ ਪੈਂਦਾ ਖ਼ਾਂ ਨੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ । ਮੁਖਲਿਸ ਖ਼ਾਂ ਗੁਰੂ ਸਾਹਿਬ ਨਾਲ ਲੜਦਾ ਹੋਇਆ ਮਾਰਿਆ ਗਿਆ । ਸਿੱਟੇ ਵਜੋਂ ਮੁਗ਼ਲ ਸੈਨਿਕਾ ਵਿੱਚ ਭਾਜੜ ਪੈ ਗਈ । ਸਿੱਖਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਬਹੁਤ ਸਾਰੇ ਸੈਨਿਕਾਂ ਨੂੰ ਯਮਲੋਕ ਪਹੁੰਚਾ ਦਿੱਤਾ । ਇਸ ਲੜਾਈ ਵਿੱਚ ਜਿੱਤ ਕਾਰਨ ਸਿੱਖ ਫ਼ੌਜਾਂ ਦੇ ਹੌਂਸਲੇ ਬਹੁਤ ਵੱਧ ਗਏ ।

 

Guru Hargobind Singh Ji
Battle of Amritsar

Battle of Lahira 1634 A.D : ਅੰਮ੍ਰਿਤਸਰ ਦੀ ਲੜਾਈ ਦੇ ਛੇਤੀ ਮਗਰੋਂ ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਲਹਿਰਾ (ਬਠਿੰਡਾ ਦੇ ਨੇੜੇ) ਨਾਮੀ ਸਥਾਨ ‘ਤੇ ਦੂਜੀ ਲੜਾਈ ਹੋਈ । ਇਸ ਲੜਾਈ ਦਾ ਕਾਰਨ ਦੋ ਘੋੜੇ ਸਨ ਜਿਨ੍ਹਾਂ ਦੇ ਨਾਂ ਦਿਲਬਾਗ ਤੇ ਗੁਲਬਾਗ ਸਨ ਇਨ੍ਹਾਂ ਦੋਹਾਂ ਘੋੜਿਆਂ ਨੂੰ ਜੋ ਕਿ ਬਹੁਤ ਵਧੀਆ ਨਸਲ ਦੇ ਸਨ ਬਖਤ ਮਲ ਅਤੇ ਤਾਰਾ ਚੰਦ ਨਾਂ ਦੇ ਦੋ ਮਸੰਦ ਕਾਬਲ ਤੋਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਲਿਆ ਰਹੇ ਸਨ। ਰਾਹ ਵਿੱਚ ਇਨ੍ਹਾਂ ਦੋਹਾਂ ਘੋੜਿਆਂ ਨੂੰ ਮੁਗ਼ਲਾਂ ਨੇ ਖੋਹ ਲਿਆ ਤੇ ਉਨ੍ਹਾਂ ਨੂੰ ਸ਼ਾਹੀ ਅਸਤਬਲ ਵਿੱਚ ਪਹੁੰਚਾ ਦਿੱਤਾ ।

ਇਹ ਗੱਲ ਗੁਰੂ ਜੀ ਦਾ ਇੱਕ ਸ਼ਰਧਾਲੂ ਭਾਈ ਬਿਧੀ ਚੰਦ ਜੀ ਬਰਦਾਸ਼ਤ ਨਾ ਕਰ ਸਕਿਆ ਉਹ ਭੇਸ ਬਦਲ ਕੇ ਦੋਹਾਂ ਘੋੜਿਆਂ ਨੂੰ ਸ਼ਾਹੀ ਅਸਤਬਲ ਵਿੱਚੋਂ ਕੱਢ ਲਿਆਇਆ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਕੋਲ ਪਹੁੰਚਾ ਦਿੱਤਾ । ਜਦੋਂ ਸ਼ਾਹਜਹਾਂ ਨੇ ਇਸ ਘਟਨਾ ਦੀ ਖ਼ਬਰ ਸੁਣੀ ਤਾਂ ਉਹ ਅੱਗ ਬਬੂਲਾ ਹੋ ਉੱਠਿਆ ।ਉਸ ਨੇ ਫੌਰਨ ਲੱਲਾ ਬੇਗ਼ ਅਤੇ ਕਮਰ ਬੇਗ਼ ਦੇ ਅਧੀਨ ਇੱਕ ਵੱਡੀ ਫ਼ੌਜ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਭੇਜੀ ਬਠਿੰਡਾ ਦੇ ਨੇੜੇ ਲਹਿਰਾ ਨਾਮੀ ਸਥਾਨ ‘ਤੇ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਬੜੀ ਭਿਆਨਕ ਦੀ ਲੜਾਈ ਹੋਈ ਇਸ ਲੜਾਈ ਵਿੱਚ ਮੁਗ਼ਲਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਤੇ ਉਨ੍ਹਾਂ ਦੇ ਦੋਨੋਂ ਸੈਨਾਪਤੀ ਲੱਲਾ ਬੇਗ਼ ਅਤੇ ਕਮਰ ਬੇਗ਼ ਵੀ ਮਾਰੇ ਗਏ ਇਸ ਲੜਾਈ ਵਿੱਚ ਭਾਈ ਜੇਠਾ ਜੀ ਵੀ ਸ਼ਹੀਦ ਹੋ ਗਏ । ਇਸ ਲੜਾਈ ਵਿੱਚ ਅੰਤ ਸਿੱਖ ਜੇਤੂ ਰਹੇ।

 

Guru Hargobind Singh Ji
Battle of Lahira

Battle of Kartarpur 1635 A.D.: 1635 ਈ. ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਕਰਤਾਰਪੁਰ ਵਿਖੇ ਤੀਸਰੀ ਲੜਾਈ ਹੋਈ ਇਹ ਲੜਾਈ ਪੈਂਦਾ ਖਾਂ ਕਾਰਨ ਹੋਈ ਉਹ ਗੁਰੂ ਹਰਿਗੋਬਿੰਦ ਜੀ ਦੀ ਫ਼ੌਜ ਵਿੱਚ ਪਠਾਣ ਟੁਕੜੀ ਦਾ ਸੈਨਾਪਤੀ ਸੀ ।ਅੰਮ੍ਰਿਤਸਰ ਦੀ ਲੜਾਈ ਵਿੱਚ ਉਸ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਸੀ । ਪਰ ਹੁਣ ਉਹ ਬੜਾ ਘਮੰਡੀ ਹੋ ਗਿਆ ਸੀ । ਉਸ ਨੇ ਗੁਰੂ ਸਾਹਿਬ ਦਾ ਇੱਕ ਬਾਜ ਚੁਰਾ ਕੇ ਆਪਣੇ ਜਵਾਈ ਨੂੰ ਦੇ ਦਿੱਤਾ।

ਗੁਰੂ ਸਾਹਿਬ ਦੇ ਪੁੱਛਣ ‘ਤੇ ਉਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਬਾਜ ਬਾਰੇ ਕੋਈ ਜਾਣਕਾਰੀ ਹੈ ।ਬਾਅਦ ਵਿੱਚ ਜਦੋਂ ਗੁਰੂ ਸਾਹਿਬ ਨੂੰ ਪੈਂਦਾ ਖ਼ਾਂ ਦੇ ਝੂਠ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਪੈਦਾ ਖ਼ਾਂ ਨੂੰ ਨੌਕਰੀ ਵਿੱਚੋਂ ‘ਢ ਦਿੱਤਾ ।ਪੈਂਦਾ ਖ਼ਾਂ ਨੇ ਇਸ ਅਪਮਾਨ ਦਾ ਬਦਲਾ ਲੈਣ ਦਾ ਫੈਸਲਾ ਕੀਤਾ । ਉਹ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਸ਼ਰਨ ਚਲਾ ਗਿਆ ।

ਉਸ ਨੇ ਸ਼ਾਹਜਹਾਂ ਨੂੰ ਗੁਰੂ ਸਾਹਿਬ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਬਹੁਤ ਉਕਸਾਇਆ । ਸਿੱਟੇ ਵਜੋਂ ਸ਼ਾਹਜਹਾਂ ਨੇ ਪੈਂਦਾ ਖ਼ਾਂ ਅਤੇ ਕਾਲੇ ਖ਼ਾਂ ਅਧੀਨ ਇੱਕ ਵਿਸ਼ਾਲ ਸੈਨਾ ਗੁਰੂ ਹਰਿਗੋਬਿੰਦ ਜੀ ਦੇ ਵਿਰੁੱਧ ਭੇਜੀ । ਕਰਤਾਰਪੁਰ ਵਿਖੇ ਦੋਹਾਂ ਫੌਜਾਂ ਵਿਚਾਲੇ ਬੜੀ ਭਿਆਨਕ ਦੀ ਲੜਾਈ ਹੋਈ । ਇਸ ਲੜਾਈ ਵਿੱਚ ਸਿੱਖ ਸੂਰਮੇ ਬੜੀ ਬਹਾਦਰੀ ਨਾਲ ਬੜੇ | ਇਸ ਲੜਾਈ ਵਿੱਚ ਗੁਰੂ ਹਰਿਗੋਬਿੰਦ ਜੀ ਦੇ ਦੋ ਪੁੱਤਰ ਬਾਬਾ ਗੁਰਦਿੱਤਾ ਜੀ ਅਤੇ ਤੇਗ ਬਹਾਦਰ ਜੀ ਨੇ ਵੀ ਆਪਣੇ ਬਹਾਦਰੀ ਦੇ ਜੌਹਰ ਵਿਖਾਏ ।

ਇਸ ਲੜਾਈ ਵਿੱਚ ਗੁਰੂ ਸਾਹਿਬ ਨਾਲ ਲੜਦੇ ਹੋਏ ਕਾਲੇ ਖ਼ਾਂ, ਪੈਂਦਾ ਖ਼ਾਂ ਅਤੇ ਉਸ ਦਾ ਪੁੱਤਰ ਕੁਤਬ ਖ਼ਾਂ ਮਾਰੇ ਗਏ । ਮੁਗ਼ਲ ਫ਼ੌਜਾਂ ਦਾ ਵੀ ਭਾਰੀ ਗਿਣਤੀ ਵਿੱਚ ਨੁਕਸਾਨ ਹੋਇਆ ਅਤੇ ਅੰਤ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।ਇਸ ਤਰ੍ਹਾਂ ਗੁਰੂ ਜੀ ਨੂੰ ਇੱਕ ਹੋਰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।

 

Guru Hargobind Singh Ji
Battle of Kartarpur

Battle of Phagwara 1635 A.D.: ਕਰਤਾਰਪੁਰ ਦੀ ਲੜਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਕੁਝ ਸਮੇਂ ਲਈ ਫਗਵਾੜਾ ਵਿਖੇ ਰੁਕੇ । ਇੱਥੇ ਅਹਿਮਦ ਖ਼ਾਂ ਦੀ ਕਮਾਨ ਥੱਲੇ ਕੁਝ ਮੁਗ਼ਲ ਸੈਨਿਕਾਂ ਨੇ ਗੁਰੂ ਸਾਹਿਬ ‘ਤੇ ਅਚਾਨਕ ਹਮਲਾ ਕਰ ਦਿੱਤਾ । ਇਸ ਲੜਾਈ ਲਈ ਗੁਰੂ ਸਾਹਿਬ ਤਿਆਰ ਨਹੀਂ ਸਨ ਪਰ ਦੂਜੇ ਪਾਸੇ ਮੁਗ਼ਲ ਸੈਨਿਕਾਂ ਦੀ ਗਿਣਤੀ ਵੀ ਬਹੁਤ ਥੋੜ੍ਹੀ ਸੀ । ਇਸ ਲਈ ਫਗਵਾੜਾ ਵਿਖੇ ਦੋਹਾਂ ਫ਼ੌਜਾਂ ਵਿਚਾਲੇ ਮਾਮੂਲੀ ਜਿਹੀ ਝੜਪ ਹੋਈ । ਇਸ ਲਈ ਲੜਾਈ ਨੂੰ ਵਧੇਰੇ ਮਹੱਤਵਪੂਰਨ ਨਹੀਂ ਸਮਝਿਆ ਜਾਂਦਾ । ਫਗਵਾੜਾ ਦੀ ਲੜਾਈ ਗੁਰੂ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਆਖਰੀ ਲੜਾਈ ਸੀ ।

The invention of “The Akal Takhat” | “ਅਕਾਲ ਤਖਤ” ਦੀ ਕਾਢ

The invention of “The Akal Takhat”: ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੇ ਵਿਕਾਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਬੜੀ ਸਹਾਇਕ ਸਿੱਧ ਹੋਈ । ਅਸਲ ਵਿੱਚ ਇਹ ਗੁਰੂ ਸਾਹਿਬ ਦਾ ਇੱਕ ਮਹਾਨ ਕਾਰਜ ਸੀ । ਅਕਾਲ ਤਖਤ (ਪਰਮਾਤਮਾ ਦੀ ਗੱਦੀ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ 1606 ਈ. ਵਿੱਚ ਸ਼ੁਰੂ ਕਰਵਾਈ ਸੀ । ਇਹ ਕਾਰਜ 1609 ਈ . ਵਿੱਚ ਸੰਪੂਰਨ ਹੋਇਆ ।

ਇਸ ਦੇ ਅੰਦਰ ਇੱਕ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕੀਤਾ ਗਿਆ ਜੋ ਇੱਕ ਤਖ਼ਤ ਸਮਾਨ ਸੀ। ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਜੀ ਸਿੱਖਾ ਦੇ ਰਾਜਨੀਤਿਕ ਅਤੇ ਸੰਸਾਰਿਕ ਮਾਮਲਿਆਂ ਦੀ ਅਗਵਾਈ ਕਰਦੇ ਸਨ । ਇਥੇ ਉਹ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ ਸਨ ਅਤੇ ਉਨ੍ਹਾਂ ਦੀਆਂ ਕੁਸ਼ਤੀਆਂ ਅਤੇ ਹੋਰ ਸੈਨਿਕ ਕਰਤਬ ਦੇਖਦੇ ਸਨ । ਇੱਥੇ ਹੀ ਉਹ ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ ਸਨ ।ਸਿੱਖਾਂ ਵਿੱਚ ਜੋਸ਼ ਪੈਦਾ ਕਰਨ ਲਈ ਇੱਥੇ ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਸਨ । ਇੱਥੇ ਬੈਠ ਕੇ ਹੀ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ ।

Guru Hargobind Singh Ji
The Akal Takhat

Importance of “The Akal Takhat” | “ਅਕਾਲ ਤਖਤ” ਦੀ ਮਹੱਤਤਾ

Importance of “The Akal Takhat” : ਅਕਾਲ ਤਖਤ ਸਿੱਖਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਣ ਗਿਆ। ਅਕਾਲ ਤਖਤ ਦੇ ਸਿਧਾਂਤਕ ਸੇਵਾਦਾਰ ਭਾਈ ਗੁਰਦਾਸ ਨੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰਕੇ ਘੋੜਿਆਂ ਅਤੇ ਹਥਿਆਰਾਂ ਦੀ ਭੇਟਾ ਲੈ ਕੇ ਆਉਣ ਲਈ ਕਿਹਾ। ਸਿੱਖ ਤਖਤ ਤੇ ਗੁਰੂ ਜੀ ਨੂੰ ਮਿਲਣ ਆਏ ਅਤੇ ਉਹਨਾਂ ਨਾਲ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਬਾਅਦ ਵਿਚ, 1635 ਵਿਚ, ਗੁਰੂ ਹਰਗੋਬਿੰਦ ਜੀ ਨੇ ਆਪਣਾ ਟਿਕਾਣਾ ਕੀਰਤਪੁਰ ਵਿਚ ਤਬਦੀਲ ਕਰ ਦਿੱਤਾ, ਅਤੇ ਉਨ੍ਹਾਂ ਨੇ ਹਰਿਮੰਦਰ ਦਾ ਕੰਟਰੋਲ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਪੁੱਤਰ, ਮੇਹਰਬਾਨ ਦੇ ਹੱਥਾਂ ਵਿਚ ਛੱਡ ਦਿੱਤਾ। ਇਸ ਤੋਂ ਬਾਅਦ, ਮੇਹਰਬਾਨ ਦੇ ਪੁੱਤਰ ਹਰੀਜੀ, ਲਗਭਗ ਪੰਜ ਦਹਾਕਿਆਂ ਤੱਕ ਹਰਿਮੰਦਰ ਦੇ ਇੰਚਾਰਜ ਰਹੇ।

Read more about The Akal Takhat

GURU HARGOBIND SINGH JI FAQ’s

ਸਵਾਲ 1. ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿੰਨੀਆਂ ਲੜਾਈਆਂ ਲੜੀਆਂ?

ਉੱਤਰ: ਗੁਰੂ ਹਰਗੋਬਿੰਦ ਸਿੰਘ ਜੀ ਨੇ ਚਾਰ ਲੜਾਈਆਂ ਲੜੀਆਂ ਹਨ।

ਸਵਾਲ 2.ਸਿੱਖ ਗੁਰੂਆਂ ਨੇ ਕਿਸ ਦੇ ਖਿਲਾਫ ਲੜਾਈ ਲੜੀ?

ਉੱਤਰ: ਸਿੱਖ ਗੁਰੂਆਂ ਨੇ ਮੁਗਲਾਂ ਵਿਰੁੱਧ ਲੜਾਈ ਲੜੀ।

ਸਵਾਲ 3.ਸਿੱਖ ਧਰਮ ਦਾ ਸਭ ਤੋਂ ਛੋਟਾ ਗੁਰੂ ਕੌਣ ਹੈ?

ਉੱਤਰ: ਗੁਰੂ ਹਰਕ੍ਰਿਸ਼ਨ ਜੀ ਸਿੱਖ ਧਰਮ ਦੇ ਸਭ ਤੋਂ ਛੋਟੇ ਗੁਰੂ ਹਨ।

ਸਵਾਲ 4.”ਅਕਾਲ ਤਖਤ” ਦੀ ਸ਼ੁਰੂਆਤ ਕਿਸਨੇ ਕੀਤੀ?

ਉੱਤਰ: ਗੁਰੂ ਹਰਗੋਬਿੰਦ ਸਿੰਘ ਜੀ ਨੇ “ਅਕਾਲ ਤਖਤ” ਦੀ ਸ਼ੁਰੂਆਤ ਕੀਤੀ।

 

Enroll Yourself: Punjab Da Mahapack Online Live Classes

Related Articles 
Punjab Economy Crisis in 2022: Punjab Economy Growth Rate Partition of Punjab 1947 History, Protest, and Conclusion
Revolutionary Movement In Punjab 1913-47 History, Conclusion Division of Punjab On Basis of Administration And Geography
Districts of Punjab 2023 Check District Wise Population of Punjab  ਪੰਜਾਬ ਦੇ ਲੋਕ ਨਾਚ ਸੱਭਿਆਚਾਰਕ ਅਤੇ ਇਤਿਹਾਸਿਕ ਪਰੰਪਰਾਵਾਂ ਦਾ ਪ੍ਰਗਟਾਵਾਂ
ਪੰਜਾਬ ਦੇ ਸੂਫੀ ਸੰਤ ਅਧਿਆਤਮਿਕ ਜਾਗ੍ਰਿਤੀ ਦਾ ਮਾਰਗ ਰੋਸ਼ਨ ਕਰਨਾ ਪੰਜਾਬ ਖੇਡਾਂ: ਪੰਜਾਬੀਆਂ ਦੀਆਂ ਖੇਡਾਂ ਦੇ ਇਤਿਹਾਸ ਅਤੇ ਮਹੱਤਵ ਦੇ ਵੇਰਵੇ
ਭਾਰਤ ਦੇ ਰਾਸ਼ਟਰੀ ਅੰਦੋਲਨ ਤੇ ਮਹਾਤਮਾ ਗਾਂਧੀ ਦਾ ਪ੍ਰਭਾਵ ਬਾਰੇ ਵਿਆਪਕ ਜਾਣਕਾਰੀ
ਭਾਰਤ ਵਿੱਚ ਸਿੰਚਾਈ ਪ੍ਰਣਾਲੀ ਅਤੇ ਇਸ ਦੀਆਂ ਕਿਸਮਾਂ
ਭਾਰਤ ਦੀ ਪ੍ਰਧਾਨ ਮੰਤਰੀ ਸੂਚੀ 1947 ਤੋਂ 2023 ਤੱਕ, ਕਾਰਜਕਾਲ ਅਤੇ ਤੱਥ BIMSTEC ਦੇਸ਼, ਸੂਚੀ, ਨਕਸ਼ਾ, ਝੰਡਾ, ਪੂਰਾ ਨਾਮ, ਮਹੱਤਵ, ਸੰਮੇਲਨ ਦੇ ਵੇਰਵੇ
ਰਾਣੀ ਲਕਸ਼ਮੀ ਬਾਈ ਭਾਰਤੀ ਇਤਿਹਾਸ ਵਿੱਚ ਹਿੰਮਤ ਅਤੇ ਸ਼ਕਤੀਕਰਨ ਦੀ ਕਹਾਣੀ ਪੰਜਾਬ ਵਿੱਚ ਅਜਾਇਬ ਘਰ ਮਸ਼ਹੂਰ ਅਜਾਇਬ ਘਰ ਦੀ ਜਾਂਚ ਕਰੋ
ਵਿਸ਼ਵ ਖੂਨਦਾਨ ਦਿਵਸ ਇਤਿਹਾਸ ਅਤੇ ਥੀਮ ਦੀ ਮਹੱਤਤਾ ਲਈ ਗਲੋਬਲ ਏਕਤਾ
ਅਸਹਿਯੋਗ ਅੰਦੋਲਨ 1920-1922 ਕਾਰਨ, ਪ੍ਰਭਾਵ, ਅਤੇ ਮਹੱਤਵ ਦੇ ਵੇਰਵੇ
ਅਸਹਿਯੋਗ ਅੰਦੋਲਨ 1920-1922 ਕਾਰਨ, ਪ੍ਰਭਾਵ, ਅਤੇ ਮਹੱਤਵ ਦੇ ਵੇਰਵੇ ਭਾਰਤ ਵਿੱਚ ਸਿੰਚਾਈ ਪ੍ਰਣਾਲੀ ਅਤੇ ਇਸ ਦੀਆਂ ਕਿਸਮਾਂ
ਭਾਰਤ ਦੀ ਪ੍ਰਧਾਨ ਮੰਤਰੀ ਸੂਚੀ 1947 ਤੋਂ 2023 ਤੱਕ, ਕਾਰਜਕਾਲ ਅਤੇ ਤੱਥ BIMSTEC ਦੇਸ਼, ਸੂਚੀ, ਨਕਸ਼ਾ, ਝੰਡਾ, ਪੂਰਾ ਨਾਮ, ਮਹੱਤਵ, ਸੰਮੇਲਨ ਦੇ ਵੇਰਵੇ
ਰਾਣੀ ਲਕਸ਼ਮੀ ਬਾਈ ਭਾਰਤੀ ਇਤਿਹਾਸ ਵਿੱਚ ਹਿੰਮਤ ਅਤੇ ਸ਼ਕਤੀਕਰਨ ਦੀ ਕਹਾਣੀ ਪੰਜਾਬ ਵਿੱਚ ਅਜਾਇਬ ਘਰ ਮਸ਼ਹੂਰ ਅਜਾਇਬ ਘਰ ਦੀ ਜਾਂਚ ਕਰੋ

 

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest Updates

 

FAQs

How many battles did Guru Hargobind Ji fight?

There are four battles fought by guru hargobind singh ji.

Who did Sikh Gurus fought against?

Sikh Gurus fought against the mughals.

who is the youngest guru of sikh religion ?

Guru Harikrishna ji is the youngest guru of sikh religion.

who introducted "The Akal Takhat"?

Guru Hargobind singh ji introducted "The Akal Takhat".