Punjab govt jobs   »   Sikh Misls- Origin and Growth 1767-1799

Sikh Misls- Origin and Growth 1767-1799

Sikh Misls

Sikh Misls: 1767 AD From 1799 AD 12 independent Sikh Misls were established in Punjab during the period of A new era began in the history of Punjab with the establishment of Sikh Misls. Faizalpuria, Ahluwalia, Ramgarhia, Bhangi, Shukrchakkia, Kanhai and Phulki Misls were very popular among the Misls established in Punjab. Misls were named on the basis of their leader, village or interests of the leaders.

There are differences among historians about the form of these missals. The Sardar of each Misl was treated equally with the Sardars of other Misls but was completely independent in running his own internal administration. Gurmata, the central body of the Sikhs, made a very important contribution to the Misl Sardars. Misl Sardars tried to give good governance to the subjects. Panchayats were running the governance independently in the villages. People respected him a lot.

Every Misl Sardar paid special attention to the welfare of the farmers. Free langar was arranged for the poor. He was against harsh punishment of criminals, he gave fair justice to his subjects without any discrimination. He often visited his territories to know the condition of his subjects. Cavalry was considered the most important in the Misl army, they used to fight with their enemies in a raiding manner. The Sikh soldiers were so brave that they even defeated great generals like Ahmed Shah Abdali.(Sikh Misls)

12 Sikh Misls Map | 12 ਸਿੱਖ ਮਿਸਲਾਂ ਦਾ ਨਕਸ਼ਾ

12 Sikh Misls Map: ਬਾਰਾਂ ਸਿੱਖ ਮਿਸਲਾਂ ਦਾ ਨਕਸ਼ਾ ਹੇਠਾਂ ਦਿੱਤਾ ਗਿਆ ਹੈ ਅਤੇ ਤੁਸੀਂ ਵੇਰਵੇ ਲਈ ਹੇਠਾਂ ਦਿੱਤੇ ਲਿੰਕ ਦੀ ਪਾਲਣਾ ਕਰ ਸਕਦੇ ਹੋ।(Sikh Misls)

Read about Map of 12 Sikh Misls

Sikh Misls Name | ਸਿੱਖ ਮਿਸਲ ਦਾ ਨਾਮ

Sikh Misls Name: ਮਿਸਲ ਸ਼ਬਦ ਤੋਂ ਕੀ ਭਾਵ ਹੈ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਕਨਿੰਘਮ ਅਤੇ ਪ੍ਰਿੰਸੇਪ ਦੇ ਅਨੁਸਾਰ ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਰਾਬਰ । ਕਿਉਂਕਿ ਵੱਖ ਵੱਖ ਸਥਾਪਿਤ 12 ਸਿੱਖ ਜਥਿਆਂ ਦੇ ਸਰਦਾਰ ਇੱਕ ਦੂਜੇ ਨਾਲ ਬਰਾਬਰੀ ਦਾ ਸਲੂਕ ਕਰਦੇ ਸਨ ਇਸ ਲਈ ਇਨ੍ਹਾਂ ਜੱਥਿਆਂ ਨੂੰ ਮਿਸਲ ਕਿਹਾ ਜਾਣ ਲੱਗਾ । ਡੇਵਿਡ ਆਕਟਰਲੋਨੀ ਦੇ ਅਨੁਸਾਰ ਮਿਸਲ ਤੋਂ ਭਾਵ ਇੱਕ ਅਜਿਹੇ ਕਬੀਲੇ ਜਾਂ ਜਾਤੀ ਤੋਂ ਸੀ ਜਿਸ ਦਾ ਪੰਜਾਬ ਦੇ ਕੁਝ ਪ੍ਰਦੇਸ਼ ਉੱਤੇ ਸੁਤੰਤਰ ਸ਼ਾਸਨ ਸਥਾਪਿਤ ਹੋ ਗਿਆ ਸੀ ।

ਬੂਟੇ ਸ਼ਾਹ ਦੇ ਅਨੁਸਾਰ ਮਿਸਲ ਤੋਂ ਭਾਵ ਉਹ ਇਲਾਕਾ ਸੀ, ਜੋ ਤਹਾਦਰ ਸਰਦਾਰ ਨੇ ਆਪਣੇ ਸਾਥੀਆ ਦੀ ਮਦਦ ਨਾਲ ਜਿੱਤ ਲਿਆ ਸੀ ਡਾਕਟਰ ਹਰੀ ਰਾਮ ਗੁਪਤਾ, ਡਾਕਟਰ ਭਗਤ ਸਿੰਘ, ਡਾਕਟਰ ਗੰਡਾ ਸਿੰਘ ਅਤੇ ਐੱਸ. ਐੱਸ. ਗਾਂਧੀ ਦੇ ਅਨੁਸਾਰ ਮਿਸਲ ਤੋਂ ਭਾਵ ਫ਼ਾਇਲ ਸੀ । ਜਦੋਂ ਸਿੱਖ ਸਰਦਾਰ ਕਾਲ ਤਖ਼ਤ ਸਾਹਿਬ ‘ਤੇ ਇਕੱਠੇ ਹੁੰਦੇ ਸਨ ਤਾਂ ਉਹ ਆਪਣੇ ਅਧੀਨ ਇਲਾਕਿਆਂ ਬਾਰੇ ਦਲ ਖ਼ਾਲਸਾ ਦੇ ਮੁਖੀ ਨੂੰ ਵੇਰਵੇ ਹੁੰਦੇ ਸਨ ।

Sikh Misls

  1. ਫੈਜ਼ਲਪੁਰੀਆ ਮਿਸਲ
  2. ਆਹਲੂਵਾਲੀਆ ਮਿਸਲ
  3. ਭੰਗੀ ਮਿਸਲ
  4. ਰਾਮਗੜ੍ਹੀਆ ਮਿਸਲ
  5. ਕਨਈਆ ਮਿਸਲ
  6. ਸ਼ੁਕਰਚੱਕੀਆ ਮਿਸਲ
  7. ਫੂਲਕੀਆ ਮਿਸਲ
  8. ਡੱਲ੍ਹੇਵਾਲੀਆ ਮਿਸ਼ਲ
  9. ਨਿਸ਼ਾਨਵਾਲੀਆ ਮਿਸਲ
  10. ਕਰੋੜ ਸਿੰਘੀਆ ਮਿਸਲ
  11. ਸ਼ਹੀਦ ਮਿਸਲ
  12. ਨਕਈ ਮਿਸਲ (Sikh Misls)

12 Sikh Misls and their Founders | 12 ਸਿੱਖ ਮਿਸਲਾਂ ਅਤੇ ਉਹਨਾਂ ਦੇ ਸੰਸਥਾਪਕ

12 Sikh Misls and their Founders: ਸਿੱਖ ਮਿਸਲਾਂ ਦੀ ਉਤਪੱਤੀ ਕਿਸੇ ਪੂਰਵ ਨਿਰਧਾਰਿਤ ਯੋਜਨਾ ਜਾ ਕਿਸੇ ਨਿਸ਼ਚਿਤ ਸਮੇਂ ਨਹੀਂ ਹੋਈ ਸੀ । ਇਨ੍ਹਾਂ ਦੀ ਉਤਪੱਤੀ ਹੌਲੀ ਹੌਲੀ ਬਦਲਦੇ ਹੋਏ ਹਾਲਾਤਾਂ ਦੇ ਕਾਰਨ ਹੋਈ । 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੇ ਬਾਅਦ ਸਿੱਖਾਂ ਉੱਤੇ ਅੱਤਿਆਚਾਰਾਂ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ । ਪੰਜਾਬ ਦੇ ਮੁਗ਼ਲ ਸੂਬੇਦਾਰਾਂ ਅਬਦੁਸ ਸਮਦ ਖਾਂ, ਜ਼ਕਰੀਆ ਖ਼ਾਂ, ਯਾਹੀਆ ਖ਼ਾਂ ਅਤੇ ਮੀਰ ਮੰਨੂੰ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ । ਇਸ ਲਈ ਸਿੱਖਾਂ ਨੂੰ ਆਪਣੀ ਆਤਮ-ਰੱਖਿਆ ਲਈ ਪਹਾੜਾ ਅਤੇ ਜੰਗਲਾਂ ਵਿੱਚ ਜਾ ਸ਼ਰਨ ਲੈਣੀ ਪਈ । ਇੱਥੇ ਸਿੱਖਾਂ ਨੇ ਆਪਣ ਛੋਟੇ-ਛੋਟੇ ਜਥੇ ਬਣਾ ਲਏ ।ਇਹ ਜੱਥੇ ਮੌਕਾ ਵੇਖ ਕੇ ਮੁਗ਼ਲ ਫ਼ੌਜ ‘ਤੇ ਹਮਲਾ ਕਰ ਦਿੰਦੇ ਸਨ ਅਤੇ ਸਰਕਾਰੀ ਖ਼ਜਾਨਾਂ ਤੇ ਹੋਰ ਸਾਮਾਨ ਲੁੱਟ ਲੈਂਦੇ ਸਨ ਇਸ ਤੋਂ ਇਲਾਵਾ ਇਹ ਜੱਥੇ ਪਿੰਡਾਂ ਉੱਤੇ ਹਮਲਾ ਕਰਕੇ ਚੌਧਰੀਆਂ ਅਤੇ ਸਰਕਾਰ ਦੇ ਹਮਾਇਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਆਪਣੇ ਲਈ ਭੋਜਨ ਸਾਮਗਰੀ ਵੀ ਲੁੱਟ ਕੇ ਲੈ ਜਾਂਦੇ ਸਨ । 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖ ਸ਼ਕਤੀ ਨੂੰ ਸੰਗਠਿਤ ਕਰਨ ਦੇ ਉਦੇਸ਼ ਨਾਲ ਇਨ੍ਹਾਂ ਵੱਖ-ਵੱਖ ਜੱਥਿਆਂ ਨੂੰ ਦੇ ਜਥਿਆਂ ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਗਠਿਤ ਕੀਤਾ ।(Sikh Misls)

1767 ਈ. ਤੋਂ 1799 ਈ. ਦੇ ਸਮੇਂ ਦੇ ਦੌਰਾਨ ਪੰਜਾਬ ਵਿੱਚ ਜਮਨਾ ਅਤੇ ਸਿੰਧ ਦਰਿਆਵਾਂ ਦੇ ਵਿਚਕਾਰਲੇ ਖੇਤਰਾਂ ਵਿੱਚ ਸਿੱਖਾਂ ਨੇ 12 ਸੁਤੰਤਰ ਮਿਸਲਾਂ ਸਥਾਪਿਤ ਕੀਤੀਆਂ । ਇਨ੍ਹਾਂ ਮਿਸਲਾਂ ਦੇ ਵਿਕਾਸ ਅਤੇ ਉਨ੍ਹਾਂ ਦੇ ਇਤਿਹਾਸ ਸੰਬੰਧੀ ਸੰਖੇਪ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ—

Faizalpuria Misl: ਨਵਾਬ ਕਪੂਰ ਸਿੰਘ ਫ਼ੈਜਲਪੁਰੀਆ ਮਿਸਲ ਦਾ ਸੰਸਥਾਪਕ ਸੀ।ਉਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫ਼ੈਜ਼ਲਪੁਰ ਨਾਂ ਦੇ ਪਿੰਡ ਉੱਤੇ ਕਬਜ਼ਾ ਕੀਤਾ ।ਇਸ ਪਿੰਡ ਦਾ ਨਾਂ ਬਦਲ ਕੇ ਸਿੰਘਪੁਰ ਰੱਖਿਆ ਗਿਆ । ਇਸੇ ਕਾਰਨ ਫ਼ੈਜ਼ਲਪੁਰੀਆ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ । ਸਰਦਾ ਕਪੂਰ ਸਿੰਘ ਦਾ ਜਨਮ 1697 ਈ. ਵਿੱਚ ਕਾਲੋਕੇ ਨਾਮੀ ਪਿੰਡ ਵਿੱਚ ਹੋਇਆ ਸੀ । ਉਸ ਦੇ ਪਿਤਾ ਦਾ ਨਾਂ ਦਲੀਪ ਸਿੰਘ ਅਤੇ ਉਹ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਸਨ। ਕਪੂਰ ਸਿੰਘ ਬਚਪਨ ਤੋਂ ਹੀ ਬਹੁਤ ਬਹਾਦਰ ਅਤੇ ਨਿਡਰ ਸਨ ਉਹ ਨੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ । ਛੇਤੀ ਹੀ ਉਹ ਸਿੱਖਾਂ ਦੇ ਇਕ ਪ੍ਰਸਿੱਧ ਆਗੂ ਬਣ ਗ ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁਗ਼ਲ ਸੂਬੇਦਾਰ ਜ਼ਕਰੀਆ ਖ਼ਾਂ ਤੋਂ ਨਵਾਬ ਦਾ ਅਹੁਦਾ ਤੇ 1 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਜਾਗੀਰ ਪ੍ਰਾਪਤ ਕੀਤੀ ਸੀ । 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖ ਸ਼ਕਤੀ ਨੂੰ ਸੰਗਠਿਤ ਕਰਨ ਦੇ ਉਦਸ ਸਾਲ ਉਨ੍ਹਾਂ ਨੂੰ ਦੋ ਜੱਥਿਆਂ ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਗਠਿਤ ਕੀਤਾ । ਉਨ੍ਹਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਇ ਦੋਹਾਂ ਦਲਾਂ ਦੀ ਅਗਵਾਈ ਕੀਤੀ ।(Sikh Misls)

Read about Guru gobind Singh Ji

Ahluwalia Misl: ਆਹਲੂਵਾਲੀਆ ਮਿਸਲ ਦਾ ਮੋਢੀ ਜੱਸਾ ਸਿੰਘ ਸੀ ।ਉਹ ਲਾਹੌਰ ਦੇ ਨੇੜੇ ਸਥਿਤ ਆਹਲੂ ਪਿੰਡ ਦਾ ਵਸਨੀਕ ਸੀ ਇਸ ਕਾਰਨ ਇਸ ਮਿਸਲ ਦਾ ਨਾਂ ਆਹਲੂਵਾਲੀਆ ਮਿਸਲ ਪੈ ਗਿਆ । ਜੱਸਾ ਸਿੰਘ ਦਾ ਜਨਮ 1718 ਈ. ਵਿੱਚ ਹੋਇਆ ਸੀ ।ਉਸ ਦੇ ਪਿਤਾ ਦਾ ਨਾਂ ਬਦਰ ਸਿੰਘ ਸੀ, ਜੋ ਕਲਾਲ ਜਾਤੀ ਨਾਲ ਸੰਬੰਧ ਰੱਖਦਾ ਸੀ । ਜੱਸਾ ਸਿੰਘ ਹਾਲੇ ਛੋਟੇ ਹੀ ਸਨ ਕਿ ਉਨ੍ਹਾਂ ਦੇ ਪਿਤਾ ” ਅਕਾਲ ਚਲਾਣਾ ਕਰ ਗਏ । ਇਸ ਕਾਰਨ ਜੱਸਾ ਸਿੰਘ ਦੇ ਮਾਮਾ ਭਾਗ ਸਿੰਘ ਨੇ ਉਨ੍ਹਾਂ ਦੀ ਪਾਲਣਾ ਕੀਤੀ । ਜੱਸਾ ਸਿੰਘ ਦੀ ਸ਼ਖ਼ਸੀਅਤ ਤੋਂ ਨਵੰਬ ਕਪੂਰ ਸਿੰਘ ਜੀ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਨੇ ਜੱਸਾ ਸਿੰਘ ਨੂੰ ਆਪਣੇ ਕੋਲ ਹੀ ਰੱਖ ਲਿਆ ਅਤੇ ਆਪਣੇ ਪੁੱਤਰ ਵਾਂਗ ਉਸ ਦੀ ਪਾਲਣਾ ਕੀਤੀ।(Sikh Misls)

ਜੱਸਾ ਸਿੰਘ ਆਪਣੇ ਗੁਣਾਂ ਸਦਕਾ ਛੇਤੀ ਹੀ ਸਿੱਖਾਂ ਦੇ ਇੱਕ ਪ੍ਰਸਿੱਧ ਆਗੂ ਬਣ ਗਏ 1739 ਈ. ਵਿੱਚ ਜੱਸਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਨਾਦਰ ਸ਼ਾਹ ਦੀ ਫ਼ੌਜ ਉੱਤੇ ਹਮਲਾ ਕਰਕੇ ਬਹੁਤ ਸਾਰਾ ਧਨ ਲੁੱਟ ਲਿਆ ਸੀ । 1746 ਈ. ਵਿੱਚ ਛੋਟੇ ਘੱਲੂਘਾਰੇ ਸਮੇਂ ਜੱਸਾ ਸਿੰਘ ਨੇ ਬਹਾਦਰੀ ਦੇ ਬੜੇ ਜੌਹਰ ਵਿਖਾਏ । ਸਿੱਟੇ ਵਜੋਂ ਉਨ੍ਹਾਂ ਦਾ ਨਾਂ ਦੂਰ-ਦੂਰ ਤਾਈਂ ਪ੍ਰਸਿੱਧ ਹੋ ਗਿਆ ।(Sikh Misls)

Bhangi Misl: ਭੰਗੀ ਮਿਸਲ ਪੰਜਾਬ ਦੀਆਂ ਪ੍ਰਸਿੱਧ ਮਿਸਲਾਂ ਵਿੱਚੋਂ ਇੱਕ ਸੀ । ਇਸ ਮਿਸਲ ਦੀ ਸਥਾਪਨਾ ਛੱਜਾ ਸਿੰਘ ਨਾਮੀ ਇੱਕ ਜੱਟ ਨੇ ਕੀਤੀ ਸੀ ।ਉਸ ਨੂੰ ਭੰਗ ਪੀਣ ਦੀ ਬਹੁਤ ਆਦਤ ਸੀ ਜਿਸ ਕਾਰਨ ਇਸ ਮਿਸਲ ਦਾ ਨਾਂ ਭੰਗੀ ਮਿਸਲ ਪੈ ਗਿਆ । ਛੱਜਾ ਸਿੰਘ ਤੋਂ ਬਾਅਦ ਭੀਮ ਸਿੰਘ ਇਸ ਮਿਸਲ ਦਾ ਨੇਤਾ ਬਣਿਆ । ਉਸ ਨੇ ਮਿਸਲ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ ।(Sikh Misls)

Ramgharia Misl: ਰਾਮਗੜ੍ਹੀਆ ਮਿਸਲ ਦਾ ਸੰਸਥਾਪਕ ਖ਼ਬਹਾਲ ਸਿੰਘ ਸੀ । ਉਸ ਨੇ ਬੰਦਾ ਸਿੰਘ ਬਹਾਦਰ ਤੋਂ ਅੰਮ੍ਰਿਤ ਛਕਿਆ ਸੀ । ਉਸ ਨੇ ਬੰਦਾ ਸਿੰਘ ਬਹਾਦਰ ਦੁਆਰਾ ਮੁਗਲਾਂ ਵਿਰੁੱਧ ਲੜੀਆਂ ਗਈਆਂ ਲੜਾਈਆਂ ਵਿੱਚ ਬੜਾ ਯੋਗਦਾਨ ਦਿੱਤਾ ਸੀ । ਖੁਸ਼ਹਾਲ ਸਿੰਘ ਦਾ ਉੱਤਰਾਧਿਕਾਰੀ ਨੰਦ ਸਿੰਘ ਵੀ ਇੱਕ ਬਹਾਦਰ ਯੋਧਾ ਸੀ । ਉਸ ਨੇ ਕੁਝ ਪ੍ਰਦੇਸ਼ਾਂ ਨੂੰ ਜਿੱਤ ਕੇ ਰਾਮਗੜ੍ਹੀਆ ਮਿਸਲ ਦਾ ਵਿਸਥਾਰ ਕੀਤਾ ।(Sikh Misls)

Kanahiya Misl: ਜੈ ਸਿੰਘ ਕਨ੍ਹਈਆ ਮਿਸਲ ਦਾ ਸੰਸਥਾਪਕ ਸੀ ।ਉਹ ਕਾਨ੍ਹਾ ਪਿੰਡ, ਜੋ ਕਿ ਲਾਹੌਰ ਦੇ ਏ ਸਥਿਤ ਸੀ, ਦਾ ਵਸਨੀਕ ਸੀ । ਇਸੇ ਪਿੰਡ ਦੇ ਨਾਂ ‘ਤੇ ਹੀ ਇਸ ਮਿਸਲ ਦਾ ਨਾਂ ਪਿਆ । ਮੀਰ ਮੰਨੂੰ ਦੀ ਮੌਤ ਤੋਂ ਬਾਅ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ । ਇਸ ਸਥਿਤੀ ਦਾ ਫਾਇਦਾ ਉਠਾ ਕੇ ਜੈ ਸਿੰਘ ਨੇ ਰਿਆਰਕੀ ਪ੍ਰਦੇਸ਼ ਉੱਤੇ ਕਬ ਕਰ ਲਿਆ ਸੀ । ਇਹ ਪ੍ਰਦੇਸ਼ ਬਹੁਤ ਉਪਜਾਊ ਸੀ । ਛੇਤੀ ਹੀ ਉਸ ਨੇ ਮੁਕੇਰੀਆਂ, ਪਠਾਨਕੋਟ, ਗੁਰਦਾਸਪੁਰ, ਦਾਤਾਰਪੁਰ ਪ੍ਰਸਿੱਧ ਇ ਧਰਮਪੁਰ ਅਤੇ ਹਾਜੀਪੁਰ ‘ਤੇ ਵੀ ਕਬਜ਼ਾ ਕਰ ਲਿਆ । 1763 ਈ. ਵਿੱਚ ਉਸ ਨੇ ਕਸੂਰ ਨੂੰ ਲੁੱਟਿਆ ਅਤੇ 1764 ਈ. ਵਿੱ ਹੋਰਨਾਂ ਸਰਦਾਰਾਂ ਨਾਲ ਮਿਲ ਕੇ ਸਰਹਿੰਦ ‘ਤੇ ਹਮਲਾ ਕੀਤਾ । ਇਸ ਹਮਲੇ ਵਿੱਚ ਸਰਹਿੰਦ ਦਾ ਸੂਬੇਦਾਰ ਜੈਨ ਖ਼ਾਂ ਮਾਰਿਆ ਗਿਆ ਸੀ ।(Sikh Misls)

Read about Sikhism

Sukarchakia Misl: ਚੜ੍ਹਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਮੋਢੀ ਸੀ । ਉਸ ਦੇ ਵਡੇਰੇ ਸ਼ੁਕਰਚੱਕ ਪਿੰਡ ਦੇ ਰਹਿਣ ਵਾਲੇ ਸਨ । ਇਸ ਪਿੰਡ ਦੇ ਨਾਂ ‘ਤੇ ਹੀ ਇਸ ਮਿਸਲ ਦਾ ਨਾਂ ਸ਼ੁਕਰਚੱਕੀਆ ਪੈ ਗਿਆ । ਚੜ੍ਹਤ ਸਿੰਘ ਦੇ ਪਿਤਾ ਨੌਧ ਸਿੰਘ ਦਲ ਖ਼ਾਲਸਾ ਦੇ ਮੈਂਬਰ ਸਨ ਅਤੇ ਉਨ੍ਹਾਂ ਨੇ ਫ਼ੈਜ਼ਲਪੁਰੀਆ ਦੇ ਨਵਾਬ ਕਪੂਰ ਸਿੰਘ ਅਧੀਨ ਮੁਗ਼ਲਾਂ ਅਤੇ ਅਫ਼ਗਾਨਾਂ ਨਾਲ ਹੋਣ ਵਾਲੀਆਂ ਲੜਾਈਆਂ ਵਿੱਚ ਬਹਾਦਰੀ ਦੇ ਜੌਹਰ ਵਿਖਾਏ ਸਨ ।1752 ਈ. ਵਿੱਚ ਨੋਧ ਸਿੰਘ ਦੀ ਮੌਤ ਹੋ ਜਾਣ ‘ਤੇ ਚੜ੍ਹਤ ਸਿੰਘ ਫ਼ੈਜ਼ਲਪੁਰੀਆ ਮਿਸਲ ਤੋਂ ਵੱਖ ਹੋ ਗਿਆ । ਉਸ ਨੇ ਕਈ ਪਿੰਡਾਂ ‘ਤੇ ਅਧਿਕਾਰ ਕਰ ਲਿਆ ਪਣੀ ਅਤੇ ਗੁਜਰਾਂਵਾਲਾ ਨੂੰ ਆਪਣੀ ਰਾਜਧਾਨੀ ਬਣਾਇਆ । ਚੜ੍ਹਤ ਸਿੰਘ ਨੇ ਆਪਣੀ ਸੈਨਿਕ ਸ਼ਕਤੀ ਨੂੰ ਵਧੇਰੇ ਮਜ਼ਬੂਤ ਬਣਾਇਆ ।1761 ਈ. ਵਿੱਚ ਚੜ੍ਹਤ ਸਿੰਘ ਨੇ ਐਮਨਾਬਾਦ ਉੱਤੇ ਹਮਲਾ ਕਰਕੇ ਉੱਥੋਂ ਦੇ ਫ਼ੌਜਦਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਲਾਹੌਰ ਦੇ ਸੂਬੇਦਾਰ ਖਵਾਜਾ ਉਬੇਦ ਖ਼ਾਂ ਨੇ ਚੜ੍ਹਤ ਸਿੰਘ ਦੀ ਵਧਦੀ ਹੋਈ ਸ਼ਕਤੀ ਨੂੰ ਕੁਚਲਣ ਲਈ ਗੁਜਰਾਂਵਾਲਾ ‘ਤੇ ਹਮਲਾ ਕਰ ਦਿੱਤਾ ।(Sikh Misls)

Phulkian Misl: ਫੂਲਕੀਆਂ ਮਿਸਲ ਦਾ ਮੋਢੀ ਚੌਧਰੀ ਫੂਲ ਸੀ । ਉਸ ਦੇ ਨਾਂ ‘ਤੇ ਇਸ ਮਿਸਲ ਦਾ ਨਾਂ ਫੂਲਕੀਆ ਮਿਸਲ ਗਿਆ ਫੂਲ ਇੱਕ ਸਿੱਧੂ ਜੱਟ ਸੀ । ਉਸ ਨੂੰ ਗੁਰੂ ਹਰਿ ਰਾਇ ਜੀ ਨੇ ਅਸ਼ੀਰਵਾਦ ਦਿੱਤਾ ਸੀ ਕਿ ਉਸ ਦਾ ਝਾਲਰਾਤ ਕਰੇਗਾ । ਗੁਰੂ ਸਾਹਿਬ ਦੀ ਇਹ ਭਵਿੱਖਬਾਣੀ ਸੱਚ ਨਿਕਲੀ ਅਤੇ ਫੂਲ ਦੇ ਖ਼ਾਨਦਾਨ ਨੇ ਪਟਿਆਲਾ, ਨਾਭਾ ਦੇ ਪ੍ਰਦੇਸ਼ਾਂ ‘ਤੇ ਆਪਣਾ ਰਾਜ ਕਾਇਮ ਕੀਤਾ ।(Sikh Misls)

Dallewalia Misl: ਡੱਲ੍ਹੇਵਾਲੀਆ ਮਿਸਲ ਦਾ ਮੋਢੀ ਗੁਲਾਬ ਸਿੰਘ ਸੀ । ਉਹ ਡੱਲ੍ਹੇਵਾਲ ਪਿੰਡ ਦਾ ਵਸਨੀਕ ਸੀ ਜਿਸ ਕਾਰਨ ਇਸ ਮਿਕ ਦਾ ਨਾਂ ਡੱਲ੍ਹੋਵਾਲੀਆ ਮਿਸਲ ਪੈ ਗਿਆ । ਤਾਰਾ ਸਿੰਘ ਘੇਬਾ ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਸਰਦਾਰ ਸੀ । ਇਸ ਮਿਡ ਦਾ ਫ਼ਿਲੌਰ, ਰਾਹੋਂ, ਨਕੋਦਰ, ਬਦੋਵਾਲ ਆਦਿ ਪ੍ਰਦੇਸ਼ਾਂ ‘ਤੇ ਕਬਜ਼ਾ ਸੀ ਰੋਪੜ ਅਤੇ ਖਮਾਣੋਂ ਦੇ ਸਰਦਾਰ ਉਸ ਦੇ ਅਧੀਨਗੀ ਹੇਠ ਸਨ । 1807 ਈ. ਵਿੱਚ ਤਾਰਾ ਸਿੰਘ ਘੇਬਾ ਦੀ ਮੌਤ ਹੋ ਗਈ । ਇਸ ਸਥਿਤੀ ਦਾ ਫਾਇਦਾ ਉਠਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਡੱਲ੍ਹੋਵਾਲ ‘ਤੇ ਹਮਲਾ ਕਰਕੇ ਇਸ ਮਿਸਲ ਦੇ ਸਾਰੇ ਪ੍ਰਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ। (Sikh Misls)

Nishanwalia Misl: ਇਸ ਮਿਸਲ ਦਾ ਮੋਢੀ ਸਰਦਾਰ ਸੰਗਤ ਸਿੰਘ ਸੀ । ਇਸ ਮਿਸਲ ਦੇ ਆਗੂ ਦਲ ਖ਼ਾਲਸਾ ਦਾ ਝੰਡਾ ਜਾਂ ਨਿਸ਼ਾਨ ਦੀ रे ਕੇ ਚਲਦੇ ਸਨ ਜਿਸ ਕਾਰਨ ਇਸ ਮਿਸਲ ਦਾ ਨਾਂ ਨਿਸ਼ਾਨਵਾਲੀਆ ਮਿਸਲ ਪੈ ਗਿਆ । ਸੰਗਤ ਸਿੰਘ ਨੇ ਅੰਬਾਲਾ ਸ਼ਾਹਬਾਦ, ਸਿੰਘਵਾਲਾ, ਸਾਹਨੇਵਾਲ, ਦੋਰਾਹਾ ਆਦਿ ਪ੍ਰਦੇਸ਼ਾਂ ‘ਤੇ ਕਬਜ਼ਾ ਕਰਕੇ ਆਪਣੀ ਮਿਸਲ ਦਾ ਵਿਸਥਾਰ ਕੀਤਾ । । ਉਸ ਨੇ ਸਿੰਘਵਾਲਾ ਨੂੰ ਆਪਣੀ ਰਾਜਧਾਨੀ ਬਣਾਇਆ । 1774 ਈ. ਵਿੱਚ ਸੰਗਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਮੋਹਰ ਸਿੰਘ ਇਸ ਮਿਸਲ ਦਾ ਆਗੂ ਬਣਿਆ । 1809 ਈ. ਵਿੱਚ ਅੰਗਰੇਜ਼ਾਂ ਨੇ ਇਸ ਮਿਸਲ ਦੇ ਅੰਬਾਲਾ ਤੇ ਪ੍ਰਦੇਸ਼ਾਂ ਨੂੰ ਅਤੇ 1830 ਈ. ਵਿੱਚ ਇਸ ਮਿਸਲ ਦੇ ਬਾਕੀ ਪ੍ਰਦੇਸ਼ਾਂ ਨੂੰ ਆਪਣੀ ਸਰਪ੍ਰਸਤੀ ਵਿੱਚ ਲੈ ਲਿਆ ।(Sikh Misls)

Krorsinghia Misl: ਇਸ ਮਿਸਲ ਦਾ ਮੋਢੀ ਕਰੋੜਾ ਸਿੰਘ ਸੀ ਜਿਸ ਕਾਰਨ ਇਸ ਦਾ ਨਾਂ ਕਰੋੜਸਿੰਘੀਆ ਮਿਸਲ ਪੈ ਗਿਆ । ਕਿਉਂਕਿ ਜੋ ਸਿੰਘ ਪੰਜਗੜ੍ਹੀਆ ਪਿੰਡ ਦਾ ਰਹਿਣ ਵਾਲਾ ਸੀ ਇਸ ਕਾਰਨ ਇਸ ਮਿਸਲ ਨੂੰ ਪੰਜਗੜ੍ਹੀਆ ਮਿਸਲ ਵੀ ਕਿਹਾ ਜਾਂਦਾ ਸੀ 1764 ਈ. ਵਿੱਚ ਕਰੋੜਾ ਸਿੰਘ ਦੀ ਮੌਤ ਤੋਂ ਬਾਅਦ ਬਘੇਲ ਸਿੰਘ ਇਸ ਮਿਸਲ ਦਾ ਆਗੂ ਬਣਿਆ । ਉਹ ਕਰੋੜਸਿੰਘ ਮਿਸਲ ਦੇ ਆਗੂਆਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਸੀ । ਉਸ ਨੇ ਕਰਨਾਲ ਦੇ ਨੇੜੇ ਸਥਿਤ ਚਲੋਦੀ ਨੇ ਆਪਣੀ ਰਾਜ ਬਣਾਇਆ । ਉਸ ਨੇ ਨਵਾਂਸ਼ਹਿਰ ਅਤੇ ਬੰਗਾ ਦੇ ਇਲਾਕਿਆਂ ਨੂੰ ਆਪਣੀ ਮਿਸਲ ਵਿੱਚ ਸ਼ਾਮਲ ਕੀਤਾ । ਬਘੇਲ ਸਿੰਘ ਜੀ ਬਹਾਦਰ ਅਤੇ ਨਿਡਰ ਸੀ ।(Sikh Misls)

Shaheed Misl: ਸ਼ਹੀਦ ਮਿਸਲ ਦਾ ਸੰਸਥਾਪਕ ਸਰਦਾਰ ਸੁੱਧਾ ਸਿੰਘ ਸੀ । ਕਿਉਂਕਿ ਇਸ ਮਿਸਲ ਦੇ ਆਗੂ ਅਫ਼ਗਾਨਾਂ ਨਾਲ ਹੋਈਆਂ ਲੜਾਈਆਂ ਵਿੱਚ ਸ਼ਹੀਦ ਹੋ ਗਏ ਸਨ ਇਸ ਕਾਰਨ ਇਸ ਮਿਸਲ ਨੂੰ ਸ਼ਹੀਦ ਮਿਸਲ ਕਿਹਾ ਜਾਣ ਲੱਗਾ । ਬਾਬਾ ਦੀਪ ਸਿੰਘ ਵੀ ਇਸ ਮਿਸਲ ਦੇ ਸਭ ਤੋਂ ਪ੍ਰਸਿੱਧ ਨੇਤਾ ਸਨ । ਉਹ 1757 ਈ. ਵਿੱਚ ਅੰਮ੍ਰਿਤਸਰ ਵਿਖੇ ਅਫ਼ਗਾਨਾਂ ਨਾਲ ਲੜਦੇ ਦੇ ਸ਼ਹੀਦ ਹੋਏ ਸਨ । ਕਰਮ ਸਿੰਘ ਅਤੇ ਗੁਰਬਖ਼ਸ਼ ਸਿੰਘ ਇਸ ਮਿਸਲ ਦੇ ਦੋ ਹੋਰ ਉੱਘੇ ਨੇਤਾ ਸਨ । ਇਸ ਮਿਸਲ ਸਹਾਰਨਪੁਰ, ਸਹਜਾਦਪੁਰ ਅਤੇ ਕੇਸ਼ਨੀ ਨਾਂ ਦੇ ਇਲਾਕੇ ਸ਼ਾਮਲ ਸਨ । ਇਸ ਮਿਸਲ ਦੇ ਜ਼ਿਆਦਾਤਰ ਲੋਕ ਨਿਹੰਗ ਸ ਜੋ ਨੀਲੇ ਕੱਪੜੇ ਪਾਉਂਦੇ ਸਨ । ਇਸ ਕਾਰਨ ਸ਼ਹੀਦ ਮਿਸਲ ਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਹੈ।

Nakkai Misl: ਨਕੱਈ ਮਿਸਲ ਦਾ ਮੋਢੀ ਹੀਰਾ ਸਿੰਘ ਸੀ ।ਉਸ ਨੇ ਸਭ ਤੋਂ ਪਹਿਲਾਂ ਲਾਹੌਰ ਦੇ ਨੇੜੇ ਨੌਕਾ ਪਿੰਡ ‘ਤੇ ਕਬਜ਼ਾ ਕੀਤਾ ਸੀ ਇਸ ਕਾਰਨ ਇਸ ਮਿਸਲ ਦਾ ਨਾਂ ਨਕਈ ਮਿਸਲ ਪੈ ਗਿਆ ।ਉਸ ਨੇ ਚੂਨੀਆਂ, ਦੀਪਾਲਪੁਰ, ਕੰਗਨਪੁਰ, ਸੇਰਵਰ ‘ਤੇ ਫ਼ਰੀਦਾਬਾਦ ਦੇ ਇਲਾਕਿਆਂ ‘ਤੇ ਕਬਜ਼ਾ ਕਰਕੇ ਨਕੱਈ ਮਿਸਲ ਦਾ ਵਿਸਥਾਰ ਕੀਤਾ । ਰਣ ਸਿੰਘ ਨਕੱਈ ਮਿਸਲ ਦਾ ਭ ਤੋਂ ਪ੍ਰਸਿੱਧ ਆਗੂ ਸੀ । ਉਸ ਨੇ ਕੋਟ ਕਮਾਲੀਆ ਅਤੇ ਸ਼ਕਰਪੁਰ ਦੇ ਪ੍ਰਦੇਸ਼ਾਂ ‘ਤੇ ਕਬਜ਼ਾ ਕਰਕੇ ਨਕਈ ਮਿਸਲ ਵਿੱਚ ਸ਼ਾਮਲ ਕੀਤਾ । 1810 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਨਕੱਈ ਮਿਸਲ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ।(Sikh Misls)

 

Read More about Punjab Govt Jobs:

Latest Job Notification Punjab Govt Jobs
Current Affairs Punjab Current Affairs
GK Punjab GK

follow us on : https://www.adda247.com/pa/

Watch more on Youtube : 

47